Skip to content

Skip to table of contents

ਭਗਤੀ

ਭਗਤੀ

ਸਾਨੂੰ ਸਿਰਫ਼ ਕਿਸ ਦੀ ਭਗਤੀ ਕਰਨੀ ਚਾਹੀਦੀ ਹੈ?

ਕੂਚ 34:14; ਬਿਵ 5:8-10; ਯਸਾ 42:8

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 4:8-10​—ਸ਼ੈਤਾਨ ਨੇ ਯਿਸੂ ਨੂੰ ਕਿਹਾ ਕਿ ਜੇ ਉਹ ਸਿਰਫ਼ ਇਕ ਵਾਰ ਉਸ ਨੂੰ ਮੱਥਾ ਟੇਕੇ, ਤਾਂ ਉਹ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਉਸ ਨੂੰ ਦੇ ਦੇਵੇਗਾ। ਪਰ ਯਿਸੂ ਨੇ ਸਾਫ਼ ਮਨ੍ਹਾ ਕਰ ਦਿੱਤਾ ਕਿਉਂਕਿ ਉਸ ਨੇ ਸਿਰਫ਼ ਯਹੋਵਾਹ ਦੀ ਭਗਤੀ ਕਰਨ ਦੀ ਠਾਣੀ ਹੋਈ ਸੀ

    • ਪ੍ਰਕਾ 19:9, 10​—ਇਕ ਸ਼ਕਤੀਸ਼ਾਲੀ ਦੂਤ ਨੇ ਯੂਹੰਨਾ ਰਸੂਲ ਤੋਂ ਆਪਣੀ ਭਗਤੀ ਕਰਾਉਣ ਤੋਂ ਮਨ੍ਹਾ ਕਰ ਦਿੱਤਾ

ਯਹੋਵਾਹ ਸਾਡੇ ਤੋਂ ਕਿਸ ਤਰ੍ਹਾਂ ਦੀ ਭਗਤੀ ਚਾਹੁੰਦਾ ਹੈ?

ਯੂਹੰ 4:24; ਯਾਕੂ 1:26, 27

  • ਬਾਈਬਲ ਵਿੱਚੋਂ ਮਿਸਾਲਾਂ:

    • ਯਸਾ 1:10-17​—ਯਹੋਵਾਹ ਉਨ੍ਹਾਂ ਲੋਕਾਂ ਦੀ ਭਗਤੀ ਕਬੂਲ ਨਹੀਂ ਕਰਦਾ ਜੋ ਭਗਤੀ ਕਰਨ ਦਾ ਢੌਂਗ ਕਰਦੇ ਹਨ, ਪਰ ਉਸ ਦੇ ਅਸੂਲਾਂ ਮੁਤਾਬਕ ਨਹੀਂ ਚੱਲਦੇ

    • ਮੱਤੀ 15:1-11​—ਯਿਸੂ ਨੇ ਦੱਸਿਆ ਕਿ ਯਹੋਵਾਹ ਅਜਿਹੀ ਭਗਤੀ ਕਬੂਲ ਨਹੀਂ ਕਰਦਾ ਜਿਸ ਵਿਚ ਪਰਮੇਸ਼ੁਰ ਦੇ ਨਿਯਮਾਂ ਨਾਲੋਂ ਜ਼ਿਆਦਾ ਇਨਸਾਨਾਂ ਦੇ ਹੁਕਮਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ

ਜਦੋਂ ਵੀ ਮੁਮਕਿਨ ਹੋਵੇ, ਸਾਨੂੰ ਕਿਨ੍ਹਾਂ ਨਾਲ ਯਹੋਵਾਹ ਦੀ ਭਗਤੀ ਕਰਨੀ ਚਾਹੀਦੀ ਹੈ?

ਇਬ 10:24, 25

ਇਹ ਵੀ ਦੇਖੋ: ਜ਼ਬੂ 133:1-3

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 2:40-42​—ਪਹਿਲੀ ਸਦੀ ਦੇ ਮਸੀਹੀ ਪ੍ਰਾਰਥਨਾ ਕਰਨ, ਇਕ-ਦੂਜੇ ਨਾਲ ਸੰਗਤ ਕਰਨ ਅਤੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਲਿਖੀਆਂ ਸਿੱਖਿਆਵਾਂ ਦਾ ਅਧਿਐਨ ਕਰਨ ਲਈ ਇਕੱਠੇ ਹੁੰਦੇ ਸਨ

    • 1 ਕੁਰਿੰ 14:26-40​—ਪੌਲੁਸ ਰਸੂਲ ਨੇ ਕਿਹਾ ਕਿ ਸਭਾਵਾਂ ਕਾਇਦੇ ਨਾਲ ਅਤੇ ਹੌਸਲਾ ਵਧਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਤਾਂਕਿ ਸਿਖਾਈਆਂ ਜਾ ਰਹੀਆਂ ਗੱਲਾਂ ਸਾਰੇ ਜਣੇ ਸਿੱਖ ਤੇ ਸਮਝ ਸਕਣ

ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਭਗਤੀ ਮਨਜ਼ੂਰ ਕਰੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

ਮੱਤੀ 7:21-24; 1 ਯੂਹੰ 2:17; 5:3

  • ਬਾਈਬਲ ਵਿੱਚੋਂ ਮਿਸਾਲਾਂ:

    • ਇਬ 11:6​—ਪੌਲੁਸ ਰਸੂਲ ਨੇ ਸਮਝਾਇਆ ਕਿ ਜੇ ਅਸੀਂ ਨਿਹਚਾ ਕਰਾਂਗੇ, ਤਾਂ ਹੀ ਯਹੋਵਾਹ ਸਾਡੀ ਭਗਤੀ ਮਨਜ਼ੂਰ ਕਰੇਗਾ

    • ਯਾਕੂ 2:14-17, 24-26​—ਯਿਸੂ ਦੇ ਭਰਾ ਯਾਕੂਬ ਨੇ ਸਮਝਾਇਆ ਕਿ ਨਿਹਚਾ ਕਰਨ ਦੇ ਨਾਲ-ਨਾਲ ਕੰਮ ਕਰਨੇ ਵੀ ਜ਼ਰੂਰੀ ਹਨ। ਸਾਡੀ ਨਿਹਚਾ ਸਾਨੂੰ ਕੰਮ ਕਰਨ ਲਈ ਪ੍ਰੇਰੇਗੀ