Skip to content

Skip to table of contents

ਵਧੇਰੇ ਜਾਣਕਾਰੀ 1

ਬਾਈਬਲ ਦੀਆਂ ਅਨਮੋਲ ਸੱਚਾਈਆਂ

ਬਾਈਬਲ ਦੀਆਂ ਅਨਮੋਲ ਸੱਚਾਈਆਂ

ਯਿਸੂ ਨੇ ਦੱਸਿਆ ਸੀ ਕਿ ਨੇਕਦਿਲ ਲੋਕ ਸੱਚਾਈ ਨੂੰ ਸੁਣ ਕੇ ਇਸ ਨੂੰ ਪਛਾਣ ਲੈਣਗੇ। (ਯੂਹੰ. 10:4, 27) ਇਸ ਲਈ ਜਦੋਂ ਵੀ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਕੋਈ ਅਜਿਹੀ ਸੱਚਾਈ ਦੱਸਣੀ ਚਾਹੁੰਦੇ ਹਾਂ ਜੋ ਉਨ੍ਹਾਂ ਨੂੰ ਸੌਖਿਆਂ ਸਮਝ ਆ ਜਾਵੇ। ਬਾਈਬਲ ਵਿੱਚੋਂ ਕੋਈ ਗੱਲ ਦੱਸਣ ਤੋਂ ਪਹਿਲਾਂ ਤੁਸੀਂ ਕੁਝ ਇੱਦਾਂ ਕਹਿ ਸਕਦੇ ਹੋ: “ਕੀ ਤੁਹਾਨੂੰ ਪਤਾ . . . ?” ਜਾਂ “ਕੀ ਤੁਸੀਂ ਕਦੇ ਸੁਣਿਆ . . . ?” ਫਿਰ ਤੁਸੀਂ ਉਸ ਗੱਲ ਨਾਲ ਮਿਲਦੀ-ਜੁਲਦੀ ਆਇਤ ਵਰਤ ਕੇ ਸੱਚਾਈ ਬਾਰੇ ਸਮਝਾ ਸਕਦੇ ਹੋ। ਬਾਈਬਲ ਵਿੱਚੋਂ ਕੋਈ ਸੌਖੀ ਜਿਹੀ ਗੱਲ ਦੱਸ ਕੇ ਤੁਸੀਂ ਕਿਸੇ ਵਿਅਕਤੀ ਦੇ ਦਿਲ ਵਿਚ ਸੱਚਾਈ ਦਾ ਬੀ ਬੀਜ ਸਕਦੇ ਹੋ ਤੇ ਫਿਰ ਪਰਮੇਸ਼ੁਰ ਇਸ ਬੀ ਨੂੰ ਵਧਾ ਸਕਦਾ ਹੈ।​—1 ਕੁਰਿੰ. 3:6, 7.

 ਭਵਿੱਖ

  1. 1. ਮੌਜੂਦਾ ਘਟਨਾਵਾਂ ਅਤੇ ਲੋਕਾਂ ਦਾ ਰਵੱਈਆ ਜਲਦ ਹੀ ਹੋਣ ਵਾਲੇ ਇਕ ਵੱਡੇ ਬਦਲਾਅ ਦੀ ਨਿਸ਼ਾਨੀ ਹੈ।​—ਮੱਤੀ 24:3, 7, 8; ਲੂਕਾ 21:10, 11; 2 ਤਿਮੋ. 3:1-5.

  2. 2. ਧਰਤੀ ਕਦੇ ਨਾਸ਼ ਨਹੀਂ ਹੋਵੇਗੀ।​—ਜ਼ਬੂ. 104:5; ਉਪ. 1:4.

  3. 3. ਧਰਤੀ ਦਾ ਵਾਤਾਵਰਣ ਠੀਕ ਹੋ ਜਾਵੇਗਾ ਤੇ ਇਸ ਨੂੰ ਬਾਗ਼ ਵਰਗੀ ਸੋਹਣੀ ਬਣਾਇਆ ਜਾਵੇਗਾ।​—ਯਸਾ. 35:1, 2; ਪ੍ਰਕਾ. 11:18.

  4. 4. ਸਾਰਿਆਂ ਦੀ ਸਿਹਤ ਵਧੀਆ ਹੋਵੇਗੀ।​—ਯਸਾ. 33:24; 35:5, 6.

  5. 5. ਤੁਸੀਂ ਧਰਤੀ ʼਤੇ ਹਮੇਸ਼ਾ-ਹਮੇਸ਼ਾ ਲਈ ਜੀ ਸਕਦੇ ਹੋ।​—ਜ਼ਬੂ. 37:29; ਮੱਤੀ 5:5.

 ਪਰਿਵਾਰ

  1. 6. ਪਤੀ ਨੂੰ ਆਪਣੀ ਪਤਨੀ ਨਾਲ ‘ਇਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਜਿਸ ਤਰ੍ਹਾਂ ਉਹ ਆਪਣੇ ਆਪ ਨਾਲ ਕਰਦਾ ਹੈ।’​—ਅਫ਼. 5:33; ਕੁਲੁ. 3:19.

  2. 7. ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।​—ਅਫ਼. 5:33; ਕੁਲੁ. 3:18.

  3. 8. ਪਤੀ-ਪਤਨੀ ਨੂੰ ਇਕ-ਦੂਜੇ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ।​—ਮਲਾ. 2:16; ਮੱਤੀ 19:4-6, 9; ਇਬ. 13:4.

  4. 9. ਜਿਹੜੇ ਬੱਚੇ ਆਪਣੇ ਮਾਪਿਆਂ ਦਾ ਆਦਰ ਕਰਦੇ ਹਨ ਤੇ ਉਨ੍ਹਾਂ ਦਾ ਕਹਿਣਾ ਮੰਨਦੇ ਹਨ, ਉਹ ਸਫ਼ਲ ਹੋਣਗੇ।​—ਕਹਾ. 1:8, 9; ਅਫ਼. 6:1-3.

NASA, ESA and the Hubble Heritage Team (STScI/AURA)-ESA/Hubble Collaboration. Licensed under CC BY 4.0. Source.

 ਪਰਮੇਸ਼ੁਰ

  1. 10. ਪਰਮੇਸ਼ੁਰ ਦਾ ਇਕ ਨਾਮ ਹੈ।​—ਜ਼ਬੂ. 83:18; ਯਿਰ. 10:10.

  2. 11. ਪਰਮੇਸ਼ੁਰ ਸਾਡੇ ਨਾਲ ਗੱਲਬਾਤ ਕਰਦਾ ਹੈ।​—2 ਤਿਮੋ. 3:16, 17; 2 ਪਤ. 1:20, 21.

  3. 12. ਪਰਮੇਸ਼ੁਰ ਪੱਖਪਾਤ ਨਹੀਂ ਕਰਦਾ।​—ਬਿਵ. 10:17; ਰਸੂ. 10:34, 35.

  4. 13. ਪਰਮੇਸ਼ੁਰ ਸਾਡੀ ਮਦਦ ਕਰਨੀ ਚਾਹੁੰਦਾ ਹੈ।​—ਜ਼ਬੂ. 46:1; 145:18, 19.

 ਪ੍ਰਾਰਥਨਾ

  1. 14. ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ।​—ਜ਼ਬੂ. 62:8; 65:2; 1 ਪਤ. 5:7.

  2. 15. ਬਾਈਬਲ ਵਿਚ ਦੱਸਿਆ ਹੈ ਕਿ ਸਾਨੂੰ ਕਿੱਦਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ।​—ਮੱਤੀ 6:7-13; ਲੂਕਾ 11:1-4.

  3. 16. ਸਾਨੂੰ ਅਕਸਰ ਪ੍ਰਾਰਥਨਾ ਕਰਨੀ ਚਾਹੀਦੀ ਹੈ।​—ਮੱਤੀ 7:7, 8; 1 ਥੱਸ. 5:17.

 ਯਿਸੂ

  1. 17. ਯਿਸੂ ਇਕ ਮਹਾਨ ਗੁਰੂ ਸੀ ਜਿਸ ਦੀ ਸਲਾਹ ਅੱਜ ਵੀ ਕੰਮ ਆਉਂਦੀ ਹੈ।​—ਮੱਤੀ 6:14, 15, 34; 7:12.

  2. 18. ਯਿਸੂ ਨੇ ਬਹੁਤ ਸਾਰੀਆਂ ਗੱਲਾਂ ਪਹਿਲਾਂ ਹੀ ਦੱਸ ਦਿੱਤੀਆਂ ਸਨ ਜੋ ਅੱਜ ਪੂਰੀਆਂ ਹੋ ਰਹੀਆਂ ਹਨ।​—ਮੱਤੀ 24:3, 7, 8, 14; ਲੂਕਾ 21:10, 11.

  3. 19. ਯਿਸੂ ਪਰਮੇਸ਼ੁਰ ਦਾ ਪੁੱਤਰ ਹੈ।​—ਮੱਤੀ 16:16; ਯੂਹੰ. 3:16; 1 ਯੂਹੰ. 4:15.

  4. 20. ਯਿਸੂ ਸਰਬ ਸ਼ਕਤੀਮਾਨ ਪਰਮੇਸ਼ੁਰ ਨਹੀਂ ਹੈ।​—ਯੂਹੰ. 14:28; 1 ਕੁਰਿੰ. 11:3.

Based on NASA/Visible Earth imagery

 ਪਰਮੇਸ਼ੁਰ ਦਾ ਰਾਜ

  1. 21. ਪਰਮੇਸ਼ੁਰ ਦੀ ਇਕ ਸਰਕਾਰ ਹੈ ਜੋ ਸਵਰਗ ਵਿਚ ਹੈ।​—ਦਾਨੀ. 2:44; 7:13, 14; ਮੱਤੀ 6:9, 10; ਪ੍ਰਕਾ. 11:15.

  2. 22. ਪਰਮੇਸ਼ੁਰ ਦਾ ਰਾਜ ਇਨਸਾਨੀ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ।​—ਜ਼ਬੂ. 2:7-9; ਦਾਨੀ. 2:44.

  3. 23. ਇਨਸਾਨਾਂ ਦੀਆਂ ਮੁਸ਼ਕਲਾਂ ਦਾ ਇੱਕੋ-ਇਕ ਹੱਲ ਹੈ, ਪਰਮੇਸ਼ੁਰ ਦਾ ਰਾਜ।​—ਜ਼ਬੂ. 37:10, 11; 46:9; ਯਸਾ. 65:21-23.

 ਦੁੱਖ-ਤਕਲੀਫ਼ਾਂ

  1. 24. ਦੁੱਖ-ਤਕਲੀਫ਼ਾਂ ਰੱਬ ਨਹੀਂ ਦਿੰਦਾ।​—ਬਿਵ. 32:4; ਯਾਕੂ. 1:13.

  2. 25. ਇਸ ਦੁਨੀਆਂ ʼਤੇ ਸ਼ੈਤਾਨ ਦਾ ਰਾਜ ਹੈ।​—ਲੂਕਾ 4:5, 6; 1 ਯੂਹੰ. 5:19.

  3. 26. ਰੱਬ ਸਾਡੀਆਂ ਦੁੱਖ-ਤਕਲੀਫ਼ਾਂ ਦੇਖਦਾ ਹੈ ਤੇ ਸਾਡੀ ਮਦਦ ਕਰਨੀ ਚਾਹੁੰਦਾ ਹੈ।​—ਜ਼ਬੂ. 34:17-19; ਯਸਾ. 41:10, 13.

  4. 27. ਰੱਬ ਬਹੁਤ ਜਲਦੀ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰੇਗਾ।​—ਯਸਾ. 65:17; ਪ੍ਰਕਾ. 21:3, 4.

 ਮੌਤ

  1. 28. ਮਰੇ ਹੋਏ ਕੁਝ ਨਹੀਂ ਜਾਣਦੇ ਅਤੇ ਨਾ ਹੀ ਕੋਈ ਦੁੱਖ-ਤਕਲੀਫ਼ ਝੱਲ ਰਹੇ ਹਨ।​—ਉਪ. 9:5; ਯੂਹੰ. 11:11-14.

  2. 29. ਮਰੇ ਹੋਏ ਨਾ ਤਾਂ ਸਾਡੀ ਮਦਦ ਕਰ ਸਕਦੇ ਹਨ ਤੇ ਨਾ ਹੀ ਸਾਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਹਨ।​—ਜ਼ਬੂ. 146:4; ਉਪ. 9:6, 10.

  3. 30. ਸਾਡੇ ਦੋਸਤ-ਰਿਸ਼ਤੇਦਾਰਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।​—ਅੱਯੂ. 14:13-15; ਯੂਹੰ. 5:28, 29; ਰਸੂ. 24:15.

  4. 31. “ਮੌਤ ਨਹੀਂ ਰਹੇਗੀ।”​—ਪ੍ਰਕਾ. 21:3, 4; ਯਸਾ. 25:8.

 ਧਰਮ

  1. 32. ਪਰਮੇਸ਼ੁਰ ਸਾਰੇ ਧਰਮਾਂ ਨੂੰ ਪਸੰਦ ਨਹੀਂ ਕਰਦਾ।​—ਯਿਰ. 7:11; ਮੱਤੀ 7:13, 14, 21-23.

  2. 33. ਪਰਮੇਸ਼ੁਰ ਉਨ੍ਹਾਂ ਧਰਮਾਂ ਤੋਂ ਨਫ਼ਰਤ ਕਰਦਾ ਹੈ ਜੋ ਕਹਿੰਦੇ ਕੁਝ ਹਨ ਤੇ ਕਰਦੇ ਕੁਝ ਹੋਰ।​—ਯਸਾ. 29:13; ਮੀਕਾ. 3:11; ਮਰ. 7:6-8.

  3. 34. ਸੱਚਾ ਪਿਆਰ ਸੱਚੇ ਧਰਮ ਦੀ ਪਛਾਣ ਹੈ।​—ਮੀਕਾ. 4:3; ਯੂਹੰ. 13:34, 35.