Skip to content

Skip to table of contents

ਪਾਠ 28

ਯਹੋਵਾਹ ਅਤੇ ਯਿਸੂ ਦੇ ਪਿਆਰ ਲਈ ਅਹਿਸਾਨਮੰਦ ਹੋਵੋ

ਯਹੋਵਾਹ ਅਤੇ ਯਿਸੂ ਦੇ ਪਿਆਰ ਲਈ ਅਹਿਸਾਨਮੰਦ ਹੋਵੋ

ਜੇ ਤੁਹਾਡਾ ਕੋਈ ਦੋਸਤ ਤੁਹਾਨੂੰ ਇਕ ਵਧੀਆ ਤੋਹਫ਼ਾ ਦਿੰਦਾ ਹੈ, ਤਾਂ ਤੁਹਾਨੂੰ ਕਿੱਦਾਂ ਲੱਗੇਗਾ? ਕੀ ਤੁਸੀਂ ਖ਼ੁਸ਼ ਨਹੀਂ ਹੋਵੋਗੇ? ਅਤੇ ਕੀ ਤੁਸੀਂ ਕਿਸੇ ਤਰੀਕੇ ਨਾਲ ਇਹ ਦਿਖਾਉਣਾ ਨਹੀਂ ਚਾਹੋਗੇ ਕਿ ਤੁਸੀਂ ਉਸ ਤੋਹਫ਼ੇ ਲਈ ਕਿੰਨੇ ਅਹਿਸਾਨਮੰਦ ਹੋ? ਸਾਨੂੰ ਯਹੋਵਾਹ ਅਤੇ ਯਿਸੂ ਤੋਂ ਵੀ ਇਕ ਤੋਹਫ਼ਾ ਮਿਲਿਆ ਹੈ। ਇਸ ਤੋਂ ਵਧੀਆ ਤੋਹਫ਼ਾ ਹੋਰ ਕੁਝ ਹੋ ਹੀ ਨਹੀਂ ਸਕਦਾ। ਇਹ ਤੋਹਫ਼ਾ ਕੀ ਹੈ? ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਇਸ ਦੀ ਕਦਰ ਹੈ? ਆਓ ਜਾਣੀਏ।

1. ਯਹੋਵਾਹ ਅਤੇ ਯਿਸੂ ਲਈ ਅਹਿਸਾਨਮੰਦੀ ਜ਼ਾਹਰ ਕਰਨ ਦਾ ਇਕ ਤਰੀਕਾ ਕੀ ਹੈ?

ਬਾਈਬਲ ਵਿਚ ਇਹ ਵਾਅਦਾ ਕੀਤਾ ਗਿਆ ਹੈ ਕਿ ‘ਜਿਹੜਾ ਵੀ ਯਿਸੂ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ,’ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਯੂਹੰਨਾ 3:16) ਨਿਹਚਾ ਦਾ ਸਬੂਤ  ਦੇਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ ਅਸੀਂ ਯਿਸੂ ʼਤੇ ਵਿਸ਼ਵਾਸ ਕਰਦੇ ਹਾਂ, ਸਗੋਂ ਸਾਡੀਆਂ ਗੱਲਾਂ, ਕੰਮਾਂ ਅਤੇ ਫ਼ੈਸਲਿਆਂ ਤੋਂ ਸਾਡੀ ਨਿਹਚਾ ਜ਼ਾਹਰ ਹੋਣੀ ਚਾਹੀਦੀ ਹੈ। (ਯਾਕੂਬ 2:17) ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਯਿਸੂ ਅਤੇ ਉਸ ਦੇ ਪਿਤਾ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ।—ਯੂਹੰਨਾ 14:21 ਪੜ੍ਹੋ।

2. ਅਸੀਂ ਕਿਹੜੇ ਖ਼ਾਸ ਮੌਕੇ ʼਤੇ ਯਹੋਵਾਹ ਅਤੇ ਯਿਸੂ ਲਈ ਅਹਿਸਾਨਮੰਦੀ ਦਿਖਾ ਸਕਦੇ ਹਾਂ?

ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਹੋਰ ਤਰੀਕਾ ਦੱਸਿਆ ਜਿਸ ਰਾਹੀਂ ਉਹ ਉਸ ਦੀ ਕੁਰਬਾਨੀ ਲਈ ਕਦਰ ਦਿਖਾ ਸਕਦੇ ਸਨ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਉਸ ਨੇ ਇਕ ਰੀਤ ਸ਼ੁਰੂ ਕੀਤੀ ਜਿਸ ਨੂੰ ਬਾਈਬਲ ਵਿਚ “ਪ੍ਰਭੂ ਦਾ ਸ਼ਾਮ ਦਾ ਭੋਜਨ” ਕਿਹਾ ਗਿਆ ਹੈ। ਇਸ ਨੂੰ ਮਸੀਹ ਦੀ ਮੌਤ ਦੀ ਯਾਦਗਾਰ ਵੀ ਕਿਹਾ ਜਾਂਦਾ ਹੈ। (1 ਕੁਰਿੰਥੀਆਂ 11:20) ਯਿਸੂ ਨੇ ਇਹ ਰੀਤ ਇਸ ਲਈ ਸ਼ੁਰੂ ਕੀਤੀ ਤਾਂਕਿ ਉਸ ਦੇ ਚੇਲੇ ਅਤੇ ਉਨ੍ਹਾਂ ਤੋਂ ਬਾਅਦ ਸਾਰੇ ਸੱਚੇ ਮਸੀਹੀ ਇਹ ਯਾਦ ਕਰਨ ਕਿ ਉਸ ਨੇ ਉਨ੍ਹਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਇਸੇ ਕਰਕੇ ਯਿਸੂ ਨੇ ਇਹ ਹੁਕਮ ਦਿੱਤਾ ਸੀ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।” (ਲੂਕਾ 22:19) ਇਸ ਯਾਦਗਾਰ ʼਤੇ ਆ ਕੇ ਤੁਸੀਂ ਦਿਖਾ ਸਕਦੇ ਹੋ ਕਿ ਤੁਸੀਂ ਯਹੋਵਾਹ ਅਤੇ ਯਿਸੂ ਦੇ ਪਿਆਰ ਲਈ ਦਿਲੋਂ ਅਹਿਸਾਨਮੰਦ ਹੋ।

ਹੋਰ ਸਿੱਖੋ

ਅਸੀਂ ਹੋਰ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਅਤੇ ਯਿਸੂ ਦੇ ਪਿਆਰ ਲਈ ਅਹਿਸਾਨਮੰਦ ਹਾਂ? ਮਸੀਹ ਦੀ ਮੌਤ ਦੀ ਯਾਦਗਾਰ ʼਤੇ ਹਾਜ਼ਰ ਹੋਣਾ ਜ਼ਰੂਰੀ ਕਿਉਂ ਹੈ? ਆਓ ਜਾਣੀਏ।

3. ਅਹਿਸਾਨਮੰਦ ਹੋਣ ਕਰਕੇ ਅਸੀਂ ਕੀ ਕਰਨ ਲਈ ਪ੍ਰੇਰਿਤ ਹੋਵਾਂਗੇ?

ਮੰਨ ਲਓ ਕਿ ਤੁਸੀਂ ਪਾਣੀ ਵਿਚ ਡੁੱਬ ਰਹੇ ਹੋ ਅਤੇ ਕੋਈ ਆ ਕੇ ਤੁਹਾਡੀ ਜਾਨ ਬਚਾਉਂਦਾ ਹੈ। ਕੀ ਤੁਸੀਂ ਉਸ ਵਿਅਕਤੀ ਦਾ ਅਹਿਸਾਨ ਭੁੱਲ ਜਾਓਗੇ ਜਾਂ ਸ਼ੁਕਰਗੁਜ਼ਾਰੀ ਦਿਖਾਉਣ ਲਈ ਕੁਝ ਕਰੋਗੇ?

ਸਾਨੂੰ ਹਮੇਸ਼ਾ ਲਈ ਜੀਉਣ ਦਾ ਮੌਕਾ ਦੇ ਕੇ ਯਹੋਵਾਹ ਨੇ ਸਾਡੇ ʼਤੇ ਕਿੰਨਾ ਵੱਡਾ ਅਹਿਸਾਨ ਕੀਤਾ ਹੈ। 1 ਯੂਹੰਨਾ 4:8-10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਯਿਸੂ ਦੀ ਕੁਰਬਾਨੀ ਇਕ ਅਨਮੋਲ ਤੋਹਫ਼ਾ ਕਿਉਂ ਹੈ?

  • ਯਹੋਵਾਹ ਅਤੇ ਯਿਸੂ ਨੇ ਤੁਹਾਡੇ ਲਈ ਜੋ ਕੀਤਾ ਹੈ, ਉਸ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ?

ਜੇ ਅਸੀਂ ਯਹੋਵਾਹ ਅਤੇ ਯਿਸੂ ਦਾ ਅਹਿਸਾਨ ਮੰਨਦੇ ਹਾਂ, ਤਾਂ ਅਸੀਂ ਕੀ ਕਰਾਂਗੇ? 2 ਕੁਰਿੰਥੀਆਂ 5:15 ਅਤੇ 1 ਯੂਹੰਨਾ 4:11; 5:3 ਪੜ੍ਹੋ। ਹਰ ਆਇਤ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:

  • ਜਿੱਦਾਂ ਇਸ ਆਇਤ ਵਿਚ ਲਿਖਿਆ ਹੈ, ਯਹੋਵਾਹ ਅਤੇ ਯਿਸੂ ਲਈ ਸ਼ੁਕਰਗੁਜ਼ਾਰੀ ਦਿਖਾਉਣ ਲਈ ਅਸੀਂ ਕੀ ਕਰ ਸਕਦੇ ਹਾਂ?

4. ਯਿਸੂ ਵਰਗੇ ਬਣੋ

ਇਕ ਹੋਰ ਤਰੀਕੇ ਨਾਲ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਦੇ ਅਹਿਸਾਨਮੰਦ ਹਾਂ। ਉਹ ਤਰੀਕਾ ਹੈ, ਉਸ ਵਰਗੇ ਬਣਨ ਦੀ ਕੋਸ਼ਿਸ਼ ਕਰਨੀ। 1 ਪਤਰਸ 2:21 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲ ਸਕਦੇ ਹੋ?

5. ਮਸੀਹ ਦੀ ਮੌਤ ਦੀ ਯਾਦਗਾਰ ʼਤੇ ਆਓ

ਜਦੋਂ ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ ਕੀਤੀ, ਤਾਂ ਉਸ ਦੌਰਾਨ ਕੀ ਹੋਇਆ? ਇਹ ਜਾਣਨ ਲਈ ਲੂਕਾ 22:14, 19, 20 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਪ੍ਰਭੂ ਦੇ ਸ਼ਾਮ ਦੇ ਭੋਜਨ ਦੌਰਾਨ ਕੀ-ਕੀ ਹੋਇਆ?

  • ਰੋਟੀ ਅਤੇ ਦਾਖਰਸ ਕੀ ਦਰਸਾਉਂਦੇ ਹਨ?—ਆਇਤ 19 ਅਤੇ 20 ਦੇਖੋ।

ਯਿਸੂ ਚਾਹੁੰਦਾ ਸੀ ਕਿ ਉਸ ਦੇ ਚੇਲੇ ਹਰ ਸਾਲ ਇਕ ਵਾਰ “ਪ੍ਰਭੂ ਦਾ ਸ਼ਾਮ ਦਾ ਭੋਜਨ” ਮਨਾਉਣ ਲਈ ਇਕੱਠੇ ਹੋਣ ਜਿਸ ਦਿਨ ਉਸ ਦੀ ਮੌਤ ਹੋਈ ਸੀ। ਇਸੇ ਕਰਕੇ ਯਹੋਵਾਹ ਦੇ ਗਵਾਹ ਹਰ ਸਾਲ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੁੰਦੇ ਹਨ ਅਤੇ ਉਹ ਠੀਕ ਉਸੇ ਤਰੀਕੇ ਨਾਲ ਇਹ ਯਾਦਗਾਰ ਮਨਾਉਂਦੇ ਹਨ ਜਿਵੇਂ ਯਿਸੂ ਨੇ ਹੁਕਮ ਦਿੱਤਾ ਸੀ। ਇਸ ਖ਼ਾਸ ਸਭਾ ਬਾਰੇ ਜਾਣਨ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਇਸ ਮੌਕੇ ʼਤੇ ਕੀ ਕੀਤਾ ਜਾਂਦਾ ਹੈ?

ਰੋਟੀ ਤੇ ਦਾਖਰਸ ਸਿਰਫ਼ ਨਿਸ਼ਾਨੀਆਂ ਹਨ। ਰੋਟੀ ਯਿਸੂ ਦੇ ਮੁਕੰਮਲ ਸਰੀਰ ਨੂੰ ਦਰਸਾਉਂਦੀ ਹੈ ਜੋ ਉਸ ਨੇ ਸਾਡੇ ਲਈ ਕੁਰਬਾਨ ਕੀਤਾ ਅਤੇ ਦਾਖਰਸ ਉਸ ਦੇ ਖ਼ੂਨ ਨੂੰ ਦਰਸਾਉਂਦਾ ਹੈ

ਕੁਝ ਲੋਕਾਂ ਦਾ ਕਹਿਣਾ ਹੈ: “ਜੇ ਤੁਸੀਂ ਮੁਕਤੀ ਚਾਹੁੰਦੇ ਹੋ, ਤਾਂ ਬੱਸ ਯਿਸੂ ਨੂੰ ਆਪਣਾ ਪ੍ਰਭੂ ਮੰਨ ਲਓ।”

  • ਤੁਸੀਂ ਯੂਹੰਨਾ 3:16 ਅਤੇ ਯਾਕੂਬ 2:17 ਵਰਤ ਕੇ ਕਿਵੇਂ ਸਮਝਾ ਸਕਦੇ ਹੋ ਕਿ ਇਸ ਤੋਂ ਇਲਾਵਾ ਕੁਝ ਹੋਰ ਵੀ ਕਰਨਾ ਜ਼ਰੂਰੀ ਹੈ?

ਹੁਣ ਤਕ ਅਸੀਂ ਸਿੱਖਿਆ

ਜਦੋਂ ਅਸੀਂ ਆਪਣੀਆਂ ਗੱਲਾਂ, ਕੰਮਾਂ ਅਤੇ ਫ਼ੈਸਲਿਆਂ ਰਾਹੀਂ ਆਪਣੀ ਨਿਹਚਾ ਜ਼ਾਹਰ ਕਰਦੇ ਹਾਂ ਅਤੇ ਯਿਸੂ ਦੀ ਮੌਤ ਦੀ ਯਾਦਗਾਰ ʼਤੇ ਹਾਜ਼ਰ ਹੁੰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਯਿਸੂ ਦੀ ਕੁਰਬਾਨੀ ਲਈ ਅਸੀਂ ਅਹਿਸਾਨਮੰਦ ਹਾਂ।

ਤੁਸੀਂ ਕੀ ਕਹੋਗੇ?

  • ਯਿਸੂ ʼਤੇ ਨਿਹਚਾ ਕਰਨ ਦਾ ਕੀ ਮਤਲਬ ਹੈ?

  • ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾਉਣਾ ਚਾਹੋਗੇ ਕਿ ਤੁਸੀਂ ਯਹੋਵਾਹ ਅਤੇ ਯਿਸੂ ਦੇ ਬਹੁਤ ਅਹਿਸਾਨਮੰਦ ਹੋ?

  • ਮਸੀਹ ਦੀ ਮੌਤ ਦੀ ਯਾਦਗਾਰ ʼਤੇ ਹਾਜ਼ਰ ਹੋਣਾ ਕਿਉਂ ਜ਼ਰੂਰੀ ਹੈ?

ਟੀਚਾ

ਇਹ ਵੀ ਦੇਖੋ

ਯਿਸੂ ਦੀ ਕੁਰਬਾਨੀ ਕਰਕੇ ਅਸੀਂ ਕੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ?

ਉਸ ਨੇ ਆਪਣਾ ਸਰੀਰ ਯਹੋਵਾਹ ਦੀ ਮਹਿਮਾ ਲਈ ਵਰਤਿਆ  (9:28)

ਨਿਹਚਾ ਕਰਨ ਦਾ ਕੀ ਮਤਲਬ ਹੈ ਅਤੇ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੀ ਨਿਹਚਾ ਜ਼ਾਹਰ ਕਰ ਸਕਦੇ ਹਾਂ? ਆਓ ਜਾਣੀਏ।

“ਯਹੋਵਾਹ ਦੇ ਵਾਅਦਿਆਂ ʼਤੇ ਆਪਣੀ ਨਿਹਚਾ ਦਾ ਸਬੂਤ ਦਿਓ” (ਪਹਿਰਾਬੁਰਜ, ਅਕਤੂਬਰ 2016)

“ਹੁਣ ਮੈਂ ਖ਼ੁਸ਼ ਹਾਂ ਅਤੇ ਮੇਰੀ ਜ਼ਮੀਰ ਸਾਫ਼ ਹੈ।” ਇਹ ਕਹਾਣੀ ਪੜ੍ਹੋ ਅਤੇ ਦੇਖੋ ਕਿ ਜਦੋਂ ਇਕ ਔਰਤ ਨੂੰ ਪਤਾ ਲੱਗਾ ਕਿ ਯਿਸੂ ਨੇ ਉਸ ਲਈ ਆਪਣੀ ਜਾਨ ਦਿੱਤੀ ਸੀ, ਤਾਂ ਉਸ ʼਤੇ ਕੀ ਅਸਰ ਹੋਇਆ।

“ਬਾਈਬਲ ਬਦਲਦੀ ਹੈ ਜ਼ਿੰਦਗੀਆਂ” (ਪਹਿਰਾਬੁਰਜ  ਲੇਖ)

ਜਾਣੋ ਕਿ ਯਾਦਗਾਰ ਦੇ ਮੌਕੇ ʼਤੇ ਕਿਉਂ ਥੋੜ੍ਹੇ ਜਣੇ ਹੀ ਰੋਟੀ ਅਤੇ ਦਾਖਰਸ ਲੈਂਦੇ ਹਨ।

“ਯਹੋਵਾਹ ਦੇ ਗਵਾਹ ਪ੍ਰਭੂ ਦਾ ਭੋਜਨ ਦੂਜੇ ਧਰਮਾਂ ਤੋਂ ਅਲੱਗ ਤਰੀਕੇ ਨਾਲ ਕਿਉਂ ਮਨਾਉਂਦੇ ਹਨ?” (jw.org ʼਤੇ ਲੇਖ)