Skip to content

Skip to table of contents

ਪਾਠ 15

ਪੂਰੇ ਯਕੀਨ ਨਾਲ ਬੋਲੋ

ਪੂਰੇ ਯਕੀਨ ਨਾਲ ਬੋਲੋ

ਰੋਮੀਆਂ 8:38, 39

ਸਾਰ: ਦਿਖਾਓ ਕਿ ਤੁਹਾਡੀ ਜਾਣਕਾਰੀ ਜ਼ਰੂਰੀ ਤੇ ਸੱਚੀ ਹੈ ਅਤੇ ਤੁਹਾਨੂੰ ਇਸ ʼਤੇ ਪੱਕਾ ਯਕੀਨ ਹੈ।

ਇਸ ਤਰ੍ਹਾਂ ਕਿਵੇਂ ਕਰੀਏ?

  • ਚੰਗੀ ਤਿਆਰੀ ਕਰੋ। ਉਦੋਂ ਤਕ ਸਟੱਡੀ ਕਰਦੇ ਰਹੋ ਜਦ ਤਕ ਤੁਹਾਨੂੰ ਆਪ ਨੂੰ ਪਤਾ ਨਹੀਂ ਲੱਗ ਜਾਂਦਾ ਕਿ ਮੁੱਖ ਵਿਚਾਰ ਕਿਹੜੇ ਹਨ ਅਤੇ ਬਾਈਬਲ ਇਨ੍ਹਾਂ ਨੂੰ ਕਿਵੇਂ ਸੱਚ ਸਾਬਤ ਕਰਦੀ ਹੈ। ਭਾਸ਼ਣ ਦੇ ਮੁੱਖ ਮੁੱਦਿਆਂ ਨੂੰ ਸੌਖੇ ਸ਼ਬਦਾਂ ਵਿਚ ਕਹਿਣ ਦੀ ਕੋਸ਼ਿਸ਼ ਕਰੋ। ਧਿਆਨ ਦਿਓ ਕਿ ਭਾਸ਼ਣ ਤੋਂ ਸੁਣਨ ਵਾਲਿਆਂ ਦੀ ਕਿਵੇਂ ਮਦਦ ਹੋਵੇਗੀ। ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ।

  • ਅਜਿਹੇ ਸ਼ਬਦ ਬੋਲੋ ਜਿਨ੍ਹਾਂ ਤੋਂ ਤੁਹਾਡਾ ਯਕੀਨ ਜ਼ਾਹਰ ਹੋਵੇ। ਲਿਖੀ ਜਾਣਕਾਰੀ ਨੂੰ ਹੂ-ਬਹੂ ਦੁਹਰਾਉਣ ਦੀ ਬਜਾਇ ਆਪਣੇ ਸ਼ਬਦਾਂ ਵਿਚ ਬੋਲੋ। ਉਹ ਸ਼ਬਦ ਵਰਤੋ ਜਿਨ੍ਹਾਂ ਤੋਂ ਪਤਾ ਲੱਗੇ ਕਿ ਤੁਹਾਨੂੰ ਆਪਣੀ ਗੱਲ ʼਤੇ ਪੱਕਾ ਯਕੀਨ ਹੈ।

  • ਪੂਰੇ ਯਕੀਨ ਨਾਲ ਬੋਲੋ। ਸਹੀ ਆਵਾਜ਼ ਵਿਚ ਬੋਲੋ। ਜੇ ਤੁਹਾਡੇ ਇਲਾਕੇ ਵਿਚ ਬੁਰਾ ਨਹੀਂ ਮੰਨਿਆ ਜਾਂਦਾ, ਤਾਂ ਨਜ਼ਰ ਮਿਲਾ ਕੇ ਗੱਲ ਕਰੋ।