Skip to content

Skip to table of contents

ਪਾਠ 58

ਯਹੋਵਾਹ ਦੇ ਵਫ਼ਾਦਾਰ ਰਹੋ

ਯਹੋਵਾਹ ਦੇ ਵਫ਼ਾਦਾਰ ਰਹੋ

ਸੱਚੇ ਮਸੀਹੀਆਂ ਨੇ ਪੱਕਾ ਇਰਾਦਾ ਕੀਤਾ ਹੈ ਕਿ ਉਹ ਕਿਸੇ ਵੀ ਚੀਜ਼ ਜਾਂ ਇਨਸਾਨ ਕਰਕੇ ਯਹੋਵਾਹ ਦੀ ਭਗਤੀ ਕਰਨੀ ਨਹੀਂ ਛੱਡਣਗੇ। ਸਾਨੂੰ ਯਕੀਨ ਹੈ ਕਿ ਤੁਹਾਡਾ ਵੀ ਇਹੀ ਇਰਾਦਾ ਹੈ। ਯਹੋਵਾਹ ਤੁਹਾਡੀ ਵਫ਼ਾਦਾਰੀ ਦੀ ਬਹੁਤ ਕਦਰ ਕਰਦਾ ਹੈ। (1 ਇਤਿਹਾਸ 28:9 ਪੜ੍ਹੋ।) ਪਰ ਕਿਨ੍ਹਾਂ ਹਾਲਾਤਾਂ ਵਿਚ ਤੁਹਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ? ਉਦੋਂ ਤੁਸੀਂ ਕੀ ਕਰ ਸਕਦੇ ਹੋ? ਆਓ ਜਾਣੀਏ।

1. ਕਿਨ੍ਹਾਂ ਲੋਕਾਂ ਕਰਕੇ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ?

ਕੁਝ ਲੋਕ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਭਲਾ ਇੱਦਾਂ ਕੌਣ ਕਰੇਗਾ? ਕੁਝ ਲੋਕਾਂ ਨੇ ਸੱਚਾਈ ਛੱਡ ਦਿੱਤੀ ਹੈ ਤੇ ਉਹ ਦੂਜਿਆਂ ਦੀ ਨਿਹਚਾ ਵੀ ਖ਼ਤਮ ਕਰਨੀ ਚਾਹੁੰਦੇ ਹਨ। ਇਸ ਲਈ ਉਹ ਪਰਮੇਸ਼ੁਰ ਦੇ ਸੰਗਠਨ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ। ਇਨ੍ਹਾਂ ਲੋਕਾਂ ਨੂੰ ਧਰਮ-ਤਿਆਗੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ, ਕੁਝ ਧਾਰਮਿਕ ਆਗੂ ਗਵਾਹਾਂ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ ਤਾਂਕਿ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਸੱਚਾਈ ਛੱਡ ਦੇਣ। ਉਨ੍ਹਾਂ ਲੋਕਾਂ ਨਾਲ ਬਹਿਸ ਕਰਨੀ, ਉਨ੍ਹਾਂ ਦੀਆਂ ਕਿਤਾਬਾਂ ਅਤੇ ਇੰਟਰਨੈੱਟ ʼਤੇ ਉਨ੍ਹਾਂ ਦੇ ਲੇਖ ਪੜ੍ਹਨੇ ਜਾਂ ਉਨ੍ਹਾਂ ਦੀਆਂ ਵੀਡੀਓ ਦੇਖਣੀਆਂ ਖ਼ਤਰਨਾਕ ਹਨ। ਯਿਸੂ ਦੇ ਦਿਨਾਂ ਵਿਚ ਕੁਝ ਲੋਕ ਦੂਜਿਆਂ ਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕ ਰਹੇ ਸਨ। ਯਿਸੂ ਨੇ ਉਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਕਿਹਾ: “ਉਹ ਤਾਂ ਖ਼ੁਦ ਅੰਨ੍ਹੇ ਹਨ ਤੇ ਦੂਜਿਆਂ ਨੂੰ ਰਾਹ ਦਿਖਾਉਂਦੇ ਹਨ। ਜੇ ਅੰਨ੍ਹਾ ਅੰਨ੍ਹੇ ਨੂੰ ਰਾਹ ਦਿਖਾਵੇ, ਤਾਂ ਉਹ ਦੋਵੇਂ ਟੋਏ ਵਿਚ ਡਿਗਣਗੇ।”ਮੱਤੀ 15:14.

ਪਰ ਉਦੋਂ ਕੀ ਜਦੋਂ ਸਾਡਾ ਕੋਈ ਕਰੀਬੀ ਭੈਣ-ਭਰਾ ਯਹੋਵਾਹ ਦਾ ਗਵਾਹ ਨਹੀਂ ਰਹਿਣਾ ਚਾਹੁੰਦਾ? ਉਦੋਂ ਸਾਨੂੰ ਬਹੁਤ ਦੁੱਖ ਹੁੰਦਾ ਹੈ। ਉਹ ਸ਼ਾਇਦ ਸਾਨੂੰ ਮਜਬੂਰ ਕਰੇ ਕਿ ਅਸੀਂ ਜਾਂ ਤਾਂ ਯਹੋਵਾਹ ਨੂੰ ਚੁਣੀਏ ਜਾਂ ਉਸ ਨੂੰ। ਪਰ ਕਿਸੇ ਇਨਸਾਨ ਦੀ ਬਜਾਇ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਸਾਡਾ ਇਰਾਦਾ ਪੱਕਾ ਹੋਣਾ ਚਾਹੀਦਾ ਹੈ। (ਮੱਤੀ 10:37) ਇਸ ਲਈ ਅਸੀਂ ਯਹੋਵਾਹ ਦੇ ਹੁਕਮ ਮੁਤਾਬਕ ਇੱਦਾਂ ਦੇ ਲੋਕਾਂ ਨਾਲ ਕੋਈ ਮੇਲ-ਜੋਲ ਨਹੀਂ ਰੱਖਾਂਗੇ।—1 ਕੁਰਿੰਥੀਆਂ 5:11 ਪੜ੍ਹੋ।

2. ਅਸੀਂ ਆਪਣੇ ਫ਼ੈਸਲਿਆਂ ਤੋਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਵਫ਼ਾਦਾਰ ਹਾਂ?

ਜੇ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਝੂਠੇ ਧਰਮਾਂ ਨਾਲ ਕੋਈ ਵੀ ਨਾਤਾ ਨਹੀਂ ਰੱਖਾਂਗੇ। ਇਸ ਲਈ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਜਿਹੜੀ ਨੌਕਰੀ ਕਰਦੇ ਹਾਂ, ਜਿਨ੍ਹਾਂ ਸੰਸਥਾਵਾਂ ਦੇ ਮੈਂਬਰ ਹਾਂ ਜਾਂ ਅਸੀਂ ਜੋ ਵੀ ਕਰਦੇ ਹਾਂ, ਕਿਤੇ ਉਸ ਦਾ ਸੰਬੰਧ ਝੂਠੇ ਧਰਮਾਂ ਨਾਲ ਤਾਂ ਨਹੀਂ ਹੈ। ਯਹੋਵਾਹ ਸਾਨੂੰ ਸਾਫ਼-ਸਾਫ਼ ਕਹਿੰਦਾ ਹੈ: ‘ਹੇ ਮੇਰੇ ਲੋਕੋ, ਮਹਾਂ ਬਾਬਲ ਵਿੱਚੋਂ ਨਿਕਲ ਆਓ।’ਪ੍ਰਕਾਸ਼ ਦੀ ਕਿਤਾਬ 18:2, 4.

ਹੋਰ ਸਿੱਖੋ

ਅਸੀਂ ਹਰ ਹਾਲ ਵਿਚ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਕੋਈ ਵੀ ਸਾਡਾ ਇਹ ਇਰਾਦਾ ਕਮਜ਼ੋਰ ਨਾ ਕਰ ਸਕੇ? ਨਾਲੇ ਅਸੀਂ ਮਹਾਂ ਬਾਬਲ ਵਿੱਚੋਂ ਨਿਕਲ ਕੇ ਯਹੋਵਾਹ ਪ੍ਰਤੀ ਵਫ਼ਾਦਾਰੀ ਕਿਵੇਂ ਦਿਖਾ ਸਕਦੇ ਹਾਂ? ਆਓ ਜਾਣੀਏ।

3. ਝੂਠੇ ਸਿੱਖਿਅਕਾਂ ਤੋਂ ਖ਼ਬਰਦਾਰ ਰਹੋ

ਜਦੋਂ ਅਸੀਂ ਯਹੋਵਾਹ ਦੇ ਸੰਗਠਨ ਬਾਰੇ ਗ਼ਲਤ ਗੱਲਾਂ ਸੁਣਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕਹਾਉਤਾਂ 14:15 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਸਾਨੂੰ ਹਰ ਗੱਲ ʼਤੇ ਅੱਖਾਂ ਬੰਦ ਕਰ ਕੇ ਯਕੀਨ ਕਿਉਂ ਨਹੀਂ ਕਰਨਾ ਚਾਹੀਦਾ?

2 ਯੂਹੰਨਾ 10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਸਾਨੂੰ ਧਰਮ-ਤਿਆਗੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

  • ਭਾਵੇਂ ਅਸੀਂ ਧਰਮ-ਤਿਆਗੀਆਂ ਨਾਲ ਸਿੱਧੇ ਗੱਲ ਨਾ ਕਰਦੇ ਹੋਈਏ, ਫਿਰ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਸਾਡੇ ਤਕ ਕਿਵੇਂ ਪਹੁੰਚ ਸਕਦੀਆਂ ਹਨ?

  • ਜੇ ਅਸੀਂ ਯਹੋਵਾਹ ਅਤੇ ਉਸ ਦੇ ਸੰਗਠਨ ਬਾਰੇ ਫੈਲਾਈਆਂ ਜਾਂਦੀਆਂ ਝੂਠੀਆਂ ਗੱਲਾਂ ਵੱਲ ਧਿਆਨ ਦੇਵਾਂਗੇ, ਤਾਂ ਯਹੋਵਾਹ ਨੂੰ ਕਿਵੇਂ ਲੱਗੇਗਾ?

4. ਜਦੋਂ ਕੋਈ ਭੈਣ ਜਾਂ ਭਰਾ ਪਾਪ ਕਰਦਾ ਹੈ, ਤਾਂ ਪਰਮੇਸ਼ੁਰ ਦੇ ਵਫ਼ਾਦਾਰ ਰਹੋ

ਜੇ ਸਾਨੂੰ ਪਤਾ ਲੱਗਦਾ ਹੈ ਕਿ ਮੰਡਲੀ ਵਿਚ ਕਿਸੇ ਨੇ ਗੰਭੀਰ ਪਾਪ ਕੀਤਾ ਹੈ, ਤਾਂ ਸਾਡੀ ਕੀ ਜ਼ਿੰਮੇਵਾਰੀ ਬਣਦੀ ਹੈ? ਇਹ ਜਾਣਨ ਲਈ ਪੁਰਾਣੇ ਜ਼ਮਾਨੇ ਵਿਚ ਇਜ਼ਰਾਈਲੀਆਂ ਨੂੰ ਦਿੱਤੇ ਪਰਮੇਸ਼ੁਰ ਦੇ ਕਾਨੂੰਨ ʼਤੇ ਗੌਰ ਕਰੋ। ਲੇਵੀਆਂ 5:1 ਪੜ੍ਹੋ।

ਇਸ ਆਇਤ ਮੁਤਾਬਕ ਜੇ ਸਾਨੂੰ ਕਿਸੇ ਵਿਅਕਤੀ ਦੇ ਗੰਭੀਰ ਪਾਪ ਬਾਰੇ ਪਤਾ ਲੱਗਦਾ ਹੈ, ਤਾਂ ਸਾਨੂੰ ਜੋ ਕੁਝ ਪਤਾ ਹੈ, ਉਹ ਸਾਨੂੰ ਬਜ਼ੁਰਗਾਂ ਨੂੰ ਦੱਸਣਾ ਚਾਹੀਦਾ ਹੈ। ਪਰ ਇਸ ਤੋਂ ਪਹਿਲਾਂ ਵਧੀਆ ਹੋਵੇਗਾ ਕਿ ਅਸੀਂ ਉਸ ਵਿਅਕਤੀ ਨੂੰ ਕਹੀਏ ਕਿ ਉਹ ਖ਼ੁਦ ਜਾ ਕੇ ਬਜ਼ੁਰਗਾਂ ਸਾਮ੍ਹਣੇ ਆਪਣਾ ਪਾਪ ਕਬੂਲ ਕਰੇ। ਜੇ ਉਹ ਇੱਦਾਂ ਨਹੀਂ ਕਰਦਾ, ਤਾਂ ਅਸੀਂ ਆਪ ਜਾ ਕੇ ਬਜ਼ੁਰਗਾਂ ਨੂੰ ਸਾਰਾ ਕੁਝ ਦੱਸ ਦੇਵਾਂਗੇ ਕਿਉਂਕਿ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ। ਇਹ ਕਦਮ ਚੁੱਕ ਕੇ ਅਸੀਂ ਕਿਵੇਂ . . .

  • ਯਹੋਵਾਹ ਪਰਮੇਸ਼ੁਰ ਲਈ ਅਟੱਲ ਪਿਆਰ ਦਿਖਾ ਰਹੇ ਹੋਵਾਂਗੇ?

  • ਪਾਪ ਕਰਨ ਵਾਲੇ ਵਿਅਕਤੀ ਲਈ ਅਟੱਲ ਪਿਆਰ ਦਿਖਾ ਰਹੇ ਹੋਵਾਂਗੇ?

  • ਮੰਡਲੀ ਦੇ ਭੈਣਾਂ-ਭਰਾਵਾਂ ਲਈ ਅਟੱਲ ਪਿਆਰ ਦਿਖਾ ਰਹੇ ਹੋਵਾਂਗੇ?

ਜੇ ਕੋਈ ਭੈਣ ਜਾਂ ਭਰਾ ਗ਼ਲਤ ਰਾਹ ਪੈ ਗਿਆ ਹੈ, ਤਾਂ ਉਸ ਦੀ ਮਦਦ ਕਰੋ!

5. ਮਹਾਂ ਬਾਬਲ ਤੋਂ ਦੂਰ ਰਹੋ

ਲੂਕਾ 4:8 ਅਤੇ ਪ੍ਰਕਾਸ਼ ਦੀ ਕਿਤਾਬ 18:4, 5 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਕੀ ਮੈਂ ਹਾਲੇ ਵੀ ਕਿਸੇ ਝੂਠੇ ਧਰਮ ਦਾ ਮੈਂਬਰ ਹਾਂ?

  • ਕੀ ਮੈਂ ਅਜਿਹੇ ਸੰਗਠਨ ਦਾ ਮੈਂਬਰ ਹਾਂ ਜਿਸ ਦਾ ਸੰਬੰਧ ਕਿਸੇ ਝੂਠੇ ਧਰਮ ਨਾਲ ਹੈ?

  • ਕੀ ਮੈਂ ਆਪਣੇ ਕੰਮ ਜਾਂ ਨੌਕਰੀ ਦੇ ਜ਼ਰੀਏ ਕਿਸੇ ਤਰੀਕੇ ਨਾਲ ਝੂਠੇ ਧਰਮਾਂ ਨੂੰ ਸਹਿਯੋਗ ਤਾਂ ਨਹੀਂ ਦੇ ਰਿਹਾ?

  • ਕੀ ਇੱਦਾਂ ਦੇ ਹੋਰ ਵੀ ਮਾਮਲੇ ਹਨ ਜਿਨ੍ਹਾਂ ਵਿਚ ਮੈਨੂੰ ਝੂਠੇ ਧਰਮ ਤੋਂ ਅਲੱਗ ਹੋਣ ਦੀ ਲੋੜ ਹੈ?

  • ਜੇ ਮੈਂ ਇਕ ਵੀ ਸਵਾਲ ਦਾ ਜਵਾਬ ਹਾਂ ਵਿਚ ਦਿੱਤਾ ਹੈ, ਤਾਂ ਮੈਨੂੰ ਕਿਹੜੇ ਫੇਰ-ਬਦਲ ਕਰਨੇ ਚਾਹੀਦੇ ਹਨ?

ਇਨ੍ਹਾਂ ਸਾਰੇ ਮਾਮਲਿਆਂ ਵਿਚ ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਕਰਕੇ ਤੁਹਾਡੀ ਜ਼ਮੀਰ ਸਾਫ਼ ਰਹੇ ਅਤੇ ਲੋਕ ਦੇਖ ਸਕਣ ਕਿ ਤੁਸੀਂ ਯਹੋਵਾਹ ਦੇ ਵਫ਼ਾਦਾਰ ਹੋ।

ਜੇ ਕੋਈ ਧਾਰਮਿਕ ਸੰਗਠਨ ਜਾਂ ਸੰਸਥਾ ਤੁਹਾਡੇ ਤੋਂ ਲੋੜਵੰਦਾਂ ਲਈ ਚੰਦਾ ਮੰਗਦੀ ਹੈ, ਤਾਂ ਤੁਸੀਂ ਕੀ ਕਰੋਗੇ?

ਕੁਝ ਲੋਕਾਂ ਦਾ ਕਹਿਣਾ ਹੈ: “ਮੈਨੂੰ ਪਤਾ ਤਾਂ ਹੋਵੇ ਕਿ ਧਰਮ-ਤਿਆਗੀ ਯਹੋਵਾਹ ਦੇ ਗਵਾਹਾਂ ਬਾਰੇ ਕਹਿੰਦੇ ਕੀ ਆ, ਤਾਂ ਹੀ ਮੈਂ ਉਨ੍ਹਾਂ ਨੂੰ ਜਵਾਬ ਦੇਵਾਂਗਾ!”

  • ਕੀ ਇਸ ਤਰ੍ਹਾਂ ਸੋਚਣਾ ਸਮਝਦਾਰੀ ਦੀ ਗੱਲ ਹੋਵੇਗੀ? ਤੁਸੀਂ ਇੱਦਾਂ ਕਿਉਂ ਸੋਚਦੇ ਹੋ?

ਹੁਣ ਤਕ ਅਸੀਂ ਸਿੱਖਿਆ

ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਸਾਨੂੰ ਉਨ੍ਹਾਂ ਲੋਕਾਂ ਨਾਲ ਕੋਈ ਨਾਤਾ ਨਹੀਂ ਰੱਖਣਾ ਚਾਹੀਦਾ ਜੋ ਉਸ ਦੇ ਵਫ਼ਾਦਾਰ ਨਹੀਂ ਰਹੇ। ਨਾਲੇ ਸਾਨੂੰ ਝੂਠੇ ਧਰਮਾਂ ਤੋਂ ਵੀ ਪੂਰੀ ਤਰ੍ਹਾਂ ਨਾਤਾ ਤੋੜ ਲੈਣਾ ਚਾਹੀਦਾ ਹੈ।

ਤੁਸੀਂ ਕੀ ਕਹੋਗੇ?

  • ਸਾਨੂੰ ਕਿਉਂ ਧਰਮ-ਤਿਆਗੀਆਂ ਦੀਆਂ ਗੱਲਾਂ ਪੜ੍ਹਨੀਆਂ ਜਾਂ ਸੁਣਨੀਆਂ ਨਹੀਂ ਚਾਹੀਦੀਆਂ ਅਤੇ ਪ੍ਰੋਗ੍ਰਾਮ ਨਹੀਂ ਦੇਖਣੇ ਚਾਹੀਦੇ?

  • ਜਦੋਂ ਇਕ ਵਿਅਕਤੀ ਯਹੋਵਾਹ ਦਾ ਗਵਾਹ ਨਹੀਂ ਰਹਿਣਾ ਚਾਹੁੰਦਾ, ਤਾਂ ਸਾਨੂੰ ਉਸ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

  • ਅਸੀਂ ਝੂਠੇ ਧਰਮਾਂ ਵਿੱਚੋਂ ਨਿਕਲਣ ਦੀ ਚੇਤਾਵਨੀ ਨੂੰ ਕਿਵੇਂ ਮੰਨ ਸਕਦੇ ਹਾਂ?

ਟੀਚਾ

ਇਹ ਵੀ ਦੇਖੋ

ਜਾਣੋ ਕਿ ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਲੋਕ ਯਹੋਵਾਹ ਦੇ ਗਵਾਹਾਂ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ।

“ਕੀ ਤੁਹਾਡੇ ਕੋਲ ਸਹੀ ਜਾਣਕਾਰੀ ਹੈ?” (ਪਹਿਰਾਬੁਰਜ, ਅਗਸਤ 2018)

ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਕੋਈ ਕੰਮ ਜਾਂ ਸੰਗਠਨ ਮਹਾਂ ਬਾਬਲ ਦਾ ਸਾਥ ਦਿੰਦਾ ਹੈ?

“‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਰੁੱਝੇ ਰਹੋ” (ਪਹਿਰਾਬੁਰਜ, ਅਕਤੂਬਰ 2019, ਪੈਰੇ 16-18)

ਕੁਝ ਵਿਰੋਧੀਆਂ ਨੇ ਸਾਡੀ ਨਿਹਚਾ ਕਮਜ਼ੋਰ ਕਰਨ ਲਈ ਕੀ ਕੀਤਾ ਹੈ?

ਧੋਖੇ ਵਿਚ ਨਾ ਆਓ  (9:32)

“ਮੈਂ ਬਚਪਨ ਤੋਂ ਹੀ ਰੱਬ ਨੂੰ ਲੱਭ ਰਿਹਾ ਸੀ।” ਇਸ ਕਹਾਣੀ ਵਿਚ ਇਕ ਆਦਮੀ ਬਾਰੇ ਪੜ੍ਹੋ ਜੋ ਪਹਿਲਾਂ ਸ਼ਿੰਟੋ ਧਰਮ ਦਾ ਪੁਜਾਰੀ ਸੀ। ਪਰ ਫਿਰ ਉਸ ਨੇ ਝੂਠੇ ਧਰਮ ਤੋਂ ਨਾਤਾ ਤੋੜ ਲਿਆ।

“ਬਾਈਬਲ ਬਦਲਦੀ ਹੈ ਜ਼ਿੰਦਗੀਆਂ” (ਪਹਿਰਾਬੁਰਜ  ਲੇਖ)