Skip to content

Skip to table of contents

ਬੁਰਾ ਸਲੂਕ

ਬੁਰਾ ਸਲੂਕ

ਜੇ ਦੂਸਰੇ ਸਾਡੇ ਨਾਲ ਬੁਰਾ ਸਲੂਕ ਕਰਦੇ ਹਨ, ਤਾਂ ਸਾਨੂੰ ਕਿਵੇਂ ਲੱਗ ਸਕਦਾ ਹੈ?

ਜ਼ਬੂ 69:20; ਕਹਾ 18:14; ਉਪ 4:1-3; ਮਲਾ 2:13-16; ਕੁਲੁ 3:21

  • ਬਾਈਬਲ ਵਿੱਚੋਂ ਮਿਸਾਲਾਂ:

    • 2 ਸਮੂ 10:1-5​—ਦੁਸ਼ਮਣਾਂ ਨੇ ਰਾਜਾ ਦਾਊਦ ਦੇ ਕੁਝ ਫ਼ੌਜੀਆਂ ਨੂੰ ਭਾਵੇਂ ਮਾਰਿਆ-ਕੁੱਟਿਆ ਨਹੀਂ, ਪਰ ਉਨ੍ਹਾਂ ਦਾ ਘੋਰ ਨਿਰਾਦਰ ਕੀਤਾ। ਉਸ ਸਮੇਂ ਦਾਊਦ ਨੇ ਆਪਣੇ ਇਨ੍ਹਾਂ ਆਦਮੀਆਂ ਦਾ ਖ਼ਾਸ ਧਿਆਨ ਰੱਖਿਆ

    • 2 ਸਮੂ 13:6-19​—ਜਦੋਂ ਅਮਨੋਨ ਨੇ ਤਾਮਾਰ ਨਾਲ ਬਲਾਤਕਾਰ ਕੀਤਾ ਅਤੇ ਉਸ ਨੂੰ ਬੇਇੱਜ਼ਤ ਕਰ ਕੇ ਭੇਜ ਦਿੱਤਾ, ਤਾਂ ਉਹ ਬਹੁਤ ਰੋਈ ਅਤੇ ਉਸ ਨੇ ਆਪਣੇ ਕੱਪੜੇ ਪਾੜੇ

ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਕਿਸੇ ਨਾਲ ਬੁਰਾ ਸਲੂਕ ਹੁੰਦਾ ਹੈ, ਤਾਂ ਯਹੋਵਾਹ ਤੋਂ ਇਹ ਗੱਲ ਲੁਕੀ ਨਹੀਂ ਰਹਿੰਦੀ? ਉਹ ਇਸ ਬਾਰੇ ਕੀ ਕਰੇਗਾ?

ਅੱਯੂ 34:21, 22; ਜ਼ਬੂ 37:8, 9; ਯਸਾ 29:15, 19-21; ਰੋਮੀ 12:17-21

ਇਹ ਵੀ ਦੇਖੋ: ਜ਼ਬੂ 63:6, 7

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 25:3, 14-17, 21, 32-38​—ਕਠੋਰ ਅਤੇ ਬੁਰਾ ਸਲੂਕ ਕਰਨ ਵਾਲੇ ਨਾਬਾਲ ਨੇ ਦਾਊਦ ਦੀ ਬੇਇੱਜ਼ਤੀ ਕੀਤੀ। ਇਸ ਤਰ੍ਹਾਂ ਉਸ ਨੇ ਆਪਣੇ ਸਾਰੇ ਘਰਾਣੇ ਦੀ ਜਾਨ ਖ਼ਤਰੇ ਵਿਚ ਪਾ ਦਿੱਤੀ। ਇਸ ਲਈ ਯਹੋਵਾਹ ਨੇ ਉਸ ਨੂੰ ਮਾਰ ਦਿੱਤਾ

    • ਯਿਰ 20:1-6, 9, 11-13​—ਜਦੋਂ ਪੁਜਾਰੀ ਪਸ਼ਹੂਰ ਨੇ ਯਿਰਮਿਯਾਹ ਨੂੰ ਮਾਰਿਆ ਤੇ ਉਸ ਨੂੰ ਸ਼ਿਕੰਜੇ ਵਿਚ ਜਕੜ ਦਿੱਤਾ, ਤਾਂ ਯਿਰਮਿਯਾਹ ਹੌਸਲਾ ਹਾਰ ਗਿਆ। ਪਰ ਯਹੋਵਾਹ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਉਸ ਨੂੰ ਬਚਾਇਆ