Skip to content

Skip to table of contents

ਮੌਤ—ਜ਼ਿੰਦਗੀ ਦਾ ਇਕ ਕੌੜਾ ਸੱਚ!

ਮੌਤ—ਜ਼ਿੰਦਗੀ ਦਾ ਇਕ ਕੌੜਾ ਸੱਚ!

ਮੌਤ​—ਜ਼ਿੰਦਗੀ ਦਾ ਇਕ ਕੌੜਾ ਸੱਚ!

ਇਕ ਬ੍ਰਿਟਿਸ਼ ਇਤਿਹਾਸਕਾਰ ਨੇ ਲਿਖਿਆ: “ਇਨਸਾਨ ਦੇ ਜਨਮ ਤੋਂ ਹੀ ਇਹ ਡਰ ਲੱਗਾ ਰਹਿੰਦਾ ਹੈ ਕਿ ਉਸ ਦੀ ਮੌਤ ਕਿਸੇ ਵੀ ਵੇਲੇ ਹੋ ਸਕਦੀ ਹੈ। ਮੌਤ ਦੇ ਸ਼ਿਕੰਜੇ ਤੋਂ ਕੋਈ ਨਹੀਂ ਬਚ ਸਕਦਾ।” ਹਾਂ, ਮੌਤ ਜ਼ਿੰਦਗੀ ਦਾ ਇਕ ਕੌੜਾ ਸੱਚ ਹੈ ਜਿਸ ਦਾ ਸਾਮ੍ਹਣਾ ਕਰਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ!

ਮੌਤ ਕਿਸੇ ਨੂੰ ਨਹੀਂ ਬਖ਼ਸ਼ਦੀ। ਵੱਡੇ-ਛੋਟੇ, ਅਮੀਰ-ਗ਼ਰੀਬ, ਪੜ੍ਹੇ-ਲਿਖੇ, ਅਨਪੜ੍ਹ ਸਭ ਮੌਤ ਦੇ ਸਾਮ੍ਹਣੇ ਹਾਰ ਜਾਂਦੇ ਹਨ। ਦੁਨੀਆਂ ਦੀ ਧਨ-ਦੌਲਤ ਜਾਂ ਤਾਕਤ ਸਾਡੇ ਅਜ਼ੀਜ਼ਾਂ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ। ਸੰਸਾਰ ਦੇ ਗਿਆਨੀ-ਧਿਆਨੀ ਵੀ ਚੁੱਪ ਸਾਧ ਲੈਂਦੇ ਹਨ ਕਿਉਂਕਿ ਉਨ੍ਹਾਂ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਕਿ ਮੌਤ ਕਿਉਂ ਹੁੰਦੀ ਹੈ।

ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੂੰ ਵੀ ਆਪਣੇ ਪੁੱਤਰ ਅਬਸ਼ਾਲੋਮ ਦੀ ਮੌਤ ਦੇ ਗਮ ਦਾ ਪਿਆਲਾ ਪੀਣਾ ਪਿਆ ਸੀ। ਮੌਤ ਦੀ ਖ਼ਬਰ ਸੁਣਦੇ ਹੀ ਰਾਜਾ ਧਾਹਾਂ ਮਾਰ-ਮਾਰ ਕੇ ਰੋਣ ਲੱਗਾ: “ਹਾਏ ਮੇਰੇ ਪੁੱਤ੍ਰ ਅਬਸ਼ਾਲੋਮ! ਹੇ ਮੇਰੇ ਪੁੱਤ੍ਰ, ਮੇਰੇ ਪੁੱਤ੍ਰ ਅਬਸ਼ਾਲੋਮ! ਚੰਗਾ ਹੁੰਦਾ ਜੇ ਕਦੀ ਮੈਂ ਤੇਰੇ ਥਾਂ ਮਰਦਾ! ਹੇ ਅਬਸ਼ਾਲੋਮ, ਮੇਰੇ ਪੁੱਤ੍ਰ, ਮੇਰੇ ਪੁੱਤ੍ਰ!” (2 ਸਮੂਏਲ 18:33) ਜਿਸ ਬਹਾਦਰ ਰਾਜੇ ਨੇ ਸ਼ਕਤੀਸ਼ਾਲੀ ਦੁਸ਼ਮਣਾਂ ਨੂੰ ਹਰਾਇਆ ਸੀ, ਉਹ ਮੌਤ ਨੂੰ ਨਾ ਹਰਾ ਸਕਿਆ। ਉਹ ਆਪਣੇ ਪੁੱਤਰ ਦੀ ਥਾਂ ਆਪ ਮੌਤ ਦੀ ਆਗੋਸ਼ ਵਿਚ ਚਲੇ ਜਾਣਾ ਚਾਹੁੰਦਾ ਸੀ। ਵਾਕਈ, ਮੌਤ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ।—1 ਕੁਰਿੰਥੀਆਂ 15:26.

ਕੀ ਮੌਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ? ਜੇ ਹਾਂ, ਤਾਂ ਕੀ ਆਪਣੇ ਅਜ਼ੀਜ਼ਾਂ ਨੂੰ ਦੁਬਾਰਾ ਦੇਖਣ ਦੀ ਕੋਈ ਉਮੀਦ ਹੈ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿੱਤੇ ਜਾਣਗੇ।