Skip to content

Skip to table of contents

ਪਾਠ 5

ਸਹੀ-ਸਹੀ ਪੜ੍ਹੋ

ਸਹੀ-ਸਹੀ ਪੜ੍ਹੋ

1 ਤਿਮੋਥਿਉਸ 4:13

ਸਾਰ: ਜੋ ਲਿਖਿਆ ਹੈ, ਉਸ ਨੂੰ ਉੱਚੀ ਆਵਾਜ਼ ਵਿਚ ਸਹੀ-ਸਹੀ ਪੜ੍ਹੋ।

ਇਸ ਤਰ੍ਹਾਂ ਕਿਵੇਂ ਕਰੀਏ?

  • ਚੰਗੀ ਤਿਆਰੀ ਕਰੋ। ਸੋਚੋ ਕਿ ਜਾਣਕਾਰੀ ਕਿਉਂ ਲਿਖੀ ਗਈ ਹੈ। ਸ਼ਬਦਾਂ ਨੂੰ ਇਕੱਲਾ-ਇਕੱਲਾ ਪੜ੍ਹਨ ਦੀ ਬਜਾਇ ਵਾਕ ਦੇ ਹਿੱਸਿਆਂ ਨੂੰ ਮਿਲਾ ਕੇ ਪੜ੍ਹਨ ਦਾ ਅਭਿਆਸ ਕਰੋ। ਧਿਆਨ ਰੱਖੋ ਕਿ ਤੁਸੀਂ ਆਪਣੇ ਵੱਲੋਂ ਕੋਈ ਵਾਧੂ ਸ਼ਬਦ ਨਾ ਪਾਓ, ਕੋਈ ਸ਼ਬਦ ਛੱਡੋ ਨਾ ਜਾਂ ਇਕ ਸ਼ਬਦ ਦੀ ਜਗ੍ਹਾ ਕੋਈ ਹੋਰ ਸ਼ਬਦ ਨਾ ਪੜ੍ਹੋ। ਵਿਰਾਮ-ਚਿੰਨ੍ਹਾਂ ਦਾ ਧਿਆਨ ਰੱਖੋ।

  • ਹਰ ਸ਼ਬਦ ਦਾ ਸਹੀ ਉਚਾਰਣ ਕਰੋ। ਜੇ ਤੁਹਾਨੂੰ ਕਿਸੇ ਸ਼ਬਦ ਦਾ ਸਹੀ ਉਚਾਰਣ ਨਹੀਂ ਪਤਾ, ਤਾਂ ਡਿਕਸ਼ਨਰੀ ਵਿਚ ਦੇਖੋ, ਉਸ ਪ੍ਰਕਾਸ਼ਨ ਦੀ ਰਿਕਾਰਡਿੰਗ ਸੁਣੋ ਜਾਂ ਕਿਸੇ ਦੀ ਮਦਦ ਲਓ ਜਿਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਆਉਂਦਾ ਹੈ।

  • ਸਾਫ਼-ਸਾਫ਼ ਬੋਲੋ। ਸ਼ਬਦਾਂ ਦਾ ਸਹੀ ਉਚਾਰਣ ਕਰੋ, ਸਿਰ ਸਿੱਧਾ ਰੱਖੋ ਅਤੇ ਮੂੰਹ ਚੰਗੀ ਤਰ੍ਹਾਂ ਖੋਲ੍ਹੋ। ਹਰ ਸ਼ਬਦ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਕੋਸ਼ਿਸ਼ ਕਰੋ।