Skip to content

Skip to table of contents

ਮਾਪੇ

ਮਾਪੇ

ਯਹੋਵਾਹ ਨੇ ਕਿਹੜੇ ਕੁਝ ਕਾਰਨਾਂ ਕਰਕੇ ਵਿਆਹ ਦੀ ਸ਼ੁਰੂਆਤ ਕੀਤੀ?

ਮਾਪਿਆਂ ਦੀ ਆਪਣੇ ਬੱਚਿਆਂ ਬਾਰੇ ਕੀ ਸੋਚ ਹੋਣੀ ਚਾਹੀਦੀ ਹੈ?

ਜ਼ਬੂ 127:3-5; 128:3

ਇਹ ਵੀ ਦੇਖੋ: “ਬੱਚੇ; ਨੌਜਵਾਨ

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 33:4, 5​—ਯਾਕੂਬ ਆਪਣੇ ਬੱਚਿਆਂ ਨੂੰ ਯਹੋਵਾਹ ਵੱਲੋਂ ਦਾਤ ਸਮਝਦਾ ਸੀ

    • ਕੂਚ 1:15, 16, 22; 2:1-4; 6:20​—ਅਮਰਾਮ ਅਤੇ ਯੋਕਬਦ ਦੇ ਮੂਸਾ ਪੈਦਾ ਹੋਇਆ ਅਤੇ ਉਨ੍ਹਾਂ ਨੇ ਉਸ ਨੂੰ ਬਚਾਉਣ ਲਈ ਆਪਣੀ ਜਾਨ ਦਾਅ ʼਤੇ ਲਾ ਦਿੱਤੀ

ਬੱਚਿਆਂ ਪ੍ਰਤੀ ਮਾਪਿਆਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ?

ਬਿਵ 6:6, 7; 11:18, 19; ਕਹਾ 22:6; 2 ਕੁਰਿੰ 12:14; 1 ਤਿਮੋ 5:8

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 1:1-4​—ਅਲਕਾਨਾਹ ਤਿਉਹਾਰਾਂ ਦੇ ਸਮੇਂ ਆਪਣੇ ਪਰਿਵਾਰ ਨੂੰ ਸ਼ੀਲੋਹ ਲੈ ਕੇ ਜਾਂਦਾ ਸੀ ਤਾਂਕਿ ਉਸ ਦਾ ਹਰ ਬੱਚਾ ਯਹੋਵਾਹ ਦੀ ਭਗਤੀ ਵਿਚ ਹਿੱਸਾ ਲੈ ਸਕੇ

    • ਲੂਕਾ 2:39, 41​—ਯੂਸੁਫ਼ ਅਤੇ ਮਰੀਅਮ ਹਰ ਸਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਆਪਣੇ ਬੱਚਿਆਂ ਨੂੰ ਨਾਸਰਤ ਤੋਂ ਯਰੂਸ਼ਲਮ ਲੈ ਕੇ ਜਾਂਦੇ ਸਨ

ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿਖਾਉਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ?

ਕਹਾ 1:8, 9; 22:6

ਇਹ ਵੀ ਦੇਖੋ: 2 ਤਿਮੋ 3:14, 15

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 2:18-21, 26; 3:19​—ਸਮੂਏਲ ਦੇ ਮਾਪਿਆਂ ਨੇ ਉਸ ਨੂੰ ਪਵਿੱਤਰ ਡੇਰੇ ਵਿਚ ਸੇਵਾ ਕਰਨ ਲਈ ਦੇ ਦਿੱਤਾ। ਉਹ ਹਰ ਸਾਲ ਉਸ ਨੂੰ ਮਿਲਣ ਜਾਂਦੇ ਸਨ ਅਤੇ ਉਸ ਲਈ ਚੀਜ਼ਾਂ ਲੈ ਕੇ ਜਾਂਦੇ ਸਨ। ਉਹ ਵੱਡਾ ਹੁੰਦਾ ਗਿਆ ਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ

    • ਲੂਕਾ 2:51, 52​—ਯਿਸੂ ਆਪਣੇ ਮਾਪਿਆਂ ਦੇ ਅਧੀਨ ਰਿਹਾ, ਭਾਵੇਂ ਉਹ ਨਾਮੁਕੰਮਲ ਸਨ

ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ ਮਾਪੇ ਕਿੱਥੋਂ ਸਿੱਖ ਸਕਦੇ ਹਨ?

ਬਿਵ 6:4-9; ਅਫ਼ 6:4; 2 ਤਿਮੋ 3:14-17

ਇਹ ਵੀ ਦੇਖੋ: ਜ਼ਬੂ 127:1; ਕਹਾ 16:3

  • ਬਾਈਬਲ ਵਿੱਚੋਂ ਮਿਸਾਲਾਂ:

    • ਨਿਆ 13:2-8​—ਜਦੋਂ ਮਾਨੋਆਹ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਚਮਤਕਾਰੀ ਤਰੀਕੇ ਨਾਲ ਇਕ ਪੁੱਤਰ ਨੂੰ ਜਨਮ ਦੇਵੇਗੀ, ਤਾਂ ਮਾਨੋਆਹ ਨੇ ਯਹੋਵਾਹ ਤੋਂ ਪੁੱਛਿਆ ਕਿ ਬੱਚੇ ਦੀ ਪਰਵਰਿਸ਼ ਕਰਨ ਲਈ ਉਸ ਨੂੰ ਕੀ-ਕੀ ਕਰਨਾ ਚਾਹੀਦਾ ਹੈ

    • ਜ਼ਬੂ 78:3-8​—ਯਹੋਵਾਹ ਚਾਹੁੰਦਾ ਹੈ ਕਿ ਮਾਪੇ ਬਾਈਬਲ ਤੋਂ ਸਿੱਖੀਆਂ ਗੱਲਾਂ ਆਪਣੇ ਬੱਚਿਆਂ ਨੂੰ ਸਿਖਾਉਣ

ਭਾਵੇਂ ਇਕ ਬੱਚਾ ਅਜਿਹੇ ਪਰਿਵਾਰ ਵਿਚ ਵੱਡਾ ਹੁੰਦਾ ਹੈ ਜੋ ਯਹੋਵਾਹ ਨਾਲ ਪਿਆਰ ਕਰਦਾ ਹੈ, ਫਿਰ ਵੀ ਉਹ ਸ਼ਾਇਦ ਯਹੋਵਾਹ ਦੀ ਸੇਵਾ ਕਰਨੀ ਕਿਉਂ ਛੱਡ ਦੇਵੇ?

ਹਿਜ਼ 18:1-13, 20

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 6:1-5; ਯਹੂ 6​—ਯਹੋਵਾਹ ਨਾਲ ਸਵਰਗ ਵਿਚ ਸਦੀਆਂ ਤਕ ਰਹਿਣ ਦੇ ਬਾਵਜੂਦ ਉਸ ਦੇ ਕਈ ਦੂਤਾਂ ਨੇ ਉਸ ਖ਼ਿਲਾਫ਼ ਬਗਾਵਤ ਕੀਤੀ

    • 1 ਸਮੂ 8:1-3​—ਸਮੂਏਲ ਇਕ ਵਫ਼ਾਦਾਰ ਅਤੇ ਧਰਮੀ ਨਬੀ ਸੀ, ਪਰ ਉਸ ਦੇ ਪੁੱਤਰ ਬੇਈਮਾਨ ਅਤੇ ਭ੍ਰਿਸ਼ਟ ਸਨ

ਮਾਤਾ-ਪਿਤਾ ਨੂੰ ਕਦੋਂ ਤੋਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣਾ ਸ਼ੁਰੂ ਕਰਨਾ ਚਾਹੀਦਾ ਹੈ?

2 ਤਿਮੋ 3:15

  • ਬਾਈਬਲ ਵਿੱਚੋਂ ਮਿਸਾਲਾਂ:

    • ਬਿਵ 29:10-12, 29; 31:12; ਅਜ਼ 10:1​—ਜਦੋਂ ਇਜ਼ਰਾਈਲੀ ਯਹੋਵਾਹ ਬਾਰੇ ਸਿੱਖਣ ਲਈ ਇਕੱਠੇ ਹੁੰਦੇ ਸਨ, ਤਾਂ ਉਹ ਬੱਚਿਆਂ ਨੂੰ ਵੀ ਨਾਲ ਲਿਆਉਂਦੇ ਸਨ

    • ਲੂਕਾ 2:41-52​—ਯੂਸੁਫ਼ ਅਤੇ ਮਰੀਅਮ ਹਰ ਸਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਿਸੂ ਅਤੇ ਬਾਕੀ ਬੱਚਿਆਂ ਨੂੰ ਲੈ ਕੇ ਯਰੂਸ਼ਲਮ ਦੇ ਮੰਦਰ ਜਾਂਦੇ ਹੁੰਦੇ ਸਨ

ਮਾਪਿਆਂ ਨੂੰ ਕਿਹੜੀਆਂ ਮਿਸਾਲਾਂ ʼਤੇ ਚੱਲ ਕੇ ਆਪਣੇ ਬੱਚਿਆਂ ਨੂੰ ਉਨ੍ਹਾਂ ਲੋਕਾਂ ਤੋਂ ਬਚਾਉਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ?

  • ਬਾਈਬਲ ਵਿੱਚੋਂ ਮਿਸਾਲਾਂ:

    • ਕੂਚ 19:4; ਬਿਵ 32:11, 12​—ਯਹੋਵਾਹ ਆਪਣੀ ਤੁਲਨਾ ਇਕ ਉਕਾਬ ਨਾਲ ਕਰਦਾ ਹੈ ਜੋ ਆਪਣੇ ਬੱਚਿਆ ਨੂੰ ਚੁੱਕਦਾ ਹੈ, ਬਚਾਉਂਦਾ ਹੈ ਅਤੇ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ

    • ਯਸਾ 49:15​—ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਇਕ ਦੁੱਧ ਚੁੰਘਾਉਣ ਵਾਲੀ ਮਾਂ ਤੋਂ ਵੀ ਵੱਧ ਕੇ ਆਪਣੇ ਸੇਵਕਾਂ ਦੀ ਦੇਖ-ਭਾਲ ਅਤੇ ਹਿਫਾਜ਼ਤ ਕਰੇਗਾ

    • ਮੱਤੀ 2:1-16​—ਜਦੋਂ ਯਿਸੂ ਨੰਨ੍ਹਾ-ਮੁੰਨਾ ਬੱਚਾ ਸੀ, ਤਾਂ ਸ਼ੈਤਾਨ ਉਸ ਨੂੰ ਮਾਰਨ ਦੇ ਇਰਾਦੇ ਨਾਲ ਜੋਤਸ਼ੀਆਂ ਨੂੰ ਦੁਸ਼ਟ ਰਾਜੇ ਹੇਰੋਦੇਸ ਕੋਲ ਲੈ ਗਿਆ। ਪਰ ਯਹੋਵਾਹ ਨੇ ਯਿਸੂ ਨੂੰ ਬਚਾਉਣ ਲਈ ਯੂਸੁਫ਼ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਨੂੰ ਮਿਸਰ ਲੈ ਜਾਵੇ

    • ਮੱਤੀ 23:37​—ਯਿਸੂ ਨੇ ਦੱਸਿਆ ਕਿ ਜਿਵੇਂ ਇਕ ਕੁੱਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰ ਕੇ ਬਚਾਉਂਦੀ ਹੈ, ਉਸੇ ਤਰ੍ਹਾਂ ਉਹ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਹੈ

ਮਾਪਿਆਂ ਨੂੰ ਕਿਉਂ ਆਪਣੇ ਬੱਚਿਆਂ ਨੂੰ ਜਿਨਸੀ ਮਾਮਲਿਆਂ ਬਾਰੇ ਸਮਝਾਉਣਾ ਚਾਹੀਦਾ ਹੈ?

  • ਬਾਈਬਲ ਵਿੱਚੋਂ ਮਿਸਾਲਾਂ:

    • ਲੇਵੀ 15:2, 3, 16, 18, 19; ਬਿਵ 31:10-13​—ਮੂਸਾ ਦੇ ਕਾਨੂੰਨ ਵਿਚ ਖੁੱਲ੍ਹ ਕੇ ਜਿਨਸੀ ਮਾਮਲਿਆਂ ਬਾਰੇ ਗੱਲ ਕੀਤੀ ਗਈ ਸੀ। ਯਹੋਵਾਹ ਨੇ ਕਿਹਾ ਸੀ ਕਿ ਜਦੋਂ ਵੀ ਇਹ ਕਾਨੂੰਨ ਪੜ੍ਹ ਕੇ ਸੁਣਾਇਆ ਜਾਵੇ, ਤਾਂ ਬੱਚੇ ਵੀ ਮੌਜੂਦ ਹੋਣ

    • ਜ਼ਬੂ 139:13-16​—ਯਹੋਵਾਹ ਨੇ ਜਿਸ ਤਰੀਕੇ ਨਾਲ ਇਨਸਾਨ ਦਾ ਸਰੀਰ ਬਣਾਇਆ ਹੈ ਅਤੇ ਬੱਚੇ ਪੈਦਾ ਕਰਨ ਦੀ ਕਾਬਲੀਅਤ ਦਿੱਤੀ ਹੈ, ਉਸ ਲਈ ਦਾਊਦ ਨੇ ਯਹੋਵਾਹ ਦੀ ਤਾਰੀਫ਼ ਕੀਤੀ

    • ਕਹਾ 2:10-15​—ਯਹੋਵਾਹ ਤੋਂ ਮਿਲੇ ਗਿਆਨ ਅਤੇ ਬੁੱਧ ਦੀ ਮਦਦ ਨਾਲ ਅਸੀਂ ਘਿਣਾਉਣੇ ਅਤੇ ਧੋਖੇਬਾਜ਼ ਲੋਕਾਂ ਤੋਂ ਬਚ ਸਕਦੇ ਹਾਂ

ਬੱਚਿਆਂ ਨੂੰ ਕਿਉਂ ਪਿਆਰ ਨਾਲ ਸਿਖਾਉਣਾ ਅਤੇ ਸੁਧਾਰਨਾ ਚਾਹੀਦਾ ਹੈ?

ਕਹਾ 13:24; 29:17; ਯਿਰ 30:11; ਅਫ਼ 6:4

ਇਹ ਵੀ ਦੇਖੋ: ਜ਼ਬੂ 25:8; 145:9; ਕੁਲੁ 3:21

  • ਬਾਈਬਲ ਵਿੱਚੋਂ ਮਿਸਾਲਾਂ:

    • ਜ਼ਬੂ 32:1-5​—ਭਾਵੇਂ ਯਹੋਵਾਹ ਨੇ ਰਾਜਾ ਦਾਊਦ ਨੂੰ ਉਸ ਦੇ ਪਾਪਾਂ ਦੀ ਸਜ਼ਾ ਦਿੱਤੀ, ਪਰ ਉਸ ਨੂੰ ਇਹ ਜਾਣ ਕੇ ਦਿਲਾਸਾ ਮਿਲਿਆ ਕਿ ਯਹੋਵਾਹ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ

    • ਯੂਨਾ 4:1-11​—ਯੂਨਾਹ ਨਬੀ ਗੁੱਸੇ ਅਤੇ ਨਿਰਾਦਰ ਨਾਲ ਯਹੋਵਾਹ ਨਾਲ ਬੋਲਿਆ, ਫਿਰ ਵੀ ਯਹੋਵਾਹ ਨੇ ਧੀਰਜ ਨਾਲ ਉਸ ਨੂੰ ਦਇਆ ਬਾਰੇ ਸਿਖਾਇਆ

ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅਨੁਸ਼ਾਸਨ ਦੇਣਾ ਪਿਆਰ ਦਾ ਸਬੂਤ ਹੈ?