Skip to content

Skip to table of contents

ਪਾਠ 10

ਉਤਾਰ-ਚੜ੍ਹਾਅ

ਉਤਾਰ-ਚੜ੍ਹਾਅ

ਮੱਤੀ 10:27

ਸਾਰ: ਆਵਾਜ਼ ਉੱਚੀ-ਨੀਵੀਂ ਕਰਨ, ਭਾਵਨਾਵਾਂ ਅਨੁਸਾਰ ਆਵਾਜ਼ ਬਦਲਣ ਅਤੇ ਰਫ਼ਤਾਰ ਘੱਟ-ਵੱਧ ਕਰਨ ਨਾਲ ਗੱਲਾਂ ਨੂੰ ਸਾਫ਼-ਸਾਫ਼ ਸਮਝਾਇਆ ਜਾ ਸਕਦਾ ਹੈ ਅਤੇ ਸੁਣਨ ਵਾਲਿਆਂ ਦੀਆਂ ਭਾਵਨਾਵਾਂ ʼਤੇ ਅਸਰ ਪੈਂਦਾ ਹੈ।

ਇਸ ਤਰ੍ਹਾਂ ਕਿਵੇਂ ਕਰੀਏ?

  • ਆਵਾਜ਼ ਉੱਚੀ-ਨੀਵੀਂ ਕਰੋ। ਮੁੱਖ ਮੁੱਦੇ ਦੱਸਦੇ ਵੇਲੇ ਅਤੇ ਸੁਣਨ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਲਈ ਤੁਸੀਂ ਆਪਣੀ ਆਵਾਜ਼ ਉੱਚੀ ਕਰ ਸਕਦੇ ਹੋ। ਬਾਈਬਲ ਦੀਆਂ ਜਿਨ੍ਹਾਂ ਆਇਤਾਂ ਵਿਚ ਸਜ਼ਾ ਦਾ ਸੰਦੇਸ਼ ਸੁਣਾਇਆ ਗਿਆ ਹੈ, ਉਨ੍ਹਾਂ ਨੂੰ ਪੜ੍ਹਦੇ ਵੇਲੇ ਆਵਾਜ਼ ਉੱਚੀ ਕਰੋ। ਸੁਣਨ ਵਾਲਿਆਂ ਦੀ ਉਤਸੁਕਤਾ ਜਗਾਉਣ ਲਈ, ਡਰ ਜਾਂ ਚਿੰਤਾ ਵਰਗੀਆਂ ਭਾਵਨਾਵਾਂ ਜ਼ਾਹਰ ਕਰਨ ਲਈ ਧੀਮੀ ਆਵਾਜ਼ ਵਿਚ ਬੋਲੋ।

  • ਭਾਵਨਾਵਾਂ ਅਨੁਸਾਰ ਆਵਾਜ਼ ਬਦਲੋ। ਇਹ ਦੱਸਣ ਲਈ ਕਿ ਕੋਈ ਚੀਜ਼ ਕਿੰਨੀ ਵੱਡੀ ਜਾਂ ਕਿੰਨੀ ਦੂਰ ਹੈ ਅਤੇ ਜੋਸ਼ ਨਾਲ ਬੋਲਣ ਲਈ ਆਵਾਜ਼ ਨੂੰ ਬਦਲੋ। ਦੁੱਖ ਤੇ ਗਮ ਜ਼ਾਹਰ ਕਰਨ ਲਈ ਆਵਾਜ਼ ਨੂੰ ਭਾਵਨਾਵਾਂ ਅਨੁਸਾਰ ਬਦਲਿਆ ਜਾ ਸਕਦਾ ਹੈ।

  • ਰਫ਼ਤਾਰ ਬਦਲੋ। ਆਪਣੀ ਉਤਸੁਕਤਾ ਜ਼ਾਹਰ ਕਰਨ ਲਈ ਤੇਜ਼-ਤੇਜ਼ ਬੋਲੋ। ਜ਼ਰੂਰੀ ਗੱਲਾਂ ਦੱਸਦੇ ਵੇਲੇ ਬੋਲਣ ਦੀ ਰਫ਼ਤਾਰ ਘੱਟ ਕਰੋ।