Skip to content

Skip to table of contents

ਪਾਠ 30

ਤੁਹਾਡੇ ਆਪਣਿਆਂ ਨੂੰ ਜੀਉਂਦਾ ਕੀਤਾ ਜਾਵੇਗਾ!

ਤੁਹਾਡੇ ਆਪਣਿਆਂ ਨੂੰ ਜੀਉਂਦਾ ਕੀਤਾ ਜਾਵੇਗਾ!

ਮੌਤ ਸਾਡੇ ਆਪਣਿਆਂ ਨੂੰ ਸਾਡੇ ਤੋਂ ਖੋਹ ਲੈਂਦੀ ਅਤੇ ਸਾਨੂੰ ਬਹੁਤ ਦੁੱਖ ਦਿੰਦੀ ਹੈ। ਇਸ ਲਈ ਬਾਈਬਲ ਵਿਚ ਮੌਤ ਨੂੰ ਦੁਸ਼ਮਣ ਕਿਹਾ ਗਿਆ ਹੈ। (1 ਕੁਰਿੰਥੀਆਂ 15:26) ਪਾਠ 27 ਵਿਚ ਅਸੀਂ ਸਿੱਖਿਆ ਸੀ ਕਿ ਯਹੋਵਾਹ ਇਸ ਦੁਸ਼ਮਣ ਨੂੰ ਖ਼ਤਮ ਕਰ ਦੇਵੇਗਾ। ਪਰ ਉਨ੍ਹਾਂ ਲੋਕਾਂ ਦਾ ਕੀ ਹੋਵੇਗਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ? ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਅਰਬਾਂ ਹੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਤਾਂਕਿ ਉਹ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀ ਸਕਣ। ਅਸੀਂ ਇਸ ਪਾਠ ਵਿਚ ਯਹੋਵਾਹ ਦੇ ਇਸ ਸ਼ਾਨਦਾਰ ਵਾਅਦੇ ਬਾਰੇ ਜਾਣਾਂਗੇ। ਪਰ ਕੀ ਮਰੇ ਹੋਏ ਲੋਕਾਂ ਨੂੰ ਸੱਚ-ਮੁੱਚ ਦੁਬਾਰਾ ਜੀਉਂਦਾ ਕੀਤਾ ਜਾ ਸਕਦਾ ਹੈ? ਉਨ੍ਹਾਂ ਨੂੰ ਕਿੱਥੇ ਜੀਉਂਦਾ ਕੀਤਾ ਜਾਵੇਗਾ, ਸਵਰਗ ਵਿਚ ਜਾਂ ਧਰਤੀ ʼਤੇ? ਆਓ ਜਾਣੀਏ।

1. ਸਾਡੇ ਆਪਣੇ ਜੋ ਹੁਣ ਨਹੀਂ ਰਹੇ, ਉਨ੍ਹਾਂ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ?

ਯਹੋਵਾਹ ਉਨ੍ਹਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਤਰਸ ਰਿਹਾ ਹੈ ਜੋ ਹੁਣ ਨਹੀਂ ਰਹੇ। ਯਹੋਵਾਹ ਦੇ ਵਫ਼ਾਦਾਰ ਸੇਵਕ ਅੱਯੂਬ ਨੂੰ ਪੂਰਾ ਭਰੋਸਾ ਸੀ ਕਿ ਉਸ ਦੇ ਮਰਨ ਤੋਂ ਬਾਅਦ ਯਹੋਵਾਹ ਉਸ ਨੂੰ ਯਾਦ ਰੱਖੇਗਾ। ਇਸ ਲਈ ਉਸ ਨੇ ਪਰਮੇਸ਼ੁਰ ਨੂੰ ਕਿਹਾ: “ਤੂੰ ਪੁਕਾਰੇਂਗਾ ਤੇ ਮੈਂ ਤੈਨੂੰ [ਕਬਰ ਵਿੱਚੋਂ] ਜਵਾਬ ਦਿਆਂਗਾ।”ਅੱਯੂਬ 14:13-15 ਪੜ੍ਹੋ।

2. ਕੀ ਮਰ ਚੁੱਕੇ ਲੋਕ ਸੱਚ-ਮੁੱਚ ਜੀਉਂਦੇ ਹੋ ਸਕਦੇ ਹਨ?

ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਨ ਦੀ ਸ਼ਕਤੀ ਦਿੱਤੀ ਸੀ। ਉਸ ਨੇ 12 ਸਾਲਾਂ ਦੀ ਇਕ ਕੁੜੀ ਨੂੰ ਅਤੇ ਇਕ ਵਿਧਵਾ ਦੇ ਪੁੱਤਰ ਨੂੰ ਜੀਉਂਦਾ ਕੀਤਾ। (ਮਰਕੁਸ 5:41, 42; ਲੂਕਾ 7:12-15) ਉਸ ਨੇ ਆਪਣੇ ਦੋਸਤ ਲਾਜ਼ਰ ਨੂੰ ਵੀ ਜੀਉਂਦਾ ਕੀਤਾ ਜਿਸ ਨੂੰ ਮਰੇ ਹੋਏ ਚਾਰ ਦਿਨ ਹੋ ਚੁੱਕੇ ਸਨ। ਜਦੋਂ ਯਿਸੂ ਲਾਜ਼ਰ ਦੀ ਕਬਰ ʼਤੇ ਪਹੁੰਚਿਆ, ਤਾਂ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਫਿਰ ਉੱਚੀ ਆਵਾਜ਼ ਵਿਚ ਬੱਸ ਇੰਨਾ ਕਿਹਾ: “ਲਾਜ਼ਰ, ਬਾਹਰ ਆਜਾ!” ਅਤੇ “ਉਹ ਆਦਮੀ ਜਿਹੜਾ ਮਰ ਗਿਆ ਸੀ, ਬਾਹਰ ਆ ਗਿਆ।” ਲਾਜ਼ਰ ਜੀਉਂਦਾ ਹੋ ਗਿਆ ਸੀ! (ਯੂਹੰਨਾ 11:43, 44) ਜ਼ਰਾ ਸੋਚੋ! ਲਾਜ਼ਰ ਨੂੰ ਦੇਖ ਕੇ ਉਸ ਦੇ ਘਰਦਿਆਂ ਅਤੇ ਦੋਸਤਾਂ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ!

3. ਕੀ ਤੁਸੀਂ ਆਪਣਿਆਂ ਨੂੰ ਦੁਬਾਰਾ ਮਿਲ ਪਾਓਗੇ?

ਬਾਈਬਲ ਵਿਚ ਇਹ ਵਾਅਦਾ ਕੀਤਾ ਗਿਆ ਹੈ ਕਿ ‘ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।’ (ਰਸੂਲਾਂ ਦੇ ਕੰਮ 24:15) ਪੁਰਾਣੇ ਸਮੇਂ ਵਿਚ ਯਿਸੂ ਨੇ ਜਿਨ੍ਹਾਂ ਲੋਕਾਂ ਨੂੰ ਜੀਉਂਦਾ ਕੀਤਾ ਸੀ, ਉਹ ਮਰ ਕੇ ਸਵਰਗ ਨਹੀਂ ਗਏ ਸਨ। (ਯੂਹੰਨਾ 3:13) ਯਿਸੂ ਨੇ ਉਨ੍ਹਾਂ ਨੂੰ ਧਰਤੀ ਉੱਤੇ ਜੀਉਂਦਾ ਕੀਤਾ ਸੀ। ਇਸੇ ਤਰ੍ਹਾਂ ਬਹੁਤ ਜਲਦ ਯਿਸੂ ਅਰਬਾਂ ਹੀ ਲੋਕਾਂ ਨੂੰ ਜੀਉਂਦਾ ਕਰ ਕੇ ਉਨ੍ਹਾਂ ਨੂੰ ਬਾਗ਼ ਵਰਗੀ ਸੋਹਣੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਯਿਸੂ ਨੇ ਕਿਹਾ ਸੀ ਕਿ “ਕਬਰਾਂ ਵਿਚ ਪਏ ਸਾਰੇ ਲੋਕ” ਦੁਬਾਰਾ ਜੀਉਂਦੇ ਕੀਤੇ ਜਾਣਗੇ। ਜੀ ਹਾਂ, ਜੋ ਲੋਕ ਪਰਮੇਸ਼ੁਰ ਦੀ ਯਾਦ ਵਿਚ ਹਨ, ਉਨ੍ਹਾਂ ਨੂੰ ਜ਼ਰੂਰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਇਨਸਾਨ ਭਾਵੇਂ ਮਰੇ ਹੋਏ ਲੋਕਾਂ ਨੂੰ ਭੁੱਲ ਜਾਣ, ਪਰ ਯਹੋਵਾਹ ਉਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ।—ਯੂਹੰਨਾ 5:28, 29, ਫੁਟਨੋਟ ਦੇਖੋ।

ਹੋਰ ਸਿੱਖੋ

ਬਾਈਬਲ ਵਿੱਚੋਂ ਸਬੂਤਾਂ ਦੀ ਜਾਂਚ ਕਰ ਕੇ ਦੇਖੋ ਕਿ ਵਾਕਈ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇੱਦਾਂ ਜ਼ਰੂਰ ਹੋਵੇਗਾ। ਇਸ ਵਾਅਦੇ ਤੋਂ ਤੁਹਾਨੂੰ ਦਿਲਾਸਾ ਅਤੇ ਉਮੀਦ ਕਿਵੇਂ ਮਿਲ ਸਕਦੀ ਹੈ? ਆਓ ਜਾਣੀਏ।

4. ਯਿਸੂ ਨੇ ਸਾਬਤ ਕੀਤਾ ਕਿ ਉਹ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰ ਸਕਦਾ ਹੈ

ਜਦੋਂ ਯਿਸੂ ਦਾ ਦੋਸਤ ਲਾਜ਼ਰ ਮਰ ਗਿਆ ਸੀ, ਤਾਂ ਯਿਸੂ ਨੇ ਕੀ ਕੀਤਾ? ਇਹ ਜਾਣਨ ਲਈ ਯੂਹੰਨਾ 11:14, 38-44 ਪੜ੍ਹੋ ਅਤੇ ਵੀਡੀਓ ਦੇਖੋ। ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:

  • ਅਸੀਂ ਕਿਵੇਂ ਜਾਣਦੇ ਹਾਂ ਕਿ ਲਾਜ਼ਰ ਸੱਚ-ਮੁੱਚ ਮਰ ਗਿਆ ਸੀ?—ਆਇਤ 39 ਦੇਖੋ।

  • ਜੇ ਲਾਜ਼ਰ ਸਵਰਗ ਵਰਗੀ ਚੰਗੀ ਜਗ੍ਹਾ ਜਾ ਚੁੱਕਾ ਸੀ, ਤਾਂ ਕੀ ਤੁਹਾਨੂੰ ਲੱਗਦਾ ਕਿ ਯਿਸੂ ਉਸ ਨੂੰ ਜ਼ਬਰਦਸਤੀ ਧਰਤੀ ਉੱਤੇ ਲਿਆਉਂਦਾ?

5. ਬਹੁਤ ਸਾਰੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ!

ਜ਼ਬੂਰ 37:29 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਅਰਬਾਂ ਹੀ ਲੋਕਾਂ ਨੂੰ ਕਿੱਥੇ ਜੀਉਂਦਾ ਕੀਤਾ ਜਾਵੇਗਾ?

ਯਿਸੂ ਯਹੋਵਾਹ ਦੇ ਸੇਵਕਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜੀਉਂਦਾ ਕਰੇਗਾ। ਰਸੂਲਾਂ ਦੇ ਕੰਮ 24:15 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਤੁਸੀਂ ਕਿਸ ਨੂੰ ਮਿਲਣਾ ਚਾਹੋਗੇ?

ਜ਼ਰਾ ਸੋਚੋ: ਯਿਸੂ ਲਈ ਕਿਸੇ ਨੂੰ ਜੀਉਂਦਾ ਕਰਨਾ ਉੱਨਾ ਹੀ ਆਸਾਨ ਹੈ ਜਿੰਨਾ ਇਕ ਪਿਤਾ ਲਈ ਆਪਣੇ ਬੱਚੇ ਨੂੰ ਨੀਂਦ ਤੋਂ ਜਗਾਉਣਾ

6. ਮਰੇ ਹੋਏ ਲੋਕ ਜੀਉਂਦੇ ਕੀਤੇ ਜਾਣਗੇ, ਇਸ ਵਾਅਦੇ ਤੋਂ ਸਾਨੂੰ ਦਿਲਾਸਾ ਅਤੇ ਉਮੀਦ ਮਿਲਦੀ ਹੈ

ਕਿਸੇ ਆਪਣੇ ਦੀ ਮੌਤ ਦੇ ਗਮ ਵਿਚ ਡੁੱਬੇ ਕਈ ਲੋਕਾਂ ਨੂੰ ਜੈਰੁਸ ਦੀ ਧੀ ਬਾਰੇ ਪੜ੍ਹ ਕੇ ਦਿਲਾਸਾ ਤੇ ਹਿੰਮਤ ਮਿਲੀ ਹੈ। ਇਸ ਸੱਚੀ ਘਟਨਾ ਬਾਰੇ ਲੂਕਾ 8:40-42, 49-56 ਵਿਚ ਪੜ੍ਹੋ।

ਯਿਸੂ ਨੇ ਜੈਰੁਸ ਦੀ ਕੁੜੀ ਨੂੰ ਜੀਉਂਦਾ ਕਰਨ ਤੋਂ ਪਹਿਲਾਂ ਜੈਰੁਸ ਨੂੰ ਕਿਹਾ: “ਫ਼ਿਕਰ ਨਾ ਕਰ, ਨਿਹਚਾ ਰੱਖ।” (ਆਇਤ 50 ਦੇਖੋ।) ਮਰੇ ਹੋਏ ਦੁਬਾਰਾ ਜੀਉਂਦੇ ਕੀਤੇ ਜਾਣਗੇ, ਇਸ ਉਮੀਦ ਤੋਂ ਤੁਹਾਨੂੰ ਕਿਵੇਂ ਹਿੰਮਤ ਤੇ ਦਿਲਾਸਾ ਮਿਲ ਸਕਦਾ ਹੈ . . .

  • ਜਦੋਂ ਤੁਹਾਡੇ ਕਿਸੇ ਆਪਣੇ ਦੀ ਮੌਤ ਹੋ ਜਾਂਦੀ ਹੈ?

  • ਜਦੋਂ ਤੁਹਾਡੀ ਆਪਣੀ ਜਾਨ ਖ਼ਤਰੇ ਵਿਚ ਹੁੰਦੀ ਹੈ?

ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਯਹੋਵਾਹ ਸਾਡੇ ਆਪਣਿਆਂ ਨੂੰ ਦੁਬਾਰਾ ਜੀਉਂਦਾ ਕਰੇਗਾ, ਇਸ ਉਮੀਦ ਤੋਂ ਫਲਿਸਟੀ ਦੇ ਮਾਤਾ-ਪਿਤਾ ਨੂੰ ਦਿਲਾਸਾ ਤੇ ਹੌਸਲਾ ਕਿਵੇਂ ਮਿਲਿਆ?

ਕੁਝ ਲੋਕਾਂ ਦਾ ਕਹਿਣਾ ਹੈ: “ਜਿਹੜਾ ਇਕ ਵਾਰ ਚਲਾ ਜਾਂਦਾ, ਉਹ ਮੁੜ ਕੇ ਨਹੀਂ ਆਉਂਦਾ। ਅੱਜ ਤਕ ਕਦੇ ਇੱਦਾਂ ਹੋਇਆ?”

  • ਤੁਸੀਂ ਕੀ ਸੋਚਦੇ ਹੋ?

  • ਤੁਸੀਂ ਕਿਹੜੀ ਆਇਤ ਦਿਖਾ ਕੇ ਸਮਝਾ ਸਕਦੇ ਹੋ ਕਿ ਮਰੇ ਹੋਏ ਲੋਕ ਸੱਚ-ਮੁੱਚ ਜੀਉਂਦੇ ਹੋਣਗੇ?

ਹੁਣ ਤਕ ਅਸੀਂ ਸਿੱਖਿਆ

ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ ਅਰਬਾਂ ਹੀ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਯਹੋਵਾਹ ਉਨ੍ਹਾਂ ਨੂੰ ਫਿਰ ਤੋਂ ਜੀਉਂਦਾ ਦੇਖਣ ਲਈ ਤਰਸਦਾ ਹੈ। ਇਸ ਕਰਕੇ ਉਸ ਨੇ ਯਿਸੂ ਨੂੰ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਸ਼ਕਤੀ ਦਿੱਤੀ ਹੈ।

ਤੁਸੀਂ ਕੀ ਕਹੋਗੇ?

  • ਸਾਨੂੰ ਕਿੱਦਾਂ ਪਤਾ ਕਿ ਯਹੋਵਾਹ ਅਤੇ ਯਿਸੂ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਨ ਲਈ ਬੇਤਾਬ ਹਨ?

  • ਅਰਬਾਂ ਲੋਕਾਂ ਨੂੰ ਕਿੱਥੇ ਜੀਉਂਦਾ ਕੀਤਾ ਜਾਵੇਗਾ, ਸਵਰਗ ਵਿਚ ਜਾਂ ਧਰਤੀ ਉੱਤੇ? ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?

  • ਤੁਹਾਨੂੰ ਕਿਉਂ ਯਕੀਨ ਹੈ ਕਿ ਤੁਹਾਡੇ ਅਜ਼ੀਜ਼ ਦੁਬਾਰਾ ਜੀਉਂਦੇ ਹੋਣਗੇ?

ਟੀਚਾ

ਇਹ ਵੀ ਦੇਖੋ

ਕੁਝ ਸੁਝਾਵਾਂ ਵੱਲ ਧਿਆਨ ਦਿਓ ਜਿਨ੍ਹਾਂ ਨੂੰ ਮੰਨ ਕੇ ਤੁਸੀਂ ਕਿਸੇ ਆਪਣੇ ਦੀ ਮੌਤ ਦਾ ਗਮ ਸਹਿ ਪਾਓਗੇ।

“ਵਿਛੋੜੇ ਦਾ ਗਮ ਕਿਵੇਂ ਸਹੀਏ?”  (ਜਾਗਰੂਕ ਬਣੋ!  ਨੰ. 3 2018)

ਕੀ ਬਾਈਬਲ ਦੀ ਸਲਾਹ ਸੱਚ-ਮੁੱਚ ਉਨ੍ਹਾਂ ਦੀ ਮਦਦ ਕਰ ਸਕਦੀ ਹੈ ਜੋ ਆਪਣਿਆਂ ਦੀ ਮੌਤ ਦਾ ਗਮ ਸਹਿ ਰਹੇ ਹਨ?

ਜਦ ਕਿਸੇ ਆਪਣੇ ਦੀ ਮੌਤ ਹੋ ਜਾਵੇ  (5:06)

ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਤਾਂ ਦੇਖੋ ਕਿ ਬੱਚੇ ਉਸ ਗਮ ਨੂੰ ਸਹਿਣ ਲਈ ਕੀ ਕਰ ਸਕਦੇ ਹਨ।

ਯਿਸੂ ਦੀ ਕੁਰਬਾਨੀ  (2:07)

ਕੀ ਸਵਰਗ ਵਿਚ ਰਹਿਣ ਲਈ ਵੀ ਕਿਸੇ ਨੂੰ ਜੀਉਂਦਾ ਕੀਤਾ ਜਾਵੇਗਾ? ਕਿਨ੍ਹਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ?

“ਮਰੇ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਬਾਰੇ ਬਾਈਬਲ ਕੀ ਦੱਸਦੀ ਹੈ?” (jw.org ʼਤੇ ਲੇਖ)