Skip to content

Skip to table of contents

ਇਕ ਯਾਦ ਰੱਖਣ ਯੋਗ ਦਿਨ

ਇਕ ਯਾਦ ਰੱਖਣ ਯੋਗ ਦਿਨ

ਇਕ ਯਾਦ ਰੱਖਣ ਯੋਗ ਦਿਨ

ਇਹ ਉਹ ਦਿਨ ਸੀ ਜਿਸ ਨੇ ਮਨੁੱਖਜਾਤੀ ਦੇ ਭਵਿੱਖ ਨੂੰ ਇਕ ਨਵਾਂ ਮੋੜ ਦਿੱਤਾ। ਇਤਿਹਾਸ ਵਿਚ ਹੋਰ ਕਿਸੇ ਵੀ ਦਿਨ ਨੇ ਇਨਸਾਨਾਂ ਦੇ ਭਵਿੱਖ ਉੱਤੇ ਇੰਨਾ ਜ਼ਿਆਦਾ ਅਸਰ ਨਹੀਂ ਪਾਇਆ। ਇਹ ਉਹ ਦਿਨ ਸੀ ਜਦੋਂ ਯਿਸੂ ਨੇ ਧਰਤੀ ਉੱਤੇ ਆਉਣ ਦੇ ਆਪਣੇ ਮਕਸਦ ਨੂੰ ਪੂਰਾ ਕੀਤਾ ਸੀ। ਸੂਲੀ ਉੱਤੇ ਟੰਗੇ ਯਿਸੂ ਨੇ ਆਖ਼ਰੀ ਸਾਹ ਲੈਂਦਿਆਂ ਉੱਚੀ ਆਵਾਜ਼ ਵਿਚ ਕਿਹਾ: “ਪੂਰਾ ਹੋਇਆ ਹੈ।” (ਯੂਹੰਨਾ 19:30) ਯਿਸੂ ਧਰਤੀ ਉੱਤੇ ਕਿਹੜਾ ਮਕਸਦ ਪੂਰਾ ਕਰਨ ਲਈ ਆਇਆ ਸੀ?

ਬਾਈਬਲ ਦੱਸਦੀ ਹੈ ਕਿ “ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ” ਸੀ। (ਮੱਤੀ 20:28) ਯਿਸੂ ਨੇ ਇਸ ਲਈ ਆਪਣੀ ਜਾਨ ਦਿੱਤੀ ਤਾਂਕਿ ਇਨਸਾਨਾਂ ਨੂੰ ਵਿਰਾਸਤ ਵਿਚ ਮਿਲੇ ਪਾਪ ਅਤੇ ਮੌਤ ਤੋਂ ਬਚਾਇਆ ਜਾ ਸਕੇ। ਜੀ ਹਾਂ, “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਯਿਸੂ ਦੀ ਕੁਰਬਾਨੀ ਕਿੰਨੀ ਬਹੁਮੁੱਲੀ ਹੈ!

ਇਕ ਹੋਰ ਕਾਰਨ ਲਈ ਵੀ ਯਿਸੂ ਦੀ ਮੌਤ ਦੇ ਦਿਨ ਨੂੰ ਚੇਤੇ ਰੱਖਣਾ ਜ਼ਰੂਰੀ ਹੈ। ਇਸ ਦਿਨ ਪਰਮੇਸ਼ੁਰ ਦੇ ਪੁੱਤਰ ਨੇ ਆਪਣੇ ਚੇਲਿਆਂ ਨੂੰ ਅਹਿਮ ਸਬਕ ਸਿਖਾਏ ਸਨ ਜਿਨ੍ਹਾਂ ਨੇ ਉਨ੍ਹਾਂ ਦੀ ਵਫ਼ਾਦਾਰ ਰਹਿਣ ਵਿਚ ਮਦਦ ਕਰਨੀ ਸੀ। ਯਿਸੂ ਦੇ ਕਹੇ ਸ਼ਬਦਾਂ ਨੇ ਉਸ ਦੇ ਚੇਲਿਆਂ ਦੇ ਦਿਲਾਂ ਤੇ ਕਿੰਨਾ ਪ੍ਰਭਾਵ ਪਾਇਆ ਹੋਣਾ! ਯਿਸੂ ਨੇ ਕਿਹੜੀਆਂ ਗੱਲਾਂ ਸਿਖਾਈਆਂ ਸਨ? ਚੇਲਿਆਂ ਨੂੰ ਸਿਖਾਈਆਂ ਯਿਸੂ ਦੀਆਂ ਗੱਲਾਂ ਤੋਂ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? ਇਨ੍ਹਾਂ

ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।