Skip to content

Skip to table of contents

ਖ਼ਿਤਾਬ ਵਰਤਣੇ

ਖ਼ਿਤਾਬ ਵਰਤਣੇ

ਕੀ ਮਸੀਹੀਆਂ ਨੂੰ ਆਪਣੇ ਨਾਂ ਅੱਗੇ ਧਾਰਮਿਕ ਖ਼ਿਤਾਬ ਲਾਉਣੇ ਚਾਹੀਦੇ ਹਨ?

ਯੂਹੰ 5:41

  • ਬਾਈਬਲ ਵਿੱਚੋਂ ਮਿਸਾਲਾਂ:

    • ਲੂਕਾ 18:18, 19​—ਭਾਵੇਂ ਯਿਸੂ “ਚੰਗਾ” ਸਿੱਖਿਅਕ ਸੀ, ਪਰ ਉਸ ਨੇ ਖ਼ੁਦ ਨੂੰ “ਚੰਗਾ” ਕਹਾਉਣ ਦੀ ਬਜਾਇ ਕਿਹਾ ਕਿ ਸਿਰਫ਼ ਪਰਮੇਸ਼ੁਰ ਚੰਗਾ ਹੈ

ਮਸੀਹੀ ਕਿਸੇ ਨੂੰ “ਪਿਤਾ” ਯਾਨੀ ਫਾਦਰ ਜਾਂ “ਆਗੂ” ਕਹਿ ਕੇ ਕਿਉਂ ਨਹੀਂ ਬੁਲਾਉਂਦੇ?

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 23:9-12, ਫੁਟਨੋਟ​—ਯਿਸੂ ਨੇ ਕਿਹਾ ਕਿ ਸਾਨੂੰ “ਫਾਦਰ” ਜਾਂ “ਆਗੂ” ਵਰਗੇ ਖ਼ਿਤਾਬ ਨਹੀਂ ਵਰਤਣੇ ਚਾਹੀਦੇ

    • 1 ਕੁਰਿੰ 4:14-17​—ਭਾਵੇਂ ਪੌਲੁਸ ਰਸੂਲ ਕਈਆਂ ਲਈ ਪਿਤਾ ਸਮਾਨ ਸੀ, ਪਰ ਅਸੀਂ ਕਿਤੇ ਵੀ ਨਹੀਂ ਪੜ੍ਹਦੇ ਕਿ ਲੋਕਾਂ ਨੇ ਉਸ ਨੂੰ ਫਾਦਰ ਪੌਲੁਸ ਜਾਂ ਇੱਦਾਂ ਦਾ ਕੁਝ ਹੋਰ ਕਿਹਾ ਹੋਵੇ

ਮਸੀਹੀਆਂ ਨੂੰ ਕਿਉਂ ਇਕ-ਦੂਜੇ ਨੂੰ ਭੈਣ-ਭਰਾ ਕਹਿ ਕੇ ਬੁਲਾਉਣਾ ਅਤੇ ਭੈਣਾਂ-ਭਰਾਵਾਂ ਵਾਂਗ ਪੇਸ਼ ਆਉਣਾ ਚਾਹੀਦਾ ਹੈ?

ਮੱਤੀ 23:8

ਇਹ ਵੀ ਦੇਖੋ: ਰਸੂ 12:17; 18:18; ਰੋਮੀ 16:1

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 12:46-50​—ਯਿਸੂ ਨੇ ਕਿਹਾ ਕਿ ਯਹੋਵਾਹ ਦੀ ਸੇਵਾ ਕਰਨ ਵਾਲੇ ਹੀ ਉਸ ਦੇ ਭੈਣ-ਭਰਾ ਹਨ

ਮਸੀਹੀਆਂ ਲਈ ਇਹ ਸਹੀ ਕਿਉਂ ਹੈ ਕਿ ਉਹ ਹਾਕਮਾਂ, ਸਰਕਾਰੀ ਅਧਿਕਾਰੀਆਂ, ਜੱਜਾਂ ਅਤੇ ਹੋਰ ਅਧਿਕਾਰੀਆਂ ਨੂੰ ਆਦਰ ਦੇਣ ਵਾਸਤੇ ਉਨ੍ਹਾਂ ਦੇ ਖ਼ਿਤਾਬ ਵਰਤਣ?

ਰੋਮੀ 13:1, 7; 1 ਪਤ 2:17

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 26:1, 2, 25​—ਪੌਲੁਸ ਰਸੂਲ ਜਦੋਂ ਸਰਕਾਰੀ ਹਾਕਮਾਂ ਯਾਨੀ ਅਗ੍ਰਿੱਪਾ ਅਤੇ ਫ਼ੇਸਤੁਸ ਅੱਗੇ ਗਿਆ, ਤਾਂ ਉਨ੍ਹਾਂ ਨਾਲ ਗੱਲ ਕਰਦੇ ਸਮੇਂ ਉਸ ਨੇ ਰਾਜਾ ਤੇ ਹਜ਼ੂਰ ਖ਼ਿਤਾਬ ਵਰਤੇ