Skip to content

Skip to table of contents

ਸੋਗ

ਸੋਗ

ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਦੇ ਮਰਨ ਤੇ ਰੋਣਾ ਜਾਂ ਸੋਗ ਮਨਾਉਣਾ ਗ਼ਲਤ ਨਹੀਂ ਹੈ?

ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦੇਣਾ ਚਾਹੁੰਦਾ ਹੈ?

ਮਰੇ ਹੋਏ ਲੋਕਾਂ ਦੀ ਹਾਲਤ ਬਾਰੇ ਜਾਣ ਕੇ ਸਾਨੂੰ ਕੀ ਦਿਲਾਸਾ ਮਿਲਦਾ ਹੈ?

ਉਪ 9:5, 10; 1 ਥੱਸ 4:13

  • ਬਾਈਬਲ ਵਿੱਚੋਂ ਮਿਸਾਲਾਂ:

    • ਲੂਕਾ 20:37, 38​—ਯਿਸੂ ਨੇ ਦੱਸਿਆ ਕਿ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਨ ਦੀ ਉਮੀਦ ਇੰਨੀ ਪੱਕੀ ਹੈ ਜਿਵੇਂ ਕਿ ਉਹ ਪਹਿਲਾਂ ਹੀ ਯਹੋਵਾਹ ਦੀਆਂ ਨਜ਼ਰਾਂ ਵਿਚ ਜੀਉਂਦੇ ਹੋਣ

    • ਯੂਹੰ 11:5, 6, 11-14​—ਜਦੋਂ ਯਿਸੂ ਦੇ ਜਿਗਰੀ ਦੋਸਤ ਲਾਜ਼ਰ ਦੀ ਮੌਤ ਹੋ ਗਈ, ਤਾਂ ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ

    • ਇਬ 2:14, 15​—ਪੌਲੁਸ ਰਸੂਲ ਨੇ ਸਮਝਾਇਆ ਕਿ ਸਾਨੂੰ ਮੌਤ ਤੋਂ ਡਰ-ਡਰ ਕੇ ਗ਼ੁਲਾਮੀ ਦੀ ਜ਼ਿੰਦਗੀ ਜੀਉਣ ਦੀ ਲੋੜ ਨਹੀਂ ਹੈ

ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਇਨਸਾਨ ਦਾ ਮਰਨ ਦਾ ਦਿਨ ਉਸ ਦੇ ਜੰਮਣ ਦੇ ਦਿਨ ਨਾਲੋਂ ਚੰਗਾ ਹੈ?

ਬਾਈਬਲ ਮੌਤ ਬਾਰੇ ਕੀ ਕਹਿੰਦੀ ਹੈ ਅਤੇ ਪਰਮੇਸ਼ੁਰ ਮੌਤ ਦਾ ਕੀ ਕਰੇਗਾ?

ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਭਵਿੱਖ ਵਿਚ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ?

ਯਸਾ 26:19; ਯੂਹੰ 5:28, 29; ਰਸੂ 24:15

  • ਬਾਈਬਲ ਵਿੱਚੋਂ ਮਿਸਾਲਾਂ:

    • ਬਾਈਬਲ ਵਿਚ ਨੌਂ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਵਿੱਚੋਂ ਅੱਠ ਜਣਿਆਂ ਨੂੰ ਧਰਤੀ ʼਤੇ ਜੀਉਣ ਲਈ ਜੀਉਂਦਾ ਕੀਤਾ ਗਿਆ ਸੀ। ਕਿਸੇ ਆਪਣੇ ਦੀ ਮੌਤ ਦਾ ਗਮ ਸਹਿ ਰਹੇ ਲੋਕਾਂ ਨੂੰ ਇਹ ਬਿਰਤਾਂਤ ਪੜ੍ਹ ਕੇ ਦਿਲਾਸਾ ਅਤੇ ਉਮੀਦ ਮਿਲ ਸਕਦੀ ਹੈ

      • 1 ਰਾਜ 17:17-24​—ਏਲੀਯਾਹ ਨਬੀ ਨੇ ਸੀਦੋਨ ਦੇ ਸਾਰਫਥ ਸ਼ਹਿਰ ਵਿਚ ਇਕ ਵਿਧਵਾ ਦੇ ਮੁੰਡੇ ਨੂੰ ਦੁਬਾਰਾ ਜੀਉਂਦਾ ਕੀਤਾ

      • 2 ਰਾਜ 4:32-37​—ਅਲੀਸ਼ਾ ਨਬੀ ਨੇ ਸ਼ੂਨੇਮ ਵਿਚ ਇਕ ਮੁੰਡੇ ਨੂੰ ਦੁਬਾਰਾ ਜੀਉਂਦਾ ਕਰ ਕੇ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ

      • 2 ਰਾਜ 13:20, 21​—ਇਕ ਆਦਮੀ ਦੁਬਾਰਾ ਜੀਉਂਦਾ ਹੋ ਗਿਆ ਜਦੋਂ ਉਸ ਦੀ ਲਾਸ਼ ਅਲੀਸ਼ਾ ਨਬੀ ਦੀਆਂ ਹੱਡੀਆਂ ਨਾਲ ਛੂਹੀ

      • ਲੂਕਾ 7:11-15​—ਨਾਇਨ ਸ਼ਹਿਰ ਵਿਚ ਯਿਸੂ ਨੇ ਦੇਖਿਆ ਕਿ ਲੋਕ ਇਕ ਵਿਧਵਾ ਦੇ ਮੁੰਡੇ ਦੀ ਅਰਥੀ ਲਿਜਾ ਰਹੇ ਸਨ। ਯਿਸੂ ਨੇ ਉਸ ਮੁੰਡੇ ਨੂੰ ਜੀਉਂਦਾ ਕਰ ਦਿੱਤਾ

      • ਲੂਕਾ 8:41, 42, 49-56​—ਯਿਸੂ ਨੇ ਸਭਾ ਘਰ ਦੇ ਇਕ ਅਧਿਕਾਰੀ ਜੈਰੁਸ ਦੀ ਧੀ ਨੂੰ ਦੁਬਾਰਾ ਜੀਉਂਦਾ ਕੀਤਾ

      • ਯੂਹੰ 11:38-44​—ਯਿਸੂ ਨੇ ਆਪਣੇ ਜਿਗਰੀ ਦੋਸਤ ਲਾਜ਼ਰ ਨੂੰ ਦੁਬਾਰਾ ਜੀਉਂਦਾ ਕੀਤਾ ਅਤੇ ਉਸ ਨੂੰ ਉਸ ਦੀਆਂ ਭੈਣਾਂ ਮਾਰਥਾ ਤੇ ਮਰੀਅਮ ਨਾਲ ਦੁਬਾਰਾ ਮਿਲਾਇਆ

      • ਰਸੂ 9:36-42​—ਪਤਰਸ ਰਸੂਲ ਨੇ ਇਕ ਮਸੀਹੀ ਭੈਣ ਦੋਰਕਸ ਨੂੰ ਦੁਬਾਰਾ ਜੀਉਂਦਾ ਕੀਤਾ ਜੋ ਭਲੇ ਕੰਮਾਂ ਕਰਕੇ ਜਾਣੀ ਜਾਂਦੀ ਸੀ

      • ਰਸੂ 20:7-12​—ਪੌਲੁਸ ਰਸੂਲ ਨੇ ਯੂਤਖੁਸ ਨਾਂ ਦੇ ਨੌਜਵਾਨ ਨੂੰ ਦੁਬਾਰਾ ਜੀਉਂਦਾ ਕੀਤਾ ਜੋ ਖਿੜਕੀ ਵਿੱਚੋਂ ਡਿਗ ਕੇ ਮਰ ਗਿਆ ਸੀ

    • ਯਿਸੂ ਮਸੀਹ ਨੂੰ ਦੁਬਾਰਾ ਜੀਉਂਦਾ ਕਰ ਕੇ ਸਵਰਗ ਵਿਚ ਅਮਰ ਜੀਵਨ ਦਿੱਤਾ ਗਿਆ ਜੋ ਇਸ ਗੱਲ ਦੀ ਗਾਰੰਟੀ ਹੈ ਕਿ ਯਹੋਵਾਹ ਦੇ ਸਾਰੇ ਵਾਅਦੇ ਜ਼ਰੂਰ ਪੂਰੇ ਹੋਣਗੇ

    • ਯਿਸੂ ਉਹ ਪਹਿਲਾ ਇਨਸਾਨ ਸੀ ਜਿਸ ਨੂੰ ਸਵਰਗ ਵਿਚ ਜੀਉਣ ਲਈ ਦੁਬਾਰਾ ਜੀਉਂਦਾ ਕਰ ਕੇ ਅਮਰ ਜੀਵਨ ਦਿੱਤਾ ਗਿਆ। ਪਰ ਉਸ ਨੂੰ ਇਕੱਲੇ ਨੂੰ ਇਹ ਇਨਾਮ ਨਹੀਂ ਦਿੱਤਾ ਗਿਆ, ਸਗੋਂ ਉਸ ਦੇ 1,44,000 ਚੁਣੇ ਹੋਏ ਚੇਲਿਆਂ ਨੂੰ ਵੀ ਇਹੀ ਇਨਾਮ ਦਿੱਤਾ ਜਾਂਦਾ ਹੈ

ਕਿਸੇ ਆਪਣੇ ਦੀ ਮੌਤ ਦਾ ਗਮ ਸਹਿ ਰਹੇ ਲੋਕਾਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?