Skip to content

Skip to table of contents

ਸਿੱਖਿਆ ਡੱਬੀ 21ੳ

‘ਤੁਸੀਂ ਜ਼ਮੀਨ ਦਾ ਕੁਝ ਹਿੱਸਾ ਭੇਟ ਵਜੋਂ ਵੱਖਰਾ ਰੱਖਣਾ’

‘ਤੁਸੀਂ ਜ਼ਮੀਨ ਦਾ ਕੁਝ ਹਿੱਸਾ ਭੇਟ ਵਜੋਂ ਵੱਖਰਾ ਰੱਖਣਾ’

ਹਿਜ਼ਕੀਏਲ 48:8

ਆਓ ਹਿਜ਼ਕੀਏਲ ਨਾਲ ਮਿਲ ਕੇ ਉਸ ਜ਼ਮੀਨ ਨੂੰ ਲਾਗਿਓਂ ਦੇਖੀਏ ਜਿਸ ਨੂੰ ਯਹੋਵਾਹ ਨੇ ਵੱਖਰਾ ਰੱਖਿਆ ਸੀ। ਉਸ ਜ਼ਮੀਨ ਦੇ ਪੰਜ ਹਿੱਸੇ ਸਨ। ਉਹ ਕਿਹੜੇ ਸਨ ਅਤੇ ਉਨ੍ਹਾਂ ਦਾ ਕੀ ਮਕਸਦ ਸੀ?

ੳ. ‘ਭੇਟ ਵਜੋਂ ਜ਼ਮੀਨ’

ਇਹ ਜ਼ਮੀਨ ਸਰਕਾਰੀ ਕੰਮ-ਕਾਜ ਲਈ ਵੱਖਰੀ ਰੱਖੀ ਗਈ ਸੀ ਤਾਂਕਿ ਇੱਥੇ ਪ੍ਰਸ਼ਾਸਨ ਆਪਣਾ ਕੰਮ ਕਰ ਸਕੇ।

ਹਿਜ਼. 48:8

ਅ. “ਭੇਟ ਕੀਤੀ ਗਈ ਪੂਰੀ ਜ਼ਮੀਨ”

ਇਹ ਪੁਜਾਰੀਆਂ, ਲੇਵੀਆਂ ਅਤੇ ਸ਼ਹਿਰ ਲਈ ਵੱਖਰੀ ਰੱਖੀ ਗਈ ਸੀ। ਨਾਲੇ 12 ਗੋਤਾਂ ਦੇ ਲੋਕ ਇੱਥੇ ਆ ਕੇ ਯਹੋਵਾਹ ਦੀ ਭਗਤੀ ਕਰਦੇ ਸਨ ਅਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦਾ ਸਮਰਥਨ ਕਰਦੇ ਸਨ।

ਹਿਜ਼. 48:20

ੲ. “ਮੁਖੀ ਦੀ ਜ਼ਮੀਨ”

“ਇਹ ਜ਼ਮੀਨ ਇਜ਼ਰਾਈਲ ਵਿਚ ਉਸ ਨੂੰ ਵਿਰਾਸਤ ਵਜੋਂ” ਮਿਲਣੀ ਸੀ। “ਇਹ ਮੁਖੀ ਲਈ” ਹੋਣੀ ਸੀ।

ਹਿਜ਼. 45:7, 8; 48:21, 22

ਸ. “ਪਵਿੱਤਰ ਭੇਟ”

ਜ਼ਮੀਨ ਦੇ ਇਸ ਹਿੱਸੇ ਨੂੰ “ਪਵਿੱਤਰ ਹਿੱਸਾ” ਵੀ ਕਿਹਾ ਗਿਆ ਹੈ। ਉੱਪਰਲਾ ਹਿੱਸਾ “ਲੇਵੀਆਂ ਲਈ” ਸੀ। ਇਹ “ਪਵਿੱਤਰ” ਸੀ। ਵਿਚਕਾਰਲਾ “ਪਵਿੱਤਰ ਹਿੱਸਾ ਪੁਜਾਰੀਆਂ ਲਈ” ਸੀ। ਇਹ ਜਗ੍ਹਾ “ਉਨ੍ਹਾਂ ਦੇ ਘਰਾਂ ਅਤੇ ਮੰਦਰ ਦੇ ਪਵਿੱਤਰ ਸਥਾਨ ਲਈ” ਸੀ।

ਹਿਜ਼. 45:1-5; 48:9-14

ਹ. “ਬਾਕੀ ਬਚੀ ਜ਼ਮੀਨ”

“ਇਹ ਜ਼ਮੀਨ ਇਜ਼ਰਾਈਲ ਦੇ ਸਾਰੇ ਘਰਾਣੇ” ਦੀ ਸੀ ਅਤੇ ‘ਇਹ ਜ਼ਮੀਨ ਸ਼ਹਿਰ ਦੀ ਆਮ ਵਰਤੋਂ ਲਈ ਸੀ ਅਤੇ ਇੱਥੇ ਘਰ ਅਤੇ ਚਰਾਂਦਾਂ ਸਨ।’

ਹਿਜ਼. 45:6; 48:15-19