Skip to content

Skip to table of contents

ਹੌਸਲਾ ਦੇਣਾ

ਹੌਸਲਾ ਦੇਣਾ

ਪਰਮੇਸ਼ੁਰ ਦੇ ਸੇਵਕਾਂ ਲਈ ਇਕ-ਦੂਜੇ ਦਾ ਹੌਸਲਾ ਵਧਾਉਣਾ ਕਿਉਂ ਜ਼ਰੂਰੀ ਹੈ?

ਯਸਾ 35:3, 4; ਕੁਲੁ 3:16; 1 ਥੱਸ 5:11; ਇਬ 3:13

  • ਬਾਈਬਲ ਵਿੱਚੋਂ ਮਿਸਾਲਾਂ:

    • 2 ਇਤਿ 32:2-8​—ਜਦੋਂ ਦੁਸ਼ਮਣ ਯਰੂਸ਼ਲਮ ਦੇ ਲੋਕਾਂ ʼਤੇ ਹਮਲਾ ਕਰਨ ਵਾਲੇ ਸਨ, ਤਾਂ ਰਾਜਾ ਹਿਜ਼ਕੀਯਾਹ ਨੇ ਉਨ੍ਹਾਂ ਦਾ ਹੌਸਲਾ ਵਧਾਇਆ

    • ਦਾਨੀ 10:2, 8-11, 18, 19​—ਜਦੋਂ ਦਾਨੀਏਲ ਨਬੀ ਬੁੱਢਾ ਤੇ ਬਹੁਤ ਕਮਜ਼ੋਰ ਹੋ ਗਿਆ ਸੀ, ਤਾਂ ਇਕ ਦੂਤ ਨੇ ਉਸ ਦਾ ਹੌਸਲਾ ਵਧਾਇਆ

ਹੌਸਲਾ ਦੇਣ ਸੰਬੰਧੀ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ?

ਯਸਾ 32:1, 2; 1 ਪਤ 5:1-3

ਇਹ ਵੀ ਦੇਖੋ: ਮੱਤੀ 11:28-30

  • ਬਾਈਬਲ ਵਿੱਚੋਂ ਮਿਸਾਲਾਂ:

    • ਬਿਵ 3:28; 31:7, 8​—ਯਹੋਵਾਹ ਦੇ ਕਹੇ ਮੁਤਾਬਕ ਮੂਸਾ ਨਬੀ ਨੇ ਯਹੋਸ਼ੁਆ ਦੀ ਹਿੰਮਤ ਵਧਾਈ ਜਿਸ ਨੇ ਇਜ਼ਰਾਈਲ ਦਾ ਅਗਲਾ ਆਗੂ ਬਣਨਾ ਸੀ

    • ਰਸੂ 11:22-26; 14:22​—ਪੌਲੁਸ ਅਤੇ ਬਰਨਾਬਾਸ ਰਸੂਲ ਨੇ ਅੰਤਾਕੀਆ ਦੇ ਮਸੀਹੀਆਂ ਦਾ ਹੌਸਲਾ ਵਧਾਇਆ ਜਦੋਂ ਉਨ੍ਹਾਂ ʼਤੇ ਅਤਿਆਚਾਰ ਹੋ ਰਹੇ ਸਨ

ਦੂਸਰਿਆਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਦੀ ਦਿਲੋਂ ਤਾਰੀਫ਼ ਕਰਨੀ ਕਿਉਂ ਜ਼ਰੂਰੀ ਹੈ?

ਕਹਾ 31:28, 29; 1 ਕੁਰਿੰ 11:2

  • ਬਾਈਬਲ ਵਿੱਚੋਂ ਮਿਸਾਲਾਂ:

    • ਨਿਆ 11:37-40​—ਹਰ ਸਾਲ ਇਜ਼ਰਾਈਲੀ ਕੁੜੀਆਂ ਯਿਫਤਾਹ ਦੀ ਧੀ ਕੋਲ ਉਸ ਦੀ ਤਾਰੀਫ਼ ਕਰਨ ਜਾਂਦੀਆਂ ਸਨ ਕਿਉਂਕਿ ਸੇਵਾ ਕਰਨ ਲਈ ਉਸ ਨੇ ਬਹੁਤ ਵੱਡਾ ਤਿਆਗ ਕੀਤਾ ਸੀ

    • ਪ੍ਰਕਾ 2:1-4​—ਭਾਵੇਂ ਯਿਸੂ ਨੂੰ ਅਫ਼ਸੁਸ ਦੇ ਮਸੀਹੀਆਂ ਨੂੰ ਸੁਧਾਰਨਾ ਪਿਆ, ਪਰ ਉਸ ਨੇ ਉਨ੍ਹਾਂ ਦੇ ਚੰਗੇ ਕੰਮਾਂ ਲਈ ਉਨ੍ਹਾਂ ਦੀ ਤਾਰੀਫ਼ ਵੀ ਕੀਤੀ

ਯਹੋਵਾਹ ਦੇ ਵਫ਼ਾਦਾਰ ਸੇਵਕ ਇਕ-ਦੂਜੇ ਦਾ ਹੌਸਲਾ ਕਿਵੇਂ ਵਧਾ ਸਕਦੇ ਹਨ?

ਕਹਾ 15:23; ਅਫ਼ 4:29; ਫ਼ਿਲਿ 1:13, 14; ਕੁਲੁ 4:6; 1 ਥੱਸ 5:14

ਇਹ ਵੀ ਦੇਖੋ: 2 ਕੁਰਿੰ 7:13, 15, 16

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 23:16-18​—ਯੋਨਾਥਾਨ ਨੇ ਆਪਣੇ ਦੋਸਤ ਦਾਊਦ ਨੂੰ ਲੱਭਿਆ ਅਤੇ ਮੁਸ਼ਕਲ ਸਮੇਂ ਵਿਚ ਉਸ ਦਾ ਹੌਸਲਾ ਵਧਾਇਆ

    • ਯੂਹੰ 16:33​—ਯਿਸੂ ਨੇ ਆਪਣੀ ਮਿਸਾਲ ਰਾਹੀਂ ਆਪਣੇ ਚੇਲਿਆਂ ਦਾ ਹੌਸਲਾ ਵਧਾਇਆ ਕਿ ਉਹ ਵੀ ਦੁਨੀਆਂ ʼਤੇ ਜਿੱਤ ਹਾਸਲ ਕਰ ਸਕਦੇ ਹਨ

    • ਰਸੂ 28:14-16​—ਜਦੋਂ ਪੌਲੁਸ ਆਪਣੇ ਮੁਕੱਦਮੇ ਲਈ ਰੋਮ ਜਾ ਰਿਹਾ ਸੀ, ਤਾਂ ਕੁਝ ਭਰਾ ਸਫ਼ਰ ਕਰ ਕੇ ਉਸ ਨੂੰ ਮਿਲਣ ਤੇ ਹੌਸਲਾ ਦੇਣ ਆਏ। ਉਨ੍ਹਾਂ ਨੂੰ ਦੇਖਦਿਆਂ ਹੀ ਪੌਲੁਸ ਨੂੰ ਬਹੁਤ ਹਿੰਮਤ ਮਿਲੀ

ਸਾਨੂੰ ਦੂਜਿਆਂ ਦਾ ਨਿਰਾਦਰ ਕਰਨ ਅਤੇ ਬੁੜ-ਬੁੜ ਕਰਨ ਤੋਂ ਕਿਉਂ ਦੂਰ ਰਹਿਣਾ ਚਾਹੀਦਾ ਹੈ?

ਫ਼ਿਲਿ 2:14-16; ਯਹੂ 16-19

  • ਬਾਈਬਲ ਵਿੱਚੋਂ ਮਿਸਾਲਾਂ:

    • ਗਿਣ 11:10-15​—ਜਦੋਂ ਲੋਕਾਂ ਨੇ ਮੂਸਾ ਨਬੀ ਦੀ ਗੱਲ ਨਹੀਂ ਮੰਨੀ ਅਤੇ ਸ਼ਿਕਾਇਤਾਂ ਕਰਨ ਲੱਗੇ, ਤਾਂ ਉਹ ਬਹੁਤ ਨਿਰਾਸ਼ ਹੋ ਗਿਆ

    • ਗਿਣ 13:31, 32; 14:2-6​—ਦਸ ਜਾਸੂਸਾਂ ਦੀਆਂ ਹੌਸਲਾ ਢਾਹੁਣ ਵਾਲੀਆਂ ਗੱਲਾਂ ਸੁਣ ਕੇ ਲੋਕ ਨਿਰਾਸ਼ ਹੋ ਗਏ ਅਤੇ ਬਗਾਵਤ ਕਰਨ ਲੱਗੇ

ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਸਾਡਾ ਹੌਸਲਾ ਕਿਵੇਂ ਵਧ ਸਕਦਾ ਹੈ?

ਕਹਾ 27:17; ਰੋਮੀ 1:11, 12; ਇਬ 10:24, 25; 12:12

  • ਬਾਈਬਲ ਵਿੱਚੋਂ ਮਿਸਾਲਾਂ:

    • 2 ਇਤਿ 20:1-19​—ਜਦੋਂ ਦੁਸ਼ਮਣਾਂ ਦੀ ਵੱਡੀ ਫ਼ੌਜ ਯਹੂਦਾਹ ʼਤੇ ਹਮਲਾ ਕਰਨ ਆਈ, ਤਾਂ ਰਾਜਾ ਯਹੋਸ਼ਾਫ਼ਾਟ ਨੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਪ੍ਰਾਰਥਨਾ ਕੀਤੀ

    • ਰਸੂ 12:1-5, 12-17​—ਜਦੋਂ ਯਾਕੂਬ ਨੂੰ ਮਾਰ ਦਿੱਤਾ ਗਿਆ ਅਤੇ ਪਤਰਸ ਰਸੂਲ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ, ਤਾਂ ਯਰੂਸ਼ਲਮ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੇ ਮਿਲ ਕੇ ਪ੍ਰਾਰਥਨਾ ਕੀਤੀ

ਮੁਸ਼ਕਲਾਂ ਦੌਰਾਨ ਸਹੀ ਨਜ਼ਰੀਆ ਰੱਖਣ ਨਾਲ ਸਾਨੂੰ ਡਟੇ ਰਹਿਣ ਦੀ ਹਿੰਮਤ ਕਿਵੇਂ ਮਿਲ ਸਕਦੀ ਹੈ?

ਰਸੂ 5:40, 41; ਰੋਮੀ 8:35-39; 1 ਕੁਰਿੰ 4:11-13; 2 ਕੁਰਿੰ 4:16-18; 1 ਪਤ 1:6, 7

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 39:19-23; 40:1-8​—ਭਾਵੇਂ ਯੂਸੁਫ਼ ʼਤੇ ਝੂਠਾ ਦੋਸ਼ ਲਾਇਆ ਗਿਆ ਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ, ਫਿਰ ਵੀ ਉਹ ਯਹੋਵਾਹ ਦਾ ਵਫ਼ਾਦਾਰ ਰਿਹਾ ਤੇ ਦੂਜਿਆਂ ਦੀ ਮਦਦ ਕਰਦਾ ਰਿਹਾ

    • 2 ਰਾਜ 6:15-17​—ਜਦੋਂ ਇਕ ਵੱਡੀ ਫ਼ੌਜ ਨੇ ਅਲੀਸ਼ਾ ਨਬੀ ਨੂੰ ਘੇਰ ਲਿਆ, ਤਾਂ ਉਹ ਡਰਿਆ ਨਹੀਂ ਅਤੇ ਉਸ ਨੇ ਆਪਣੇ ਸੇਵਕ ਲਈ ਪ੍ਰਾਰਥਨਾ ਕੀਤੀ ਕਿ ਉਸ ਨੂੰ ਵੀ ਹਿੰਮਤ ਮਿਲੇ

ਯਹੋਵਾਹ ਦੇ ਬਚਨ ਤੋਂ ਹੌਸਲਾ

ਯਹੋਵਾਹ ਸਾਨੂੰ ਕੀ ਭਰੋਸਾ ਦਿਵਾਉਂਦਾ ਹੈ?

ਯਹੋਵਾਹ ਦੇ ਧੀਰਜ ਅਤੇ ਰਹਿਮ ʼਤੇ ਸੋਚ-ਵਿਚਾਰ ਕਰ ਕੇ ਸਾਨੂੰ ਕਿਵੇਂ ਹੌਸਲਾ ਮਿਲ ਸਕਦਾ ਹੈ?

ਕਮਜ਼ੋਰ ਮਹਿਸੂਸ ਕਰਨ ਵਾਲਿਆਂ ਲਈ ਯਹੋਵਾਹ ਕੀ ਕਰ ਸਕਦਾ ਹੈ?

ਜ਼ਬੂ 46:1; ਯਸਾ 12:2; 40:29-31; ਫ਼ਿਲਿ 4:13

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 1:10, 11, 17, 18​—ਜਦੋਂ ਹੰਨਾਹ ਪਰੇਸ਼ਾਨ ਸੀ ਅਤੇ ਕੁੜੱਤਣ ਨਾਲ ਭਰੀ ਹੋਈ ਸੀ, ਤਾਂ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ ਅਤੇ ਉਸ ਨੂੰ ਸਕੂਨ ਮਿਲਿਆ

    • 1 ਰਾਜ 19:1-19​—ਜਦੋਂ ਏਲੀਯਾਹ ਨਬੀ ਬਹੁਤ ਨਿਰਾਸ਼ ਹੋ ਗਿਆ, ਤਾਂ ਯਹੋਵਾਹ ਨੇ ਉਸ ਨੂੰ ਰੋਟੀ-ਪਾਣੀ ਦਿੱਤਾ। ਯਹੋਵਾਹ ਨੇ ਉਸ ਨੂੰ ਭਵਿੱਖ ਬਾਰੇ ਉਮੀਦ ਦੇ ਕੇ ਉਸ ਦਾ ਹੌਸਲਾ ਵੀ ਵਧਾਇਆ

ਬਾਈਬਲ ਵਿਚ ਭਵਿੱਖ ਬਾਰੇ ਦਿੱਤੀ ਉਮੀਦ ਤੋਂ ਸਾਨੂੰ ਕਿਵੇਂ ਹੌਸਲਾ ਮਿਲ ਸਕਦਾ ਹੈ?

2 ਇਤਿ 15:7; ਜ਼ਬੂ 27:13, 14; ਇਬ 6:17-19; 12:2

  • ਬਾਈਬਲ ਵਿੱਚੋਂ ਮਿਸਾਲਾਂ:

    • ਅੱਯੂ 14:1, 2, 7-9, 13-15​—ਨਿਰਾਸ਼ਾ ਦੇ ਘੋਰ ਹਨੇਰੇ ਵਿਚ ਹੁੰਦਿਆਂ ਵੀ ਅੱਯੂਬ ਨੂੰ ਮਰੇ ਹੋਇਆਂ ਦੇ ਦੁਬਾਰਾ ਜੀਉਂਦੇ ਹੋਣ ਦੀ ਉਮੀਦ ਤੋਂ ਹੌਸਲਾ ਮਿਲਿਆ

    • ਦਾਨੀ 12:13​—ਦਾਨੀਏਲ ਨਬੀ ਲਗਭਗ 100 ਸਾਲਾਂ ਦਾ ਸੀ ਜਦੋਂ ਇਕ ਦੂਤ ਨੇ ਉਸ ਨੂੰ ਇਹ ਕਹਿ ਕੇ ਹੌਸਲਾ ਦਿੱਤਾ ਕਿ ਭਵਿੱਖ ਵਿਚ ਉਸ ਨੂੰ ਇਨਾਮ ਦਿੱਤਾ ਜਾਵੇਗਾ

ਯਹੋਵਾਹ ਨੂੰ ਪ੍ਰਾਰਥਨਾ ਕਰਨ ਅਤੇ ਉਸ ਬਾਰੇ ਸੋਚ-ਵਿਚਾਰ ਕਰਨ ਨਾਲ ਸਾਨੂੰ ਕਿਵੇਂ ਹੌਸਲਾ ਮਿਲਦਾ ਹੈ?

ਜ਼ਬੂ 18:6; 56:4, 11; ਇਬ 13:6

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 30:1-9​—ਮੁਸ਼ਕਲ ਸਮੇਂ ਵਿਚ ਰਾਜਾ ਦਾਊਦ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਨੂੰ ਹੌਸਲਾ ਮਿਲਿਆ

    • ਲੂਕਾ 22:39-43​—ਆਪਣੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਵਿਚ ਯਿਸੂ ਨੇ ਗਿੜਗਿੜਾ ਕੇ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੇ ਇਕ ਦੂਤ ਭੇਜ ਕੇ ਉਸ ਦਾ ਹੌਸਲਾ ਵਧਾਇਆ

ਚੰਗੀਆਂ ਖ਼ਬਰਾਂ ਸੁਣਨ ਅਤੇ ਦੂਜਿਆਂ ਨਾਲ ਸਾਂਝੀਆਂ ਕਰਨ ਨਾਲ ਸਾਨੂੰ ਹੌਸਲਾ ਕਿੱਦਾਂ ਮਿਲ ਸਕਦਾ ਹੈ?

ਕਹਾ 15:30; 25:25; ਯਸਾ 52:7

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 15:2-4​—ਪੌਲੁਸ ਅਤੇ ਬਰਨਾਬਾਸ ਰਸੂਲ ਜਿਹੜੀਆਂ ਵੀ ਮੰਡਲੀਆਂ ਵਿਚ ਗਏ, ਉੱਥੇ ਉਨ੍ਹਾਂ ਨੇ ਸਾਰਿਆਂ ਦਾ ਹੌਸਲਾ ਵਧਾਇਆ

    • 3 ਯੂਹੰ 1-4​—ਸਿਆਣੀ ਉਮਰ ਦੇ ਯੂਹੰਨਾ ਨੂੰ ਇਹ ਸੁਣ ਕੇ ਬਹੁਤ ਹੌਸਲਾ ਮਿਲਿਆ ਕਿ ਜਿਨ੍ਹਾਂ ਲੋਕਾਂ ਨੂੰ ਉਸ ਨੇ ਸੱਚਾਈ ਸਿਖਾਈ ਸੀ, ਉਹ ਹਾਲੇ ਵੀ ਵਫ਼ਾਦਾਰ ਸਨ