Skip to content

Skip to table of contents

ਪ੍ਰਬੰਧਕ ਸਭਾ ਵੱਲੋਂ ਚਿੱਠੀ

ਪ੍ਰਬੰਧਕ ਸਭਾ ਵੱਲੋਂ ਚਿੱਠੀ

‘ਤੁਸੀਂ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣੋ।’ (ਇਬ. 5:12) ਜ਼ਰਾ ਸੋਚੋ ਕਿ ਪੂਰੇ ਬ੍ਰਹਿਮੰਡ ਵਿਚ ਸਭ ਤੋਂ ਵਧੀਆ ਸਿੱਖਿਅਕ ਯਹੋਵਾਹ ਸਾਨੂੰ ਕਹਿ ਰਿਹਾ ਹੈ ਕਿ ਅਸੀਂ ਦੂਜਿਆਂ ਨੂੰ ਉਸ ਬਾਰੇ ਸਿਖਾਈਏ! ਅਸੀਂ ਪਰਿਵਾਰ ਵਿਚ, ਮੰਡਲੀ ਵਿਚ ਜਾਂ ਪ੍ਰਚਾਰ ਵਿਚ ਯਹੋਵਾਹ ਬਾਰੇ ਸੱਚਾਈ ਸਿਖਾਉਂਦੇ ਹਾਂ। ਇਹ ਕੰਮ ਸਾਡੇ ਲਈ ਸਨਮਾਨ ਹੋਣ ਦੇ ਨਾਲ-ਨਾਲ ਇਕ ਭਾਰੀ ਜ਼ਿੰਮੇਵਾਰੀ ਵੀ ਹੈ। ਫਿਰ ਅਸੀਂ ਸਿਖਾਉਣ ਵਿਚ ਮਾਹਰ ਕਿੱਦਾਂ ਬਣ ਸਕਦੇ ਹਾਂ?

ਇਸ ਸਵਾਲ ਦਾ ਜਵਾਬ ਪੌਲੁਸ ਦੁਆਰਾ ਤਿਮੋਥਿਉਸ ਨੂੰ ਕਹੇ ਸ਼ਬਦਾਂ ਤੋਂ ਮਿਲਦਾ ਹੈ। ਉਸ ਨੇ ਕਿਹਾ: ‘ਦੂਸਰਿਆਂ ਨੂੰ ਲਗਨ ਨਾਲ ਧਰਮ-ਗ੍ਰੰਥ ਪੜ੍ਹ ਕੇ ਸੁਣਾਉਣ ਅਤੇ ਨਸੀਹਤ ਤੇ ਸਿੱਖਿਆ ਦੇਣ ਵਿਚ ਲੱਗਾ ਰਹਿ। ਜੇ ਤੂੰ ਇਸ ਤਰ੍ਹਾਂ ਕਰੇਂਗਾ, ਤਾਂ ਤੂੰ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।’ (1 ਤਿਮੋ. 4:13, 16) ਸਾਡੇ ਸੰਦੇਸ਼ ਨਾਲ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਪੜ੍ਹਨ ਅਤੇ ਸਿਖਾਉਣ ਦੀ ਕਲਾ ਵਿਚ ਸੁਧਾਰ ਕਰਦੇ ਰਹੀਏ। ਇਹ ਕਿਤਾਬ ਇਸ ਤਰ੍ਹਾਂ ਕਰਨ ਵਿਚ ਤੁਹਾਡੀ ਮਦਦ ਕਰੇਗੀ। ਆਓ ਆਪਾਂ ਇਸ ਕਿਤਾਬ ਦੀਆਂ ਖ਼ਾਸ ਗੱਲਾਂ ʼਤੇ ਧਿਆਨ ਦੇਈਏ।

ਹਰ ਸਫ਼ੇ ʼਤੇ ਇਕ ਆਇਤ ਦਿੱਤੀ ਗਈ ਹੈ ਜਿਸ ਵਿਚ ਵਿਸ਼ੇ ਨਾਲ ਮਿਲਦਾ-ਜੁਲਦਾ ਬਾਈਬਲ ਦਾ ਇਕ ਅਸੂਲ ਦਿੱਤਾ ਗਿਆ ਹੈ ਜਾਂ ਉਸ ਵਿਸ਼ੇ ਨਾਲ ਢੁਕਦੀ ਮਿਸਾਲ ਦਿੱਤੀ ਗਈ ਹੈ

ਸਿਖਾਉਣ ਦੇ ਮਾਮਲੇ ਵਿਚ ਯਹੋਵਾਹ ਵਰਗਾ ਕੋਈ ਨਹੀਂ। (ਅੱਯੂ. 36:22) ਇਹ ਗੱਲ ਸੱਚ ਹੈ ਕਿ ਇਸ ਕਿਤਾਬ ਦੇ ਜ਼ਰੀਏ ਸਾਡੀ ਪੜ੍ਹਨ ਤੇ ਸਿਖਾਉਣ ਦੀ ਕਲਾ ਵਿਚ ਸੁਧਾਰ ਆਵੇਗਾ, ਪਰ ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। (ਯੂਹੰ. 6:44) ਇਸ ਲਈ ਪਵਿੱਤਰ ਸ਼ਕਤੀ ਲਈ ਲਗਾਤਾਰ ਪ੍ਰਾਰਥਨਾ ਕਰੋ ਅਤੇ ਪਰਮੇਸ਼ੁਰ ਦੇ ਬਚਨ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੋ। ਸੁਣਨ ਵਾਲਿਆਂ ਦਾ ਧਿਆਨ ਆਪਣੇ ਵੱਲ ਨਹੀਂ, ਸਗੋਂ ਯਹੋਵਾਹ ਵੱਲ ਖਿੱਚੋ। ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਨੂੰ ਗੂੜ੍ਹਾ ਕਰਨ ਦੀ ਕੋਸ਼ਿਸ਼ ਕਰੋ।

ਤੁਹਾਨੂੰ ਦੂਸਰਿਆਂ ਨੂੰ ਸਭ ਤੋਂ ਜ਼ਰੂਰੀ ਸੰਦੇਸ਼ ਸੁਣਾਉਣ ਦਾ ਸੱਦਾ ਦਿੱਤਾ ਗਿਆ ਹੈ। ਸਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਤੁਸੀਂ “ਪਰਮੇਸ਼ੁਰ ਦੀ ਤਾਕਤ” ਨਾਲ ਇਸ ਕੰਮ ਵਿਚ ਜ਼ਰੂਰ ਸਫ਼ਲ ਹੋਵੋਗੇ।—1 ਪਤ. 4:11.

ਤੁਹਾਡੇ ਸਹਿਕਰਮੀ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ