Skip to content

Skip to table of contents

ਪਾਠ 17

ਯਿਸੂ ਦੀ ਸ਼ਖ਼ਸੀਅਤ ਕਿਹੋ ਜਿਹੀ ਹੈ?

ਯਿਸੂ ਦੀ ਸ਼ਖ਼ਸੀਅਤ ਕਿਹੋ ਜਿਹੀ ਹੈ?

ਯਿਸੂ ਨੇ ਜੋ ਗੱਲਾਂ ਕਹੀਆਂ ਅਤੇ ਉਹ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਜਾਣ ਸਕਦੇ ਹਾਂ ਕਿ ਉਸ ਵਿਚ ਕਿੰਨੇ ਵਧੀਆ ਗੁਣ ਹਨ। ਇਨ੍ਹਾਂ ਬਾਰੇ ਜਾਣ ਕੇ ਅਸੀਂ ਯਿਸੂ ਅਤੇ ਉਸ ਦੇ ਪਿਤਾ ਯਹੋਵਾਹ ਦੇ ਨੇੜੇ ਜਾਵਾਂਗੇ। ਯਿਸੂ ਵਿਚ ਕਿਹੜੇ ਗੁਣ ਹਨ? ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਆਓ ਜਾਣੀਏ।

1. ਯਿਸੂ ਆਪਣੇ ਪਿਤਾ ਵਰਗਾ ਕਿਵੇਂ ਹੈ?

ਯਿਸੂ ਨੇ ਅਰਬਾਂ-ਖਰਬਾਂ ਸਾਲਾਂ ਦੌਰਾਨ ਸਵਰਗ ਵਿਚ ਆਪਣੇ ਪਿਤਾ ਤੋਂ ਬਹੁਤ ਕੁਝ ਸਿੱਖਿਆ ਜਿਸ ਕਰਕੇ ਉਹ ਬਿਲਕੁਲ ਆਪਣੇ ਪਿਤਾ ਵਾਂਗ ਸੋਚਦਾ, ਮਹਿਸੂਸ ਕਰਦਾ ਅਤੇ ਪੇਸ਼ ਆਉਂਦਾ ਹੈ। (ਯੂਹੰਨਾ 5:19 ਪੜ੍ਹੋ।) ਇਸੇ ਕਰਕੇ ਉਸ ਨੇ ਕਿਹਾ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।” (ਯੂਹੰਨਾ 14:9) ਯਿਸੂ ਨੂੰ ਚੰਗੀ ਤਰ੍ਹਾਂ ਜਾਣਨ ਨਾਲ ਤੁਸੀਂ ਉਸ ਦੇ ਪਿਤਾ ਯਹੋਵਾਹ ਨੂੰ ਵੀ ਚੰਗੀ ਤਰ੍ਹਾਂ ਜਾਣ ਸਕੋਗੇ। ਮਿਸਾਲ ਲਈ, ਜਦੋਂ ਤੁਸੀਂ ਪੜ੍ਹਦੇ ਹੋ ਕਿ ਯਿਸੂ ਲੋਕਾਂ ਦੀ ਕਿੰਨੀ ਪਰਵਾਹ ਕਰਦਾ ਸੀ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਵੀ ਸਾਡੀ ਕਿੰਨੀ ਪਰਵਾਹ ਕਰਦਾ ਹੈ।

2. ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਨਾਲ ਪਿਆਰ ਕਰਦਾ ਹੈ?

ਯਿਸੂ ਨੇ ਕਿਹਾ: “ਇਸ ਲਈ ਕਿ ਦੁਨੀਆਂ ਜਾਣੇ ਕਿ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਮੈਂ ਉਹੀ ਕਰਦਾ ਹਾਂ ਜੋ ਪਿਤਾ ਨੇ ਮੈਨੂੰ ਕਰਨ ਦਾ ਹੁਕਮ ਦਿੱਤਾ ਹੈ।” (ਯੂਹੰਨਾ 14:31) ਧਰਤੀ ʼਤੇ ਹੁੰਦਿਆਂ ਉਸ ਨੇ ਯਹੋਵਾਹ ਦੀ ਹਰ ਗੱਲ ਮੰਨੀ, ਉਦੋਂ ਵੀ ਜਦੋਂ ਇੱਦਾਂ ਕਰਨਾ ਸੌਖਾ ਨਹੀਂ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਹੈ। ਯਿਸੂ ਦਾ ਪਿਆਰ ਇਕ ਹੋਰ ਗੱਲ ਤੋਂ ਨਜ਼ਰ ਆਇਆ। ਉਸ ਨੂੰ ਆਪਣੇ ਪਿਤਾ ਬਾਰੇ ਗੱਲ ਕਰਨੀ ਬਹੁਤ ਚੰਗੀ ਲੱਗਦੀ ਸੀ ਅਤੇ ਉਹ ਯਹੋਵਾਹ ਦੇ ਦੋਸਤ ਬਣਨ ਵਿਚ ਲੋਕਾਂ ਦੀ ਮਦਦ ਕਰਦਾ ਸੀ।—ਯੂਹੰਨਾ 14:23.

3. ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਲੋਕਾਂ ਨਾਲ ਪਿਆਰ ਕਰਦਾ ਹੈ?

ਬਾਈਬਲ ਦੱਸਦੀ ਹੈ ਕਿ ਯਿਸੂ ਨੂੰ ‘ਮਨੁੱਖਜਾਤੀ ਨਾਲ ਗਹਿਰਾ ਲਗਾਅ ਹੈ।’ (ਕਹਾਉਤਾਂ 8:31, ਫੁਟਨੋਟ) ਆਪਣਾ ਪਿਆਰ ਜ਼ਾਹਰ ਕਰਨ ਲਈ ਉਹ ਲੋਕਾਂ ਦਾ ਹੌਸਲਾ ਵਧਾਉਂਦਾ ਸੀ, ਆਪਣੇ ਨਾਲੋਂ ਜ਼ਿਆਦਾ ਦੂਜਿਆਂ ਬਾਰੇ ਸੋਚਦਾ ਸੀ ਅਤੇ ਉਨ੍ਹਾਂ ਦੀ ਮਦਦ ਕਰਦਾ ਸੀ। ਉਸ ਨੇ ਜਿਹੜੇ ਚਮਤਕਾਰ ਕੀਤੇ, ਉਨ੍ਹਾਂ ਤੋਂ ਨਾ ਸਿਰਫ਼ ਉਸ ਦੀ ਤਾਕਤ ਬਾਰੇ ਪਤਾ ਲੱਗਦਾ ਹੈ, ਸਗੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਲੋਕਾਂ ਦੇ ਦੁੱਖ ਸਮਝਦਾ ਸੀ। (ਮਰਕੁਸ 1:40-42) ਯਿਸੂ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਸੀ ਅਤੇ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ ਸੀ। ਨੇਕਦਿਲ ਲੋਕਾਂ ਨੂੰ ਉਸ ਦੀਆਂ ਗੱਲਾਂ ਤੋਂ ਦਿਲਾਸਾ ਅਤੇ ਉਮੀਦ ਮਿਲਦੀ ਸੀ। ਯਿਸੂ ਸਾਰੇ ਲੋਕਾਂ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਸ ਨੇ ਉਨ੍ਹਾਂ ਖ਼ਾਤਰ ਦਰਦ ਸਹਿਆ ਅਤੇ ਖ਼ੁਸ਼ੀ-ਖ਼ੁਸ਼ੀ ਆਪਣੀ ਜਾਨ ਦੇ ਦਿੱਤੀ। ਉਹ ਅੱਜ ਵੀ ਲੋਕਾਂ ਨਾਲ ਪਿਆਰ ਕਰਦਾ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਨਾਲ ਜੋ ਉਸ ਦੀਆਂ ਸਿੱਖਿਆਵਾਂ ʼਤੇ ਚੱਲਦੇ ਹਨ।—ਯੂਹੰਨਾ 15:13, 14 ਪੜ੍ਹੋ।

ਹੋਰ ਸਿੱਖੋ

ਆਓ ਯਿਸੂ ਦੇ ਗੁਣਾਂ ਬਾਰੇ ਹੋਰ ਜਾਣੀਏ। ਅਸੀਂ ਇਹ ਵੀ ਸਿੱਖਾਂਗੇ ਕਿ ਯਿਸੂ ਵਾਂਗ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪਿਆਰ ਜ਼ਾਹਰ ਕਰ ਸਕਦੇ ਹਾਂ ਅਤੇ ਖੁੱਲ੍ਹ-ਦਿਲੇ ਬਣ ਸਕਦੇ ਹਾਂ।

4. ਯਿਸੂ ਆਪਣੇ ਪਿਤਾ ਨੂੰ ਪਿਆਰ ਕਰਦਾ ਹੈ

ਯਿਸੂ ਤੋਂ ਅਸੀਂ ਸਿੱਖਦੇ ਹਾਂ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ। ਲੂਕਾ 6:12 ਅਤੇ ਯੂਹੰਨਾ 15:10; 17:26 ਪੜ੍ਹੋ। ਹਰ ਆਇਤ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:

  • ਯਿਸੂ ਵਾਂਗ ਅਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?

ਯਿਸੂ ਆਪਣੇ ਸਵਰਗੀ ਪਿਤਾ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਅਕਸਰ ਪ੍ਰਾਰਥਨਾ ਕਰਦਾ ਸੀ

5. ਯਿਸੂ ਲੋਕਾਂ ਦੀ ਪਰਵਾਹ ਕਰਦਾ ਹੈ

ਯਿਸੂ ਆਪਣੇ ਨਾਲੋਂ ਜ਼ਿਆਦਾ ਦੂਸਰਿਆਂ ਬਾਰੇ ਸੋਚਦਾ ਸੀ। ਭਾਵੇਂ ਯਿਸੂ ਥੱਕਿਆ ਹੁੰਦਾ ਸੀ, ਫਿਰ ਵੀ ਉਹ ਦੂਸਰਿਆਂ ਲਈ ਸਮਾਂ ਕੱਢਦਾ ਸੀ ਅਤੇ ਉਨ੍ਹਾਂ ਦੀ ਮਦਦ ਕਰਦਾ ਸੀ। ਮਰਕੁਸ 6:30-44 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਯਿਸੂ ਨੇ ਲੋਕਾਂ ਲਈ ਪਰਵਾਹ ਕਿਵੇਂ ਦਿਖਾਈ?—ਆਇਤਾਂ 31, 34, 41 ਅਤੇ 42 ਦੇਖੋ।

  • ਯਿਸੂ ਨੇ ਲੋਕਾਂ ਦੀ ਮਦਦ ਕਿਉਂ ਕੀਤੀ?—ਆਇਤ 34 ਦੇਖੋ।

  • ਯਿਸੂ ਬਿਲਕੁਲ ਯਹੋਵਾਹ ਵਰਗਾ ਹੈ। ਆਪਾਂ ਹੁਣੇ ਯਿਸੂ ਬਾਰੇ ਜੋ ਪੜ੍ਹਿਆ, ਉਸ ਤੋਂ ਸਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

  • ਯਿਸੂ ਵਾਂਗ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਦੂਜਿਆਂ ਦੀ ਪਰਵਾਹ ਹੈ?

6. ਯਿਸੂ ਖੁੱਲ੍ਹੇ ਦਿਲ ਵਾਲਾ ਹੈ

ਭਾਵੇਂ ਯਿਸੂ ਕੋਲ ਜ਼ਿਆਦਾ ਚੀਜ਼ਾਂ ਨਹੀਂ ਸਨ, ਪਰ ਉਸ ਕੋਲ ਜੋ ਵੀ ਸੀ, ਉਹ ਦਿਲ ਖੋਲ੍ਹ ਕੇ ਦੂਸਰਿਆਂ ਨੂੰ ਦਿੰਦਾ ਸੀ। ਉਹ ਸਾਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਹਿੰਦਾ ਹੈ। ਰਸੂਲਾਂ ਦੇ ਕੰਮ 20:35 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਿਸੂ ਨੇ ਖ਼ੁਸ਼ੀ ਪਾਉਣ ਲਈ ਕਿਹੜੀ ਸਲਾਹ ਦਿੱਤੀ?

ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਭਾਵੇਂ ਸਾਡੇ ਕੋਲ ਜ਼ਿਆਦਾ ਕੁਝ ਨਾ ਹੋਵੇ, ਫਿਰ ਵੀ ਅਸੀਂ ਖੁੱਲ੍ਹੇ ਦਿਲ ਵਾਲੇ ਕਿਵੇਂ ਬਣ ਸਕਦੇ ਹਾਂ?

ਕੀ ਤੁਹਾਨੂੰ ਪਤਾ?

ਯਿਸੂ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਤਾਂਕਿ ਅਸੀਂ ਯਹੋਵਾਹ ਦੇ ਨੇੜੇ ਜਾ ਸਕੀਏ। ਇਸ ਲਈ ਬਾਈਬਲ ਕਹਿੰਦੀ ਹੈ ਕਿ ਸਾਨੂੰ ਯਿਸੂ ਦੇ ਨਾਂ ʼਤੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਯੂਹੰਨਾ 16:23, 24 ਪੜ੍ਹੋ।) ਜਦੋਂ ਅਸੀਂ ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਕਿੰਨੇ ਅਹਿਸਾਨਮੰਦ ਹਾਂ।

ਕੁਝ ਲੋਕਾਂ ਦਾ ਕਹਿਣਾ ਹੈ: “ਸਾਨੂੰ ਦੁੱਖਾਂ ਵਿਚ ਦੇਖ ਕੇ ਰੱਬ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸ ਨੂੰ ਸਾਡੀ ਕੋਈ ਪਰਵਾਹ ਨਹੀਂ।”

  • ਯਿਸੂ ਨੇ ਧਰਤੀ ʼਤੇ ਜੋ ਕੁਝ ਕੀਤਾ, ਉਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਸਾਡੀ ਪਰਵਾਹ ਹੈ?

ਹੁਣ ਤਕ ਅਸੀਂ ਸਿੱਖਿਆ

ਯਿਸੂ ਆਪਣੇ ਪਿਤਾ ਯਹੋਵਾਹ ਅਤੇ ਇਨਸਾਨਾਂ ਨੂੰ ਬਹੁਤ ਪਿਆਰ ਕਰਦਾ ਹੈ। ਯਿਸੂ ਬਿਲਕੁਲ ਆਪਣੇ ਪਿਤਾ ਵਰਗਾ ਹੈ, ਇਸ ਲਈ ਤੁਸੀਂ ਯਿਸੂ ਬਾਰੇ ਜਿੰਨਾ ਜ਼ਿਆਦਾ ਸਿੱਖੋਗੇ, ਤੁਸੀਂ ਯਹੋਵਾਹ ਨੂੰ ਉੱਨਾ ਹੀ ਚੰਗੀ ਤਰ੍ਹਾਂ ਜਾਣ ਸਕੋਗੇ।

ਤੁਸੀਂ ਕੀ ਕਹੋਗੇ?

  • ਯਿਸੂ ਵਾਂਗ ਅਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?

  • ਯਿਸੂ ਵਾਂਗ ਅਸੀਂ ਲੋਕਾਂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?

  • ਯਿਸੂ ਬਾਰੇ ਕਿਹੜੀ ਗੱਲ ਤੁਹਾਡੇ ਦਿਲ ਨੂੰ ਛੂਹ ਗਈ?

ਟੀਚਾ

ਇਹ ਵੀ ਦੇਖੋ

ਆਓ ਯਿਸੂ ਦੇ ਕੁਝ ਗੁਣਾਂ ʼਤੇ ਧਿਆਨ ਦੇਈਏ ਅਤੇ ਦੇਖੀਏ ਕਿ ਅਸੀਂ ਉਸ ਵਰਗੇ ਕਿਵੇਂ ਬਣ ਸਕਦੇ ਹਾਂ।

“ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲੋ” (ਆਨ-ਲਾਈਨ ਲੇਖ)

ਸਾਨੂੰ ਯਿਸੂ ਦੇ ਨਾਂ ʼਤੇ ਕਿਉਂ ਪ੍ਰਾਰਥਨਾ ਕਰਨੀ ਚਾਹੀਦੀ ਹੈ?

“ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਿਉਂ ਕਰੀਏ?” (ਪਹਿਰਾਬੁਰਜ  ਲੇਖ)

ਕੀ ਬਾਈਬਲ ਯਿਸੂ ਦੇ ਰੰਗ-ਰੂਪ ਬਾਰੇ ਕੁਝ ਦੱਸਦੀ ਹੈ?

“ਯਿਸੂ ਦੇਖਣ ਨੂੰ ਕਿਹੋ ਜਿਹਾ ਸੀ?” (jw.org ʼਤੇ ਲੇਖ)

ਯਿਸੂ ਔਰਤਾਂ ਨਾਲ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

“ਰੱਬ ਔਰਤਾਂ ਨੂੰ ਆਦਰ-ਮਾਣ ਦਿੰਦਾ ਹੈ” (ਪਹਿਰਾਬੁਰਜ  ਲੇਖ)