Skip to content

Skip to table of contents

ਪਰਿਵਾਰ

ਪਰਿਵਾਰ

ਯਹੋਵਾਹ ਨੇ ਪਰਿਵਾਰ ਦੀ ਸ਼ੁਰੂਆਤ ਕੀਤੀ

ਮਾਪੇ

ਦੇਖੋ: “ਮਾਪੇ

ਪਿਤਾ

ਦੇਖੋ: “ਪਿਤਾ

ਮਾਵਾਂ

ਦੇਖੋ: “ਮਾਵਾਂ

ਪਤੀ, ਪਤਨੀਆਂ

ਦੇਖੋ: “ਵਿਆਹ

ਧੀਆਂ-ਪੁੱਤਰ

ਪਰਿਵਾਰ ਵਿਚ ਬੱਚਿਆਂ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਹਨ?

ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?

ਅਫ਼ 6:1-3; ਕੁਲੁ 3:20

  • ਬਾਈਬਲ ਵਿੱਚੋਂ ਮਿਸਾਲਾਂ:

    • ਜ਼ਬੂ 78:1-8​—ਇਜ਼ਰਾਈਲੀ ਆਪਣੇ ਬੱਚਿਆਂ ਨੂੰ ਆਪਣੇ ਪਿਉ-ਦਾਦਿਆਂ ਦੇ ਕੰਮਾਂ ਬਾਰੇ ਦੱਸਦੇ ਸਨ ਤਾਂਕਿ ਉਹ ਯਹੋਵਾਹ ʼਤੇ ਭਰੋਸਾ ਰੱਖਣ ਅਤੇ ਕਦੇ ਵੀ ਉਸ ਦੇ ਖ਼ਿਲਾਫ਼ ਨਾ ਜਾਣ

    • ਲੂਕਾ 2:51, 52​—ਭਾਵੇਂ ਯਿਸੂ ਮੁਕੰਮਲ ਸੀ, ਫਿਰ ਵੀ ਉਹ ਆਪਣੇ ਨਾਮੁਕੰਮਲ ਮਾਤਾ-ਪਿਤਾ ਦਾ ਕਹਿਣਾ ਮੰਨਦਾ ਰਿਹਾ

ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਔਖਾ ਕਿਉਂ ਲੱਗ ਸਕਦਾ ਹੈ?

ਯਹੋਵਾਹ ਬਾਗ਼ੀ ਬੱਚਿਆਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ?

  • ਬਾਈਬਲ ਵਿੱਚੋਂ ਮਿਸਾਲਾਂ:

    • ਬਿਵ 21:18-21​—ਮੂਸਾ ਦੇ ਕਾਨੂੰਨ ਮੁਤਾਬਕ ਉਸ ਮੁੰਡੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਜੋ ਵੱਡਾ ਹੋ ਕੇ ਜ਼ਿੱਦੀ, ਬਾਗ਼ੀ ਤੇ ਸ਼ਰਾਬੀ ਬਣ ਜਾਂਦਾ ਸੀ ਅਤੇ ਆਪਣੇ ਮਾਤਾ-ਪਿਤਾ ਦਾ ਕਹਿਣਾ ਨਹੀਂ ਮੰਨਦਾ ਸੀ

    • 2 ਰਾਜ 2:23, 24​—ਪਰਮੇਸ਼ੁਰ ਦੇ ਨਬੀ ਅਲੀਸ਼ਾ ਦੀ ਬੇਇੱਜ਼ਤੀ ਕਰਨ ਵਾਲੇ ਮੁੰਡਿਆਂ ਵਿੱਚੋਂ ਬਹੁਤ ਜਣਿਆਂ ਨੂੰ ਦੋ ਰਿੱਛਣੀਆਂ ਨੇ ਪਾੜ ਖਾਧਾ

ਬੱਚਿਆਂ ਦੀ ਪਰਵਰਿਸ਼ ਕਰਨ ਦੇ ਸਨਮਾਨ ਬਾਰੇ ਮਾਪਿਆਂ ਨੂੰ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?

ਜ਼ਬੂ 127:3; 128:3

  • ਬਾਈਬਲ ਵਿੱਚੋਂ ਮਿਸਾਲਾਂ:

    • ਲੇਵੀ 26:9​—ਜਦੋਂ ਇਜ਼ਰਾਈਲੀਆਂ ਦੇ ਬੱਚੇ ਹੁੰਦੇ ਸਨ, ਤਾਂ ਇਹ ਉਨ੍ਹਾਂ ਲਈ ਯਹੋਵਾਹ ਵੱਲੋਂ ਬਰਕਤ ਦੀ ਨਿਸ਼ਾਨੀ ਸੀ

    • ਅੱਯੂ 42:12, 13​—ਯਹੋਵਾਹ ਨੇ ਅੱਯੂਬ ਦੀ ਵਫ਼ਾਦਾਰੀ ਕਰਕੇ ਉਸ ਨੂੰ ਤੇ ਉਸ ਦੀ ਪਤਨੀ ਨੂੰ 10 ਹੋਰ ਬੱਚਿਆਂ ਦੀ ਦਾਤ ਬਖ਼ਸ਼ੀ

ਪਰਿਵਾਰ ਵਿਚ ਭੈਣ-ਭਰਾ ਇਕ-ਦੂਜੇ ਨਾਲ ਕਿਸ ਤਰੀਕੇ ਨਾਲ ਪੇਸ਼ ਆ ਸਕਦੇ ਹਨ ਤਾਂਕਿ ਯਹੋਵਾਹ ਦੀ ਵਡਿਆਈ ਹੋਵੇ?

ਜ਼ਬੂ 34:14; ਕਹਾ 15:23; 19:11

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 27:41; 33:1-11​—ਯਾਕੂਬ ਨੇ ਆਪਣੇ ਭਰਾ ਏਸਾਓ ਦਾ ਆਦਰ ਕੀਤਾ ਤੇ ਉਸ ਨਾਲ ਸੁਲ੍ਹਾ ਕੀਤੀ। ਇਸ ਕਰਕੇ ਏਸਾਓ ਨੇ ਵੀ ਉਸ ਨੂੰ ਪਿਆਰ ਨਾਲ ਗਲ਼ੇ ਲਾਇਆ

ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਨਾਨਾ-ਨਾਨੀ ਪ੍ਰਤੀ ਕੀ ਜ਼ਿੰਮੇਵਾਰੀ ਬਣਦੀ ਹੈ?

ਕਹਾ 23:22; 1 ਤਿਮੋ 5:4

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 11:31, 32​—ਜਦੋਂ ਅਬਰਾਹਾਮ ਨੇ ਊਰ ਸ਼ਹਿਰ ਛੱਡਿਆ, ਤਾਂ ਉਹ ਆਪਣੇ ਨਾਲ ਆਪਣੇ ਪਿਤਾ ਤਾਰਹ ਨੂੰ ਵੀ ਲੈ ਕੇ ਗਿਆ ਅਤੇ ਉਸ ਦੇ ਮਰਨ ਤਕ ਉਸ ਦੀ ਦੇਖ-ਭਾਲ ਕੀਤੀ

    • ਮੱਤੀ 15:3-6​—ਯਿਸੂ ਨੇ ਮੂਸਾ ਦੇ ਕਾਨੂੰਨ ਤੋਂ ਸਮਝਾਇਆ ਕਿ ਵੱਡੇ ਹੋ ਚੁੱਕੇ ਬੱਚਿਆਂ ਨੂੰ ਲੋੜ ਪੈਣ ਤੇ ਆਪਣੇ ਮਾਤਾ-ਪਿਤਾ ਦੀ ਦੇਖ-ਭਾਲ ਕਰਨੀ ਚਾਹੀਦੀ ਹੈ

ਸਹੁਰੇ

ਦੇਖੋ: “ਸਹੁਰੇ

ਦਾਦਾ-ਦਾਦੀ, ਨਾਨਾ-ਨਾਨੀ