Skip to content

Skip to table of contents

ਪਾਠ 19

ਕੀ ਯਹੋਵਾਹ ਦੇ ਗਵਾਹ ਸੱਚੇ ਮਸੀਹੀ ਹਨ?

ਕੀ ਯਹੋਵਾਹ ਦੇ ਗਵਾਹ ਸੱਚੇ ਮਸੀਹੀ ਹਨ?

ਅਸੀਂ ਯਹੋਵਾਹ ਦੇ ਗਵਾਹ ਮੰਨਦੇ ਹਾਂ ਕਿ ਅਸੀਂ ਸੱਚੇ ਮਸੀਹੀ ਹਾਂ। ਕੀ ਤੁਸੀਂ ਜਾਣਨਾ ਚਾਹੋਗੇ ਕਿ ਅਸੀਂ ਇਹ ਕਿਉਂ ਮੰਨਦੇ ਹਾਂ? ਧਿਆਨ ਦਿਓ ਕਿ ਸਾਡੇ ਵਿਸ਼ਵਾਸਾਂ ਦਾ ਆਧਾਰ ਕੀ ਹੈ, ਸਾਡੇ ਨਾਂ ਤੋਂ ਸਾਡੇ ਬਾਰੇ ਕੀ ਪਤਾ ਲੱਗਦਾ ਹੈ ਅਤੇ ਅਸੀਂ ਇਕ-ਦੂਜੇ ਨੂੰ ਪਿਆਰ ਕਿਵੇਂ ਦਿਖਾਉਂਦੇ ਹਾਂ।

1. ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਦਾ ਆਧਾਰ ਕੀ ਹੈ?

ਯਿਸੂ ਨੇ ਕਿਹਾ: ‘ਪਰਮੇਸ਼ੁਰ ਦਾ ਬਚਨ ਹੀ ਸੱਚਾਈ ਹੈ।’ (ਯੂਹੰਨਾ 17:17) ਯਿਸੂ ਵਾਂਗ ਯਹੋਵਾਹ ਦੇ ਗਵਾਹ ਜੋ ਵੀ ਮੰਨਦੇ ਹਨ, ਉਹ ਬਾਈਬਲ ʼਤੇ ਆਧਾਰਿਤ ਹੁੰਦਾ ਹੈ। ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ʼਤੇ ਗੌਰ ਕਰੋ। ਉਨ੍ਹਾਂ ਨੂੰ ਪਹਿਲਾਂ ਬਾਈਬਲ ਸਟੂਡੈਂਟ ਕਿਹਾ ਜਾਂਦਾ ਸੀ। ਸੰਨ 1870 ਦੇ ਨੇੜੇ-ਤੇੜੇ ਉਹ ਧਿਆਨ ਨਾਲ ਬਾਈਬਲ ਦੀ ਜਾਂਚ ਕਰਨ ਲੱਗੇ ਅਤੇ ਸਮਝ ਗਏ ਕਿ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ। ਉਦੋਂ ਉਨ੍ਹਾਂ ਨੇ ਠਾਣ ਲਿਆ ਕਿ ਉਹ ਸਿਰਫ਼ ਬਾਈਬਲ ਦੀਆਂ ਸਿੱਖਿਆਵਾਂ ਨੂੰ ਹੀ ਮੰਨਣਗੇ, ਫਿਰ ਚਾਹੇ ਉਹ ਚਰਚ ਦੀਆਂ ਸਿੱਖਿਆਵਾਂ ਤੋਂ ਵੱਖਰੀਆਂ ਹੀ ਕਿਉਂ ਨਾ ਹੋਣ। ਇੰਨਾ ਹੀ ਨਹੀਂ, ਉਨ੍ਹਾਂ ਨੇ ਜੋ ਕੁਝ ਸਿੱਖਿਆ, ਉਹ ਉਸ ਬਾਰੇ ਦੂਸਰਿਆਂ ਨੂੰ ਵੀ ਦੱਸਣ ਲੱਗ ਪਏ। a

2. ਅਸੀਂ ਆਪਣਾ ਨਾਂ “ਯਹੋਵਾਹ ਦੇ ਗਵਾਹ” ਕਿਉਂ ਰੱਖਿਆ?

ਯਹੋਵਾਹ ਆਪਣੇ ਸੇਵਕਾਂ ਨੂੰ ਆਪਣੇ ਗਵਾਹ ਕਹਿੰਦਾ ਹੈ ਕਿਉਂਕਿ ਉਹ ਉਸ ਬਾਰੇ ਸੱਚਾਈ ਦੱਸਦੇ ਹਨ। (ਇਬਰਾਨੀਆਂ 11:4–12:1) ਮਿਸਾਲ ਲਈ, ਹਜ਼ਾਰਾਂ ਸਾਲ ਪਹਿਲਾਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਕਿਹਾ ਸੀ: “ਤੁਸੀਂ ਮੇਰੇ ਗਵਾਹ ਹੋ।” (ਯਸਾਯਾਹ 43:10 ਪੜ੍ਹੋ।) ਯਿਸੂ ਨੂੰ ਵੀ ਉਸ ਦਾ “ਵਫ਼ਾਦਾਰ ਗਵਾਹ” ਕਿਹਾ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 1:5) ਇਸ ਲਈ 1931 ਵਿਚ ਅਸੀਂ ਆਪਣਾ ਨਾਂ “ਯਹੋਵਾਹ ਦੇ ਗਵਾਹ” ਰੱਖ ਲਿਆ। ਸਾਨੂੰ ਮਾਣ ਹੈ ਕਿ ਅਸੀਂ ਇਸ ਨਾਂ ਤੋਂ ਜਾਣੇ ਜਾਂਦੇ ਹਾਂ।

3. ਯਿਸੂ ਵਾਂਗ ਯਹੋਵਾਹ ਦੇ ਗਵਾਹ ਕਿਵੇਂ ਦਿਖਾਉਂਦੇ ਹਨ ਕਿ ਉਨ੍ਹਾਂ ਵਿਚ ਪਿਆਰ ਹੈ?

ਯਿਸੂ ਆਪਣੇ ਚੇਲਿਆਂ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹ ਉਨ੍ਹਾਂ ਨੂੰ ਆਪਣਾ ਪਰਿਵਾਰ ਸਮਝਦਾ ਸੀ। (ਮਰਕੁਸ 3:35 ਪੜ੍ਹੋ।) ਉਸੇ ਤਰ੍ਹਾਂ ਯਹੋਵਾਹ ਦੇ ਗਵਾਹ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਹੋਣ, ਫਿਰ ਵੀ ਉਹ ਇਕ ਪਰਿਵਾਰ ਵਾਂਗ ਹਨ। ਇਸੇ ਕਰਕੇ ਉਹ ਇਕ-ਦੂਜੇ ਨੂੰ ਭੈਣ-ਭਰਾ ਕਹਿੰਦੇ ਹਨ। (ਫਿਲੇਮੋਨ 1, 2) ਉਹ ਪਰਮੇਸ਼ੁਰ ਦਾ ਇਹ ਹੁਕਮ ਵੀ ਮੰਨਦੇ ਹਨ: “ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰੋ।” (1 ਪਤਰਸ 2:17) ਯਹੋਵਾਹ ਦੇ ਗਵਾਹ ਕਈ ਤਰੀਕਿਆਂ ਨਾਲ ਦਿਖਾਉਂਦੇ ਹਨ ਕਿ ਉਹ ਇਕ-ਦੂਜੇ ਨਾਲ ਪਿਆਰ ਕਰਦੇ ਹਨ। ਮਿਸਾਲ ਲਈ, ਜਦੋਂ ਕਿਸੇ ਵੀ ਦੇਸ਼ ਵਿਚ ਭੈਣਾਂ-ਭਰਾਵਾਂ ʼਤੇ ਕੋਈ ਮੁਸੀਬਤ ਆਉਂਦੀ ਹੈ, ਤਾਂ ਉਹ ਫਟਾਫਟ ਉਨ੍ਹਾਂ ਦੀ ਮਦਦ ਕਰਦੇ ਹਨ।

ਹੋਰ ਸਿੱਖੋ

ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ਬਾਰੇ ਹੋਰ ਜਾਣੋ ਅਤੇ ਕੁਝ ਸਬੂਤ ਦੇਖੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਸੱਚੇ ਮਸੀਹੀ ਹਨ।

ਸੱਚੇ ਮਸੀਹੀਆਂ ਦੇ ਵਿਸ਼ਵਾਸ ਬਾਈਬਲ ʼਤੇ ਆਧਾਰਿਤ ਹਨ ਅਤੇ ਉਹ ਦੂਜਿਆਂ ਨੂੰ ਵੀ ਇਨ੍ਹਾਂ ਬਾਰੇ ਦੱਸਦੇ ਹਨ

4. ਸਾਡੇ ਵਿਸ਼ਵਾਸ ਬਾਈਬਲ ʼਤੇ ਆਧਾਰਿਤ ਹਨ

ਯਹੋਵਾਹ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਦੱਸਿਆ ਸੀ ਕਿ ਅੰਤ ਦੇ ਦਿਨਾਂ ਵਿਚ ਬਾਈਬਲ ਦੀਆਂ ਸੱਚਾਈਆਂ ਬਾਰੇ ਸਮਝ ਵਧ ਜਾਵੇਗੀ। ਦਾਨੀਏਲ 12:4 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਜਦੋਂ ਪਰਮੇਸ਼ੁਰ ਦੇ ਲੋਕ ਬਾਈਬਲ ਦੀ ਜਾਂਚ ਕਰਨਗੇ, ਤਾਂ ਕੀ “ਬਹੁਤ ਵਧ ਜਾਵੇਗਾ”?

ਦੇਖੋ ਕਿ ਚਾਰਲਜ਼ ਰਸਲ ਅਤੇ ਉਸ ਨਾਲ ਕੁਝ ਹੋਰ ਬਾਈਬਲ ਸਟੂਡੈਂਟਸ ਨੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਿਵੇਂ ਕੀਤਾ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਚਾਰਲਜ਼ ਰਸਲ ਅਤੇ ਉਸ ਨਾਲ ਕੁਝ ਹੋਰ ਬਾਈਬਲ ਸਟੂਡੈਂਟਸ ਨੇ ਬਾਈਬਲ ਦਾ ਅਧਿਐਨ ਕਰਨ ਦਾ ਕਿਹੜਾ ਤਰੀਕਾ ਵਰਤਿਆ?

ਕੀ ਤੁਹਾਨੂੰ ਪਤਾ?

ਕਦੇ-ਕਦੇ ਸਾਨੂੰ ਆਪਣੇ ਵਿਸ਼ਵਾਸਾਂ ਵਿਚ ਬਦਲਾਅ ਕਰਨਾ ਪਿਆ ਹੈ। ਕਿਉਂ? ਜ਼ਰਾ ਸੋਚੋ, ਜਦੋਂ ਸੂਰਜ ਚੜ੍ਹਦਾ ਹੈ, ਤਾਂ ਉਸ ਦੀ ਰੌਸ਼ਨੀ ਨਾਲ ਹੌਲੀ-ਹੌਲੀ ਸਾਰਾ ਕੁਝ ਸਾਫ਼-ਸਾਫ਼ ਨਜ਼ਰ ਆਉਣ ਲੱਗਦਾ ਹੈ। ਉਸੇ ਤਰ੍ਹਾਂ ਪਰਮੇਸ਼ੁਰ ਵੀ ਹੌਲੀ-ਹੌਲੀ ਆਪਣੇ ਬਚਨ ਦੀ ਸਮਝ ਦਿੰਦਾ ਆਇਆ ਹੈ। (ਕਹਾਉਤਾਂ 4:18 ਪੜ੍ਹੋ।) ਬਾਈਬਲ ਕਦੇ ਨਹੀਂ ਬਦਲਦੀ, ਪਰ ਜਿੱਦਾਂ-ਜਿੱਦਾਂ ਬਾਈਬਲ ਬਾਰੇ ਸਾਡੀ ਸਮਝ ਵਧਦੀ ਹੈ, ਅਸੀਂ ਉਸ ਮੁਤਾਬਕ ਆਪਣੇ ਵਿਸ਼ਵਾਸ ਬਦਲਦੇ ਹਾਂ।

5. ਅਸੀਂ ਆਪਣੇ ਨਾਂ ʼਤੇ ਖਰੇ ਉਤਰਦੇ ਹਾਂ

ਅਸੀਂ ਆਪਣਾ ਨਾਂ “ਯਹੋਵਾਹ ਦੇ ਗਵਾਹ” ਕਿਉਂ ਰੱਖਿਆ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਸਾਡਾ ਨਾਂ “ਯਹੋਵਾਹ ਦੇ ਗਵਾਹ” ਢੁਕਵਾਂ ਕਿਉਂ ਹੈ?

ਯਹੋਵਾਹ ਨੇ ਕੁਝ ਲੋਕਾਂ ਨੂੰ ਆਪਣੇ ਗਵਾਹ ਕਿਉਂ ਚੁਣਿਆ ਹੈ? ਕਿਉਂਕਿ ਉਸ ਬਾਰੇ ਬਹੁਤ ਸਾਰੇ ਝੂਠ ਫੈਲਾਏ ਗਏ ਹਨ, ਇਸ ਲਈ ਜ਼ਰੂਰੀ ਹੈ ਕਿ ਉਸ ਦੇ ਸੇਵਕ ਲੋਕਾਂ ਨੂੰ ਸੱਚਾਈ ਦੱਸਣ। ਆਓ ਦੇਖੀਏ ਕਿ ਉਨ੍ਹਾਂ ਵਿੱਚੋਂ ਦੋ ਝੂਠ ਕਿਹੜੇ ਹਨ।

ਕੁਝ ਧਰਮ ਸਿਖਾਉਂਦੇ ਹਨ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕ ਮੂਰਤੀਆਂ ਦਾ ਸਹਾਰਾ ਲੈ ਕੇ ਉਸ ਦੀ ਭਗਤੀ ਕਰਨ। ਪਰ ਕੀ ਇਹ ਸਹੀ ਹੈ? ਲੇਵੀਆਂ 26:1 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਇਸ ਆਇਤ ਮੁਤਾਬਕ ਯਹੋਵਾਹ ਮੂਰਤੀਆਂ ਬਾਰੇ ਕੀ ਸੋਚਦਾ ਹੈ?

ਕੁਝ ਧਾਰਮਿਕ ਆਗੂ ਸਿਖਾਉਂਦੇ ਹਨ ਕਿ ਯਿਸੂ ਹੀ ਪਰਮੇਸ਼ੁਰ ਹੈ। ਪਰ ਕੀ ਇਹ ਗੱਲ ਸੱਚ ਹੈ? ਯੂਹੰਨਾ 20:17 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਕੀ ਪਰਮੇਸ਼ੁਰ ਅਤੇ ਯਿਸੂ ਇੱਕੋ ਹੀ ਹਨ?

  • ਯਹੋਵਾਹ ਨੇ ਆਪਣੇ ਗਵਾਹਾਂ ਨੂੰ ਤੁਹਾਡੇ ਕੋਲ ਭੇਜਿਆ ਹੈ ਤਾਂਕਿ ਤੁਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਬਾਰੇ ਸੱਚਾਈ ਜਾਣ ਸਕੋ। ਇਹ ਜਾਣ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ?

6. ਅਸੀਂ ਇਕ-ਦੂਜੇ ਨਾਲ ਪਿਆਰ ਕਰਦੇ ਹਾਂ

ਬਾਈਬਲ ਵਿਚ ਮਸੀਹੀਆਂ ਦੀ ਤੁਲਨਾ ਸਰੀਰ ਦੇ ਵੱਖੋ-ਵੱਖਰੇ ਅੰਗਾਂ ਨਾਲ ਕੀਤੀ ਗਈ ਹੈ। 1 ਕੁਰਿੰਥੀਆਂ 12:25, 26 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਇਕ ਸੱਚਾ ਮਸੀਹੀ ਦੂਜੇ ਮਸੀਹੀਆਂ ਨੂੰ ਤਕਲੀਫ਼ ਵਿਚ ਦੇਖ ਕੇ ਕੀ ਕਰੇਗਾ?

  • ਯਹੋਵਾਹ ਦੇ ਗਵਾਹਾਂ ਵਿਚ ਤੁਸੀਂ ਕਿਹੋ ਜਿਹਾ ਪਿਆਰ ਦੇਖਿਆ ਹੈ?

ਜਦੋਂ ਕਿਸੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ʼਤੇ ਕੋਈ ਮੁਸੀਬਤ ਆਉਂਦੀ ਹੈ, ਤਾਂ ਪੂਰੀ ਦੁਨੀਆਂ ਵਿਚ ਰਹਿੰਦੇ ਗਵਾਹ ਉਸੇ ਵੇਲੇ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆਉਂਦੇ ਹਨ। ਹੈਤੀ ਵਿਚ ਕੁਝ ਅਜਿਹਾ ਹੀ ਹੋਇਆ ਸੀ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਯਹੋਵਾਹ ਦੇ ਗਵਾਹਾਂ ਵੱਲੋਂ ਕੀਤੇ ਜਾਂਦੇ ਰਾਹਤ ਦੇ ਕੰਮਾਂ ਤੋਂ ਉਨ੍ਹਾਂ ਦੇ ਪਿਆਰ ਦਾ ਸਬੂਤ ਕਿਵੇਂ ਮਿਲਦਾ ਹੈ?

ਸੱਚੇ ਮਸੀਹੀ ਔਖੀ ਘੜੀ ਵਿਚ ਦੂਜਿਆਂ ਦੀ ਮਦਦ ਕਰਦੇ ਹਨ

ਕੁਝ ਲੋਕਾਂ ਦਾ ਕਹਿਣਾ ਹੈ: “ਯਹੋਵਾਹ ਦੇ ਗਵਾਹਾਂ ਦਾ ਧਰਮ ਤਾਂ ਨਵਾਂ-ਨਵਾਂ ਹੀ ਹੈ।”

  • ਯਹੋਵਾਹ ਕਦੋਂ ਤੋਂ ਆਪਣੇ ਲੋਕਾਂ ਨੂੰ ਆਪਣੇ ਗਵਾਹ ਕਹਿੰਦਾ ਆਇਆ ਹੈ?

ਹੁਣ ਤਕ ਅਸੀਂ ਸਿੱਖਿਆ

ਯਹੋਵਾਹ ਦੇ ਗਵਾਹ ਸੱਚੇ ਮਸੀਹੀ ਹਨ। ਪੂਰੀ ਦੁਨੀਆਂ ਵਿਚ ਰਹਿੰਦੇ ਗਵਾਹ ਇਕ ਪਰਿਵਾਰ ਵਾਂਗ ਹਨ। ਉਨ੍ਹਾਂ ਦੇ ਵਿਸ਼ਵਾਸ ਬਾਈਬਲ ʼਤੇ ਆਧਾਰਿਤ ਹਨ ਅਤੇ ਉਹ ਲੋਕਾਂ ਨੂੰ ਯਹੋਵਾਹ ਬਾਰੇ ਸੱਚਾਈ ਦੱਸਦੇ ਹਨ।

ਤੁਸੀਂ ਕੀ ਕਹੋਗੇ?

  • ਅਸੀਂ ਆਪਣਾ ਨਾਂ “ਯਹੋਵਾਹ ਦੇ ਗਵਾਹ” ਕਿਉਂ ਰੱਖਿਆ?

  • ਅਸੀਂ ਇਕ-ਦੂਜੇ ਲਈ ਪਿਆਰ ਦਾ ਸਬੂਤ ਕਿਵੇਂ ਦਿੰਦੇ ਹਾਂ?

  • ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਦੇ ਗਵਾਹ ਸੱਚੇ ਮਸੀਹੀ ਹਨ?

ਟੀਚਾ

ਇਹ ਵੀ ਦੇਖੋ

ਯਹੋਵਾਹ ਦੇ ਗਵਾਹਾਂ ਨੇ ਕਿਵੇਂ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕੀਤਾ, ਇਸ ਦੀ ਇਕ ਮਿਸਾਲ ਦੇਖੋ।

ਪਰਮੇਸ਼ੁਰ ਦੇ ਲੋਕ ਉਸ ਦੇ ਨਾਂ ਦੀ ਮਹਿਮਾ ਕਰਦੇ ਹਨ  (7:08)

ਜੇ ਯਹੋਵਾਹ ਦੇ ਗਵਾਹਾਂ ਬਾਰੇ ਤੁਹਾਡੇ ਕੁਝ ਸਵਾਲ ਹਨ, ਤਾਂ ਉਨ੍ਹਾਂ ਦੇ ਜਵਾਬ ਤੁਹਾਨੂੰ ਕਿੱਥੋਂ ਮਿਲ ਸਕਦੇ ਹਨ?

“ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ” (jw.org ਦਾ ਵੈੱਬ ਪੇਜ)

ਸਟੀਵਨ ਨੂੰ ਹੋਰ ਨਸਲ ਦੇ ਲੋਕਾਂ ਨਾਲ ਇੰਨੀ ਨਫ਼ਰਤ ਸੀ ਕਿ ਉਹ ਉਨ੍ਹਾਂ ʼਤੇ ਹਮਲਾ ਕਰਦਾ ਸੀ। ਪਰ ਫਿਰ ਉਸ ਨੇ ਯਹੋਵਾਹ ਦੇ ਗਵਾਹਾਂ ਵਿਚ ਕੁਝ ਅਜਿਹਾ ਦੇਖਿਆ ਜਿਸ ਕਰਕੇ ਉਸ ਨੇ ਆਪਣੇ ਆਪ ਨੂੰ ਬਦਲਿਆ। ਆਓ ਜਾਣੀਏ ਕਿ ਉਸ ਨੇ ਕੀ ਦੇਖਿਆ।

“ਮੇਰੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ” (ਪਹਿਰਾਬੁਰਜ  ਲੇਖ)

a ਸੰਨ 1879 ਤੋਂ ਅਸੀਂ ਆਪਣਾ ਮੁੱਖ ਰਸਾਲਾ ਪਹਿਰਾਬੁਰਜ ਛਾਪਦੇ ਆਏ ਹਾਂ ਤਾਂਕਿ ਬਾਈਬਲ ਦੀਆਂ ਸੱਚਾਈਆਂ ਲੋਕਾਂ ਤਕ ਪਹੁੰਚ ਸਕਣ।