Skip to content

Skip to table of contents

ਬੁੱਧ

ਬੁੱਧ

ਸੱਚੀ ਬੁੱਧ ਪਾਉਣ ਲਈ ਕੀ ਜ਼ਰੂਰੀ ਹੈ?

ਸੱਚੀ ਬੁੱਧ ਸਾਨੂੰ ਕਿੱਥੋਂ ਮਿਲ ਸਕਦੀ ਹੈ?

ਕੀ ਬੁੱਧ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਸਹੀ ਹੈ?

ਕੁਲੁ 1:9; ਯਾਕੂ 1:5

  • ਬਾਈਬਲ ਵਿੱਚੋਂ ਮਿਸਾਲਾਂ:

    • 2 ਇਤਿ 1:8-12​—ਨੌਜਵਾਨ ਰਾਜਾ ਸੁਲੇਮਾਨ ਨੇ ਇਜ਼ਰਾਈਲ ʼਤੇ ਚੰਗੀ ਤਰ੍ਹਾਂ ਰਾਜ ਕਰਨ ਲਈ ਯਹੋਵਾਹ ਤੋਂ ਬੁੱਧ ਮੰਗੀ ਅਤੇ ਉਸ ਨੇ ਖ਼ੁਸ਼ੀ-ਖ਼ੁਸ਼ੀ ਸੁਲੇਮਾਨ ਦੀ ਇੱਛਾ ਪੂਰੀ ਕੀਤੀ

    • ਕਹਾ 2:1-5​—ਬੁੱਧ, ਸਮਝ ਅਤੇ ਸੂਝ-ਬੂਝ ਦੀ ਤੁਲਨਾ ਗੁਪਤ ਖ਼ਜ਼ਾਨੇ ਨਾਲ ਕੀਤੀ ਗਈ ਹੈ। ਜੇ ਅਸੀਂ ਇਨ੍ਹਾਂ ਦੀ ਖੋਜ ਕਰਨ ਲਈ ਮਿਹਨਤ ਕਰਾਂਗੇ, ਤਾਂ ਯਹੋਵਾਹ ਸਾਡੀ ਮਦਦ ਕਰੇਗਾ

ਯਹੋਵਾਹ ਸਾਨੂੰ ਬੁੱਧ ਕਿਵੇਂ ਦਿੰਦਾ ਹੈ?

ਯਸਾ 11:2; 1 ਕੁਰਿੰ 1:24, 30; 2:13; ਅਫ਼ 1:17; ਕੁਲੁ 2:2, 3

  • ਬਾਈਬਲ ਵਿੱਚੋਂ ਮਿਸਾਲਾਂ:

    • ਕਹਾ 8:1-3, 22-31​—ਬੁੱਧ ਨੂੰ ਇਕ ਇਨਸਾਨ ਦੀ ਤਰ੍ਹਾਂ ਦਰਸਾਇਆ ਗਿਆ ਹੈ ਅਤੇ ਇਹ ਪਰਮੇਸ਼ੁਰ ਦਾ ਪੁੱਤਰ ਹੈ ਜਿਸ ਨੂੰ ਸਭ ਤੋਂ ਪਹਿਲਾਂ ਰਚਿਆ ਗਿਆ ਸੀ

    • ਮੱਤੀ 13:51-54​—ਯਿਸੂ ਦੇ ਨੇੜੇ-ਤੇੜੇ ਰਹਿਣ ਵਾਲੇ ਬਹੁਤ ਸਾਰੇ ਲੋਕ ਸਮਝ ਨਹੀਂ ਸਕੇ ਕਿ ਉਸ ਨੂੰ ਇੰਨੀ ਬੁੱਧ ਕਿੱਥੋਂ ਮਿਲੀ ਸੀ

ਕਿਹੜੀਆਂ ਕੁਝ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਪਰਮੇਸ਼ੁਰ ਦੀ ਬੁੱਧ ਮਿਲੀ ਹੈ?

ਬੁੱਧ ਕਿਵੇਂ ਜ਼ਿੰਦਗੀ ਵਿਚ ਸਾਨੂੰ ਸੇਧ ਦਿੰਦੀ ਹੈ ਤੇ ਸਾਡੀ ਰਾਖੀ ਕਰਦੀ ਹੈ?

ਪਰਮੇਸ਼ੁਰ ਤੋਂ ਮਿਲੀ ਬੁੱਧ ਕਿੰਨੀ ਕੁ ਅਨਮੋਲ ਹੈ?

ਕਹਾ 3:13, 14; 8:11

ਇਹ ਵੀ ਦੇਖੋ: ਅੱਯੂ 28:18

  • ਬਾਈਬਲ ਵਿੱਚੋਂ ਮਿਸਾਲਾਂ:

    • ਅੱਯੂ 28:12, 15-19​—ਭਾਵੇਂ ਅੱਯੂਬ ਨੇ ਗਮ, ਨੁਕਸਾਨ ਅਤੇ ਦੁੱਖ ਝੱਲੇ, ਫਿਰ ਵੀ ਉਹ ਪਰਮੇਸ਼ੁਰ ਤੋਂ ਮਿਲੀ ਬੁੱਧ ਲਈ ਅਹਿਸਾਨਮੰਦ ਸੀ

    • ਜ਼ਬੂ 19:7-9​—ਰਾਜਾ ਦਾਊਦ ਨੇ ਕਿਹਾ ਕਿ ਚਾਹੇ ਇਕ ਵਿਅਕਤੀ ਨਾਤਜਰਬੇਕਾਰ ਹੋਵੇ, ਪਰ ਯਹੋਵਾਹ ਦਾ ਕਾਨੂੰਨ ਅਤੇ ਉਸ ਦੀ ਨਸੀਹਤ ਉਸ ਨੂੰ ਬੁੱਧੀਮਾਨ ਬਣਾ ਸਕਦੀ ਹੈ

ਪਰਮੇਸ਼ੁਰ ਨੂੰ ਨਜ਼ਰਅੰਦਾਜ਼ ਕਰਨ ਵਾਲੀ ਦੁਨੀਆਂ ਦੀ ਬੁੱਧ ਮੁਤਾਬਕ ਜੀਉਣਾ ਕਿਉਂ ਖ਼ਤਰਨਾਕ ਹੋ ਸਕਦਾ ਹੈ?