Skip to content

Skip to table of contents

ਸ਼ਰਾਬ ਪੀਣੀ

ਸ਼ਰਾਬ ਪੀਣੀ

ਕੀ ਬਾਈਬਲ ਥੋੜ੍ਹੀ ਜਿਹੀ ਸ਼ਰਾਬ ਜਾਂ ਬੀਅਰ ਪੀਣ ਤੋਂ ਵੀ ਮਨ੍ਹਾ ਕਰਦੀ ਹੈ?

ਜ਼ਬੂ 104:14, 15; ਉਪ 9:7; 10:19; 1 ਤਿਮੋ 5:23

  • ਬਾਈਬਲ ਵਿੱਚੋਂ ਮਿਸਾਲਾਂ:

    • ਯੂਹੰ 2:1-11​—ਯਿਸੂ ਨੇ ਵਿਆਹ ਦੀ ਦਾਅਵਤ ਵਿਚ ਆਪਣਾ ਪਹਿਲਾ ਚਮਤਕਾਰ ਕੀਤਾ ਜਦੋਂ ਉਸ ਨੇ ਪਾਣੀ ਨੂੰ ਬਹੁਤ ਸਾਰੀ ਵਧੀਆ ਦਾਖਰਸ ਵਿਚ ਬਦਲ ਦਿੱਤਾ। ਇਸ ਤਰ੍ਹਾਂ ਉਸ ਨੇ ਲਾੜਾ-ਲਾੜੀ ਨੂੰ ਸ਼ਰਮਿੰਦਾ ਹੋਣ ਤੋਂ ਬਚਾ ਲਿਆ

ਹੱਦੋਂ ਵੱਧ ਸ਼ਰਾਬ ਪੀਣ ਜਾਂ ਸ਼ਰਾਬੀ ਹੋਣ ਦੇ ਕਿਹੜੇ ਖ਼ਤਰੇ ਹਨ?

ਸ਼ਰਾਬੀਪੁਣੇ ਬਾਰੇ ਪਰਮੇਸ਼ੁਰ ਦੇ ਲੋਕਾਂ ਦਾ ਕੀ ਨਜ਼ਰੀਆ ਹੈ?

1 ਕੁਰਿੰ 5:11; 6:9, 10; ਅਫ਼ 5:18; 1 ਤਿਮੋ 3:2, 3

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 9:20-25​—ਇਕ ਵਾਰ ਨੂਹ ਨੇ ਬਹੁਤ ਜ਼ਿਆਦਾ ਦਾਖਰਸ ਪੀ ਲਿਆ ਤੇ ਉਸ ਨੂੰ ਹੋਸ਼ ਨਹੀਂ ਰਹੀ। ਇਸ ਕਰਕੇ ਉਸ ਦੇ ਪੋਤੇ ਨੂੰ ਉਸ ਨਾਲ ਕੁਝ ਗ਼ਲਤ ਕਰਨ ਦਾ ਮੌਕਾ ਮਿਲ ਗਿਆ

    • 1 ਸਮੂ 25:2, 3, 36​—ਨਾਬਾਲ ਦਾ ਸੁਭਾਅ ਕਠੋਰ ਸੀ ਅਤੇ ਉਹ ਮੂਰਖ ਸੀ। ਉਹ ਬਹੁਤ ਬੁਰੇ ਕੰਮ ਕਰਦਾ ਸੀ, ਜਿਵੇਂ ਕਿ ਸ਼ਰਾਬ ਪੀ ਕੇ ਟੱਲੀ ਹੋ ਜਾਂਦਾ ਸੀ

    • ਦਾਨੀ 5:1-6, 22, 23, 30, 31​—ਰਾਜਾ ਬੇਲਸ਼ੱਸਰ ਨੇ ਬਹੁਤ ਜ਼ਿਆਦਾ ਦਾਖਰਸ ਪੀਤਾ ਅਤੇ ਯਹੋਵਾਹ ਦਾ ਅਪਮਾਨ ਕੀਤਾ। ਉਸੇ ਰਾਤ ਰਾਜੇ ਨੂੰ ਮਾਰ ਦਿੱਤਾ ਗਿਆ

ਭਾਵੇਂ ਸ਼ਰਾਬ ਪੀਂਦੇ ਸਮੇਂ ਅਸੀਂ ਸ਼ਰਾਬੀ ਨਹੀਂ ਹੁੰਦੇ, ਫਿਰ ਵੀ ਸਾਨੂੰ ਕਿਉਂ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿੰਨੀ ਕੁ ਪੀਂਦੇ ਹਾਂ?

ਜੇ ਸਾਨੂੰ ਪਤਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਬੜੀ ਮੁਸ਼ਕਲ ਨਾਲ ਹੱਦੋਂ ਵੱਧ ਸ਼ਰਾਬ ਪੀਣ ਦੀ ਲਤ ਛੱਡੀ ਹੈ, ਤਾਂ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ?