ਪਾਠ 20
ਅਸਰਦਾਰ ਸਮਾਪਤੀ
ਉਪਦੇਸ਼ਕ ਦੀ ਪੋਥੀ 12:13,14
ਸਾਰ: ਭਾਸ਼ਣ ਦੇ ਅਖ਼ੀਰ ਵਿਚ ਕੁਝ ਅਜਿਹਾ ਕਹੋ ਤਾਂਕਿ ਸੁਣਨ ਵਾਲੇ ਸਿੱਖੀਆਂ ਗੱਲਾਂ ਨੂੰ ਕਬੂਲ ਕਰਨ ਅਤੇ ਲਾਗੂ ਕਰਨ।
ਇਸ ਤਰ੍ਹਾਂ ਕਿਵੇਂ ਕਰੀਏ?
-
ਭਾਸ਼ਣ ਦੀ ਸਮਾਪਤੀ ਨੂੰ ਵਿਸ਼ੇ ਨਾਲ ਜੋੜੋ। ਵਿਸ਼ੇ ਅਤੇ ਮੁੱਖ ਮੁੱਦਿਆਂ ਨੂੰ ਦੁਬਾਰਾ ਦੱਸੋ।
-
ਸੁਣਨ ਵਾਲਿਆਂ ਨੂੰ ਕਦਮ ਚੁੱਕਣ ਲਈ ਪ੍ਰੇਰਿਤ ਕਰੋ। ਸਮਝਾਓ ਕਿ ਸੁਣਨ ਵਾਲਿਆਂ ਨੂੰ ਕੀ ਕਰਨ ਦੀ ਲੋੜ ਹੈ ਤੇ ਇੱਦਾਂ ਕਰਨ ਦੇ ਠੋਸ ਕਾਰਨ ਦੱਸੋ। ਦਿਲੋਂ ਗੱਲ ਕਰੋ ਅਤੇ ਪੂਰੇ ਵਿਸ਼ਵਾਸ ਨਾਲ ਬੋਲੋ।
-
ਭਾਸ਼ਣ ਦੀ ਸਮਾਪਤੀ ਸੌਖੀ ਅਤੇ ਛੋਟੀ ਰੱਖੋ। ਭਾਸ਼ਣ ਦੇ ਅਖ਼ੀਰ ਵਿਚ ਕੋਈ ਨਵਾਂ ਮੁੱਖ ਮੁੱਦਾ ਨਾ ਛੇੜੋ। ਥੋੜ੍ਹੇ ਸ਼ਬਦਾਂ ਵਿਚ ਸੁਣਨ ਵਾਲਿਆਂ ਨੂੰ ਕਦਮ ਚੁੱਕਣ ਲਈ ਪ੍ਰੇਰਿਤ ਕਰੋ।