Skip to content

Skip to table of contents

ਪਰਮੇਸ਼ੁਰ ਦਾ ਰਾਜ ਕੀ ਹੈ?

ਪਰਮੇਸ਼ੁਰ ਦਾ ਰਾਜ ਕੀ ਹੈ?

ਪਰਮੇਸ਼ੁਰ ਦਾ ਰਾਜ ਕੀ ਹੈ?

ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਹੀ ਇਨਸਾਨ ਤ੍ਰਾਸਦੀ ਦਾ ਸ਼ਿਕਾਰ ਹੋ ਗਿਆ! ਇਕ ਫ਼ਰਿਸ਼ਤੇ ਨੇ ਆਪਣੇ ਸਿਰਜਣਹਾਰ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ। ਇਸ ਫ਼ਰਿਸ਼ਤੇ ਨੇ ਸਭ ਤੋਂ ਪਹਿਲੀ ਤੀਵੀਂ ਹੱਵਾਹ ਨੂੰ ਭਰਮਾਇਆ ਕਿ ਉਹ ਪਰਮੇਸ਼ੁਰ ਵੱਲੋਂ ਮਨ੍ਹਾ ਕੀਤਾ ਹੋਇਆ ਫਲ ਖਾ ਲਵੇ। ਹੱਵਾਹ ਤੇ ਉਸ ਦੇ ਪਤੀ ਆਦਮ ਬਾਰੇ ਗੱਲ ਕਰਦੇ ਹੋਏ ਇਸ ਫ਼ਰਿਸ਼ਤੇ ਨੇ ਕਿਹਾ ਸੀ: “ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” (ਉਤਪਤ 2:16, 17; 3:1-5) ਇਹ ਬਗਾਵਤੀ ਫ਼ਰਿਸ਼ਤਾ ਇਬਲੀਸ ਅਤੇ ਸ਼ਤਾਨ ਦੇ ਨਾਂ ਨਾਲ ਮਸ਼ਹੂਰ ਹੋ ਗਿਆ।—ਪਰਕਾਸ਼ ਦੀ ਪੋਥੀ 12:9.

ਕੀ ਹੱਵਾਹ ਨੇ ਸ਼ਤਾਨ ਦੇ ਲਫ਼ਜ਼ਾਂ ਵੱਲ ਧਿਆਨ ਦਿੱਤਾ? ਬਾਈਬਲ ਸਾਨੂੰ ਦੱਸਦੀ ਹੈ: “ਜਾਂ ਤੀਵੀਂ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਦਾ ਹੈ ਤਾਂ ਉਸ ਨੇ ਉਹ ਦੇ ਫਲ ਤੋਂ ਲਿਆ ਤੇ ਆਪ ਖਾਧਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ।” (ਉਤਪਤ 3:6) ਜੀ ਹਾਂ, ਪਹਿਲੇ ਜੋੜੇ ਆਦਮ ਤੇ ਹੱਵਾਹ ਨੇ ਬਗਾਵਤ ਵਿਚ ਸ਼ਤਾਨ ਦਾ ਸਾਥ ਦਿੱਤਾ। ਨਤੀਜੇ ਵਜੋਂ, ਨਾ ਤਾਂ ਉਹ ਆਪ ਫਿਰਦੌਸ ਵਿਚ ਰਹਿ ਸਕੇ ਤੇ ਨਾ ਹੀ ਉਨ੍ਹਾਂ ਦੀ ਹੋਣ ਵਾਲੀ ਔਲਾਦ ਨੂੰ ਫਿਰਦੌਸ ਵਿਚ ਰਹਿਣ ਦਾ ਮੌਕਾ ਮਿਲਿਆ। ਮੁਕੰਮਲ ਪੈਦਾ ਹੋਣ ਅਤੇ ਹਮੇਸ਼ਾ ਵਾਸਤੇ ਜੀਣ ਦੀ ਬਜਾਇ ਉਨ੍ਹਾਂ ਦੀ ਔਲਾਦ ਨੂੰ ਵਿਰਸੇ ਵਿਚ ਪਾਪ ਤੇ ਮੌਤ ਹੀ ਮਿਲੇ।—ਰੋਮੀਆਂ 5:12.

ਫਿਰ ਸਾਰੀ ਦੁਨੀਆਂ ਦੇ ਮਾਲਕ ਯਹੋਵਾਹ ਨੇ ਕੀ ਕੀਤਾ? ਉਸ ਨੇ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਲਈ ਪ੍ਰਬੰਧ ਕੀਤਾ। (ਰੋਮੀਆਂ 5:8) ਯਹੋਵਾਹ ਨੇ ਮਨੁੱਖਜਾਤੀ ਦੇ ਇਤਿਹਾਸ ਦੇ ਸ਼ੁਰੂ ਵਿਚ ਵਾਪਰੀ ਤ੍ਰਾਸਦੀ ਨਾਲ ਸਿੱਝਣ ਲਈ ਇਕ ਸਰਕਾਰ ਦਾ ਵੀ ਇੰਤਜ਼ਾਮ ਕੀਤਾ ਹੈ। ਇਹ “ਪਰਮੇਸ਼ੁਰ ਦਾ ਰਾਜ” ਹੈ। (ਲੂਕਾ 21:31) ਇਸ ਰਾਜ ਦੇ ਜ਼ਰੀਏ ਪਰਮੇਸ਼ੁਰ ਆਪਣਾ ਖ਼ਾਸ ਮਕਸਦ ਪੂਰਾ ਕਰੇਗਾ।

ਪਰਮੇਸ਼ੁਰ ਦੇ ਰਾਜ ਦਾ ਮਕਸਦ ਕੀ ਹੈ? ਇਸ ਰਾਜ ਦੇ ਕਿਹੜੇ ਕੁਝ ਪਹਿਲੂ ਹਨ ਤੇ ਇਹ ਮਨੁੱਖੀ ਸਰਕਾਰਾਂ ਦੀ ਤੁਲਨਾ ਵਿਚ ਕਿਸ ਪੱਖੋਂ ਵੱਖਰੇ ਹਨ? ਇਸ ਰਾਜ ਦਾ ਸ਼ਾਸਨ ਕਦੋਂ ਸ਼ੁਰੂ ਹੋਇਆ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਉੱਤੇ ਚਰਚਾ ਕੀਤੀ ਜਾਵੇਗੀ।