Skip to content

Skip to table of contents

ਪਾਠ 11

ਬਾਈਬਲ ਤੋਂ ਪੂਰਾ ਫ਼ਾਇਦਾ ਲੈਣ ਲਈ ਕੀ ਕਰੀਏ?

ਬਾਈਬਲ ਤੋਂ ਪੂਰਾ ਫ਼ਾਇਦਾ ਲੈਣ ਲਈ ਕੀ ਕਰੀਏ?

ਕੀ ਤੁਸੀਂ ਕਦੇ ਕੋਈ ਅਜਿਹਾ ਕੰਮ ਕੀਤਾ ਜੋ ਸ਼ੁਰੂ-ਸ਼ੁਰੂ ਵਿਚ ਕਾਫ਼ੀ ਔਖਾ ਲੱਗਾ ਹੋਵੇ, ਪਰ ਜਦੋਂ ਤੁਸੀਂ ਉਸ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਕੀਤਾ, ਤਾਂ ਉਹ ਆਰਾਮ ਨਾਲ ਹੋ ਗਿਆ? ਬਾਈਬਲ ਪੜ੍ਹਨੀ ਵੀ ਕੁਝ ਇੱਦਾਂ ਹੀ ਹੈ। ਜੇ ਤੁਸੀਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਪੜ੍ਹੋਗੇ, ਤਾਂ ਇਕ ਦਿਨ ਤੁਸੀਂ ਪੂਰੀ ਬਾਈਬਲ ਜ਼ਰੂਰ ਪੜ੍ਹ ਲਓਗੇ। ਪਰ ਤੁਸੀਂ ਸ਼ਾਇਦ ਸੋਚੋ, ‘ਇਹ ਤਾਂ ਇੰਨੀ ਮੋਟੀ ਕਿਤਾਬ ਹੈ! ਮੈਂ ਸ਼ੁਰੂ ਕਿੱਥੋਂ ਕਰਾਂ?’ ਇਸ ਪਾਠ ਵਿਚ ਕੁਝ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਨੂੰ ਵਰਤ ਕੇ ਤੁਹਾਨੂੰ ਬਾਈਬਲ ਪੜ੍ਹਨ ਅਤੇ ਇਸ ਬਾਰੇ ਸਿੱਖਣ ਵਿਚ ਮਜ਼ਾ ਆਵੇਗਾ।

1. ਸਾਨੂੰ ਹਰ ਰੋਜ਼ ਬਾਈਬਲ ਕਿਉਂ ਪੜ੍ਹਨੀ ਚਾਹੀਦੀ ਹੈ?

ਹਰ ਰੋਜ਼ ‘ਯਹੋਵਾਹ ਦਾ ਕਾਨੂੰਨ’ ਯਾਨੀ ਬਾਈਬਲ ਪੜ੍ਹਨ ਵਾਲਾ ਵਿਅਕਤੀ ਖ਼ੁਸ਼ ਅਤੇ ਕਾਮਯਾਬ ਹੁੰਦਾ ਹੈ। (ਜ਼ਬੂਰ 1:1-3 ਪੜ੍ਹੋ।) ਤਾਂ ਫਿਰ ਕਿਉਂ ਨਾ ਤੁਸੀਂ ਹਰ ਰੋਜ਼ ਕੁਝ ਮਿੰਟਾਂ ਲਈ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕਰੋ? ਜਿੱਦਾਂ-ਜਿੱਦਾਂ ਤੁਸੀਂ ਬਾਈਬਲ ਪੜ੍ਹਦੇ ਜਾਓਗੇ, ਤੁਹਾਨੂੰ ਬਾਈਬਲ ਪੜ੍ਹਨ ਵਿਚ ਮਜ਼ਾ ਆਉਣ ਲੱਗ ਪਵੇਗਾ।

2. ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਨੂੰ ਬਾਈਬਲ ਪੜ੍ਹ ਕੇ ਫ਼ਾਇਦਾ ਹੋਵੇ?

ਜੇ ਤੁਸੀਂ ਬਾਈਬਲ ਤੋਂ ਫ਼ਾਇਦਾ ਲੈਣਾ ਚਾਹੁੰਦੇ ਹੋ, ਤਾਂ ਪੜ੍ਹਦੇ ਵੇਲੇ ਥੋੜ੍ਹਾ ਰੁਕੋ ਅਤੇ ‘ਇਸ ʼਤੇ ਮਨਨ ਕਰੋ’ ਯਾਨੀ ਇਸ ʼਤੇ ਸੋਚ-ਵਿਚਾਰ ਕਰੋ। (ਯਹੋਸ਼ੁਆ 1:8, ਫੁਟਨੋਟ) ਇਹ ਅਸੀਂ ਕਿੱਦਾਂ ਕਰ ਸਕਦੇ ਹਾਂ? ਪੜ੍ਹਦੇ ਵੇਲੇ ਖ਼ੁਦ ਤੋਂ ਪੁੱਛੋ: ‘ਇਸ ਤੋਂ ਮੈਨੂੰ ਯਹੋਵਾਹ ਪਰਮੇਸ਼ੁਰ ਬਾਰੇ ਕੀ ਪਤਾ ਲੱਗਦਾ? ਮੈਂ ਇਸ ਮੁਤਾਬਕ ਕਿੱਦਾਂ ਚੱਲ ਸਕਦਾ? ਮੈਂ ਇਨ੍ਹਾਂ ਆਇਤਾਂ ਨਾਲ ਦੂਜਿਆਂ ਦੀ ਮਦਦ ਕਿਵੇਂ ਕਰ ਸਕਦਾ ਹਾਂ?’

3. ਤੁਸੀਂ ਬਾਈਬਲ ਪੜ੍ਹਨ ਲਈ ਸਮਾਂ ਕਿਵੇਂ ਕੱਢ ਸਕਦੇ ਹੋ?

ਕੀ ਤੁਹਾਨੂੰ ਬਾਈਬਲ ਪੜ੍ਹਨ ਲਈ ਸਮਾਂ ਕੱਢਣਾ ਔਖਾ ਲੱਗਦਾ ਹੈ? ਜੇ ਹਾਂ, ਤਾਂ ਤੁਸੀਂ ਕੀ ਕਰ ਸਕਦੇ ਹੋ? ਬਾਈਬਲ ਵਿਚ ਲਿਖਿਆ ਹੈ: “ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।” (ਅਫ਼ਸੀਆਂ 5:16) ਤਾਂ ਫਿਰ ਕਿਉਂ ਨਾ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨ ਲਈ ਸਮਾਂ ਤੈਅ ਕਰੋ? ਕੁਝ ਲੋਕ ਸਵੇਰੇ ਜਲਦੀ ਉੱਠ ਕੇ, ਕੁਝ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਕੁਝ ਦਿਨ ਦੌਰਾਨ ਸਮਾਂ ਕੱਢ ਕੇ ਬਾਈਬਲ ਪੜ੍ਹਦੇ ਹਨ। ਤੁਹਾਡੇ ਲਈ ਕਿਹੜਾ ਸਮਾਂ ਵਧੀਆ ਰਹੇਗਾ?

ਹੋਰ ਸਿੱਖੋ

ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਨੂੰ ਬਾਈਬਲ ਪੜ੍ਹਨ ਵਿਚ ਮਜ਼ਾ ਆਵੇ? ਨਾਲੇ ਤੁਸੀਂ ਸਟੱਡੀ ਦੀ ਚੰਗੀ ਤਿਆਰੀ ਕਿੱਦਾਂ ਕਰ ਸਕਦੇ ਹੋ? ਆਓ ਜਾਣੀਏ।

ਜਿਵੇਂ ਅਸੀਂ ਕਿਸੇ ਨਵੀਂ ਚੀਜ਼ ਨੂੰ ਖਾਣ ਲਈ ਇੱਛਾ ਪੈਦਾ ਕਰਦੇ ਹਾਂ, ਉਸੇ ਤਰ੍ਹਾਂ ਤੁਸੀਂ ਬਾਈਬਲ ਪੜ੍ਹਨ ਦੀ ਇੱਛਾ ਪੈਦਾ ਕਰ ਸਕਦੇ ਹੋ

4. ਬਾਈਬਲ ਪੜ੍ਹਾਈ ਮਜ਼ੇਦਾਰ ਬਣਾਓ

ਹੋ ਸਕਦਾ ਹੈ ਕਿ ਸ਼ੁਰੂ-ਸ਼ੁਰੂ ਵਿਚ ਤੁਹਾਡਾ ਬਾਈਬਲ ਪੜ੍ਹਨ ਦਾ ਦਿਲ ਨਾ ਕਰੇ, ਪਰ ਅਸੀਂ ਉਸ ਲਈ “ਭੁੱਖ” ਯਾਨੀ ਇੱਛਾ ਪੈਦਾ ਕਰ ਸਕਦੇ ਹਾਂ। ਮਿਸਾਲ ਲਈ, ਸ਼ਾਇਦ ਕੋਈ ਨਵੀਂ ਚੀਜ਼ ਪਹਿਲੀ ਵਾਰ ਖਾਣ ਤੇ ਸਾਨੂੰ ਪਸੰਦ ਨਾ ਆਵੇ, ਪਰ ਜੇ ਅਸੀਂ ਥੋੜ੍ਹੀ-ਥੋੜ੍ਹੀ ਖਾਂਦੇ ਰਹੀਏ, ਤਾਂ ਸਮੇਂ ਦੇ ਬੀਤਣ ਨਾਲ ਉਹੀ ਚੀਜ਼ ਖਾਣੀ ਸਾਨੂੰ ਵਧੀਆ ਲੱਗਣ ਲੱਗ ਪੈਂਦੀ ਹੈ। ਉਸੇ ਤਰ੍ਹਾਂ ਸਮੇਂ ਦੇ ਬੀਤਣ ਨਾਲ ਤੁਹਾਨੂੰ ਬਾਈਬਲ ਪੜ੍ਹਨੀ ਵੀ ਵਧੀਆ ਲੱਗਣ ਲੱਗੇਗੀ। 1 ਪਤਰਸ 2:2 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਕੀ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਰੋਜ਼ ਬਾਈਬਲ ਪੜ੍ਹੋਗੇ, ਤਾਂ ਤੁਹਾਨੂੰ ਮਜ਼ਾ ਆਵੇਗਾ ਅਤੇ ਤੁਹਾਡਾ ਇਸ ਨੂੰ ਪੜ੍ਹਨ ਦਾ ਹੋਰ ਵੀ ਦਿਲ ਕਰੇਗਾ?

ਵੀਡੀਓ ਦੇਖੋ ਅਤੇ ਜਾਣੋ ਕਿ ਕੁਝ ਲੋਕਾਂ ਨੂੰ ਬਾਈਬਲ ਪੜ੍ਹਨੀ ਵਧੀਆ ਕਿਉਂ ਲੱਗਣ ਲੱਗੀ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਇਨ੍ਹਾਂ ਨੌਜਵਾਨਾਂ ਨੂੰ ਬਾਈਬਲ ਪੜ੍ਹਨ ਵਿਚ ਕਿਹੜੀਆਂ ਰੁਕਾਵਟਾਂ ਆਈਆਂ?

  • ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰਨ ਲਈ ਉਨ੍ਹਾਂ ਨੇ ਕੀ ਕੀਤਾ?

  • ਉਹ ਕੀ ਕਰਦੇ ਹਨ ਤਾਂਕਿ ਬਾਈਬਲ ਪੜ੍ਹ ਕੇ ਉਨ੍ਹਾਂ ਨੂੰ ਮਜ਼ਾ ਆਵੇ?

ਕੁਝ ਸੁਝਾਅ:

  • ਬਾਈਬਲ ਦਾ ਉਹ ਅਨੁਵਾਦ ਪੜ੍ਹੋ ਜੋ ਸਹੀ ਅਤੇ ਸਮਝਣ ਵਿਚ ਸੌਖਾ ਹੋਵੇ। ਜੇ ਤੁਹਾਡੀ ਭਾਸ਼ਾ ਵਿਚ ਨਵੀਂ ਦੁਨੀਆਂ ਅਨੁਵਾਦ ਬਾਈਬਲ ਹੈ, ਤਾਂ ਇਸ ਨੂੰ ਪੜ੍ਹ ਕੇ ਦੇਖੋ।

  • ਬਾਈਬਲ ਦਾ ਉਹ ਹਿੱਸਾ ਪਹਿਲਾਂ ਪੜ੍ਹੋ ਜੋ ਤੁਹਾਨੂੰ ਦਿਲਚਸਪ ਲੱਗਦਾ ਹੈ।ਕਿਉਂ ਨਾ ਬਾਈਬਲ ਪੜ੍ਹਨੀ ਸ਼ੁਰੂ ਕਰੋ?” ਨਾਂ ਦਾ ਚਾਰਟ ਦੇਖੋ। ਇਸ ਵਿਚ ਕੁਝ ਵਧੀਆ ਸੁਝਾਅ ਦਿੱਤੇ ਗਏ ਹਨ।

  • ਲਿਖ ਕੇ ਰੱਖੋ ਕਿ ਤੁਸੀਂ ਕਿੱਥੇ ਤਕ ਪੜ੍ਹਿਆ।ਮੈਂ ਬਾਈਬਲ ਕਿੱਥੇ ਤਕ ਪੜ੍ਹੀ?” ਨਾਂ ਦੇ ਚਾਰਟ ʼਤੇ ਨਿਸ਼ਾਨ ਲਾਓ ਜੋ ਇਸ ਕਿਤਾਬ ਵਿਚ ਦਿੱਤਾ ਗਿਆ ਹੈ।

  • JW ਲਾਇਬ੍ਰੇਰੀ  ਐਪ ਵਰਤੋ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਫ਼ੋਨ ਜਾਂ ਟੈਬਲੇਟ ਤੋਂ ਕਿਤੇ ਵੀ ਬਾਈਬਲ ਪੜ੍ਹ ਸਕਦੇ ਹੋ ਅਤੇ ਇਸ ਦੀ ਆਡੀਓ ਸੁਣ ਸਕਦੇ ਹੋ।

  • ਨਵੀਂ ਦੁਨੀਆਂ ਅਨੁਵਾਦ  ਬਾਈਬਲ ਵਿਚ ਵਧੇਰੇ ਜਾਣਕਾਰੀ ਦੇਖੋ। ਇਸ ਵਿਚ ਨਕਸ਼ੇ, ਚਾਰਟ ਅਤੇ ਸ਼ਬਦਾਵਲੀ ਦਿੱਤੀ ਗਈ ਹੈ ਜਿਸ ਦੀ ਮਦਦ ਨਾਲ ਤੁਹਾਨੂੰ ਬਾਈਬਲ ਪੜ੍ਹਨ ਵਿਚ ਹੋਰ ਵੀ ਮਜ਼ਾ ਆਵੇਗਾ।

5. ਸਟੱਡੀ ਦੀ ਤਿਆਰੀ ਕਰੋ

ਜ਼ਬੂਰ 119:34 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਬਾਈਬਲ ਪੜ੍ਹਨ ਜਾਂ ਸਟੱਡੀ ਦੀ ਤਿਆਰੀ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?

ਹਰ ਪਾਠ ਦੀ ਤਿਆਰੀ ਕਰਦੇ ਵੇਲੇ ਅੱਗੇ ਦੱਸਿਆ ਤਰੀਕਾ ਵਰਤੋ। ਇੱਦਾਂ ਤੁਸੀਂ ਪਾਠ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕੋਗੇ।

  1. ਪਾਠ ਦੇ ਸ਼ੁਰੂ ਵਿਚ ਦਿੱਤੇ ਪੈਰੇ ਪੜ੍ਹੋ।

  2. ਬਾਈਬਲ ਦੀਆਂ ਆਇਤਾਂ ਖੋਲ੍ਹੋ ਅਤੇ ਪੜ੍ਹੋ। ਸੋਚੋ ਕਿ ਇਨ੍ਹਾਂ ਦਾ ਪੈਰੇ ਨਾਲ ਕੀ ਸੰਬੰਧ ਹੈ।

  3. ਉਨ੍ਹਾਂ ਸ਼ਬਦਾਂ ʼਤੇ ਨਿਸ਼ਾਨ ਲਾਓ ਜਿਨ੍ਹਾਂ ਤੋਂ ਤੁਹਾਨੂੰ ਸਵਾਲਾਂ ਦੇ ਜਵਾਬ ਮਿਲਦੇ ਹਨ। ਇੱਦਾਂ ਕਰ ਕੇ ਸਟੱਡੀ ਦੌਰਾਨ ਚਰਚਾ ਕਰਨੀ ਸੌਖੀ ਹੋ ਜਾਵੇਗੀ।

ਕੀ ਤੁਹਾਨੂੰ ਪਤਾ?

ਯਹੋਵਾਹ ਦੇ ਗਵਾਹ ਬਾਈਬਲ ਦੇ ਅਲੱਗ-ਅਲੱਗ ਅਨੁਵਾਦ ਇਸਤੇਮਾਲ ਕਰਦੇ ਆਏ ਹਨ। ਪਰ ਉਨ੍ਹਾਂ ਨੂੰ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ  ਸਭ ਤੋਂ ਵਧੀਆ ਲੱਗਦਾ ਹੈ ਕਿਉਂਕਿ ਇਹ ਅਨੁਵਾਦ ਬਿਲਕੁਲ ਸਹੀ ਹੈ, ਇਹ ਸਮਝਣ ਵਿਚ ਸੌਖਾ ਹੈ ਅਤੇ ਇਸ ਵਿਚ ਪਰਮੇਸ਼ੁਰ ਦਾ ਨਾਂ ਦਿੱਤਾ ਗਿਆ ਹੈ।—jw.org ʼਤੇ ਇਹ ਲੇਖ ਪੜ੍ਹੋ: ਕੀ ਯਹੋਵਾਹ ਦੇ ਗਵਾਹਾਂ ਕੋਲ ਆਪਣੀ ਬਾਈਬਲ ਹੈ?

ਕੁਝ ਲੋਕਾਂ ਦਾ ਕਹਿਣਾ ਹੈ: “ਬਾਈਬਲ ਪੜ੍ਹਨੀ ਮੇਰੇ ਵੱਸ ਦੀ ਗੱਲ ਨਹੀਂ। ਨਾਲੇ ਇੰਨਾ ਟਾਈਮ ਕਿਹਦੇ ਕੋਲ ਹੈ?”

  • ਤੁਸੀਂ ਇਸ ਬਾਰੇ ਕੀ ਸੋਚਦੇ ਹੋ?

ਹੁਣ ਤਕ ਅਸੀਂ ਸਿੱਖਿਆ

ਬਾਈਬਲ ਤੋਂ ਪੂਰਾ ਫ਼ਾਇਦਾ ਲੈਣ ਲਈ ਸਮਾਂ ਕੱਢ ਕੇ ਇਸ ਨੂੰ ਪੜ੍ਹੋ, ਇਸ ਨੂੰ ਸਮਝਣ ਲਈ ਪ੍ਰਾਰਥਨਾ ਕਰੋ ਅਤੇ ਸਟੱਡੀ ਦੀ ਤਿਆਰੀ ਕਰੋ।

ਤੁਸੀਂ ਕੀ ਕਹੋਗੇ?

  • ਬਾਈਬਲ ਤੋਂ ਪੂਰਾ ਫ਼ਾਇਦਾ ਲੈਣ ਲਈ ਤੁਸੀਂ ਕੀ ਕਰ ਸਕਦੇ ਹੋ?

  • ਤੁਸੀਂ ਬਾਈਬਲ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਲਈ ਕਿਹੜਾ ਸਮਾਂ ਰੱਖ ਸਕਦੇ ਹੋ?

  • ਸਟੱਡੀ ਦੀ ਤਿਆਰੀ ਕਰਨੀ ਵਧੀਆ ਕਿਉਂ ਰਹੇਗੀ?

ਟੀਚਾ

ਇਹ ਵੀ ਦੇਖੋ

ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੁਝ ਸੁਝਾਅ।

“ਬਾਈਬਲ ਪੜ੍ਹਨ ਦਾ ਮਜ਼ਾ ਕਿਵੇਂ ਲਈਏ?” (ਪਹਿਰਾਬੁਰਜ  ਨੰ. 1 2017)

ਤੁਸੀਂ ਕੀ ਕਰ ਸਕਦੇ ਹੋ ਤਾਂਕਿ ਬਾਈਬਲ ਪੜ੍ਹਨ ਵਿਚ ਤੁਹਾਨੂੰ ਮਜ਼ਾ ਆਵੇ? ਆਓ ਜਾਣੀਏ।

“ਬਾਈਬਲ ਮੇਰੀ ਮਦਦ ਕਿਵੇਂ ਕਰ ਸਕਦੀ ਹੈ?—ਭਾਗ 2: ਬਾਈਬਲ ਪੜ੍ਹਾਈ ਮਜ਼ੇਦਾਰ ਬਣਾਓ” (jw.org ʼਤੇ ਲੇਖ)

ਕਈ ਸਾਲਾਂ ਤੋਂ ਬਾਈਬਲ ਪੜ੍ਹਨ ਵਾਲੇ ਕੁਝ ਲੋਕਾਂ ਤੋਂ ਸੁਣੋ ਕਿ ਉਹ ਕਿਵੇਂ ਅਧਿਐਨ ਕਰਦੇ ਹਨ।

ਵਧੀਆ ਢੰਗ ਨਾਲ ਅਧਿਐਨ ਕਰੋ  (2:06)