Skip to content

Skip to table of contents

ਗੀਤ 144

ਇਨਾਮ ʼਤੇ ਨਜ਼ਰ ਰੱਖੋ!

ਇਨਾਮ ʼਤੇ ਨਜ਼ਰ ਰੱਖੋ!

(2 ਕੁਰਿੰਥੀਆਂ 4:18)

  1. 1. ਚਿਹਰੇ ਜਦ ਫੁੱਲਾਂ ਵਾਂਗ ਖਿੜੇ

    ਤੇ ਬਾਜ਼ ਦੇ ਵਾਂਗ ਹਰ ਅੱਖ ਦੇਖੇ

    ਹਰ ਕੰਨ ਬੁਲਬੁਲ ਦੇ ਗੀਤ ਸੁਣੇ

    ਸੁਰ-ਤਾਲ ਵਿਚ ਜਦ ਹਰ ਸ਼ੈਅ ਗਾਵੇ

    ਜੋ ਮੌਤ ਦੇ ਜਾਲ਼ ਵਿਚ ਸਨ ਫਸੇ

    ਦੇਖੋ, ਉਹ ਸਭ ਆਜ਼ਾਦ ਹੋ ਗਏ

    (ਕੋਰਸ)

    ਹਾਂ, ਗਮ ਦੀ ਰਾਤ ਚੱਲੀ ਗੁਜ਼ਰ

    ਰੱਖੀਂ ਤੂੰ ਇਨਾਮ ʼਤੇ ਨਜ਼ਰ

  2. 2. ਨਾ ਨੈਣਾਂ ਵਿਚ ਨਮੀ ਹੋਵੇ

    ਮਾਯੂਸੀ, ਨਾ ਗਮੀ ਹੋਵੇ

    ਅਮਨ ਦੀ ਮਿੱਠੀ ਹਰ ਪਵਨ

    ਫੈਲਾਏ ਪਿਆਰ ਦੀ ਹੁਣ ਸੁਗੰਧ

    ਜੀਵਨ ਦੀ ਡੋਰ ਫਿਰ ਨਾ ਟੁੱਟੇ

    ਉਮਰ ਦੀ ਸੀਮਾ ਨਾ ਹੋਵੇ

    (ਕੋਰਸ)

    ਹਾਂ, ਗਮ ਦੀ ਰਾਤ ਚੱਲੀ ਗੁਜ਼ਰ

    ਰੱਖੀਂ ਤੂੰ ਇਨਾਮ ʼਤੇ ਨਜ਼ਰ