Skip to content

Skip to table of contents

ਪਾਠ 17

ਸੌਖੇ ਤਰੀਕੇ ਨਾਲ ਸਮਝਾਓ

ਸੌਖੇ ਤਰੀਕੇ ਨਾਲ ਸਮਝਾਓ

1 ਕੁਰਿੰਥੀਆਂ 14:9

ਸਾਰ: ਇਸ ਤਰ੍ਹਾਂ ਭਾਸ਼ਣ ਦਿਓ ਕਿ ਸੁਣਨ ਵਾਲੇ ਸੰਦੇਸ਼ ਨੂੰ ਆਸਾਨੀ ਨਾਲ ਸਮਝ ਸਕਣ।

ਇਸ ਤਰ੍ਹਾਂ ਕਿਵੇਂ ਕਰੀਏ?

  • ਜਾਣਕਾਰੀ ਤੋਂ ਚੰਗੀ ਤਰ੍ਹਾਂ ਵਾਕਫ਼ ਹੋਵੋ। ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝੋ ਤਾਂਕਿ ਤੁਸੀਂ ਇਸ ਨੂੰ ਸੌਖੇ ਤਰੀਕੇ ਨਾਲ ਅਤੇ ਆਪਣੇ ਸ਼ਬਦਾਂ ਵਿਚ ਸਮਝਾ ਸਕੋ।

  • ਛੋਟੇ ਵਾਕ ਅਤੇ ਸੌਖੇ ਸ਼ਬਦ ਵਰਤੋ। ਲੰਬੇ ਵਾਕ ਵੀ ਬੋਲੇ ਜਾ ਸਕਦੇ ਹਨ, ਪਰ ਮੁੱਖ ਗੱਲਾਂ ਦੱਸਣ ਲਈ ਛੋਟੇ ਵਾਕ ਅਤੇ ਸੌਖੇ ਸ਼ਬਦ ਵਰਤੋ।

  • ਉਨ੍ਹਾਂ ਸ਼ਬਦਾਂ ਦੇ ਅਰਥ ਸਮਝਾਓ ਜੋ ਸਾਰੇ ਨਹੀਂ ਜਾਣਦੇ। ਜੇ ਹੋ ਸਕੇ, ਤਾਂ ਉਹ ਸ਼ਬਦ ਨਾ ਵਰਤੋ ਜਿਨ੍ਹਾਂ ਨੂੰ ਸੁਣਨ ਵਾਲੇ ਨਹੀਂ ਜਾਣਦੇ। ਜੇ ਤੁਹਾਨੂੰ ਅਜਿਹੇ ਸ਼ਬਦਾਂ ਬਾਰੇ ਗੱਲ ਕਰਨੀ ਪੈਂਦੀ ਹੈ ਜਿਵੇਂ ਬਾਈਬਲ ਦੇ ਕਿਸੇ ਪਾਤਰ ਬਾਰੇ, ਪੁਰਾਣੇ ਜ਼ਮਾਨੇ ਦੇ ਮਾਪ-ਤੋਲ ਜਾਂ ਰਿਵਾਜ ਬਾਰੇ, ਤਾਂ ਇਨ੍ਹਾਂ ਨੂੰ ਖੋਲ੍ਹ ਕੇ ਸਮਝਾਓ।