Skip to content

Skip to table of contents

ਆਪਸੀ ਮਤਭੇਦ ਸੁਲਝਾਉਣੇ

ਆਪਸੀ ਮਤਭੇਦ ਸੁਲਝਾਉਣੇ

ਜਦੋਂ ਸਾਨੂੰ ਕੋਈ ਠੇਸ ਪਹੁੰਚਾਉਂਦਾ ਹੈ, ਤਾਂ ਸਾਨੂੰ ਗੁੱਸੇ ਕਿਉਂ ਨਹੀਂ ਹੋਣਾ ਚਾਹੀਦਾ ਜਾਂ ਬਦਲਾ ਨਹੀਂ ਲੈਣਾ ਚਾਹੀਦਾ?

ਕਹਾ 20:22; 24:29; ਰੋਮੀ 12:17, 18; ਯਾਕੂ 1:19, 20; 1 ਪਤ 3:8, 9

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 25:9-13, 23-35​—ਜਦੋਂ ਨਾਬਾਲ ਨੇ ਦਾਊਦ ਤੇ ਉਸ ਦੇ ਆਦਮੀਆਂ ਦੀ ਬੇਇੱਜ਼ਤੀ ਕੀਤੀ ਅਤੇ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਦਾਊਦ ਨੇ ਗੁੱਸੇ ਵਿਚ ਆ ਕੇ ਨਾਬਾਲ ਅਤੇ ਉਸ ਦੇ ਘਰਾਣੇ ਦੇ ਸਾਰੇ ਆਦਮੀਆਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਪਰ ਅਬੀਗੈਲ ਦੀ ਵਧੀਆ ਸਲਾਹ ਕਰਕੇ ਦਾਊਦ ਖ਼ੂਨ ਵਹਾਉਣ ਤੋਂ ਬਚ ਗਿਆ

    • ਕਹਾ 24:17-20​—ਪਰਮੇਸ਼ੁਰ ਦੀ ਪ੍ਰੇਰਣਾ ਨਾਲ ਰਾਜਾ ਸੁਲੇਮਾਨ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਦੁਸ਼ਮਣ ਦੇ ਡਿਗਣ ਤੇ ਖ਼ੁਸ਼ ਨਾ ਹੋਣ ਕਿਉਂਕਿ ਯਹੋਵਾਹ ਇਸ ਤੋਂ ਖ਼ੁਸ਼ ਨਹੀਂ ਹੁੰਦਾ। ਅਸੀਂ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੰਦੇ ਹਾਂ ਕਿ ਉਹੀ ਸਾਡਾ ਨਿਆਂ ਕਰੇਗਾ

ਜੇ ਸਾਡਾ ਕਿਸੇ ਭੈਣ ਜਾਂ ਭਰਾ ਨਾਲ ਝਗੜਾ ਹੋ ਜਾਂਦਾ ਹੈ, ਤਾਂ ਕੀ ਸਾਨੂੰ ਉਸ ਨਾਲ ਗੱਲ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ ਜਾਂ ਦਿਲ ਵਿਚ ਨਾਰਾਜ਼ਗੀ ਪਾਲ਼ ਲੈਣੀ ਚਾਹੀਦੀ ਹੈ?

ਲੇਵੀ 19:17, 18; 1 ਕੁਰਿੰ 13:4, 5; ਅਫ਼ 4:26

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 5:23, 24​—ਯਿਸੂ ਨੇ ਸਮਝਾਇਆ ਕਿ ਜੇ ਕੋਈ ਮਸੀਹੀ ਸਾਡੇ ਨਾਲ ਕਿਸੇ ਗੱਲੋਂ ਨਾਰਾਜ਼ ਹੈ, ਤਾਂ ਸਾਨੂੰ ਉਸ ਨਾਲ ਸੁਲ੍ਹਾ ਕਰਨ ਵਿਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ

ਜਦੋਂ ਕੋਈ ਸਾਡਾ ਦਿਲ ਦੁਖਾਉਂਦਾ ਹੈ, ਤਾਂ ਕੀ ਕਰਨਾ ਸਭ ਤੋਂ ਵਧੀਆ ਰਹੇਗਾ?

ਜੇ ਕੋਈ ਸਾਡੇ ਖ਼ਿਲਾਫ਼ ਵਾਰ-ਵਾਰ ਪਾਪ ਕਰਦਾ ਹੈ, ਪਰ ਫਿਰ ਉਹ ਦਿਲੋਂ ਤੋਬਾ ਕਰਦਾ ਹੈ, ਤਾਂ ਸਾਨੂੰ ਉਸ ਨੂੰ ਕਿਉਂ ਮਾਫ਼ ਕਰਨਾ ਚਾਹੀਦਾ ਹੈ?

ਜੇ ਕੋਈ ਸਾਨੂੰ ਬਦਨਾਮ ਕਰਦਾ ਹੈ ਜਾਂ ਸਾਡੇ ਨਾਲ ਧੋਖਾਧੜੀ ਕਰਦਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਪਾਪ ਕਰਦਾ ਹੈ ਜਿਸ ਨੂੰ ਸਾਡੇ ਲਈ ਨਜ਼ਰਅੰਦਾਜ਼ ਕਰਨਾ ਔਖਾ ਹੈ, ਤਾਂ ਕਿਸ ਨੂੰ ਉਸ ਵਿਅਕਤੀ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਕਿਸ ਮਕਸਦ ਨਾਲ?

ਮੱਤੀ 18:15

ਇਹ ਵੀ ਦੇਖੋ: ਯਾਕੂ 5:20

ਜਦੋਂ ਅਸੀਂ ਇਕੱਲਿਆਂ ਉਸ ਵਿਅਕਤੀ ਨਾਲ ਗੱਲ ਕਰਦੇ ਹਾਂ ਜਿਸ ਨੇ ਸਾਨੂੰ ਬਦਨਾਮ ਕੀਤਾ ਹੈ ਜਾਂ ਸਾਡੇ ਨਾਲ ਧੋਖਾਧੜੀ ਕੀਤੀ ਹੈ, ਪਰ ਉਹ ਪਛਤਾਵਾ ਨਹੀਂ ਕਰਦਾ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?