Skip to content

Skip to table of contents

ਨਿਰਾਸ਼ਾ

ਨਿਰਾਸ਼ਾ

ਦੂਜੇ ਸਾਡੀਆਂ ਉਮੀਦਾਂ ʼਤੇ ਪਾਣੀ ਫੇਰ ਦਿੰਦੇ ਹਨ, ਸਾਨੂੰ ਦੁੱਖ ਪਹੁੰਚਾਉਂਦੇ ਹਨ ਜਾਂ ਸਾਨੂੰ ਧੋਖਾ ਦਿੰਦੇ ਹਨ

ਜ਼ਬੂ 55:12-14; ਲੂਕਾ 22:21, 48

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 8:1-6​—ਸਮੂਏਲ ਨਬੀ ਦੁਖੀ ਤੇ ਨਿਰਾਸ਼ ਹੋ ਗਿਆ ਜਦੋਂ ਇਜ਼ਰਾਈਲੀਆਂ ਨੇ ਉਸ ʼਤੇ ਇਕ ਰਾਜਾ ਨਿਯੁਕਤ ਕਰਨ ਲਈ ਜ਼ੋਰ ਪਾਇਆ

    • 1 ਸਮੂ 20:30-34​—ਜਦੋਂ ਰਾਜਾ ਸ਼ਾਊਲ ਆਪਣੇ ਮੁੰਡੇ ਯੋਨਾਥਾਨ ʼਤੇ ਗੁੱਸੇ ਵਿਚ ਭੜਕਿਆ, ਤਾਂ ਯੋਨਾਥਾਨ ਦੁਖੀ ਤੇ ਸ਼ਰਮਿੰਦਾ ਹੋਇਆ

  • ਹੌਸਲਾ ਵਧਾਉਣ ਵਾਲੀਆਂ ਆਇਤਾਂ:

  • ਬਾਈਬਲ ਵਿੱਚੋਂ ਹੌਸਲਾ ਵਧਾਉਣ ਵਾਲੀਆਂ ਮਿਸਾਲਾਂ:

    • ਜ਼ਬੂ 55:12-14, 16-18, 22​—ਭਾਵੇਂ ਰਾਜਾ ਦਾਊਦ ਦੇ ਜਿਗਰੀ ਦੋਸਤ ਅਹੀਥੋਫਲ ਨੇ ਉਸ ਨੂੰ ਧੋਖਾ ਦਿੱਤਾ, ਪਰ ਦਾਊਦ ਨੇ ਆਪਣਾ ਸਾਰਾ ਬੋਝ ਯਹੋਵਾਹ ʼਤੇ ਸੁੱਟ ਦਿੱਤਾ ਅਤੇ ਉਸ ਨੂੰ ਦਿਲਾਸਾ ਮਿਲਿਆ

    • 2 ਤਿਮੋ 4:16-18​—ਮੁਕੱਦਮੇ ਦੌਰਾਨ ਸਾਰਿਆਂ ਨੇ ਪੌਲੁਸ ਰਸੂਲ ਦਾ ਸਾਥ ਛੱਡ ਦਿੱਤਾ, ਪਰ ਉਸ ਨੂੰ ਯਹੋਵਾਹ ਅਤੇ ਉਸ ਵੱਲੋਂ ਦਿੱਤੀ ਉਮੀਦ ਤੋਂ ਤਾਕਤ ਮਿਲੀ

ਆਪਣੀਆਂ ਕਮੀਆਂ-ਕਮਜ਼ੋਰੀਆਂ ਅਤੇ ਪਾਪਾਂ ਕਰਕੇ ਨਿਰਾਸ਼ਾ

ਅੱਯੂ 14:4; ਰੋਮੀ 3:23; 5:12

  • ਬਾਈਬਲ ਵਿੱਚੋਂ ਮਿਸਾਲਾਂ:

    • ਜ਼ਬੂ 51:1-5​—ਰਾਜਾ ਦਾਊਦ ਬਹੁਤ ਦੁਖੀ ਹੋਇਆ ਕਿਉਂਕਿ ਉਸ ਨੇ ਯਹੋਵਾਹ ਖ਼ਿਲਾਫ਼ ਪਾਪ ਕੀਤੇ ਸਨ

    • ਰੋਮੀ 7:19-24​—ਪੌਲੁਸ ਰਸੂਲ ਬਹੁਤ ਨਿਰਾਸ਼ ਹੋਇਆ ਕਿਉਂਕਿ ਉਸ ਨੂੰ ਹਮੇਸ਼ਾ ਪਾਪ ਕਰਨ ਦੇ ਝੁਕਾਅ ਨਾਲ ਲੜਨਾ ਪੈਂਦਾ ਸੀ

  • ਹੌਸਲਾ ਵਧਾਉਣ ਵਾਲੀਆਂ ਆਇਤਾਂ:

  • ਬਾਈਬਲ ਵਿੱਚੋਂ ਹੌਸਲਾ ਵਧਾਉਣ ਵਾਲੀਆਂ ਮਿਸਾਲਾਂ:

    • 1 ਰਾਜ 9:2-5​—ਚਾਹੇ ਰਾਜਾ ਦਾਊਦ ਨੇ ਕੁਝ ਗੰਭੀਰ ਪਾਪ ਕੀਤੇ ਸਨ, ਫਿਰ ਵੀ ਯਹੋਵਾਹ ਨੇ ਉਸ ਦੀ ਵਫ਼ਾਦਾਰੀ ਨੂੰ ਯਾਦ ਰੱਖਿਆ

    • 1 ਤਿਮੋ 1:12-16​—ਭਾਵੇਂ ਪੌਲੁਸ ਰਸੂਲ ਨੇ ਪਹਿਲਾਂ ਗੰਭੀਰ ਪਾਪ ਕੀਤੇ ਸਨ, ਫਿਰ ਵੀ ਉਸ ਨੂੰ ਯਕੀਨ ਸੀ ਕਿ ਉਸ ʼਤੇ ਰਹਿਮ ਕੀਤਾ ਜਾਵੇਗਾ