Skip to content

Skip to table of contents

ਧੀਰਜ, ਸਬਰ

ਧੀਰਜ, ਸਬਰ

ਯਹੋਵਾਹ ਨੇ ਧੀਰਜ ਕਿਵੇਂ ਰੱਖਿਆ ਹੈ?

ਰੋਮੀ 2:4; 9:22

ਇਹ ਵੀ ਦੇਖੋ: ਨਹ 9:30

  • ਬਾਈਬਲ ਵਿੱਚੋਂ ਮਿਸਾਲਾਂ:

    • ਯਿਰ 7:23-25​—ਯਹੋਵਾਹ ਨੇ ਦੱਸਿਆ ਕਿ ਉਸ ਦੇ ਲੋਕ ਵਾਰ-ਵਾਰ ਉਸ ਨੂੰ ਛੱਡ ਦਿੰਦੇ ਸਨ, ਫਿਰ ਵੀ ਉਸ ਨੇ ਉਨ੍ਹਾਂ ਨਾਲ ਬਹੁਤ ਧੀਰਜ ਰੱਖਿਆ

    • 2 ਪਤ 3:3-9, 15​—ਪਤਰਸ ਰਸੂਲ ਨੇ ਸਮਝਾਇਆ ਕਿ ਯਹੋਵਾਹ ਨੇ ਕਿੱਦਾਂ ਅਤੇ ਕਿਉਂ ਬਹੁਤ ਧੀਰਜ ਰੱਖਿਆ ਹੈ ਤੇ ਇਕ ਦਿਨ ਉਸ ਦੇ ਸਬਰ ਦਾ ਬੰਨ੍ਹ ਟੁੱਟ ਜਾਵੇਗਾ

ਸਾਨੂੰ ਧੀਰਜ ਦਾ ਗੁਣ ਕਿਉਂ ਪੈਦਾ ਕਰਨਾ ਚਾਹੀਦਾ ਹੈ?

ਕਹਾ 25:15; 1 ਕੁਰਿੰ 13:4, 7; ਅਫ਼ 4:1-3; 1 ਤਿਮੋ 6:11; 2 ਤਿਮੋ 2:24, 25; 4:2; 2 ਪਤ 1:5, 6

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 39:19-21; 40:14, 15, 23; 41:1, 9-14​—ਯੂਸੁਫ਼ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ ਗਿਆ ਅਤੇ ਉਸ ʼਤੇ ਝੂਠਾ ਇਲਜ਼ਾਮ ਲਾ ਕੇ ਉਸ ਨੂੰ ਮਿਸਰ ਵਿਚ ਕਈ ਸਾਲਾਂ ਲਈ ਜੇਲ੍ਹ ਵਿਚ ਕੈਦ ਕਰ ਦਿੱਤਾ ਗਿਆ, ਫਿਰ ਵੀ ਉਸ ਨੇ ਧੀਰਜ ਰੱਖਿਆ ਅਤੇ ਆਪਣੀ ਨਿਹਚਾ ਮਜ਼ਬੂਤ ਬਣਾਈ ਰੱਖੀ

    • ਇਬ 6:10-15​—ਪੌਲੁਸ ਰਸੂਲ ਨੇ ਅਬਰਾਹਾਮ ਦੀ ਮਿਸਾਲ ਦੇ ਕੇ ਮਸੀਹੀਆਂ ਨੂੰ ਸਿਖਾਇਆ ਕਿ ਧੀਰਜ ਰੱਖਣਾ ਕਿੰਨਾ ਜ਼ਰੂਰੀ ਹੈ

ਜਦੋਂ ਲੋਕ ਸਾਡਾ ਸੰਦੇਸ਼ ਨਹੀਂ ਸੁਣਦੇ ਜਾਂ ਸਾਡਾ ਵਿਰੋਧ ਕਰਦੇ ਹਨ, ਤਾਂ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ?

ਮੱਤੀ 10:22; ਯੂਹੰ 15:18, 19; 2 ਕੁਰਿੰ 6:4, 5

  • ਬਾਈਬਲ ਵਿੱਚੋਂ ਮਿਸਾਲਾਂ:

    • 2 ਪਤ 2:5; ਉਤ 7:23; ਮੱਤੀ 24:37-39​—ਨੂਹ ‘ਧਾਰਮਿਕਤਾ ਦਾ ਪ੍ਰਚਾਰਕ’ ਸੀ, ਫਿਰ ਵੀ ਜ਼ਿਆਦਾਤਰ ਲੋਕਾਂ ਨੇ ਉਸ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਲਈ ਸਿਰਫ਼ ਉਹ ਅਤੇ ਉਸ ਦਾ ਪਰਿਵਾਰ ਹੀ ਜਲ-ਪਰਲੋ ਤੋਂ ਬਚਿਆ

    • 2 ਤਿਮੋ 3:10-14​—ਪੌਲੁਸ ਨੇ ਧੀਰਜ ਰੱਖਿਆ ਅਤੇ ਆਪਣੀ ਮਿਸਾਲ ਰਾਹੀਂ ਤਿਮੋਥਿਉਸ ਨੂੰ ਵੀ ਧੀਰਜ ਰੱਖਣ ਦੀ ਹੱਲਾਸ਼ੇਰੀ ਦਿੱਤੀ

ਪਰਿਵਾਰ ਦੇ ਮੈਂਬਰਾਂ ਵੱਲੋਂ ਵਿਰੋਧ ਹੋਣ ਤੇ ਅਸੀਂ ਹੈਰਾਨ ਕਿਉਂ ਨਹੀਂ ਹੁੰਦੇ?

ਮੱਤੀ 10:22, 36-38; ਲੂਕਾ 21:16-19

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 4:3-11; 1 ਯੂਹੰ 3:11, 12​—ਕਾਇਨ ਨੇ ਆਪਣੇ ਭਰਾ ਹਾਬਲ ਦਾ ਕਤਲ ਕਰ ਦਿੱਤਾ ਕਿਉਂਕਿ ਕਾਇਨ ਦੇ ਕੰਮ ਦੁਸ਼ਟ ਸਨ ਜਦ ਕਿ ਹਾਬਲ ਦੇ ਨੇਕ

    • ਉਤ 37:5-8, 18-28​—ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਟੋਏ ਵਿਚ ਸੁੱਟ ਦਿੱਤਾ ਤੇ ਫਿਰ ਗ਼ੁਲਾਮੀ ਵਿਚ ਵੇਚ ਦਿੱਤਾ ਕਿਉਂਕਿ ਉਸ ਨੇ ਯਹੋਵਾਹ ਵੱਲੋਂ ਦਿਖਾਏ ਆਪਣੇ ਇਕ ਸੁਪਨੇ ਬਾਰੇ ਉਨ੍ਹਾਂ ਨੂੰ ਦੱਸਿਆ ਸੀ

ਜ਼ੁਲਮ ਹੋਣ ਤੇ ਸਾਨੂੰ ਮੌਤ ਤੋਂ ਕਿਉਂ ਨਹੀਂ ਡਰਨਾ ਚਾਹੀਦਾ?

ਮੱਤੀ 10:28; 2 ਤਿਮੋ 4:6, 7

ਇਹ ਵੀ ਦੇਖੋ: ਪ੍ਰਕਾ 2:10

  • ਬਾਈਬਲ ਵਿੱਚੋਂ ਮਿਸਾਲਾਂ:

    • ਦਾਨੀ 3:1-6, 13-18​—ਸ਼ਦਰਕ, ਮੇਸ਼ਕ ਅਤੇ ਅਬਦਨਗੋ ਨੂੰ ਮਰਨਾ ਮਨਜ਼ੂਰ ਸੀ, ਪਰ ਮੂਰਤ ਅੱਗੇ ਝੁਕਣਾ ਨਹੀਂ

    • ਰਸੂ 5:27-29, 33, 40-42​—ਰਸੂਲਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ, ਫਿਰ ਵੀ ਉਨ੍ਹਾਂ ਨੇ ਧੀਰਜ ਰੱਖਿਆ ਅਤੇ ਪ੍ਰਚਾਰ ਕਰਨ ਵਿਚ ਲੱਗੇ ਰਹੇ

ਜਦੋਂ ਸਾਨੂੰ ਅਨੁਸ਼ਾਸਨ ਦਿੱਤਾ ਜਾਂਦਾ ਹੈ, ਉਦੋਂ ਵੀ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

ਕਹਾ 3:11, 12; ਇਬ 12:5-7

  • ਬਾਈਬਲ ਵਿੱਚੋਂ ਮਿਸਾਲਾਂ:

    • ਗਿਣ 20:9-12; ਬਿਵ 3:23-28; 31:7, 8​—ਜਦ ਯਹੋਵਾਹ ਨੇ ਮੂਸਾ ਨਬੀ ਨੂੰ ਅਨੁਸ਼ਾਸਨ ਦਿੱਤਾ, ਤਾਂ ਉਹ ਨਿਰਾਸ਼ ਹੋ ਗਿਆ। ਫਿਰ ਵੀ ਉਹ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ

    • 2 ਰਾਜ 20:12-18; 2 ਇਤਿ 32:24-26​—ਰਾਜਾ ਹਿਜ਼ਕੀਯਾਹ ਨੇ ਪਾਪ ਕੀਤਾ ਜਿਸ ਕਰਕੇ ਉਸ ਨੂੰ ਝਿੜਕਿਆ ਗਿਆ। ਪਰ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਤੇ ਉਹ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ

ਜਦੋਂ ਦੂਜੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੰਦੇ ਹਨ, ਤਾਂ ਸਾਡੇ ਲਈ ਧੀਰਜ ਰੱਖਣਾ ਔਖਾ ਕਿਉਂ ਹੋ ਸਕਦਾ ਹੈ?

ਯਿਰ 1:16-19; ਹੱਬ 1:2-4

  • ਬਾਈਬਲ ਵਿੱਚੋਂ ਮਿਸਾਲਾਂ:

    • ਜ਼ਬੂ 73:2-24​—ਇਸ ਜ਼ਬੂਰ ਦੇ ਲਿਖਾਰੀ ਨੇ ਜਦੋਂ ਦੇਖਿਆ ਕਿ ਦੁਸ਼ਟ ਲੋਕ ਖ਼ੁਸ਼ਹਾਲ ਹਨ ਤੇ ਚੈਨ ਦੀ ਜ਼ਿੰਦਗੀ ਜੀਉਂਦੇ ਹਨ, ਤਾਂ ਉਸ ਨੂੰ ਲੱਗਾ ਕਿ ਯਹੋਵਾਹ ਦੀ ਸੇਵਾ ਕਰਨ ਦਾ ਕੋਈ ਫ਼ਾਇਦਾ ਨਹੀਂ

    • ਯੂਹੰ 6:60-62, 66-68​—ਭਾਵੇਂ ਬਹੁਤ ਸਾਰੇ ਲੋਕ ਯਿਸੂ ਨੂੰ ਛੱਡ ਕੇ ਚਲੇ ਗਏ, ਪਰ ਪਤਰਸ ਆਪਣੀ ਨਿਹਚਾ ਕਰਕੇ ਉਸ ਦੇ ਪਿੱਛੇ-ਪਿੱਛੇ ਚੱਲਦਾ ਰਿਹਾ

ਕਿਹੜੀਆਂ ਗੱਲਾਂ ਧੀਰਜ ਰੱਖਣ ਵਿਚ ਸਾਡੀ ਮਦਦ ਕਰਨਗੀਆਂ?

ਯਹੋਵਾਹ ਦੇ ਨੇੜੇ ਰਹਿਣਾ

ਸਟੱਡੀ ਅਤੇ ਸੋਚ-ਵਿਚਾਰ ਕਰ ਕੇ ਪਰਮੇਸ਼ੁਰ ਦੇ ਬਚਨ ਦਾ ਗਿਆਨ ਲੈਣਾ

ਲਗਾਤਾਰ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ

ਰੋਮੀ 12:12; ਕੁਲੁ 4:2; 1 ਪਤ 4:7

  • ਬਾਈਬਲ ਵਿੱਚੋਂ ਮਿਸਾਲਾਂ:

    • ਦਾਨੀ 6:4-11​—ਦਾਨੀਏਲ ਨਬੀ ਉਦੋਂ ਵੀ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ ਜਦੋਂ ਇੱਦਾਂ ਕਰਨ ਨਾਲ ਉਸ ਦੀ ਜਾਨ ਜਾ ਸਕਦੀ ਸੀ

    • ਮੱਤੀ 26:36-46; ਇਬ 5:7​—ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਗਿੜਗਿੜਾ ਕੇ ਪ੍ਰਾਰਥਨਾ ਕੀਤੀ ਅਤੇ ਦੂਜਿਆਂ ਨੂੰ ਵੀ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੱਤੀ

ਭੈਣਾਂ-ਭਰਾਵਾਂ ਨਾਲ ਮਿਲ ਕੇ ਭਗਤੀ ਕਰਨੀ

ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਬਾਰੇ ਸੋਚਣਾ

ਯਹੋਵਾਹ ਅਤੇ ਭੈਣਾਂ-ਭਰਾਵਾਂ ਨਾਲ ਪਿਆਰ ਗੂੜ੍ਹਾ ਕਰਨਾ ਤੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਚੱਲਣਾ

ਆਪਣੀ ਨਿਹਚਾ ਮਜ਼ਬੂਤ ਕਰਨੀ

ਸਹੀ ਨਜ਼ਰੀਆ ਬਣਾਈ ਰੱਖਣਾ ਕਿ ਅਸੀਂ ਮੁਸ਼ਕਲਾਂ ਕਿਉਂ ਸਹਿੰਦੇ ਹਾਂ

ਵਫ਼ਾਦਾਰੀ ਨਾਲ ਸੇਵਾ ਕਰਦੇ ਰਹਿਣ ਦੇ ਕਿਹੜੇ ਕੁਝ ਫ਼ਾਇਦੇ ਹੁੰਦੇ ਹਨ?

ਯਹੋਵਾਹ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ

ਕਹਾ 27:11; ਯੂਹੰ 15:7, 8; 1 ਪਤ 1:6, 7

  • ਬਾਈਬਲ ਵਿੱਚੋਂ ਮਿਸਾਲਾਂ:

    • ਅੱਯੂ 1:6-12; 2:3-5​—ਸ਼ੈਤਾਨ ਨੇ ਯਹੋਵਾਹ ਨੂੰ ਕਿਹਾ ਕਿ ਅੱਯੂਬ ਸੁਆਰਥ ਕਰਕੇ ਉਸ ਦੀ ਭਗਤੀ ਕਰਦਾ ਹੈ। ਇਸ ਗੱਲ ਦਾ ਜਵਾਬ ਸਿਰਫ਼ ਅੱਯੂਬ ਹੀ ਦੇ ਸਕਦਾ ਸੀ ਜੇ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਹਿੰਦਾ

    • ਰੋਮੀ 5:19; 1 ਪਤ 1:20, 21​—ਆਦਮ ਯਹੋਵਾਹ ਦਾ ਵਫ਼ਾਦਾਰ ਨਹੀਂ ਰਿਹਾ ਜਦ ਕਿ ਯਿਸੂ ਮਰਦੇ ਦਮ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ। ਇਸ ਤਰ੍ਹਾਂ ਧੀਰਜ ਰੱਖ ਕੇ ਯਿਸੂ ਨੇ ਇਸ ਸਵਾਲ ਦਾ ਜਵਾਬ ਦਿੱਤਾ: ਕੀ ਇਕ ਮੁਕੰਮਲ ਇਨਸਾਨ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵਿਚ ਵੀ ਯਹੋਵਾਹ ਦਾ ਵਫ਼ਾਦਾਰ ਰਹਿ ਸਕਦਾ ਹੈ?

ਅਸੀਂ ਦੂਜਿਆਂ ਨੂੰ ਧੀਰਜ ਰੱਖਣ ਦੀ ਹੱਲਾਸ਼ੇਰੀ ਦਿੰਦੇ ਹਾਂ

ਧੀਰਜ ਰੱਖਣ ਨਾਲ ਪ੍ਰਚਾਰ ਦੇ ਕੰਮ ਵਿਚ ਚੰਗੇ ਨਤੀਜੇ ਨਿਕਲਦੇ ਹਨ

ਯਹੋਵਾਹ ਸਾਡੇ ਤੋਂ ਖ਼ੁਸ਼ ਹੁੰਦਾ ਹੈ ਅਤੇ ਸਾਨੂੰ ਇਨਾਮ ਦਿੰਦਾ ਹੈ