Skip to content

Skip to table of contents

ਕੰਮ-ਕਾਰ

ਕੰਮ-ਕਾਰ

ਕੰਮ ਅਤੇ ਖ਼ੁਸ਼ੀ ਕਿਵੇਂ ਇਕ-ਦੂਜੇ ਨਾਲ ਜੁੜੇ ਹੋਏ ਹਨ?

ਕੋਈ ਚੰਗਾ ਕੰਮ ਸਿੱਖਣ ਅਤੇ ਉਸ ਵਿਚ ਮਾਹਰ ਬਣਨ ਦੇ ਕਿਹੜੇ ਕੁਝ ਫ਼ਾਇਦੇ ਹਨ?

ਕਹਾ 22:29

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 16:16-23​—ਨੌਜਵਾਨ ਦਾਊਦ ਮਾਹਰ ਸੰਗੀਤਕਾਰ ਵਜੋਂ ਜਾਣਿਆ ਜਾਂਦਾ ਸੀ। ਜਦੋਂ ਇਜ਼ਰਾਈਲ ਦਾ ਰਾਜਾ ਸ਼ਾਊਲ ਪਰੇਸ਼ਾਨ ਹੁੰਦਾ ਸੀ, ਤਾਂ ਦਾਊਦ ਸੰਗੀਤ ਵਜਾ ਕੇ ਉਸ ਨੂੰ ਸ਼ਾਂਤ ਕਰਦਾ ਸੀ

    • 2 ਇਤਿ 2:13, 14​—ਹੀਰਾਮ-ਅਬੀ ਇਕ ਮਾਹਰ ਕਾਰੀਗਰ ਸੀ। ਇਸ ਕਰਕੇ ਰਾਜਾ ਸੁਲੇਮਾਨ ਨੇ ਉਸ ਨੂੰ ਉਸਾਰੀ ਦੇ ਇਕ ਵੱਡੇ ਕੰਮ ਵਿਚ ਵਰਤਿਆ

ਯਹੋਵਾਹ ਦੇ ਸੇਵਕ ਕਿਸ ਤਰ੍ਹਾਂ ਦੇ ਕਾਮਿਆਂ ਵਜੋਂ ਜਾਣੇ ਜਾਣਾ ਚਾਹੁੰਦੇ ਹਨ?

ਅਫ਼ 4:28; ਕੁਲੁ 3:23

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 24:10-21​—ਰਿਬਕਾਹ ਬਹੁਤ ਮਿਹਨਤੀ ਸੀ ਤੇ ਉਸ ਨੇ ਅਬਰਾਹਾਮ ਦੇ ਨੌਕਰ ਦੀ ਮਦਦ ਕੀਤੀ। ਰਿਬਕਾਹ ਨੇ ਉਸ ਨੌਕਰ ਵਾਸਤੇ ਉਹ ਵੀ ਕੀਤਾ ਜੋ ਉਸ ਨੇ ਕਰਨ ਲਈ ਕਿਹਾ ਵੀ ਨਹੀਂ ਸੀ

    • ਫ਼ਿਲਿ 2:19-23​—ਤਿਮੋਥਿਉਸ ਨਿਮਰ ਸੀ ਤੇ ਦੂਜਿਆਂ ਲਈ ਸਖ਼ਤ ਮਿਹਨਤ ਕਰਨ ਲਈ ਤਿਆਰ ਰਹਿੰਦਾ ਸੀ, ਇਸ ਲਈ ਪੌਲੁਸ ਨੇ ਉਸ ʼਤੇ ਭਰੋਸਾ ਕਰ ਕੇ ਉਸ ਨੂੰ ਇਕ ਵੱਡੀ ਜ਼ਿੰਮੇਵਾਰੀ ਦਿੱਤੀ

ਪਰਮੇਸ਼ੁਰ ਦੇ ਸੇਵਕਾਂ ਨੂੰ ਆਲਸੀ ਬਣਨ ਤੋਂ ਕਿਉਂ ਬਚਣਾ ਚਾਹੀਦਾ ਹੈ?

ਕਹਾ 13:4; 18:9; 21:25, 26; ਉਪ 10:18

  • ਬਾਈਬਲ ਵਿੱਚੋਂ ਮਿਸਾਲਾਂ:

    • ਕਹਾ 6:6-11​—ਰਾਜਾ ਸੁਲੇਮਾਨ ਨੇ ਕੀੜੀ ਦੀ ਮਿਸਾਲ ਦੇ ਕੇ ਸਿਖਾਇਆ ਕਿ ਸਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਅਤੇ ਆਲਸੀ ਨਹੀਂ ਬਣਨਾ ਚਾਹੀਦਾ

ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਾਨੂੰ ਮਿਹਨਤ ਕਿਉਂ ਕਰਨੀ ਚਾਹੀਦੀ ਹੈ?

ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਸਾਨੂੰ ਸਖ਼ਤ ਮਿਹਨਤ ਕਿਉਂ ਕਰਨੀ ਚਾਹੀਦੀ ਹੈ?

1 ਤਿਮੋ 5:8

  • ਬਾਈਬਲ ਵਿੱਚੋਂ ਮਿਸਾਲਾਂ:

    • ਰੂਥ 1:16, 17; 2:2, 3, 6, 7, 17, 18​—ਨੌਜਵਾਨ ਵਿਧਵਾ ਰੂਥ ਨੇ ਆਪਣੀ ਸੱਸ ਨਾਓਮੀ ਦੀ ਦੇਖ-ਭਾਲ ਕਰਨ ਲਈ ਸਖ਼ਤ ਮਿਹਨਤ ਕੀਤੀ

    • ਮੱਤੀ 15:4-9​—ਯਿਸੂ ਨੇ ਉਨ੍ਹਾਂ ਲੋਕਾਂ ਦੀ ਨਿੰਦਿਆ ਕੀਤੀ ਜੋ ਪਰਮੇਸ਼ੁਰ ਦੀ ਸੇਵਾ ਕਰਨ ਦੇ ਨਾਂ ʼਤੇ ਆਪਣੇ ਮਾਪਿਆਂ ਦੀ ਦੇਖ-ਭਾਲ ਨਹੀਂ ਕਰਦੇ

ਮਸੀਹੀਆਂ ਨੂੰ ਆਪਣੀ ਮਿਹਨਤ ਦੀ ਕਮਾਈ ਨਾਲ ਕੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ?

ਕੰਮ ਕਰਨ ਅਤੇ ਪੈਸਾ ਕਮਾਉਣ ਬਾਰੇ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ?

ਅਸੀਂ ਕਿਵੇਂ ਜਾਣਦੇ ਹਾਂ ਕਿ ਸਾਡੇ ਕੰਮ ਨੂੰ ਚੰਗੀ ਤਰ੍ਹਾਂ ਕਰਨ ਅਤੇ ਸਾਡੀਆਂ ਲੋੜਾਂ ਪੂਰੀਆਂ ਕਰਨ ਵਿਚ ਯਹੋਵਾਹ ਸਾਡੀ ਮਦਦ ਕਰਨੀ ਚਾਹੁੰਦਾ ਹੈ?

ਮੱਤੀ 6:25, 30-32; ਲੂਕਾ 11:2, 3; 2 ਕੁਰਿੰ 9:10

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 31:3-13​—ਲਾਬਾਨ ਨੇ ਆਪਣੇ ਜਵਾਈ ਯਾਕੂਬ ਨਾਲ ਧੋਖਾ ਕੀਤਾ ਜੋ ਉਸ ਕੋਲ ਕੰਮ ਕਰਦਾ ਸੀ। ਪਰ ਯਹੋਵਾਹ ਨੇ ਯਾਕੂਬ ਦੀ ਮਿਹਨਤ ਦੇਖੀ ਅਤੇ ਉਸ ਨੂੰ ਬਰਕਤ ਦਿੱਤੀ

    • ਉਤ 39:1-6, 20-23​—ਜਦੋਂ ਯੂਸੁਫ਼ ਪੋਟੀਫ਼ਰ ਦੇ ਘਰ ਕੰਮ ਕਰਦਾ ਸੀ ਅਤੇ ਜੇਲ੍ਹ ਵਿਚ ਕੈਦ ਸੀ, ਤਾਂ ਉਸ ਵੇਲੇ ਯਹੋਵਾਹ ਨੇ ਉਸ ਦੇ ਕੰਮ ʼਤੇ ਬਰਕਤ ਪਾਈ

ਸਾਨੂੰ ਆਪਣੇ ਕੰਮ ਜਾਂ ਨੌਕਰੀ ਨੂੰ ਯਹੋਵਾਹ ਦੀ ਸੇਵਾ ਨਾਲੋਂ ਜ਼ਿਆਦਾ ਅਹਿਮੀਅਤ ਕਿਉਂ ਨਹੀਂ ਦੇਣੀ ਚਾਹੀਦੀ?

ਜ਼ਬੂ 39:5-7; ਮੱਤੀ 6:33; ਯੂਹੰ 6:27

  • ਬਾਈਬਲ ਵਿੱਚੋਂ ਮਿਸਾਲਾਂ:

    • ਲੂਕਾ 12:15-21​—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਧਨ-ਦੌਲਤ ਨੂੰ ਯਹੋਵਾਹ ਦੀ ਭਗਤੀ ਨਾਲੋਂ ਜ਼ਿਆਦਾ ਅਹਿਮੀਅਤ ਦੇਣੀ ਮੂਰਖਤਾ ਹੈ

    • 1 ਤਿਮੋ 6:17-19​—ਪੌਲੁਸ ਰਸੂਲ ਨੇ ਕੁਝ ਅਮੀਰ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਘਮੰਡੀ ਨਾ ਬਣ ਜਾਣ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ “ਚੰਗੇ ਕੰਮਾਂ ਵਿਚ ਲੱਗੇ ਰਹਿਣ”

ਕੰਮ ਜਾਂ ਨੌਕਰੀ ਦੀ ਚੋਣ ਕਰਦੇ ਸਮੇਂ ਸਾਨੂੰ ਕਿਹੜੇ ਅਸੂਲ ਧਿਆਨ ਵਿਚ ਰੱਖਣੇ ਚਾਹੀਦੇ ਹਨ?

  • ਕੂਚ 20:4; ਰਸੂ 15:29; ਅਫ਼ 4:28; ਪ੍ਰਕਾ 21:8​—ਕੀ ਮੈਨੂੰ ਇਸ ਕੰਮ ਵਿਚ ਕੁਝ ਅਜਿਹਾ ਕਰਨਾ ਪਵੇਗਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹੈ?

  • ਕੂਚ 21:22-24; ਯਸਾ 2:4; 1 ਕੁਰਿੰ 6:9, 10; 2 ਕੁਰਿੰ 7:1​—ਕੀ ਇਹ ਕੰਮ ਕਰ ਕੇ ਮੈਂ ਕੁਝ ਅਜਿਹਾ ਕਰਨ ਵਿਚ ਯੋਗਦਾਨ ਪਾ ਰਿਹਾ ਹੋਵਾਂਗਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ ਜਾਂ ਮੈਂ ਦੂਜਿਆਂ ਨੂੰ ਵੀ ਗ਼ਲਤ ਕੰਮ ਕਰਨ ਦੀ ਹੱਲਾਸ਼ੇਰੀ ਦੇ ਰਿਹਾ ਹੋਵਾਂਗਾ?

  • ਰੋਮੀ 13:1-7; ਤੀਤੁ 3:1, 2​—ਕੀ ਇਹ ਕੰਮ ਕਰ ਕੇ ਮੈਂ ਸਰਕਾਰ ਦਾ ਕੋਈ ਕਾਨੂੰਨ ਤੋੜ ਰਿਹਾ ਹੋਵਾਂਗਾ?

  • 2 ਕੁਰਿੰ 6:14-16; ਪ੍ਰਕਾ 18:2, 4​—ਕੀ ਇਹ ਕੰਮ ਕਰ ਕੇ ਮੈਂ ਝੂਠੇ ਧਰਮ ਦਾ ਹਿੱਸਾ ਬਣ ਰਿਹਾ ਹੋਵਾਂਗਾ ਜਾਂ ਇਸ ਦਾ ਸਾਥ ਦੇ ਰਿਹਾ ਹੋਵਾਂਗਾ?

ਯਹੋਵਾਹ ਦੀ ਸੇਵਾ ਨਾਲ ਜੁੜੇ ਕੰਮ

ਮਸੀਹੀਆਂ ਲਈ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ?

ਅਸੀਂ ਯਹੋਵਾਹ ਦੀ ਸੇਵਾ ਜੀ-ਜਾਨ ਨਾਲ ਕਿਉਂ ਕਰਨੀ ਚਾਹੁੰਦੇ ਹਾਂ?

ਸਾਨੂੰ ਯਹੋਵਾਹ ਦੇ ਸਾਰੇ ਸੇਵਕਾਂ ਤੋਂ ਬਰਾਬਰ ਸੇਵਾ ਕਰਨ ਦੀ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ?

ਗਲਾ 6:3-5

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 25:14, 15​—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਉਹ ਆਪਣੇ ਸਾਰੇ ਚੇਲਿਆਂ ਤੋਂ ਇੱਕੋ ਜਿੰਨਾ ਕੰਮ ਕਰਨ ਦੀ ਉਮੀਦ ਨਹੀਂ ਰੱਖਦਾ

    • ਲੂਕਾ 21:2-4​—ਯਿਸੂ ਨੇ ਦੱਸਿਆ ਕਿ ਇਕ ਗ਼ਰੀਬ ਵਿਧਵਾ ਵੱਲੋਂ ਦਿੱਤਾ ਥੋੜ੍ਹਾ ਜਿਹਾ ਦਾਨ ਵੀ ਕਿੰਨਾ ਜ਼ਿਆਦਾ ਅਨਮੋਲ ਹੈ

ਜਦੋਂ ਸਾਨੂੰ ਯਹੋਵਾਹ ਦੀ ਸੇਵਾ ਨਾਲ ਜੁੜਿਆ ਕੋਈ ਕੰਮ ਦਿੱਤਾ ਜਾਂਦਾ ਹੈ, ਤਾਂ ਉਸ ਨੂੰ ਪੂਰਾ ਕਰਨ ਦੀ ਤਾਕਤ ਸਾਨੂੰ ਕਿੱਥੋਂ ਮਿਲਦੀ ਹੈ?

2 ਕੁਰਿੰ 4:7; ਅਫ਼ 3:20, 21; ਫ਼ਿਲਿ 4:13

  • ਬਾਈਬਲ ਵਿੱਚੋਂ ਮਿਸਾਲਾਂ:

    • 2 ਤਿਮੋ 4:17​—ਪੌਲੁਸ ਰਸੂਲ ਨੇ ਦੱਸਿਆ ਕਿ ਜਦੋਂ ਉਸ ਨੂੰ ਤਾਕਤ ਦੀ ਲੋੜ ਸੀ, ਉਦੋਂ ਉਸ ਨੂੰ ਤਾਕਤ ਮਿਲੀ

ਯਹੋਵਾਹ ਦੀ ਸੇਵਾ ਵਿਚ ਮਿਹਨਤ ਕਰਨ ਨਾਲ ਸਾਨੂੰ ਕਿਉਂ ਖ਼ੁਸ਼ੀ ਮਿਲਦੀ ਹੈ?