Skip to content

Skip to table of contents

ਨਿਗਾਹਬਾਨ

ਨਿਗਾਹਬਾਨ

ਬਜ਼ੁਰਗਾਂ ਵਿਚ ਕਾਫ਼ੀ ਹੱਦ ਤਕ ਕਿਹੜੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ?

ਮੰਡਲੀ ਦੇ ਬਜ਼ੁਰਗਾਂ ਨੂੰ ਹੋਰ ਕਿਹੜੀਆਂ ਗੱਲਾਂ ਵਿਚ ਇਕ ਚੰਗੀ ਮਿਸਾਲ ਬਣਨਾ ਚਾਹੀਦਾ ਹੈ?

ਸਹਾਇਕ ਸੇਵਕਾਂ ਵਿਚ ਕਾਫ਼ੀ ਹੱਦ ਤਕ ਕਿਹੜੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ?

ਭਰਾਵਾਂ ਨੂੰ ਨਿਗਾਹਬਾਨ ਨਿਯੁਕਤ ਕਰਨ ਵਿਚ ਪਵਿੱਤਰ ਸ਼ਕਤੀ ਦੀ ਕੀ ਭੂਮਿਕਾ ਹੈ?

ਰਸੂ 20:28

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 13:2-5; 14:23​—ਪਹਿਲੀ ਸਦੀ ਦੇ ਸਫ਼ਰੀ ਨਿਗਾਹਬਾਨਾਂ ਪੌਲੁਸ ਅਤੇ ਬਰਨਾਬਾਸ ਨੇ ਅਲੱਗ-ਅਲੱਗ ਮੰਡਲੀਆਂ ਵਿਚ ਬਜ਼ੁਰਗ ਨਿਯੁਕਤ ਕੀਤੇ। ਉਸੇ ਤਰ੍ਹਾਂ ਅੱਜ ਸਰਕਟ ਓਵਰਸੀਅਰ ਕਿਸੇ ਭਰਾ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਦੇ ਹਨ ਅਤੇ ਬਾਈਬਲ ਵਿਚ ਨਿਗਾਹਬਾਨਾਂ ਲਈ ਦਿੱਤੀਆਂ ਯੋਗਤਾਵਾਂ ʼਤੇ ਗੌਰ ਕਰਦੇ ਹਨ

    • ਤੀਤੁ 1:1, 5​—ਤੀਤੁਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਉਹ ਵੱਖੋ-ਵੱਖਰੀਆਂ ਮੰਡਲੀਆਂ ਵਿਚ ਜਾਵੇ ਤੇ ਉੱਥੇ ਬਜ਼ੁਰਗਾਂ ਨੂੰ ਨਿਯੁਕਤ ਕਰੇ

ਮੰਡਲੀ ਕਿਸ ਦੀ ਹੈ ਅਤੇ ਇਸ ਦੇ ਲਈ ਕੀ ਕੀਮਤ ਚੁਕਾਈ ਗਈ ਹੈ?

ਬਾਈਬਲ ਵਿਚ ਨਿਗਾਹਬਾਨਾਂ ਨੂੰ ਸੇਵਕ ਕਿਉਂ ਕਿਹਾ ਗਿਆ ਹੈ?

ਨਿਗਾਹਬਾਨਾਂ ਨੂੰ ਨਿਮਰ ਕਿਉਂ ਰਹਿਣਾ ਚਾਹੀਦਾ ਹੈ?

ਫ਼ਿਲਿ 1:1; 2:5-8; 1 ਥੱਸ 2:6-8; 1 ਪਤ 5:1-3, 5, 6

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 20:17, 31-38​—ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਯਾਦ ਕਰਾਇਆ ਕਿ ਉਸ ਨੇ ਕਿਵੇਂ ਨਿਮਰ ਹੋ ਕੇ ਸਾਲਾਂ ਤਕ ਮੰਡਲੀ ਦੀ ਸੇਵਾ ਕੀਤੀ ਅਤੇ ਬਜ਼ੁਰਗ ਪੌਲੁਸ ਦੇ ਪਿਆਰ ਤੇ ਪਰਵਾਹ ਲਈ ਅਹਿਸਾਨਮੰਦ ਸਨ

“ਵਫ਼ਾਦਾਰ ਅਤੇ ਸਮਝਦਾਰ ਨੌਕਰ” ਤੋਂ ਮਿਲਦੀ ਕਿਸੇ ਵੀ ਹਿਦਾਇਤ ਨੂੰ ਕੋਈ ਨਿਗਾਹਬਾਨ ਕਿਵੇਂ ਲੈਂਦਾ ਹੈ?

ਬਜ਼ੁਰਗਾਂ ਲਈ ਦੂਜਿਆਂ ਨੂੰ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?

1 ਤਿਮੋ 4:12; 1 ਪਤ 5:2, 3

  • ਬਾਈਬਲ ਵਿਚੋਂ ਮਿਸਾਲਾਂ:

    • ਨਹ 5:14-16​—ਯਹੋਵਾਹ ਲਈ ਸ਼ਰਧਾ ਤੇ ਆਦਰ ਹੋਣ ਕਰਕੇ ਰਾਜਪਾਲ ਨਹਮਯਾਹ ਨੇ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰ ਕੇ ਪਰਮੇਸ਼ੁਰ ਦੇ ਲੋਕਾਂ ਦਾ ਫ਼ਾਇਦਾ ਨਹੀਂ ਚੁੱਕਿਆ ਅਤੇ ਉਨ੍ਹਾਂ ਤੋਂ ਆਪਣਾ ਬਣਦਾ ਹੱਕ ਵੀ ਨਹੀਂ ਲਿਆ

    • ਯੂਹੰ 13:12-15​—ਯਿਸੂ ਨੇ ਆਪਣੀ ਮਿਸਾਲ ਰਾਹੀਂ ਚੇਲਿਆਂ ਨੂੰ ਨਿਮਰ ਰਹਿਣਾ ਸਿਖਾਇਆ

ਇਕ ਮਸੀਹੀ ਚਰਵਾਹਾ ਮੰਡਲੀ ਵਿਚ ਹਰੇਕ ਜਣੇ ਲਈ ਕਿਵੇਂ ਪਰਵਾਹ ਦਿਖਾ ਸਕਦਾ ਹੈ?

ਬਜ਼ੁਰਗ ਉਨ੍ਹਾਂ ਦੀ ਮਦਦ ਕਿਵੇਂ ਕਰਦੇ ਹਨ ਜਿਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਪੈ ਗਿਆ ਹੈ?

ਸਿਖਾਉਂਦੇ ਸਮੇਂ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ?

ਬਜ਼ੁਰਗਾਂ ਨੂੰ ਇਸ ਗੱਲ ਦਾ ਖ਼ਾਸ ਧਿਆਨ ਕਿਉਂ ਰੱਖਣਾ ਚਾਹੀਦਾ ਹੈ ਕਿ ਮੰਡਲੀ ਨੈਤਿਕ ਤੌਰ ਤੇ ਸ਼ੁੱਧ ਰਹੇ?

ਬਜ਼ੁਰਗ ਕਿਨ੍ਹਾਂ ਨੂੰ ਸਿਖਲਾਈ ਦੇਣ ਵਿਚ ਲੱਗੇ ਰਹਿੰਦੇ ਹਨ?

2 ਤਿਮੋ 2:1, 2

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 10:5-20​—ਪ੍ਰਚਾਰ ਕਰਨ ਲਈ ਭੇਜਣ ਤੋਂ ਪਹਿਲਾਂ ਯਿਸੂ ਨੇ ਆਪਣੇ 12 ਰਸੂਲਾਂ ਨੂੰ ਸਿਖਲਾਈ ਦਿੱਤੀ

    • ਲੂਕਾ 10:1-11​—ਯਿਸੂ ਨੇ 70 ਚੇਲਿਆਂ ਨੂੰ ਪਹਿਲਾਂ ਹਿਦਾਇਤਾਂ ਦਿੱਤੀਆਂ ਤੇ ਫਿਰ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ

ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਬਜ਼ੁਰਗਾਂ ਦੀ ਕਿਹੜੀ ਗੱਲ ਮਦਦ ਕਰ ਸਕਦੀ ਹੈ?

1 ਪਤ 5:1, 7

ਇਹ ਵੀ ਦੇਖੋ: ਕਹਾ 3:5, 6

  • ਬਾਈਬਲ ਵਿੱਚੋਂ ਮਿਸਾਲਾਂ:

    • 1 ਰਾਜ 3:9-12​—ਯਹੋਵਾਹ ਦੇ ਲੋਕਾਂ ਦਾ ਨਿਆਂ ਕਰਨ ਲਈ ਰਾਜਾ ਸੁਲੇਮਾਨ ਨੇ ਯਹੋਵਾਹ ਤੋਂ ਸਮਝ ਤੇ ਬੁੱਧ ਮੰਗੀ

    • 2 ਇਤਿ 19:4-7​—ਰਾਜਾ ਯਹੋਸ਼ਾਫ਼ਾਟ ਨੇ ਯਹੂਦਾਹ ਦੇ ਸ਼ਹਿਰਾਂ ਵਿਚ ਨਿਆਂਕਾਰ ਠਹਿਰਾਏ ਤੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਇਹ ਭਾਰੀ ਜ਼ਿੰਮੇਵਾਰੀ ਨਿਭਾਉਂਦੇ ਵੇਲੇ ਯਹੋਵਾਹ ਉਨ੍ਹਾਂ ਦੇ ਨਾਲ ਹੋਵੇਗਾ

ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਵਫ਼ਾਦਾਰ ਬਜ਼ੁਰਗਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

1 ਥੱਸ 5:12, 13; 1 ਤਿਮੋ 5:17; ਇਬ 13:7, 17

ਇਹ ਵੀ ਦੇਖੋ: ਅਫ਼ 4:8, 11, 12

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 20:37​—ਅਫ਼ਸੁਸ ਦੇ ਬਜ਼ੁਰਗ ਪੌਲੁਸ ਰਸੂਲ ਲਈ ਆਪਣਾ ਪਿਆਰ ਜ਼ਾਹਰ ਕਰਨ ਤੋਂ ਨਹੀਂ ਹਿਚਕਿਚਾਏ

    • ਰਸੂ 28:14-16​—ਜਦੋਂ ਪੌਲੁਸ ਰਸੂਲ ਰੋਮ ਨੂੰ ਜਾ ਰਿਹਾ ਸੀ, ਤਾਂ ਉੱਥੇ ਦੇ ਭਰਾ ਲਗਭਗ 65 ਕਿਲੋਮੀਟਰ (40 ਮੀਲ) ਦਾ ਸਫ਼ਰ ਕਰ ਕੇ ਐਪੀਅਸ ਬਾਜ਼ਾਰ ਵਿਚ ਉਸ ਨੂੰ ਮਿਲਣ ਆਏ। ਇਸ ਕਾਰਨ ਪੌਲੁਸ ਨੂੰ ਬਹੁਤ ਹੌਸਲਾ ਮਿਲਿਆ