Skip to content

Skip to table of contents

ਸਿਆਣੀ ਉਮਰ; ਬੁੱਢੇ

ਸਿਆਣੀ ਉਮਰ; ਬੁੱਢੇ

ਜਦੋਂ ਸਾਡੀ ਉਮਰ ਢਲ਼ਦੀ ਹੈ, ਤਾਂ ਕੀ ਹੁੰਦਾ ਹੈ?

ਜ਼ਬੂ 71:9; 90:10

ਇਹ ਵੀ ਦੇਖੋ: “ਦਿਲਾਸਾ​—ਬੀਮਾਰੀ ਜਾਂ ਢਲ਼ਦੀ ਉਮਰ ਕਰਕੇ ਪਹਿਲਾਂ ਜਿੰਨੀ ਸੇਵਾ ਨਾ ਕਰ ਪਾਉਣਾ

  • ਬਾਈਬਲ ਵਿੱਚੋਂ ਮਿਸਾਲਾਂ:

    • ਉਪ 12:1-8​—ਰਾਜਾ ਸੁਲੇਮਾਨ ਨੇ ਕਵਿਤਾ ਦੇ ਰੂਪ ਵਿਚ ਦੱਸਿਆ ਕਿ ਢਲ਼ਦੀ ਉਮਰ ਦੇ ਨਾਲ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਹਨ, ਜਿਵੇਂ ਕਿ “ਬਾਰੀਆਂ ਵਿੱਚੋਂ ਦੇਖਣ ਵਾਲੀਆਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਵੇ” ਯਾਨੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਅਤੇ “ਧੀਆਂ ਦੇ ਗਾਉਣ ਦੀ ਆਵਾਜ਼ ਧੀਮੀ ਹੋ ਜਾਵੇ” ਯਾਨੀ ਉੱਚਾ ਸੁਣਨ ਲੱਗ ਪੈਂਦਾ ਹੈ

ਕੀ ਸਿਆਣੀ ਉਮਰ ਦੇ ਲੋਕ ਉਦੋਂ ਵੀ ਖ਼ੁਸ਼ ਰਹਿ ਸਕਦੇ ਹਨ ਜਦੋਂ ਉਹ ਮੁਸ਼ਕਲਾਂ ਵਿੱਚੋਂ ਗੁਜ਼ਰਦੇ ਹਨ ਅਤੇ ਵਧਦੀ ਉਮਰ ਕਰਕੇ ਜ਼ਿਆਦਾ ਕੁਝ ਨਹੀਂ ਕਰ ਪਾਉਂਦੇ?

2 ਕੁਰਿੰ 4:16-18; ਯਾਕੂ 1:2-4

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 12:2, 23​—ਸਿਆਣੀ ਉਮਰ ਦਾ ਸਮੂਏਲ ਨਬੀ ਜਾਣਦਾ ਸੀ ਕਿ ਯਹੋਵਾਹ ਦੇ ਲੋਕਾਂ ਦੀ ਖ਼ਾਤਰ ਪ੍ਰਾਰਥਨਾ ਕਰਦੇ ਰਹਿਣਾ ਕਿੰਨਾ ਜ਼ਰੂਰੀ ਹੈ

    • 2 ਸਮੂ 19:31-39​—ਰਾਜਾ ਦਾਊਦ ਬਿਰਧ ਬਰਜ਼ਿੱਲਈ ਦੀ ਮਦਦ ਲਈ ਅਹਿਸਾਨਮੰਦ ਸੀ। ਦਾਊਦ ਤੋਂ ਸਨਮਾਨ ਮਿਲਣ ਤੇ ਬਰਜ਼ਿੱਲਈ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਆਪਣੀਆਂ ਹੱਦਾਂ ਜਾਣਦਾ ਸੀ

    • ਜ਼ਬੂ 71:9, 18​—ਰਾਜਾ ਦਾਊਦ ਨੂੰ ਲੱਗਾ ਕਿ ਬੁਢਾਪੇ ਵਿਚ ਉਹ ਕਿਸੇ ਕੰਮ ਦਾ ਨਹੀਂ ਰਹੇਗਾ। ਇਸ ਲਈ ਉਸ ਨੇ ਯਹੋਵਾਹ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਨਾ ਤਿਆਗੇ, ਸਗੋਂ ਉਸ ਨੂੰ ਇੰਨੀ ਤਾਕਤ ਦੇਵੇ ਕਿ ਉਹ ਅਗਲੀ ਪੀੜ੍ਹੀ ਨੂੰ ਉਸ ਬਾਰੇ ਸਿਖਾ ਸਕੇ

    • ਲੂਕਾ 2:36-38​—ਨਬੀਆ ਅੱਨਾ ਸਿਆਣੀ ਉਮਰ ਦੀ ਵਿਧਵਾ ਸੀ, ਫਿਰ ਵੀ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੀ ਰਹੀ ਜਿਸ ਕਰਕੇ ਉਸ ਨੂੰ ਬਰਕਤ ਮਿਲੀ

ਯਹੋਵਾਹ ਸਿਆਣੀ ਉਮਰ ਵਾਲਿਆਂ ਨੂੰ ਕਿਵੇਂ ਭਰੋਸਾ ਦਿਵਾਉਂਦਾ ਹੈ ਕਿ ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ?

ਜ਼ਬੂ 92:12-14; ਕਹਾ 16:31; 20:29; ਯਸਾ 46:4; ਤੀਤੁ 2:2-5

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 12:1-4​—ਯਹੋਵਾਹ ਨੇ 75 ਸਾਲਾਂ ਦੇ ਅਬਰਾਹਾਮ ਨੂੰ ਕੁਝ ਅਜਿਹਾ ਕਰਨ ਨੂੰ ਕਿਹਾ ਜਿਸ ਕਰਕੇ ਉਸ ਦੀ ਜ਼ਿੰਦਗੀ ਹੀ ਬਦਲ ਗਈ

    • ਦਾਨੀ 10:11, 19; 12:13​—ਜਦੋਂ ਦਾਨੀਏਲ 90 ਤੋਂ ਜ਼ਿਆਦਾ ਸਾਲਾਂ ਦਾ ਸੀ, ਤਾਂ ਇਕ ਦੂਤ ਨੇ ਉਸ ਨੂੰ ਕਿਹਾ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹੈ ਅਤੇ ਉਸ ਨੂੰ ਵਫ਼ਾਦਾਰੀ ਦਾ ਇਨਾਮ ਦਿੱਤਾ ਜਾਵੇਗਾ

    • ਲੂਕਾ 1:5-13​—ਯਹੋਵਾਹ ਨੇ ਚਮਤਕਾਰ ਕਰ ਕੇ ਸਿਆਣੀ ਉਮਰ ਦੇ ਜ਼ਕਰਯਾਹ ਅਤੇ ਇਲੀਸਬਤ ਨੂੰ ਇਕ ਪੁੱਤਰ ਦਿੱਤਾ ਜਿਸ ਦਾ ਨਾਂ ਯੂਹੰਨਾ ਰੱਖਿਆ ਗਿਆ

    • ਲੂਕਾ 2:25-35​—ਯਹੋਵਾਹ ਨੇ ਬਿਰਧ ਸ਼ਿਮਓਨ ਨੂੰ ਇਕ ਨੰਨ੍ਹੇ ਬੱਚੇ ਨੂੰ ਦੇਖਣ ਦਾ ਸਨਮਾਨ ਦਿੱਤਾ ਜਿਸ ਨੇ ਬਾਅਦ ਵਿਚ ਮਸੀਹ ਬਣਨਾ ਸੀ। ਫਿਰ ਉਸ ਨੇ ਇਸ ਬੱਚੇ ਬਾਰੇ ਭਵਿੱਖਬਾਣੀ ਕੀਤੀ

    • ਰਸੂ 7:23, 30-36​—ਜਦੋਂ ਮੂਸਾ ਨਬੀ 80 ਸਾਲਾਂ ਦਾ ਸੀ, ਤਾਂ ਯਹੋਵਾਹ ਨੇ ਉਸ ਨੂੰ ਆਪਣੇ ਲੋਕਾਂ ਯਾਨੀ ਇਜ਼ਰਾਈਲੀਆਂ ਦਾ ਆਗੂ ਬਣਾਇਆ

ਸਾਨੂੰ ਸਿਆਣੀ ਉਮਰ ਦੇ ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

ਲੇਵੀ 19:32; 1 ਤਿਮੋ 5:1

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 45:9-11; 47:12​—ਯੂਸੁਫ਼ ਨੇ ਆਪਣੇ ਬਜ਼ੁਰਗ ਪਿਤਾ ਯਾਕੂਬ ਨੂੰ ਆਪਣੇ ਕੋਲ ਸੱਦਿਆ ਅਤੇ ਉਸ ਦੇ ਮਰਨ ਤਕ ਉਸ ਦੀ ਦੇਖ-ਭਾਲ ਕੀਤੀ

    • ਰੂਥ 1:14-17; 2:2, 17, 18, 23​—ਰੂਥ ਨੇ ਆਪਣੀਆਂ ਗੱਲਾਂ ਤੇ ਕੰਮਾਂ ਰਾਹੀਂ ਆਪਣੀ ਬਿਰਧ ਸੱਸ ਨਾਓਮੀ ਦਾ ਸਾਥ ਦਿੱਤਾ

    • ਯੂਹੰ 19:26, 27​—ਤਸੀਹੇ ਦੀ ਸੂਲ਼ੀ ʼਤੇ ਮਰਦੇ ਵੇਲੇ ਯਿਸੂ ਨੇ ਆਪਣੀ ਮਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਆਪਣੇ ਪਿਆਰੇ ਰਸੂਲ ਯੂਹੰਨਾ ਨੂੰ ਦਿੱਤੀ

ਅਸੀਂ ਕਿਨ੍ਹਾਂ ਤਰੀਕਿਆਂ ਨਾਲ ਮੰਡਲੀ ਦੇ ਬਜ਼ੁਰਗ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ?