Skip to content

Skip to table of contents

ਪਾਠ 3

ਸਵਾਲਾਂ ਦਾ ਇਸਤੇਮਾਲ

ਸਵਾਲਾਂ ਦਾ ਇਸਤੇਮਾਲ

ਮੱਤੀ 16:13-16

ਸਾਰ: ਸਮਝਦਾਰੀ ਨਾਲ ਸਵਾਲ ਪੁੱਛੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਲੋਕਾਂ ਦੀ ਦਿਲਚਸਪੀ ਬਣਾਈ ਰੱਖ ਸਕੋਗੇ, ਉਨ੍ਹਾਂ ਨਾਲ ਤਰਕ ਕਰ ਸਕੋਗੇ ਅਤੇ ਜ਼ਰੂਰੀ ਗੱਲਾਂ ʼਤੇ ਜ਼ੋਰ ਦੇ ਸਕੋਗੇ।

ਇਸ ਤਰ੍ਹਾਂ ਕਿਵੇਂ ਕਰੀਏ?

  • ਦਿਲਚਸਪੀ ਜਗਾਓ ਅਤੇ ਬਰਕਰਾਰ ਰੱਖੋ। ਅਜਿਹੇ ਸਵਾਲ ਪੁੱਛੋ ਜਿਨ੍ਹਾਂ ਨਾਲ ਸੁਣਨ ਵਾਲੇ ਸੋਚਣ ਲਈ ਮਜਬੂਰ ਹੋਣ ਅਤੇ ਉਹ ਜਵਾਬ ਜਾਣਨ ਲਈ ਉਤਾਵਲੇ ਹੋਣ।

  • ਵਿਸ਼ੇ ʼਤੇ ਤਰਕ ਕਰੋ। ਆਪਣੇ ਵਿਸ਼ੇ ਨੂੰ ਸਮਝਾਉਣ ਲਈ ਇਕ ਤੋਂ ਬਾਅਦ ਇਕ ਸਵਾਲ ਪੁੱਛੋ ਜੋ ਸੁਣਨ ਵਾਲਿਆਂ ਦੀ ਸਹੀ ਸਿੱਟੇ ʼਤੇ ਪਹੁੰਚਣ ਵਿਚ ਮਦਦ ਕਰਨ।

  • ਖ਼ਾਸ ਮੁੱਦਿਆਂ ʼਤੇ ਜ਼ੋਰ ਦਿਓ। ਖ਼ਾਸ ਮੁੱਦਾ ਦੱਸਣ ਤੋਂ ਪਹਿਲਾਂ ਇਕ ਦਿਲਚਸਪ ਸਵਾਲ ਪੁੱਛੋ। ਕਿਸੇ ਖ਼ਾਸ ਮੁੱਦੇ ਬਾਰੇ ਗੱਲ ਕਰਨ ਤੋਂ ਬਾਅਦ ਜਾਂ ਭਾਸ਼ਣ ਖ਼ਤਮ ਕਰਦੇ ਵੇਲੇ ਅਜਿਹੇ ਸਵਾਲ ਪੁੱਛੋ ਜਿਨ੍ਹਾਂ ਨਾਲ ਸੁਣਨ ਵਾਲੇ ਸਿੱਖੀਆਂ ਗੱਲਾਂ ਯਾਦ ਕਰ ਸਕਣ।