Skip to content

Skip to table of contents

ਦਿਨ-ਤਿਉਹਾਰ, ਸਮਾਰੋਹ

ਦਿਨ-ਤਿਉਹਾਰ, ਸਮਾਰੋਹ

ਮਸੀਹੀ ਕੀ ਮਨਾਉਂਦੇ ਹਨ?

ਮਸੀਹੀਆਂ ਨੂੰ ਕਿਹੜੀ ਇਕ ਯਾਦਗਾਰ ਮਨਾਉਣ ਲਈ ਕਿਹਾ ਗਿਆ ਹੈ?

ਪਰਮੇਸ਼ੁਰ ਦੇ ਲੋਕ ਖ਼ੁਸ਼ੀ-ਖ਼ੁਸ਼ੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ

ਬਿਵ 31:12; ਇਬ 10:24, 25

  • ਬਾਈਬਲ ਵਿੱਚੋਂ ਮਿਸਾਲਾਂ:

    • 2 ਇਤਿ 30:1, 6, 13, 14, 18-27​—ਰਾਜਾ ਹਿਜ਼ਕੀਯਾਹ ਨੇ ਵੱਡੇ ਪੈਮਾਨੇ ʼਤੇ ਪਸਾਹ ਦਾ ਤਿਉਹਾਰ ਮਨਾਉਣ ਦਾ ਪ੍ਰਬੰਧ ਕੀਤਾ

ਅਜਿਹੇ ਦਿਨ-ਤਿਉਹਾਰ ਜੋ ਮਸੀਹੀ ਨਹੀਂ ਮਨਾਉਂਦੇ

ਝੂਠੇ ਧਰਮਾਂ ਨਾਲ ਜੁੜੇ ਦਿਨ-ਤਿਉਹਾਰਾਂ ਵਿਚ ਹਿੱਸਾ ਲੈਣਾ ਕਿਉਂ ਗ਼ਲਤ ਹੈ?

1 ਕੁਰਿੰ 10:21; 2 ਕੁਰਿੰ 6:14-18; ਅਫ਼ 5:10, 11

ਇਹ ਵੀ ਦੇਖੋ: “ਸੱਚੀ ਭਗਤੀ ਦੇ ਨਾਲ-ਨਾਲ ਹੋਰ ਧਰਮਾਂ ਦੀ ਭਗਤੀ

  • ਬਾਈਬਲ ਵਿੱਚੋਂ ਮਿਸਾਲਾਂ:

    • ਕੂਚ 32:1-10​—ਇਜ਼ਰਾਈਲੀਆਂ ਨੇ ਯਹੋਵਾਹ ਦਾ ਕ੍ਰੋਧ ਭੜਕਾਇਆ ਜਦੋਂ ਉਨ੍ਹਾਂ ਨੇ ਉਸ ਦੀ ਭਗਤੀ ਕਰਨ ਦੇ ਨਾਂ ʼਤੇ ਇਕ ਮੂਰਤੀ ਦੀ ਪੂਜਾ ਕੀਤੀ

    • ਗਿਣ 25:1-9​—ਯਹੋਵਾਹ ਨੇ ਆਪਣੇ ਲੋਕਾਂ ਨੂੰ ਸਜ਼ਾ ਦਿੱਤੀ ਜਦੋਂ ਉਨ੍ਹਾਂ ਨੇ ਹੋਰ ਧਰਮਾਂ ਨਾਲ ਜੁੜੇ ਤਿਉਹਾਰਾਂ ਵਿਚ ਹਿੱਸਾ ਲਿਆ ਅਤੇ ਹਰਾਮਕਾਰੀ ਕੀਤੀ

ਕੀ ਕ੍ਰਿਸਮਸ ਮਸੀਹੀਆਂ ਦਾ ਤਿਉਹਾਰ ਹੈ?

  • ਬਾਈਬਲ ਵਿੱਚੋਂ ਮਿਸਾਲਾਂ:

    • ਲੂਕਾ 2:1-5​—ਯਿਸੂ ਦਾ ਜਨਮ ਉਸ ਸਮੇਂ ਹੋਇਆ ਜਦੋਂ ਰੋਮੀ ਸਰਕਾਰ ਨੇ ਯਹੂਦੀ ਲੋਕਾਂ ਨੂੰ ਆਪਣੇ ਜੱਦੀ ਸ਼ਹਿਰ ਜਾ ਕੇ ਨਾਂ ਦਰਜ ਕਰਾਉਣ ਦਾ ਹੁਕਮ ਦਿੱਤਾ ਸੀ। ਸਰਕਾਰ ਨੇ ਇਹ ਹੁਕਮ ਸਰਦੀਆਂ ਵਿਚ ਮੀਂਹ ਦੇ ਮੌਸਮ ਦੌਰਾਨ ਨਹੀਂ ਦਿੱਤਾ ਹੋਵੇਗਾ ਕਿਉਂਕਿ ਯਹੂਦੀ ਤਾਂ ਪਹਿਲਾਂ ਹੀ ਭੜਕੇ ਹੋਏ ਸਨ

    • ਲੂਕਾ 2:8, 12​—ਯਿਸੂ ਦੇ ਜਨਮ ਵੇਲੇ ਚਰਵਾਹੇ ਘਰੋਂ ਬਾਹਰ ਸਨ। ਉਹ ਦਸੰਬਰ ਦੀ ਕੜਾਕੇ ਦੀ ਠੰਢ ਵਿਚ ਇੱਦਾਂ ਨਹੀਂ ਕਰ ਸਕਦੇ ਸਨ

ਕੀ ਮਸੀਹੀਆਂ ਨੂੰ ਜਨਮ-ਦਿਨ ਮਨਾਉਣਾ ਚਾਹੀਦਾ ਹੈ?

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 40:20-22​—ਝੂਠੀ ਭਗਤੀ ਕਰਨ ਵਾਲੇ ਫ਼ਿਰਊਨ ਨੇ ਜਿਸ ਦਿਨ ਆਪਣਾ ਜਨਮ-ਦਿਨ ਮਨਾਇਆ, ਉਸੇ ਦਿਨ ਉਸ ਨੇ ਇਕ ਆਦਮੀ ਨੂੰ ਮਰਵਾ ਦਿੱਤਾ

    • ਮੱਤੀ 14:6-11​—ਮਸੀਹ ਦੇ ਚੇਲਿਆਂ ਦਾ ਵਿਰੋਧ ਕਰਨ ਵਾਲੇ ਦੁਸ਼ਟ ਰਾਜੇ ਹੇਰੋਦੇਸ ਨੇ ਆਪਣਾ ਜਨਮ-ਦਿਨ ਮਨਾਇਆ। ਉਸ ਨੇ ਉਸੇ ਦਿਨ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕਤਲ ਕਰਵਾ ਦਿੱਤਾ

ਮੂਸਾ ਦੇ ਕਾਨੂੰਨ ਵਿਚ ਦੱਸੇ ਤਿਉਹਾਰ

ਕੀ ਮਸੀਹੀਆਂ ਨੂੰ ਮੂਸਾ ਦੇ ਕਾਨੂੰਨ ਵਿਚ ਦੱਸੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਵੱਖੋ-ਵੱਖਰੇ ਤਿਉਹਾਰ ਮਨਾਉਣੇ ਵੀ ਸ਼ਾਮਲ ਹਨ?

ਕੀ ਮਸੀਹੀਆਂ ਨੂੰ ਹਰ ਹਫ਼ਤੇ ਸਬਤ ਮਨਾਉਣਾ ਚਾਹੀਦਾ ਹੈ?

ਕੁਲੁ 2:16, 17

ਇਹ ਵੀ ਦੇਖੋ: ਕੂਚ 31:16, 17

ਦੇਸ਼-ਭਗਤੀ ਨਾਲ ਜੁੜੇ ਦਿਨ ਤੇ ਸਮਾਰੋਹ

ਕੀ ਮਸੀਹੀਆਂ ਨੂੰ ਦੇਸ਼ ਦੇ ਰਾਜਨੀਤਿਕ ਇਤਿਹਾਸ ਨਾਲ ਜੁੜੇ ਦਿਨ ਮਨਾਉਣੇ ਚਾਹੀਦੇ ਹਨ?

ਕੀ ਮਸੀਹੀਆਂ ਨੂੰ ਅਜਿਹੇ ਸਮਾਰੋਹਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਿਨ੍ਹਾਂ ਵਿਚ ਕਿਸੇ ਯੁੱਧ ਨੂੰ ਯਾਦ ਕੀਤਾ ਜਾਂਦਾ ਹੈ ਜਾਂ ਫ਼ੌਜੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ?

ਕੀ ਮਸੀਹੀਆਂ ਨੂੰ ਉਨ੍ਹਾਂ ਸਮਾਰੋਹਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਜਿਨ੍ਹਾਂ ਵਿਚ ਮਸ਼ਹੂਰ ਹਸਤੀਆਂ ਨੂੰ ਉਹ ਆਦਰ-ਮਾਣ ਦਿੱਤਾ ਜਾਂਦਾ ਹੈ ਜੋ ਯਹੋਵਾਹ ਨੂੰ ਦਿੱਤਾ ਜਾਣਾ ਚਾਹੀਦਾ ਹੈ?

ਕੂਚ 20:5; ਰੋਮੀ 1:25

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 12:21-23​—ਪਰਮੇਸ਼ੁਰ ਨੇ ਰਾਜਾ ਹੇਰੋਦੇਸ ਨੂੰ ਸਜ਼ਾ ਦਿੱਤੀ ਕਿਉਂਕਿ ਉਸ ਨੇ ਲੋਕਾਂ ਤੋਂ ਪਰਮੇਸ਼ੁਰ ਦੀ ਬਜਾਇ ਆਪਣੀ ਭਗਤੀ ਕਰਾਈ

    • ਰਸੂ 14:11-15​—ਜਦੋਂ ਲੋਕਾਂ ਨੇ ਪੌਲੁਸ ਅਤੇ ਬਰਨਬਾਸ ਦੀ ਭਗਤੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਲੋਕਾਂ ਨੂੰ ਰੋਕਿਆ

    • ਪ੍ਰਕਾ 22:8, 9​—ਯਹੋਵਾਹ ਦੇ ਇਕ ਦੂਤ ਨੇ ਆਪਣੀ ਭਗਤੀ ਕਰਾਉਣ ਤੋਂ ਇਨਕਾਰ ਕਰ ਦਿੱਤਾ