Skip to content

Skip to table of contents

ਦਿਲਾਸਾ

ਦਿਲਾਸਾ

ਕੁਝ ਕਾਰਨਾਂ ਕਰਕੇ ਹੁੰਦੀ ਨਿਰਾਸ਼ਾ ਦੇ ਸਮੇਂ ਬਾਈਬਲ ਤੋਂ ਦਿਲਾਸਾ

ਚਿੰਤਾ

ਦੇਖੋ: “ਚਿੰਤਾ

ਕੁੜੱਤਣ; ਗੁੱਸਾ

ਕੁਝ ਲੋਕ ਕਿਸੇ ਮੁਸ਼ਕਲ ਕਰਕੇ ਜਾਂ ਇਕ ਤੋਂ ਬਾਅਦ ਇਕ ਬੇਇਨਸਾਫ਼ੀ ਹੋਣ ਕਰਕੇ ਕੁੜੱਤਣ ਨਾਲ ਭਰ ਜਾਂਦੇ ਹਨ

ਉਪ 9:11, 12

ਇਹ ਵੀ ਦੇਖੋ: ਜ਼ਬੂ 142:4; ਉਪ 4:1; 7:7

  • ਬਾਈਬਲ ਵਿੱਚੋਂ ਮਿਸਾਲਾਂ:

    • ਰੂਥ 1:11-13, 20​—ਨਾਓਮੀ ਆਪਣੇ ਪਤੀ ਅਤੇ ਦੋ ਪੁੱਤਰਾਂ ਦੀ ਮੌਤ ਹੋਣ ਕਰਕੇ ਬਹੁਤ ਦੁਖੀ ਹੋ ਗਈ। ਉਸ ਨੂੰ ਲੱਗਾ ਕਿ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ ਹੈ

    • ਅੱਯੂ 3:1, 11, 25, 26; 10:1​—ਅੱਯੂਬ ਕੁੜੱਤਣ ਨਾਲ ਭਰ ਗਿਆ ਜਦੋਂ ਉਸ ਦੀ ਧਨ-ਦੌਲਤ ਲੁੱਟ ਲਈ ਗਈ, ਉਸ ਦੇ ਦਸ ਬੱਚੇ ਮਾਰੇ ਗਏ ਅਤੇ ਉਸ ਦੀ ਸਿਹਤ ਖ਼ਰਾਬ ਹੋ ਗਈ

  • ਹੌਸਲਾ ਵਧਾਉਣ ਵਾਲੀਆਂ ਆਇਤਾਂ:

  • ਬਾਈਬਲ ਵਿੱਚੋਂ ਹੌਸਲਾ ਵਧਾਉਣ ਵਾਲੀਆਂ ਮਿਸਾਲਾਂ:

    • ਰੂਥ 1:6, 7, 16-18; 2:2, 19, 20; 3:1; 4:14-16​—ਨਾਓਮੀ ਦੀ ਕੁੜੱਤਣ ਖ਼ੁਸ਼ੀ ਵਿਚ ਬਦਲ ਗਈ ਜਦੋਂ ਉਹ ਪਰਮੇਸ਼ੁਰ ਦੇ ਲੋਕਾਂ ਕੋਲ ਮੁੜ ਗਈ, ਉਸ ਨੇ ਦੂਜਿਆਂ ਤੋਂ ਮਦਦ ਲਈ ਅਤੇ ਉਨ੍ਹਾਂ ਦੀ ਮਦਦ ਕੀਤੀ

    • ਅੱਯੂ 42:7-16; ਯਾਕੂ 5:11​—ਅੱਯੂਬ ਨਿਹਚਾ ਕਰਦਾ ਰਿਹਾ ਅਤੇ ਯਹੋਵਾਹ ਨੇ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ

ਕੁਝ ਲੋਕ ਦੂਜਿਆਂ ਵੱਲੋਂ ਕੀਤੇ ਜਾਂਦੇ ਬੁਰੇ ਸਲੂਕ ਕਰਕੇ ਕੁੜੱਤਣ ਨਾਲ ਭਰ ਜਾਂਦੇ ਹਨ

ਉਪ 4:1, 2

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 1:6, 7, 10, 13-16​—ਹੰਨਾਹ ਬਹੁਤ ਦੁਖੀ ਹੋਈ ਜਦੋਂ ਪਨਿੰਨਾਹ ਨੇ ਉਸ ਨਾਲ ਬੁਰਾ ਸਲੂਕ ਕੀਤਾ ਅਤੇ ਮਹਾਂ ਪੁਜਾਰੀ ਏਲੀ ਨੂੰ ਲੱਗਾ ਕਿ ਹੰਨਾਹ ਨਸ਼ੇ ਵਿਚ ਸੀ

    • ਅੱਯੂ 8:3-6; 16:1-5; 19:2, 3​—ਅੱਯੂਬ ਦੇ ਤਿੰਨ ਝੂਠੇ ਦੋਸਤ ਆਪਣੇ ਆਪ ਨੂੰ ਧਰਮੀ ਸਮਝਦੇ ਸਨ ਅਤੇ ਉਨ੍ਹਾਂ ਨੇ ਅੱਯੂਬ ʼਤੇ ਦੋਸ਼ ਲਾ ਕੇ ਉਸ ਨੂੰ ਹੋਰ ਦੁਖੀ ਕੀਤਾ

  • ਹੌਸਲਾ ਵਧਾਉਣ ਵਾਲੀਆਂ ਆਇਤਾਂ:

  • ਬਾਈਬਲ ਵਿੱਚੋਂ ਹੌਸਲਾ ਵਧਾਉਣ ਵਾਲੀਆਂ ਮਿਸਾਲਾਂ:

    • 1 ਸਮੂ 1:9-11, 18​—ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਣ ਤੋਂ ਬਾਅਦ ਹੰਨਾਹ ਦਾ ਦੁੱਖ ਘੱਟ ਗਿਆ

    • ਅੱਯੂ 42:7, 8, 10, 17​—ਜਦੋਂ ਅੱਯੂਬ ਨੇ ਆਪਣੇ ਤਿੰਨ ਦੋਸਤਾਂ ਨੂੰ ਮਾਫ਼ ਕਰ ਦਿੱਤਾ, ਤਾਂ ਯਹੋਵਾਹ ਨੇ ਉਸ ਨੂੰ ਤੰਦਰੁਸਤ ਕਰ ਦਿੱਤਾ ਅਤੇ ਬਰਕਤਾਂ ਦਿੱਤੀਆਂ

ਬਹੁਤ ਦੋਸ਼ੀ ਮਹਿਸੂਸ ਕਰਨਾ

ਅਜ਼ 9:6; ਜ਼ਬੂ 38:3, 4, 8; 40:12

  • ਬਾਈਬਲ ਵਿੱਚੋਂ ਮਿਸਾਲਾਂ:

    • 2 ਰਾਜ 22:8-13; 23:1-3​—ਜਦੋਂ ਰਾਜਾ ਯੋਸੀਯਾਹ ਅਤੇ ਲੋਕਾਂ ਨੂੰ ਮੂਸਾ ਦਾ ਕਾਨੂੰਨ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਇਆ ਗਿਆ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਤੋਂ ਕਿੰਨਾ ਵੱਡਾ ਪਾਪ ਹੋ ਗਿਆ ਸੀ

    • ਅਜ਼ 9:10-15; 10:1-4 ​—ਪੁਜਾਰੀ ਅਜ਼ਰਾ ਅਤੇ ਲੋਕਾਂ ਨੇ ਦੋਸ਼ੀ ਮਹਿਸੂਸ ਕੀਤਾ ਕਿਉਂਕਿ ਕੁਝ ਆਦਮੀਆਂ ਨੇ ਯਹੋਵਾਹ ਦੀ ਮਰਜ਼ੀ ਖ਼ਿਲਾਫ਼ ਜਾ ਕੇ ਵਿਦੇਸ਼ੀ ਤੀਵੀਆਂ ਨਾਲ ਵਿਆਹ ਕਰਵਾ ਲਏ ਸਨ

    • ਲੂਕਾ 22:54-62​—ਯਿਸੂ ਨੂੰ ਜਾਣਨ ਤੋਂ ਤਿੰਨ ਵਾਰ ਇਨਕਾਰ ਕਰਨ ਤੋਂ ਬਾਅਦ ਪਤਰਸ ਨੇ ਖ਼ੁਦ ਨੂੰ ਦੋਸ਼ੀ ਮਹਿਸੂਸ ਕੀਤਾ ਜਿਸ ਕਰਕੇ ਉਹ ਬਹੁਤ ਦੁਖੀ ਹੋਇਆ

  • ਹੌਸਲਾ ਵਧਾਉਣ ਵਾਲੀਆਂ ਆਇਤਾਂ:

  • ਬਾਈਬਲ ਵਿੱਚੋਂ ਹੌਸਲਾ ਵਧਾਉਣ ਵਾਲੀਆਂ ਮਿਸਾਲਾਂ:

    • 2 ਇਤਿ 33:9-13, 15, 16​—ਮਨੱਸ਼ਹ ਯਹੂਦਾਹ ਦੇ ਸਾਰੇ ਰਾਜਿਆਂ ਵਿੱਚੋਂ ਸਭ ਤੋਂ ਬੁਰਾ ਰਾਜਾ ਸੀ, ਪਰ ਉਸ ਨੇ ਤੋਬਾ ਕੀਤੀ ਜਿਸ ਕਰਕੇ ਉਸ ʼਤੇ ਦਇਆ ਕੀਤੀ ਗਈ

    • ਲੂਕਾ 15:11-32​—ਯਿਸੂ ਨੇ ਉਜਾੜੂ ਪੁੱਤਰ ਦੀ ਮਿਸਾਲ ਦੇ ਕੇ ਸਮਝਾਇਆ ਕਿ ਯਹੋਵਾਹ ਖੁੱਲ੍ਹੇ ਦਿਲ ਨਾਲ ਅਤੇ ਪੂਰੀ ਤਰ੍ਹਾਂ ਮਾਫ਼ ਕਰਦਾ ਹੈ

ਦੂਜੇ ਸਾਡੀਆਂ ਉਮੀਦਾਂ ʼਤੇ ਪਾਣੀ ਫੇਰ ਦਿੰਦੇ ਹਨ, ਸਾਨੂੰ ਦੁੱਖ ਪਹੁੰਚਾਉਂਦੇ ਹਨ ਜਾਂ ਸਾਨੂੰ ਧੋਖਾ ਦਿੰਦੇ ਹਨ

ਦੇਖੋ: “ਨਿਰਾਸ਼ਾ

ਆਪਣੀਆਂ ਕਮੀਆਂ-ਕਮਜ਼ੋਰੀਆਂ ਅਤੇ ਪਾਪਾਂ ਕਰਕੇ ਹੁੰਦੀ ਨਿਰਾਸ਼ਾ

ਦੇਖੋ: “ਨਿਰਾਸ਼ਾ

ਸ਼ੱਕ ਕਰਨਾ ਕਿ ਮੈਂ ਕਿਸੇ ਕੰਮ ਦਾ ਹਾਂ ਕਿ ਨਹੀਂ

ਦੇਖੋ: “ਸ਼ੱਕ

ਕਿਸੇ ਮੁਸ਼ਕਲ ਨੂੰ ਸੁਲਝਾਉਣ ਜਾਂ ਕਿਸੇ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਕਾਬਲ ਨਾ ਸਮਝਣਾ

  • ਬਾਈਬਲ ਵਿੱਚੋਂ ਮਿਸਾਲਾਂ:

    • ਕੂਚ 3:11; 4:10​—ਮੂਸਾ ਨਬੀ ਨੂੰ ਲੱਗਦਾ ਸੀ ਕਿ ਉਹ ਫ਼ਿਰਊਨ ਨਾਲ ਗੱਲ ਕਰਨ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਉਣ ਦੇ ਕਾਬਲ ਨਹੀਂ ਹੈ

    • ਯਿਰ 1:4-6​—ਯਿਰਮਿਯਾਹ ਨੂੰ ਲੱਗਦਾ ਸੀ ਕਿ ਉਹ ਜ਼ਿੱਦੀ ਲੋਕਾਂ ਵਾਸਤੇ ਯਹੋਵਾਹ ਦੇ ਨਬੀ ਵਜੋਂ ਸੇਵਾ ਕਰਨ ਲਈ ਉਮਰ ਵਿਚ ਬਹੁਤ ਛੋਟਾ ਹੈ ਅਤੇ ਉਸ ਨੂੰ ਕੋਈ ਤਜਰਬਾ ਨਹੀਂ ਹੈ

  • ਹੌਸਲਾ ਵਧਾਉਣ ਵਾਲੀਆਂ ਆਇਤਾਂ:

  • ਬਾਈਬਲ ਵਿੱਚੋਂ ਹੌਸਲਾ ਵਧਾਉਣ ਵਾਲੀਆਂ ਮਿਸਾਲਾਂ:

    • ਕੂਚ 3:12; 4:11, 12​—ਯਹੋਵਾਹ ਨੇ ਮੂਸਾ ਨਬੀ ਨੂੰ ਵਾਰ-ਵਾਰ ਭਰੋਸਾ ਦਿਵਾਇਆ ਕਿ ਉਹ ਜ਼ਿੰਮੇਵਾਰੀ ਨਿਭਾਉਣ ਵਿਚ ਉਸ ਦੀ ਮਦਦ ਕਰੇਗਾ

    • ਯਿਰ 1:7-10​—ਯਹੋਵਾਹ ਨੇ ਯਿਰਮਿਯਾਹ ਨਬੀ ਨੂੰ ਭਰੋਸਾ ਦਿਵਾਇਆ ਕਿ ਉਹ ਔਖੀ ਜ਼ਿੰਮੇਵਾਰੀ ਨਿਭਾਉਣ ਵਿਚ ਉਸ ਦੀ ਮਦਦ ਕਰੇਗਾ

ਈਰਖਾ

ਦੇਖੋ: “ਈਰਖਾ

ਬੀਮਾਰੀ ਜਾਂ ਢਲ਼ਦੀ ਉਮਰ ਕਰਕੇ ਪਹਿਲਾਂ ਜਿੰਨੀ ਸੇਵਾ ਨਾ ਕਰ ਪਾਉਣਾ

ਜ਼ਬੂ 71:9, 18; ਉਪ 12:1-7

  • ਬਾਈਬਲ ਵਿੱਚੋਂ ਮਿਸਾਲਾਂ:

    • 2 ਰਾਜ 20:1-3​—ਰਾਜਾ ਹਿਜ਼ਕੀਯਾਹ ਜਾਨਲੇਵਾ ਬੀਮਾਰੀ ਲੱਗਣ ਕਰਕੇ ਭੁੱਬਾਂ ਮਾਰ-ਮਾਰ ਕੇ ਰੋਇਆ

    • ਫ਼ਿਲਿ 2:25-30​—ਇਪਾਫ੍ਰੋਦੀਤੁਸ ਨਿਰਾਸ਼ ਹੋ ਗਿਆ ਕਿਉਂਕਿ ਮੰਡਲੀ ਨੇ ਸੁਣਿਆ ਸੀ ਕਿ ਉਹ ਬੀਮਾਰ ਸੀ ਅਤੇ ਉਸ ਨੂੰ ਇਹ ਵੀ ਚਿੰਤਾ ਸਤਾਉਣ ਲੱਗੀ ਕਿ ਭੈਣ-ਭਰਾ ਸ਼ਾਇਦ ਸੋਚਣਗੇ ਕਿ ਉਸ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ

  • ਹੌਸਲਾ ਵਧਾਉਣ ਵਾਲੀਆਂ ਆਇਤਾਂ:

  • ਬਾਈਬਲ ਵਿੱਚੋਂ ਹੌਸਲਾ ਵਧਾਉਣ ਵਾਲੀਆਂ ਮਿਸਾਲਾਂ:

    • 2 ਸਮੂ 17:27-29; 19:31-38​—ਵਫ਼ਾਦਾਰ ਬਰਜ਼ਿੱਲਈ ਨੂੰ ਬਹੁਤ ਇੱਜ਼ਤ-ਮਾਣ ਦਿੱਤਾ ਗਿਆ, ਪਰ ਉਸ ਨੇ ਨਿਮਰਤਾ ਨਾਲ ਇਕ ਜ਼ਿੰਮੇਵਾਰੀ ਲੈਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਹ ਬੁਢਾਪੇ ਵਿਚ ਇਹ ਜ਼ਿੰਮੇਵਾਰੀ ਪੂਰੀ ਨਹੀਂ ਕਰ ਸਕੇਗਾ

    • ਜ਼ਬੂ 41:1-3, 12​—ਜਦੋਂ ਰਾਜਾ ਦਾਊਦ ਬਹੁਤ ਬੀਮਾਰ ਹੋ ਗਿਆ, ਤਾਂ ਉਸ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਕਿ ਉਹ ਉਸ ਨੂੰ ਸੰਭਾਲੇਗਾ

    • ਮਰ 12:41-44​—ਯਿਸੂ ਨੇ ਗ਼ਰੀਬ ਵਿਧਵਾ ਦੀ ਤਾਰੀਫ਼ ਕੀਤੀ ਕਿਉਂਕਿ ਉਸ ਕੋਲ ਜੋ ਵੀ ਸੀ, ਉਸ ਨੇ ਉਹ ਸਾਰੇ ਦਾ ਸਾਰਾ ਦਾਨ ਕਰ ਦਿੱਤਾ

ਦੂਜਿਆਂ ਦੇ ਬੁਰੇ ਸਲੂਕ ਕਰਕੇ ਮਨ ਦੁਖੀ ਰਹਿਣਾ

ਦੇਖੋ: “ਬੁਰਾ ਸਲੂਕ

ਡਰ; ਖ਼ੌਫ਼

ਦੇਖੋ: “ਡਰ

ਅਤਿਆਚਾਰ