Skip to content

Skip to table of contents

ਗੱਲਬਾਤ ਸ਼ੁਰੂ ਕਰਨੀ

ਪਾਠ 2

ਆਮ ਗੱਲਬਾਤ ਦੇ ਲਹਿਜੇ ਵਿਚ ਬੋਲੋ

ਆਮ ਗੱਲਬਾਤ ਦੇ ਲਹਿਜੇ ਵਿਚ ਬੋਲੋ

ਅਸੂਲ: “ਵੇਲੇ ਸਿਰ ਕਹੀ ਗੱਲ ਕਿੰਨੀ ਚੰਗੀ ਲੱਗਦੀ ਹੈ!”​—ਕਹਾ. 15:23.

ਫ਼ਿਲਿੱਪੁਸ ਨੇ ਕੀ ਕੀਤਾ?

1. ਵੀਡੀਓ ਦੇਖੋ ਜਾਂ ਰਸੂਲਾਂ ਦੇ ਕੰਮ 8:30, 31 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:

  1.   ੳ. ਫ਼ਿਲਿੱਪੁਸ ਨੇ ਗੱਲਬਾਤ ਕਿਵੇਂ ਸ਼ੁਰੂ ਕੀਤੀ?

  2.  ਅ. ਉਸ ਆਦਮੀ ਨਾਲ ਗੱਲਬਾਤ ਸ਼ੁਰੂ ਕਰਨ ਦਾ ਤੇ ਉਸ ਨੂੰ ਇਕ ਨਵੀਂ ਸੱਚਾਈ ਸਿਖਾਉਣ ਦਾ ਇਹ ਵਧੀਆ ਤਰੀਕਾ ਕਿਉਂ ਸੀ?

ਫ਼ਿਲਿੱਪੁਸ ਤੋਂ ਅਸੀਂ ਕੀ ਸਿੱਖਦੇ ਹਾਂ?

2. ਜੇ ਅਸੀਂ ਆਮ ਗੱਲਬਾਤ ਦੇ ਲਹਿਜੇ ਵਿਚ ਬੋਲਾਂਗੇ ਅਤੇ ਗੱਲਬਾਤ ਜਿੱਦਾਂ ਚੱਲ ਰਹੀ ਹੈ, ਚੱਲਣ ਦੇਵਾਂਗੇ, ਤਾਂ ਸਾਮ੍ਹਣੇ ਵਾਲਾ ਵੀ ਖੁੱਲ੍ਹ ਕੇ ਗੱਲ ਕਰੇਗਾ ਅਤੇ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਵੇਗਾ।

ਫ਼ਿਲਿੱਪੁਸ ਦੀ ਰੀਸ ਕਰੋ

3. ਲੋਕਾਂ ʼਤੇ ਧਿਆਨ ਦਿਓ। ਇਕ ਵਿਅਕਤੀ ਦੇ ਚਿਹਰੇ ਅਤੇ ਹਾਵਾਂ-ਭਾਵਾਂ ਤੋਂ ਬਹੁਤ ਕੁਝ ਪਤਾ ਲੱਗ ਸਕਦਾ ਹੈ। ਕੀ ਵਿਅਕਤੀ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਗੱਲ ਕਰਨੀ ਚਾਹੇਗਾ? ਬਾਈਬਲ ਦੀ ਕੋਈ ਗੱਲ ਦੱਸਣ ਲਈ ਤੁਸੀਂ ਕੁਝ ਇੱਦਾਂ ਕਹਿ ਸਕਦੇ ਹੋ, “ਕੀ ਤੁਹਾਨੂੰ ਪਤਾ . . . ?” ਜੇ ਉਹ ਗੱਲ ਨਹੀਂ ਕਰਨੀ ਚਾਹੁੰਦਾ, ਤਾਂ ਉਸ ਨੂੰ ਮਜਬੂਰ ਨਾ ਕਰੋ।

4. ਧੀਰਜ ਰੱਖੋ। ਇਹ ਨਾ ਸੋਚੋ ਕਿ ਤੁਹਾਨੂੰ ਫ਼ੌਰਨ ਹੀ ਬਾਈਬਲ ਬਾਰੇ ਗੱਲਬਾਤ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸਹੀ ਮੌਕੇ ਦੀ ਉਡੀਕ ਕਰੋ ਤੇ ਫਿਰ ਗੱਲਾਂ-ਗੱਲਾਂ ਵਿਚ ਬਾਈਬਲ ਦੇ ਕਿਸੇ ਵਿਸ਼ੇ ਬਾਰੇ ਗੱਲ ਕਰੋ। ਸ਼ਾਇਦ ਤੁਹਾਨੂੰ ਅਗਲੀ ਮੁਲਾਕਾਤ ਦੌਰਾਨ ਬਾਈਬਲ ਤੋਂ ਗੱਲ ਕਰਨ ਦਾ ਮੌਕਾ ਮਿਲ ਜਾਵੇ।

5. ਹਾਲਾਤ ਮੁਤਾਬਕ ਗੱਲਬਾਤ ਨੂੰ ਢਾਲੋ। ਅਕਸਰ ਅਸੀਂ ਗੱਲਬਾਤ ਕਰਨ ਲਈ ਬਾਈਬਲ ਦੇ ਕਿਸੇ ਇਕ ਵਿਸ਼ੇ ਬਾਰੇ ਤਿਆਰੀ ਕੀਤੀ ਹੁੰਦੀ ਹੈ, ਪਰ ਹੋ ਸਕਦਾ ਹੈ ਕਿ ਦੂਸਰਾ ਵਿਅਕਤੀ ਗੱਲਬਾਤ ਨੂੰ ਕਿਸੇ ਹੋਰ ਪਾਸੇ ਮੋੜ ਦੇਵੇ। ਉਦੋਂ ਗੱਲਬਾਤ ਨੂੰ ਉਸ ਵਿਅਕਤੀ ਮੁਤਾਬਕ ਢਾਲੋ।