Skip to content

Skip to table of contents

ਅਧਿਐਨ ਕਰਨਾ

ਅਧਿਐਨ ਕਰਨਾ

ਇਕ ਮਸੀਹੀ ਨੂੰ ਕਿਉਂ ਲਗਾਤਾਰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਚਾਹੀਦਾ ਹੈ?

ਜ਼ਬੂ 1:1-3; ਕਹਾ 18:15; 1 ਤਿਮੋ 4:6; 2 ਤਿਮੋ 2:15

ਇਹ ਵੀ ਦੇਖੋ: ਰਸੂ 17:11

  • ਬਾਈਬਲ ਵਿੱਚੋਂ ਮਿਸਾਲਾਂ:

    • ਜ਼ਬੂ 119:97-101​—ਇਸ ਜ਼ਬੂਰ ਦੇ ਲਿਖਾਰੀ ਨੇ ਦੱਸਿਆ ਕਿ ਉਸ ਨੂੰ ਪਰਮੇਸ਼ੁਰ ਦੇ ਕਾਨੂੰਨ ਨਾਲ ਪਿਆਰ ਹੈ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਉਸ ਨੂੰ ਕਿੰਨੇ ਫ਼ਾਇਦੇ ਹੋਏ ਹਨ

    • ਦਾਨੀ 9:1-3, ਫੁਟਨੋਟ​—ਦਾਨੀਏਲ ਨਬੀ ਪਵਿੱਤਰ ਲਿਖਤਾਂ ਦਾ ਅਧਿਐਨ ਕਰ ਕੇ ਜਾਣ ਸਕਿਆ ਕਿ ਇਜ਼ਰਾਈਲੀ ਬਾਬਲ ਵਿਚ 70 ਸਾਲਾਂ ਦੀ ਗ਼ੁਲਾਮੀ ਤੋਂ ਜਲਦੀ ਹੀ ਆਜ਼ਾਦ ਹੋਣ ਵਾਲੇ ਸਨ

ਸਾਨੂੰ ਕਿਉਂ ਬਾਈਬਲ ਤੋਂ ਗਿਆਨ ਲੈਂਦੇ ਰਹਿਣ ਦੀ ਲੋੜ ਹੈ?

ਇਬ 6:1-3; 2 ਪਤ 3:18

  • ਬਾਈਬਲ ਵਿੱਚੋਂ ਮਿਸਾਲਾਂ:

    • ਕਹਾ 4:18​—ਜਿਸ ਤਰ੍ਹਾਂ ਸਵੇਰ ਦਾ ਚਾਨਣ ਹੌਲੀ-ਹੌਲੀ ਵਧਦਾ ਜਾਂਦਾ ਹੈ, ਉਸੇ ਤਰ੍ਹਾਂ ਯਹੋਵਾਹ ਹੌਲੀ-ਹੌਲੀ ਸੱਚਾਈ ਬਾਰੇ ਆਪਣੇ ਸੇਵਕਾਂ ਦੀ ਸਮਝ ਵਿਚ ਵਾਧਾ ਕਰਦਾ ਹੈ

    • ਮੱਤੀ 24:45-47​—ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕਰੇਗਾ ਜੋ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੂੰ ਸਹੀ ਸਮੇਂ ਤੇ ਗਿਆਨ ਦੇਵੇਗਾ

ਸਾਨੂੰ ਇਨਸਾਨਾਂ ਦੀਆਂ ਕਿਤਾਬਾਂ ਵਿਚ ਪਾਈ ਜਾਂਦੀ ਬੁੱਧ ਨਾਲੋਂ ਕਿਤੇ ਜ਼ਿਆਦਾ ਬਾਈਬਲ ਵਿਚ ਪਾਈ ਜਾਂਦੀ ਬੁੱਧ ਨੂੰ ਅਨਮੋਲ ਕਿਉਂ ਸਮਝਣਾ ਚਾਹੀਦਾ ਹੈ?

ਦਿਲੋਂ ਬਾਈਬਲ ਦਾ ਅਧਿਐਨ ਕਰਨ ਵਾਲਿਆਂ ਨੂੰ ਯਹੋਵਾਹ ਕੀ ਦੇਣ ਦਾ ਵਾਅਦਾ ਕਰਦਾ ਹੈ?

ਬਾਈਬਲ ਦਾ ਅਧਿਐਨ ਕਰਨ ਤੋਂ ਪਹਿਲਾਂ ਸਾਨੂੰ ਪ੍ਰਾਰਥਨਾ ਵਿਚ ਕੀ ਮੰਗਣਾ ਚਾਹੀਦਾ ਹੈ?

“ਵਫ਼ਾਦਾਰ ਅਤੇ ਸਮਝਦਾਰ ਨੌਕਰ” ਜੋ ਪ੍ਰਕਾਸ਼ਨ ਤੇ ਵੀਡੀਓ ਤਿਆਰ ਕਰਦਾ ਹੈ, ਉਨ੍ਹਾਂ ਦਾ ਸਾਨੂੰ ਪੂਰਾ ਫ਼ਾਇਦਾ ਕਿਉਂ ਲੈਣਾ ਚਾਹੀਦਾ ਹੈ?

ਸਾਨੂੰ ਕਿਉਂ ਬਾਈਬਲ ਦਾ ਸਹੀ-ਸਹੀ ਗਿਆਨ ਲੈਣਾ ਚਾਹੀਦਾ ਹੈ ਅਤੇ ਇਸ ਦੀਆਂ ਬਾਰੀਕੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ?

ਬੁੱਧ ਅਤੇ ਸਮਝ ਹਾਸਲ ਕਰਨੀ ਕਿੰਨੀ ਕੁ ਜ਼ਰੂਰੀ ਹੈ?

ਸਾਨੂੰ ਕਿਉਂ ਹੌਲੀ-ਹੌਲੀ ਤੇ ਧਿਆਨ ਨਾਲ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਇਸ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

ਸਾਨੂੰ ਕਿਉਂ ਸੋਚਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ?

ਸਾਨੂੰ ਇਸ ਗੱਲ ʼਤੇ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ ਕਿ ਅਸੀਂ ਸਿੱਖੀਆਂ ਗੱਲਾਂ ਦੂਜਿਆਂ ਨੂੰ ਕਿਵੇਂ ਸਮਝਾਵਾਂਗੇ?

ਅਹਿਮ ਸੱਚਾਈਆਂ ਦਾ ਵਾਰ-ਵਾਰ ਅਧਿਐਨ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

2 ਪਤ 1:13; 3:1, 2

  • ਬਾਈਬਲ ਵਿੱਚੋਂ ਮਿਸਾਲਾਂ:

    • ਬਿਵ 6:6, 7; 11:18-20​—ਯਹੋਵਾਹ ਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਉਸ ਦੀਆਂ ਗੱਲਾਂ ਵਾਰ-ਵਾਰ ਸਿਖਾਉਣ ਤਾਂਕਿ ਇਹ ਉਨ੍ਹਾਂ ਦੇ ਦਿਲਾਂ ਵਿਚ ਬੈਠ ਜਾਣ

ਜਦੋਂ ਸਾਰਾ ਪਰਿਵਾਰ ਮਿਲ ਕੇ ਪਰਮੇਸ਼ੁਰ ਦੇ ਬਚਨ ʼਤੇ ਚਰਚਾ ਕਰਦਾ ਹੈ, ਤਾਂ ਇਸ ਦੇ ਕੀ ਫ਼ਾਇਦੇ ਹੁੰਦੇ ਹਨ?

ਅਫ਼ 6:4

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 18:17-19​—ਯਹੋਵਾਹ ਚਾਹੁੰਦਾ ਸੀ ਕਿ ਅਬਰਾਹਾਮ ਆਪਣੇ ਪੂਰੇ ਘਰਾਣੇ ਨੂੰ ਪਰਮੇਸ਼ੁਰ ਦੀ ਆਗਿਆ ਮੰਨਣੀ ਤੇ ਸਹੀ ਕੰਮ ਕਰਨੇ ਸਿਖਾਵੇ

    • ਜ਼ਬੂ 78:5-7​—ਇਜ਼ਰਾਈਲ ਵਿਚ ਹਰ ਪੀੜ੍ਹੀ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਅਗਲੀ ਪੀੜ੍ਹੀ ਨੂੰ ਯਹੋਵਾਹ ਬਾਰੇ ਸਿਖਾਵੇ ਤਾਂਕਿ ਲੋਕ ਉਸ ʼਤੇ ਭਰੋਸਾ ਕਰਦੇ ਰਹਿਣ

ਸਭਾਵਾਂ ਵਿਚ ਭੈਣਾਂ-ਭਰਾਵਾਂ ਨਾਲ ਮਿਲ ਕੇ ਅਧਿਐਨ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ?

ਇਬ 10:25

ਇਹ ਵੀ ਦੇਖੋ: ਕਹਾ 18:1