Skip to content

Skip to table of contents

ਨਿਮਰਤਾ

ਨਿਮਰਤਾ

ਯਹੋਵਾਹ ਨਿਮਰ ਅਤੇ ਘਮੰਡੀ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ?

ਜ਼ਬੂ 138:6; ਕਹਾ 15:25; 16:18, 19; 22:4; 1 ਪਤ 5:5

ਇਹ ਵੀ ਦੇਖੋ: ਕਹਾ 29:23; ਯਸਾ 2:11, 12

  • ਬਾਈਬਲ ਵਿੱਚੋਂ ਮਿਸਾਲਾਂ:

    • 2 ਇਤਿ 26:3-5, 16-21​—ਰਾਜਾ ਉਜ਼ੀਯਾਹ ਘਮੰਡ ਨਾਲ ਫੁੱਲ ਗਿਆ ਤੇ ਉਸ ਨੇ ਪਰਮੇਸ਼ੁਰ ਦਾ ਕਾਨੂੰਨ ਤੋੜ ਦਿੱਤਾ। ਜਦੋਂ ਉਸ ਨੂੰ ਸੁਧਾਰਿਆ ਗਿਆ, ਤਾਂ ਉਹ ਭੜਕ ਉੱਠਿਆ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ

    • ਲੂਕਾ 18:9-14​—ਯਿਸੂ ਨੇ ਮਿਸਾਲ ਦੇ ਕੇ ਸਮਝਾਇਆ ਕਿ ਨਿਮਰ ਅਤੇ ਘਮੰਡੀ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣ ਕੇ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ

ਜਦੋਂ ਕੋਈ ਵਿਅਕਤੀ ਨਿਮਰ ਹੋ ਕੇ ਸੱਚੇ ਦਿਲੋਂ ਤੋਬਾ ਕਰਦਾ ਹੈ, ਤਾਂ ਯਹੋਵਾਹ ਕੀ ਕਰਦਾ ਹੈ?

2 ਇਤਿ 7:13, 14; ਜ਼ਬੂ 51:2-4, 17

  • ਬਾਈਬਲ ਵਿੱਚੋਂ ਮਿਸਾਲਾਂ:

    • 2 ਇਤਿ 12:5-7​—ਰਾਜਾ ਰਹਬੁਆਮ ਅਤੇ ਯਹੂਦਾਹ ਦੇ ਹਾਕਮਾਂ ਨੇ ਯਹੋਵਾਹ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ ਜਿਸ ਕਰਕੇ ਉਸ ਨੇ ਉਨ੍ਹਾਂ ਦਾ ਨਾਸ਼ ਨਹੀਂ ਕੀਤਾ

    • 2 ਇਤਿ 32:24-26​—ਚੰਗਾ ਰਾਜਾ ਹਿਜ਼ਕੀਯਾਹ ਘਮੰਡੀ ਬਣ ਗਿਆ, ਪਰ ਜਦੋਂ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ, ਤਾਂ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ

ਨਿਮਰਤਾ ਦਿਖਾਉਣ ਨਾਲ ਦੂਜਿਆਂ ਨਾਲ ਸਾਡੇ ਚੰਗੇ ਰਿਸ਼ਤੇ ਕਿਵੇਂ ਬਣਦੇ ਹਨ?

ਅਫ਼ 4:1, 2; ਫ਼ਿਲਿ 2:3; ਕੁਲੁ 3:12, 13

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 33:3, 4​—ਏਸਾਓ ਆਪਣੇ ਭਰਾ ਯਾਕੂਬ ਨਾਲ ਬਹੁਤ ਗੁੱਸੇ ਸੀ, ਫਿਰ ਵੀ ਯਾਕੂਬ ਉਸ ਨਾਲ ਬਹੁਤ ਨਿਮਰਤਾ ਨਾਲ ਪੇਸ਼ ਆਇਆ ਜਿਸ ਕਰਕੇ ਦੋਵਾਂ ਭਰਾਵਾਂ ਵਿਚ ਸੁਲ੍ਹਾ ਹੋ ਗਈ

    • ਨਿਆ 8:1-3​—ਨਿਆਂਕਾਰ ਗਿਦਾਊਨ ਨੇ ਨਿਮਰਤਾ ਨਾਲ ਇਫ਼ਰਾਈਮ ਦੇ ਆਦਮੀਆਂ ਨੂੰ ਕਿਹਾ ਕਿ ਉਹ ਉਸ ਤੋਂ ਕਿਤੇ ਬਿਹਤਰ ਹਨ। ਇਸ ਕਰਕੇ ਉਨ੍ਹਾਂ ਦਾ ਗੁੱਸਾ ਠੰਢਾ ਹੋ ਗਿਆ ਅਤੇ ਉਹ ਝਗੜਾ ਕਰਨੋਂ ਹਟ ਗਏ

ਯਿਸੂ ਮਸੀਹ ਨੇ ਕਿਵੇਂ ਸਿਖਾਇਆ ਕਿ ਨਿਮਰ ਹੋਣਾ ਜ਼ਰੂਰੀ ਹੈ?

ਮੱਤੀ 18:1-5; 23:11, 12; ਮਰ 10:41-45

  • ਬਾਈਬਲ ਵਿੱਚੋਂ ਮਿਸਾਲਾਂ:

    • ਯਸਾ 53:7; ਫ਼ਿਲਿ 2:7, 8​—ਭਵਿੱਖਬਾਣੀ ਮੁਤਾਬਕ ਯਿਸੂ ਨਿਮਰਤਾ ਨਾਲ ਧਰਤੀ ʼਤੇ ਆਉਣ ਲਈ ਤਿਆਰ ਹੋ ਗਿਆ, ਇੱਥੋਂ ਤਕ ਕਿ ਉਹ ਦਰਦਨਾਕ ਤੇ ਸ਼ਰਮਨਾਕ ਮੌਤ ਮਰਨ ਲਈ ਵੀ ਤਿਆਰ ਸੀ

    • ਲੂਕਾ 14:7-11​—ਯਿਸੂ ਨੇ ਇਕ ਮਿਸਾਲ ਦਿੱਤੀ ਕਿ ਇਕ ਵਿਅਕਤੀ ਨੂੰ ਦਾਅਵਤ ਵਿਚ ਕਿੱਥੇ ਬੈਠਣਾ ਚਾਹੀਦਾ ਹੈ। ਇਸ ਤਰ੍ਹਾਂ ਉਸ ਨੇ ਸਿਖਾਇਆ ਕਿ ਨਿਮਰ ਰਹਿਣਾ ਕਿੰਨਾ ਫ਼ਾਇਦੇਮੰਦ ਹੈ

    • ਯੂਹੰ 13:3-17​—ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਨਿਮਰ ਬਣਨਾ ਸਿਖਾਇਆ। ਪੈਰ ਧੋਣੇ ਇਕ ਨੌਕਰ ਦਾ ਕੰਮ ਹੁੰਦਾ ਸੀ

ਆਪਣੇ ਬਾਰੇ ਅਤੇ ਦੂਜਿਆਂ ਬਾਰੇ ਸਹੀ ਨਜ਼ਰੀਆ ਰੱਖਣਾ ਸਾਡੀ ਨਿਮਰ ਬਣਨ ਵਿਚ ਕਿੱਦਾਂ ਮਦਦ ਕਰੇਗਾ?

ਨਿਮਰ ਹੋਣ ਦਾ ਢੌਂਗ ਕਰਨਾ ਕਿਉਂ ਫ਼ਜ਼ੂਲ ਹੈ?