Skip to content

Skip to table of contents

ਗੱਲਬਾਤ ਸ਼ੁਰੂ ਕਰਨੀ

ਪਾਠ 6

ਦਲੇਰ ਬਣੋ

ਦਲੇਰ ਬਣੋ

ਅਸੂਲ: “ਅਸੀਂ ਪਰਮੇਸ਼ੁਰ ਦੀ ਮਦਦ ਨਾਲ ਦਲੇਰ ਹੋ ਕੇ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ।”​—1 ਥੱਸ. 2:2.

ਯਿਸੂ ਨੇ ਕੀ ਕੀਤਾ?

1. ਵੀਡੀਓ ਦੇਖੋ ਜਾਂ ਲੂਕਾ 19:1-7 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:

  1.   ੳ. ਸ਼ਾਇਦ ਕੁਝ ਲੋਕ ਜ਼ੱਕੀ ਤੋਂ ਦੂਰ-ਦੂਰ ਕਿਉਂ ਰਹਿੰਦੇ ਹੋਣੇ?

  2.  ਅ. ਫਿਰ ਵੀ ਕਿਹੜੀ ਗੱਲ ਕਰਕੇ ਯਿਸੂ ਨੇ ਉਸ ਨੂੰ ਖ਼ੁਸ਼ ਖ਼ਬਰੀ ਸੁਣਾਈ?

ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?

2. ਸਾਨੂੰ ਦਲੇਰ ਬਣਨ ਦੀ ਲੋੜ ਹੈ ਤਾਂਕਿ ਅਸੀਂ ਬਿਨਾਂ ਪੱਖਪਾਤ ਕੀਤਿਆਂ ਰਾਜ ਦਾ ਸੰਦੇਸ਼ ਸੁਣਾ ਸਕੀਏ।

ਯਿਸੂ ਦੀ ਰੀਸ ਕਰੋ

3. ਯਹੋਵਾਹ ʼਤੇ ਭਰੋਸਾ ਰੱਖੋ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਯਿਸੂ ਨੂੰ ਪ੍ਰਚਾਰ ਕਰਨ ਦੀ ਤਾਕਤ ਦਿੱਤੀ ਤੇ ਇਹ ਸਾਨੂੰ ਵੀ ਤਾਕਤ ਦੇ ਸਕਦੀ ਹੈ। (ਮੱਤੀ 10:19, 20; ਲੂਕਾ 4:18) ਦਲੇਰੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰ ਸਕੋ ਜਿਨ੍ਹਾਂ ਤੋਂ ਸ਼ਾਇਦ ਤੁਹਾਨੂੰ ਡਰ ਲੱਗੇ।​—ਰਸੂ. 4:29.

4. ਪਹਿਲਾਂ ਤੋਂ ਹੀ ਲੋਕਾਂ ਬਾਰੇ ਰਾਇ ਕਾਇਮ ਨਾ ਕਰੋ। ਅਸੀਂ ਸ਼ਾਇਦ ਕੁਝ ਲੋਕਾਂ ਦੀ ਸ਼ਕਲ-ਸੂਰਤ, ਸਮਾਜ ਵਿਚ ਉਨ੍ਹਾਂ ਦੇ ਰੁਤਬੇ, ਅਮੀਰੀ-ਗ਼ਰੀਬੀ, ਰਹਿਣ-ਸਹਿਣ ਜਾਂ ਧਰਮ ਕਰਕੇ ਉਨ੍ਹਾਂ ਨਾਲ ਗੱਲ ਕਰਨ ਤੋਂ ਝਿਜਕੀਏ। ਪਰ ਯਾਦ ਰੱਖੋ:

  1.   ੳ. ਅਸੀਂ ਲੋਕਾਂ ਦਾ ਦਿਲ ਨਹੀਂ ਪੜ੍ਹ ਸਕਦੇ, ਪਰ ਯਹੋਵਾਹ ਤੇ ਯਿਸੂ ਪੜ੍ਹ ਸਕਦੇ ਹਨ।

  2.  ਅ. ਯਹੋਵਾਹ ਕਿਸੇ ਨੂੰ ਵੀ ਆਪਣੇ ਵੱਲ ਖਿੱਚ ਸਕਦਾ ਹੈ।

5. ਦਲੇਰੀ ਦੇ ਨਾਲ-ਨਾਲ ਸਮਝਦਾਰੀ ਵਰਤੋ ਤੇ ਸਾਵਧਾਨ ਰਹੋ। (ਮੱਤੀ 10:16) ਬਹਿਸ ਨਾ ਕਰੋ। ਜੇ ਕੋਈ ਖ਼ੁਸ਼ ਖ਼ਬਰੀ ਨਹੀਂ ਸੁਣਨੀ ਚਾਹੁੰਦਾ ਜਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਖ਼ਤਰਾ ਹੈ, ਤਾਂ ਸ਼ਾਂਤੀ ਨਾਲ ਗੱਲ ਖ਼ਤਮ ਕਰ ਕੇ ਉੱਥੋਂ ਚਲੇ ਜਾਓ।​—ਕਹਾ. 17:14.