Skip to content

Skip to table of contents

ਦੁਬਾਰਾ ਮਿਲਣਾ

ਪਾਠ 8

ਧੀਰਜ ਰੱਖੋ

ਧੀਰਜ ਰੱਖੋ

ਅਸੂਲ: ‘ਪਿਆਰ ਧੀਰਜਵਾਨ ਹੈ।’​—1 ਕੁਰਿੰ. 13:4.

ਯਿਸੂ ਨੇ ਕੀ ਕੀਤਾ?

1. ਵੀਡੀਓ ਦੇਖੋ ਜਾਂ ਯੂਹੰਨਾ 7:3-5 ਅਤੇ 1 ਕੁਰਿੰਥੀਆਂ 15:3, 4, 7 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:

  1.   ੳ. ਸ਼ੁਰੂ-ਸ਼ੁਰੂ ਵਿਚ ਯਿਸੂ ਦੇ ਭਰਾਵਾਂ ਦਾ ਖ਼ੁਸ਼ ਖ਼ਬਰੀ ਬਾਰੇ ਕਿਹੋ ਜਿਹਾ ਰਵੱਈਆ ਸੀ?

  2.  ਅ. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਆਪਣੇ ਭਰਾ ਯਾਕੂਬ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਿਆ?

ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?

2. ਸਾਨੂੰ ਧੀਰਜ ਰੱਖਣ ਦੀ ਲੋੜ ਹੈ ਕਿਉਂਕਿ ਕੁਝ ਲੋਕ ਖ਼ੁਸ਼ ਖ਼ਬਰੀ ਕਬੂਲ ਕਰਨ ਲਈ ਦੂਜਿਆਂ ਨਾਲੋਂ ਜ਼ਿਆਦਾ ਸਮਾਂ ਲੈਂਦੇ ਹਨ।

ਯਿਸੂ ਦੀ ਰੀਸ ਕਰੋ

3. ਤਰੀਕਾ ਬਦਲ ਕੇ ਦੇਖੋ। ਜੇ ਕੋਈ ਵਿਅਕਤੀ ਸਟੱਡੀ ਕਰਨ ਲਈ ਜਲਦੀ ਤਿਆਰ ਨਹੀਂ ਹੁੰਦਾ, ਤਾਂ ਉਸ ਨੂੰ ਮਜਬੂਰ ਨਾ ਕਰੋ। ਜਦੋਂ ਤੁਹਾਨੂੰ ਠੀਕ ਲੱਗੇ, ਤਾਂ ਉਸ ਨੂੰ ਕੋਈ ਵੀਡੀਓ ਜਾਂ ਲੇਖ ਦਿਖਾਓ ਤਾਂਕਿ ਉਸ ਨੂੰ ਪਤਾ ਲੱਗ ਸਕੇ ਕਿ ਸਟੱਡੀ ਕਿੱਦਾਂ ਕੀਤੀ ਜਾਂਦੀ ਹੈ ਤੇ ਇਸ ਤੋਂ ਉਸ ਨੂੰ ਕੀ ਫ਼ਾਇਦਾ ਹੋ ਸਕਦਾ ਹੈ।

4. ਤੁਲਨਾ ਨਾ ਕਰੋ। ਹਰ ਵਿਅਕਤੀ ਦੇ ਹਾਲਾਤ ਅਲੱਗ ਹੁੰਦੇ ਹਨ। ਜੇ ਤੁਹਾਡੇ ਘਰ ਦਾ ਕੋਈ ਜੀਅ ਜਾਂ ਜਿਸ ਵਿਅਕਤੀ ਨੂੰ ਤੁਸੀਂ ਦੁਬਾਰਾ ਮਿਲ ਰਹੇ ਹੋ, ਉਹ ਸਟੱਡੀ ਕਰਨ ਲਈ ਜਾਂ ਬਾਈਬਲ ਦੀ ਕਿਸੇ ਸਿੱਖਿਆ ਨੂੰ ਅਪਣਾਉਣ ਤੋਂ ਝਿਜਕਦਾ ਹੈ, ਤਾਂ ਸੋਚੋ ਕਿ ਉਹ ਇੱਦਾਂ ਕਿਉਂ ਕਰ ਰਿਹਾ ਹੈ। ਕੀ ਉਸ ਨੂੰ ਕਿਸੇ ਧਾਰਮਿਕ ਵਿਸ਼ਵਾਸ ਨੂੰ ਛੱਡਣਾ ਔਖਾ ਲੱਗ ਰਿਹਾ ਹੈ? ਕੀ ਉਸ ਦੇ ਰਿਸ਼ਤੇਦਾਰ ਜਾਂ ਗੁਆਂਢੀ ਉਸ ʼਤੇ ਦਬਾਅ ਪਾਉਂਦੇ ਹਨ? ਉਸ ਨੂੰ ਥੋੜ੍ਹਾ ਸਮਾਂ ਦਿਓ ਤਾਂਕਿ ਉਹ ਤੁਹਾਡੀਆਂ ਗੱਲਾਂ ʼਤੇ ਸੋਚ-ਵਿਚਾਰ ਕਰ ਸਕੇ ਅਤੇ ਬਾਈਬਲ ਤੋਂ ਸਿੱਖੀਆਂ ਗੱਲਾਂ ਦੀ ਕਦਰ ਕਰ ਸਕੇ।

5. ਦਿਲਚਸਪੀ ਰੱਖਣ ਵਾਲੇ ਲਈ ਪ੍ਰਾਰਥਨਾ ਕਰੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਸਹੀ ਨਜ਼ਰੀਆ ਬਣਾਈ ਰੱਖ ਸਕੋ ਤੇ ਸਮਝਦਾਰੀ ਤੋਂ ਕੰਮ ਲੈ ਸਕੋ। ਯਹੋਵਾਹ ਤੋਂ ਸਮਝ ਮੰਗੋ ਤਾਂਕਿ ਤੁਸੀਂ ਇਹ ਜਾਣ ਸਕੋ ਕਿ ਤੁਸੀਂ ਉਸ ਵਿਅਕਤੀ ਕੋਲ ਕਦੋਂ ਜਾਣਾ ਬੰਦ ਕਰੋਗੇ ਜੋ ਦਿਲਚਸਪੀ ਨਹੀਂ ਦਿਖਾਉਂਦਾ।​—1 ਕੁਰਿੰ. 9:26.