Skip to content

Skip to table of contents

ਪਾਠ 33

ਪਰਮੇਸ਼ੁਰ ਦਾ ਰਾਜ ਕੀ ਕਰੇਗਾ?

ਪਰਮੇਸ਼ੁਰ ਦਾ ਰਾਜ ਕੀ ਕਰੇਗਾ?

ਪਰਮੇਸ਼ੁਰ ਦਾ ਰਾਜ ਸਵਰਗ ਵਿਚ ਹਕੂਮਤ ਕਰ ਰਿਹਾ ਹੈ। ਬਹੁਤ ਜਲਦੀ ਉਹ ਧਰਤੀ ਉੱਤੇ ਵੀ ਰਾਜ ਕਰੇਗਾ ਅਤੇ ਵਿਗੜੇ ਹੋਏ ਹਾਲਾਤਾਂ ਨੂੰ ਠੀਕ ਕਰੇਗਾ। ਇਸ ਰਾਜ ਵਿਚ ਇਨਸਾਨਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ਬਰਕਤਾਂ ʼਤੇ ਗੌਰ ਕਰੀਏ।

1. ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਸ਼ਾਂਤੀ ਅਤੇ ਨਿਆਂ ਕਿਵੇਂ ਕਾਇਮ ਕਰੇਗਾ?

ਪਰਮੇਸ਼ੁਰ ਦੇ ਰਾਜ ਦਾ ਰਾਜਾ ਯਿਸੂ ਆਰਮਾਗੇਡਨ ਦੀ ਲੜਾਈ ਵਿਚ ਦੁਸ਼ਟ ਲੋਕਾਂ ਅਤੇ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। (ਪ੍ਰਕਾਸ਼ ਦੀ ਕਿਤਾਬ 16:14, 16) ਉਸ ਸਮੇਂ ਬਾਈਬਲ ਦਾ ਇਹ ਵਾਅਦਾ ਪੂਰਾ ਹੋਵੇਗਾ: “ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ।” (ਜ਼ਬੂਰ 37:10) ਇਸ ਤਰ੍ਹਾਂ ਇਸ ਰਾਜ ਦੇ ਜ਼ਰੀਏ ਯਿਸੂ ਪੂਰੀ ਧਰਤੀ ਉੱਤੇ ਸ਼ਾਂਤੀ ਅਤੇ ਨਿਆਂ ਕਾਇਮ ਕਰੇਗਾ।​—ਯਸਾਯਾਹ 11:4 ਪੜ੍ਹੋ।

2. ਜਦੋਂ ਧਰਤੀ ʼਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਵੇਗੀ, ਉਦੋਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

ਪਰਮੇਸ਼ੁਰ ਦੇ ਰਾਜ ਵਿਚ “ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।” (ਜ਼ਬੂਰ 37:29) ਜ਼ਰਾ ਸੋਚੋ, ਧਰਤੀ ਉੱਤੇ ਹਰ ਇਨਸਾਨ ਧਰਮੀ ਹੋਵੇਗਾ ਅਤੇ ਉਹ ਯਹੋਵਾਹ ਅਤੇ ਇਕ-ਦੂਜੇ ਨਾਲ ਪਿਆਰ ਕਰੇਗਾ। ਕੋਈ ਬੀਮਾਰ ਨਹੀਂ ਹੋਵੇਗਾ ਅਤੇ ਇਨਸਾਨ ਹਮੇਸ਼ਾ ਲਈ ਜੀਉਣਗੇ। ਉਹ ਜ਼ਿੰਦਗੀ ਕਿੰਨੀ ਵਧੀਆ ਹੋਵੇਗੀ!

3. ਦੁਸ਼ਟਾਂ ਦਾ ਨਾਸ਼ ਕਰਨ ਤੋਂ ਬਾਅਦ ਪਰਮੇਸ਼ੁਰ ਦਾ ਰਾਜ ਕੀ ਕਰੇਗਾ?

ਦੁਸ਼ਟ ਲੋਕਾਂ ਦੇ ਨਾਸ਼ ਤੋਂ ਬਾਅਦ ਯਿਸੂ 1,000 ਸਾਲ ਤਕ ਰਾਜ ਕਰੇਗਾ। ਇਸ ਦੌਰਾਨ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ 1,44,000 ਜਣੇ ਇਨਸਾਨਾਂ ਦੀ ਮੁਕੰਮਲ ਬਣਨ ਵਿਚ ਮਦਦ ਕਰਨਗੇ। ਹਜ਼ਾਰ ਸਾਲ ਦੇ ਅਖ਼ੀਰ ਤਕ ਸਾਰਾ ਕੁਝ ਠੀਕ ਹੋ ਜਾਵੇਗਾ, ਇਹ ਧਰਤੀ ਸੋਹਣੀ ਬਣ ਜਾਵੇਗੀ ਅਤੇ ਉੱਥੇ ਸਾਰੇ ਲੋਕ ਖ਼ੁਸ਼ ਰਹਿਣਗੇ ਕਿਉਂਕਿ ਉਹ ਯਹੋਵਾਹ ਦੇ ਕਾਇਦੇ-ਕਾਨੂੰਨਾਂ ਦੀ ਪਾਲਣਾ ਕਰਨਗੇ। ਫਿਰ ਯਿਸੂ ਆਪਣੇ ਪਿਤਾ ਨੂੰ ਰਾਜ ਵਾਪਸ ਕਰ ਦੇਵੇਗਾ। ਉਦੋਂ ਹਮੇਸ਼ਾ ਲਈ ਯਹੋਵਾਹ ਦਾ ‘ਨਾਂ ਪਵਿੱਤਰ ਕੀਤਾ ਜਾਵੇਗਾ।’ (ਮੱਤੀ 6:9, 10) ਇਹ ਸਾਬਤ ਹੋ ਜਾਵੇਗਾ ਕਿ ਯਹੋਵਾਹ ਇਕ ਚੰਗਾ ਰਾਜਾ ਹੈ ਜਿਸ ਨੂੰ ਆਪਣੀ ਪਰਜਾ ਦੀ ਬਹੁਤ ਪਰਵਾਹ ਹੈ। ਫਿਰ ਯਹੋਵਾਹ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਖ਼ਤਮ ਕਰ ਦੇਵੇਗਾ। ਉਹ ਉਨ੍ਹਾਂ ਲੋਕਾਂ ਨੂੰ ਵੀ ਖ਼ਤਮ ਕਰ ਦੇਵੇਗਾ ਜੋ ਉਸ ਦੀ ਹਕੂਮਤ ਖ਼ਿਲਾਫ਼ ਬਗਾਵਤ ਕਰਨਗੇ। (ਪ੍ਰਕਾਸ਼ ਦੀ ਕਿਤਾਬ 20:7-10) ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਜੋ ਚੰਗੇ ਹਾਲਾਤ ਲਿਆਵੇਗਾ, ਉਹ ਹਮੇਸ਼ਾ ਲਈ ਰਹਿਣਗੇ।

ਹੋਰ ਸਿੱਖੋ

ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਆਪਣੇ ਰਾਜ ਵਿਚ ਉਹ ਸਾਰੇ ਵਾਅਦੇ ਪੂਰੇ ਕਰੇਗਾ ਜੋ ਉਸ ਨੇ ਬਾਈਬਲ ਵਿਚ ਲਿਖਵਾਏ ਹਨ? ਆਓ ਜਾਣੀਏ।

4. ਪਰਮੇਸ਼ੁਰ ਦਾ ਰਾਜ ਇਨਸਾਨੀ ਹਕੂਮਤਾਂ ਦਾ ਅੰਤ ਕਰ ਦੇਵੇਗਾ

“ਇਨਸਾਨ ਨੇ ਇਨਸਾਨ ʼਤੇ ਹੁਕਮ ਚਲਾ ਕੇ ਦੁੱਖ-ਤਕਲੀਫ਼ਾਂ ਹੀ ਲਿਆਂਦੀਆਂ ਹਨ।” (ਉਪਦੇਸ਼ਕ ਦੀ ਕਿਤਾਬ 8:9) ਯਹੋਵਾਹ ਆਪਣੇ ਰਾਜ ਦੇ ਜ਼ਰੀਏ ਇਨਸਾਨੀ ਹਕੂਮਤਾਂ ਨੂੰ ਅਤੇ ਉਨ੍ਹਾਂ ਕਰਕੇ ਆਈਆਂ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰ ਦੇਵੇਗਾ।

ਦਾਨੀਏਲ 2:44 ਅਤੇ 2 ਥੱਸਲੁਨੀਕੀਆਂ 1:6-8 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਯਹੋਵਾਹ ਅਤੇ ਉਸ ਦਾ ਪੁੱਤਰ ਯਿਸੂ ਇਨਸਾਨੀ ਸਰਕਾਰਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨਾਲ ਕੀ ਕਰਨਗੇ?

  • ਹੁਣ ਤਕ ਤੁਸੀਂ ਯਹੋਵਾਹ ਅਤੇ ਯਿਸੂ ਬਾਰੇ ਬਹੁਤ ਕੁਝ ਸਿੱਖਿਆ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਤੁਹਾਨੂੰ ਕਿਉਂ ਯਕੀਨ ਹੈ ਕਿ ਉਹ ਜੋ ਕਰਨਗੇ ਸਹੀ ਕਰਨਗੇ?

5. ਯਿਸੂ ਤੋਂ ਵਧੀਆ ਰਾਜਾ ਹੋਰ ਕੋਈ ਹੋ ਹੀ ਨਹੀਂ ਸਕਦਾ!

ਪਰਮੇਸ਼ੁਰ ਦੇ ਰਾਜ ਦਾ ਰਾਜਾ ਯਿਸੂ ਆਪਣੀ ਪਰਜਾ ਲਈ ਬਹੁਤ ਸਾਰੇ ਚੰਗੇ ਕੰਮ ਕਰੇਗਾ। ਇਸ ਗੱਲ ਦਾ ਸਬੂਤ ਉਸ ਨੇ ਧਰਤੀ ʼਤੇ ਹੁੰਦਿਆਂ ਦਿੱਤਾ। ਉਸ ਨੇ ਲੋਕਾਂ ਲਈ ਬਹੁਤ ਕੁਝ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਹੈ ਅਤੇ ਇਸ ਤਰ੍ਹਾਂ ਕਰਨ ਲਈ ਪਰਮੇਸ਼ੁਰ ਨੇ ਉਸ ਨੂੰ ਤਾਕਤ ਵੀ ਦਿੱਤੀ ਹੈ। ਇਸ ਬਾਰੇ ਜਾਣਨ ਲਈ ਵੀਡੀਓ ਦੇਖੋ

ਧਰਤੀ ਉੱਤੇ ਯਿਸੂ ਨੇ ਜੋ ਕੰਮ ਕੀਤੇ, ਉਨ੍ਹਾਂ ਤੋਂ ਇਸ ਗੱਲ ਦੀ ਝਲਕ ਮਿਲੀ ਕਿ ਪਰਮੇਸ਼ੁਰ ਦਾ ਰਾਜ ਕੀ ਕਰੇਗਾ। ਅੱਗੇ ਕੁਝ ਵਾਅਦੇ ਦੱਸੇ ਗਏ ਹਨ ਜੋ ਪਰਮੇਸ਼ੁਰ ਦੇ ਰਾਜ ਵਿਚ ਪੂਰੇ ਹੋਣਗੇ। ਅਜਿਹੇ ਕਿਹੜੇ ਵਾਅਦੇ ਹਨ ਜਿਨ੍ਹਾਂ ਦੇ ਪੂਰਾ ਹੋਣ ਦੀ ਤੁਸੀਂ ਬੇਸਬਰੀ ਨਾਲ ਉਡੀਕ ਕਰ ਰਹੇ ਹੋ? ਉਨ੍ਹਾਂ ਵਾਅਦਿਆਂ ਨਾਲ ਦਿੱਤੀਆਂ ਆਇਤਾਂ ਪੜ੍ਹੋ।

ਧਰਤੀ ʼਤੇ ਹੁੰਦਿਆਂ ਯਿਸੂ ਨੇ . . .

ਸਵਰਗ ਤੋਂ ਯਿਸੂ . . .

  • ਕੁਦਰਤੀ ਤਾਕਤਾਂ ਨੂੰ ਕਾਬੂ ਵਿਚ ਰੱਖਿਆ।​—ਮਰਕੁਸ 4:36-41.

  • ਚਮਤਕਾਰ ਕਰ ਕੇ ਹਜ਼ਾਰਾਂ ਨੂੰ ਖਾਣਾ ਖੁਆਇਆ।​—ਮੱਤੀ 14:17-21.

  • ਦੁਨੀਆਂ ਵਿੱਚੋਂ ਭੁੱਖਮਰੀ ਮਿਟਾ ਦੇਵੇਗਾ।​—ਜ਼ਬੂਰ 72:16.

  • ਬੀਮਾਰੀਆਂ ਖ਼ਤਮ ਕਰੇਗਾ ਜਿਸ ਕਰਕੇ ਸਾਰੇ ਜਣੇ ਤੰਦਰੁਸਤ ਰਹਿਣਗੇ।​—ਯਸਾਯਾਹ 33:24.

  • ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ।​—ਲੂਕਾ 8:49-55.

6. ਪਰਮੇਸ਼ੁਰ ਦਾ ਰਾਜ ਇਨਸਾਨਾਂ ਨੂੰ ਸ਼ਾਨਦਾਰ ਭਵਿੱਖ ਦੇਵੇਗਾ

ਯਹੋਵਾਹ ਸ਼ੁਰੂ ਤੋਂ ਹੀ ਇਨਸਾਨਾਂ ਨੂੰ ਸੋਹਣੀ ਧਰਤੀ ਉੱਤੇ ਵਧੀਆ ਜ਼ਿੰਦਗੀ ਦੇਣੀ ਚਾਹੁੰਦਾ ਸੀ। ਉਹ ਆਪਣੇ ਰਾਜ ਵਿਚ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਯਹੋਵਾਹ ਆਪਣਾ ਇਹ ਮਕਸਦ ਪੂਰਾ ਕਰਨ ਲਈ ਆਪਣੇ ਪੁੱਤਰ ਦੇ ਜ਼ਰੀਏ ਕੀ ਕਰ ਰਿਹਾ ਹੈ? ਇਹ ਜਾਣਨ ਲਈ ਵੀਡੀਓ ਦੇਖੋ

ਜ਼ਬੂਰ 145:16 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਹੋਵਾਹ ‘ਸਾਰੇ ਜੀਉਂਦੇ ਪ੍ਰਾਣੀਆਂ ਦੀ ਇੱਛਾ ਪੂਰੀ ਕਰੇਗਾ।’ ਇਹ ਜਾਣ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

ਕੁਝ ਲੋਕਾਂ ਦਾ ਕਹਿਣਾ ਹੈ: “ਜੇ ਅਸੀਂ ਰਲ਼-ਮਿਲ ਕੇ ਕੋਸ਼ਿਸ਼ ਕਰੀਏ, ਤਾਂ ਅਸੀਂ ਆਪ ਹੀ ਦੁਨੀਆਂ ਦੀਆਂ ਸਮੱਸਿਆਵਾਂ ਸੁਲਝਾ ਸਕਦੇ ਹਾਂ।”

  • ਪਰਮੇਸ਼ੁਰ ਦਾ ਰਾਜ ਅਜਿਹੀਆਂ ਕਿਹੜੀਆਂ ਸਮੱਸਿਆਵਾਂ ਖ਼ਤਮ ਕਰੇਗਾ ਜੋ ਇਨਸਾਨੀ ਸਰਕਾਰਾਂ ਕਦੇ ਖ਼ਤਮ ਨਹੀਂ ਕਰ ਸਕਦੀਆਂ?

ਹੁਣ ਤਕ ਅਸੀਂ ਸਿੱਖਿਆ

ਯਹੋਵਾਹ ਆਪਣੇ ਰਾਜ ਦੇ ਜ਼ਰੀਏ ਆਪਣਾ ਮਕਸਦ ਪੂਰਾ ਕਰੇਗਾ। ਉਸ ਰਾਜ ਵਿਚ ਪੂਰੀ ਧਰਤੀ ਬਹੁਤ ਸੋਹਣੀ ਬਣ ਜਾਵੇਗੀ। ਸਿਰਫ਼ ਚੰਗੇ ਲੋਕ ਹੀ ਧਰਤੀ ʼਤੇ ਰਹਿਣਗੇ ਜੋ ਹਮੇਸ਼ਾ ਲਈ ਯਹੋਵਾਹ ਦੀ ਭਗਤੀ ਕਰਨਗੇ।

ਤੁਸੀਂ ਕੀ ਕਹੋਗੇ?

  • ਪਰਮੇਸ਼ੁਰ ਦੇ ਰਾਜ ਰਾਹੀਂ ਯਹੋਵਾਹ ਦਾ ਨਾਂ ਕਿਵੇਂ ਪਵਿੱਤਰ ਕੀਤਾ ਜਾਵੇਗਾ?

  • ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਬਾਈਬਲ ਵਿਚ ਦੱਸੇ ਸਾਰੇ ਵਾਅਦੇ ਪੂਰੇ ਕਰੇਗਾ?

  • ਪਰਮੇਸ਼ੁਰ ਦੇ ਰਾਜ ਵਿਚ ਤੁਸੀਂ ਕਿਸ ਵਾਅਦੇ ਦੇ ਪੂਰਾ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ?

ਟੀਚਾ

ਇਹ ਵੀ ਦੇਖੋ

ਆਓ ਜਾਣੀਏ ਕਿ ਆਰਮਾਗੇਡਨ ਕੀ ਹੈ।

“ਆਰਮਾਗੇਡਨ ਦੀ ਲੜਾਈ ਕੀ ਹੈ?” (jw.org ʼਤੇ ਲੇਖ)

ਜਾਣੋ ਕਿ ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਅਤੇ ਇਸ ਦੇ ਖ਼ਤਮ ਹੋਣ ਤੇ ਕੀ-ਕੀ ਹੋਵੇਗਾ।

“ਨਿਆਂ ਦੇ ਦਿਨ ਕੀ ਹੋਵੇਗਾ?” (ਪਹਿਰਾਬੁਰਜ  ਲੇਖ)

ਵੀਡੀਓ ਵਿਚ ਦੇਖੋ ਕਿ ਤੁਸੀਂ ਕਿਵੇਂ ਆਪਣੇ ਪਰਿਵਾਰ ਨਾਲ ਮਿਲ ਕੇ ਨਵੀਂ ਦੁਨੀਆਂ ਦੀ ਕਲਪਨਾ ਕਰ ਸਕਦੇ ਹੋ।

ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ  (1:50)

“ਮੈਂ ਕਈ ਸਵਾਲਾਂ ਨੂੰ ਲੈ ਕੇ ਪਰੇਸ਼ਾਨ ਸੀ।” ਇਸ ਕਹਾਣੀ ਵਿਚ ਇਕ ਅਜਿਹੇ ਆਦਮੀ ਬਾਰੇ ਦੱਸਿਆ ਗਿਆ ਹੈ ਜੋ ਆਪਣੇ ਦੇਸ਼ ਦੀ ਸਰਕਾਰ ਬਦਲਣੀ ਚਾਹੁੰਦਾ ਸੀ। ਪਰ ਫਿਰ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ।

“ਬਾਈਬਲ ਬਦਲਦੀ ਹੈ ਜ਼ਿੰਦਗੀਆਂ” (ਪਹਿਰਾਬੁਰਜ  ਲੇਖ)