Skip to content

Skip to table of contents

ਜ਼ਿੰਦਗੀ ਦਾ ਕੀ ਮਕਸਦ ਹੈ?

ਜ਼ਿੰਦਗੀ ਦਾ ਕੀ ਮਕਸਦ ਹੈ?

ਜ਼ਿੰਦਗੀ ਦਾ ਕੀ ਮਕਸਦ ਹੈ?

ਇਸ ਸਵਾਲ ਦਾ ਜਵਾਬ ਲੱਭਣਾ ਕਿਉਂ ਜ਼ਰੂਰੀ ਹੈ? ਕਿਸੇ ਦੀ ਜ਼ਿੰਦਗੀ ਦਾ ਕੋਈ ਮਕਸਦ ਨਾ ਹੋਣਾ ਬਹੁਤ ਦੁੱਖ ਦੀ ਗੱਲ ਹੈ। ਦੂਸਰੇ ਪਾਸੇ, ਜਦੋਂ ਕਿਸੇ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਸ ਦੀ ਜ਼ਿੰਦਗੀ ਦਾ ਇਕ ਮਕਸਦ ਹੈ, ਤਾਂ ਉਹ ਦੁੱਖਾਂ ਹੇਠ ਦੱਬਿਆ ਨਹੀਂ ਰਹਿੰਦਾ, ਸਗੋਂ ਆਪਣਾ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਬਤੀਤ ਕਰਦਾ ਹੈ। ਨਾਜ਼ੀਆਂ ਦੇ ਤਸ਼ੱਦਦ ਸਹਿ ਚੁੱਕੇ ਡਾ. ਵਿਕਟਰ ਈ. ਫ੍ਰੈਂਕਲ ਨੇ ਲਿਖਿਆ: “ਮੇਰੇ ਹਿਸਾਬ ਨਾਲ ਬਦਤਰ ਤੋਂ ਬਦਤਰ ਹਾਲਾਤ ਨੂੰ ਖਿੜੇ ਮੱਥੇ ਸਹਿ ਲੈਣ ਲਈ ਇਹ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਕਿ ਸਾਡੀ ਜ਼ਿੰਦਗੀ ਦਾ ਇਕ ਮਕਸਦ ਹੈ।”

ਪਰ ਇਸ ਵਿਸ਼ੇ ਤੇ ਵੱਖੋ-ਵੱਖਰੇ ਤੇ ਵਿਰੋਧੀ ਵਿਚਾਰ ਵੀ ਪਾਏ ਜਾਂਦੇ ਹਨ। ਕਈ ਸੋਚਦੇ ਹਨ ਕਿ ਹਰ ਇਨਸਾਨ ਆਪੋ-ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਦਾ ਮਕਸਦ ਚੁਣ ਸਕਦਾ ਹੈ। ਇਸ ਦੇ ਉਲਟ, ਵਿਕਾਸਵਾਦੀਆਂ ਦਾ ਵਿਚਾਰ ਹੈ ਕਿ ਅਸਲ ਵਿਚ ਜ਼ਿੰਦਗੀ ਦਾ ਕੋਈ ਮਕਸਦ ਹੈ ਹੀ ਨਹੀਂ।

ਪਰ ਅਕਲਮੰਦੀ ਦੀ ਗੱਲ ਤਾਂ ਇਹ ਹੋਵੇਗੀ ਕਿ ਅਸੀਂ ਜ਼ਿੰਦਗੀ ਦਾ ਮਕਸਦ ਆਪਣੇ ਜੀਵਨਦਾਤਾ ਯਹੋਵਾਹ ਪਰਮੇਸ਼ੁਰ ਤੋਂ ਪਤਾ ਕਰੀਏ। ਆਓ ਆਪਾਂ ਦੇਖੀਏ ਕਿ ਉਸ ਦਾ ਬਚਨ ਇਸ ਬਾਰੇ ਕੀ ਕਹਿੰਦਾ ਹੈ।

ਬਾਈਬਲ ਕੀ ਕਹਿੰਦੀ ਹੈ

ਬਾਈਬਲ ਸਿਖਾਉਂਦੀ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਔਰਤ ਨੂੰ ਇਕ ਖ਼ਾਸ ਮਕਸਦ ਨਾਲ ਸ੍ਰਿਸ਼ਟ ਕੀਤਾ ਸੀ। ਯਹੋਵਾਹ ਨੇ ਸਾਡੇ ਪਹਿਲੇ ਮਾਪਿਆਂ ਨੂੰ ਇਹ ਹੁਕਮ ਦਿੱਤਾ ਸੀ।

ਉਤਪਤ 1:⁠28. “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।”

ਪਰਮੇਸ਼ੁਰ ਚਾਹੁੰਦਾ ਸੀ ਕਿ ਆਦਮ, ਹੱਵਾਹ ਤੇ ਉਨ੍ਹਾਂ ਦੀ ਔਲਾਦ ਸਾਰੀ ਧਰਤੀ ਨੂੰ ਇਕ ਸੁੰਦਰ ਬਾਗ਼ ਬਣਾਉਣ। ਉਹ ਇਹ ਨਹੀਂ ਚਾਹੁੰਦਾ ਸੀ ਕਿ ਮਨੁੱਖ ਬੁੱਢੇ ਹੋ ਕੇ ਮਰ ਜਾਣ ਤੇ ਉਹ ਧਰਤੀ ਦੇ ਵਾਤਾਵਰਣ ਨੂੰ ਤਬਾਹ ਕਰ ਦੇਣ। ਪਰ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਪਹਿਲੇ ਮਾਪਿਆਂ ਦੇ ਗ਼ਲਤ ਫ਼ੈਸਲੇ ਦੀ ਵਜ੍ਹਾ ਕਰਕੇ ਅਸੀਂ ਵਿਰਾਸਤ ਵਿਚ ਪਾਪ ਤੇ ਮੌਤ ਹੀ ਖੱਟੇ। (ਉਤਪਤ 3:2-⁠6; ਰੋਮੀਆਂ 5:12) ਪਰ ਫਿਰ ਵੀ ਯਹੋਵਾਹ ਦਾ ਮੁਢਲਾ ਮਕਸਦ ਬਦਲਿਆ ਨਹੀਂ ਹੈ। ਹੁਣ ਜਲਦੀ ਹੀ ਧਰਤੀ ਇਕ ਸੁੰਦਰ ਬਾਗ਼ ਬਣੇਗੀ।​—ਯਸਾਯਾਹ 55:10, 11.

ਯਹੋਵਾਹ ਨੇ ਇਨਸਾਨ ਨੂੰ ਬਣਾਉਣ ਵੇਲੇ ਉਸ ਨੂੰ ਸਰੀਰਕ ਤੇ ਦਿਮਾਗ਼ੀ ਤਾਕਤ ਦਿੱਤੀ ਸੀ ਤਾਂਕਿ ਉਹ ਉਸ ਦੇ ਮਕਸਦ ਨੂੰ ਪੂਰਾ ਕਰ ਸਕੇ। ਉਸ ਨੇ ਸਾਨੂੰ ਉਸ ਤੋਂ ਅਲੱਗ ਹੋ ਕੇ ਜੀਉਣ ਲਈ ਨਹੀਂ ਸ੍ਰਿਸ਼ਟ ਕੀਤਾ ਸੀ। ਧਿਆਨ ਦਿਓ ਕਿ ਹੇਠਾਂ ਦਿੱਤੇ ਬਾਈਬਲ ਦੇ ਇਨ੍ਹਾਂ ਹਵਾਲਿਆਂ ਵਿਚ ਪਰਮੇਸ਼ੁਰ ਦੇ ਮਕਸਦ ਬਾਰੇ ਕੀ ਕਿਹਾ ਗਿਆ ਹੈ।

ਉਪਦੇਸ਼ਕ ਦੀ ਪੋਥੀ 12:13. ‘ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ​—⁠ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।’

ਮੀਕਾਹ 6:8. “ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?”

ਮੱਤੀ 22:37-39. “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। ਅਤੇ ਦੂਆ ਇਹ ਦੇ ਵਾਂਙੁ ਹੈ ਕਿ ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰ।”

ਬਾਈਬਲ ਦਾ ਜਵਾਬ ਪਾ ਕੇ ਮਨ ਦੀ ਸ਼ਾਂਤੀ ਮਿਲਦੀ ਹੈ

ਕਿਸੇ ਗੁੰਝਲਦਾਰ ਮਸ਼ੀਨ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਉਸੇ ਮਕਸਦ ਲਈ ਵਰਤੀਏ ਜਿਸ ਲਈ ਉਸ ਦੇ ਬਣਾਉਣ ਵਾਲੇ ਨੇ ਉਸ ਨੂੰ ਡੀਜ਼ਾਈਨ ਕੀਤਾ ਸੀ। ਸਾਨੂੰ ਨਿਰਮਾਤਾ ਦੀਆਂ ਹਿਦਾਇਤਾਂ ਅਨੁਸਾਰ ਮਸ਼ੀਨ ਚਲਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਰੂਹਾਨੀ, ਮਾਨਸਿਕ, ਭਾਵਾਤਮਕ ਜਾਂ ਸਰੀਰਕ ਤੌਰ ਤੇ ਸਾਡਾ ਕੋਈ ਨੁਕਸਾਨ ਨਾ ਹੋਵੇ, ਤਾਂ ਸਾਨੂੰ ਆਪਣੇ ਬਣਾਉਣ ਵਾਲੇ ਦੇ ਅਸੂਲਾਂ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਹੇਠਲਿਆਂ ਕੁਝ ਮਾਮਲਿਆਂ ਉੱਤੇ ਵਿਚਾਰ ਕਰੋ ਕਿ ਪਰਮੇਸ਼ੁਰ ਦਾ ਮਕਸਦ ਜਾਣਨ ਨਾਲ ਸਾਨੂੰ ਮਨ ਦੀ ਸ਼ਾਂਤੀ ਕਿਵੇਂ ਮਿਲ ਸਕਦੀ ਹੈ।

ਇਹ ਫ਼ੈਸਲਾ ਕਰਦਿਆਂ ਕਿ ਜ਼ਿੰਦਗੀ ਵਿਚ ਕਿਹੜੀਆਂ ਚੀਜ਼ਾਂ ਅਹਿਮੀਅਤ ਰੱਖਦੀਆਂ ਹਨ, ਜ਼ਿਆਦਾਤਰ ਲੋਕ ਧਨ-ਦੌਲਤ ਨੂੰ ਹੀ ਜ਼ਿਆਦਾ ਮਹੱਤਵ ਦਿੰਦੇ ਹਨ। ਪਰ ਬਾਈਬਲ ਚੇਤਾਵਨੀ ਦਿੰਦੀ ਹੈ ਕਿ “ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ।”​—1 ਤਿਮੋਥਿਉਸ 6:9, 10.

ਦੂਸਰੇ ਪਾਸੇ, ਜੋ ਲੋਕ ਪੈਸਿਆਂ ਦੀ ਬਜਾਇ ਪਰਮੇਸ਼ੁਰ ਨੂੰ ਪਿਆਰ ਕਰਨਾ ਸਿੱਖਦੇ ਹਨ, ਉਹ ਸਬਰ ਕਰਨਾ ਵੀ ਸਿੱਖ ਲੈਂਦੇ ਹਨ। (1 ਤਿਮੋਥਿਉਸ 6:7, 8) ਉਹ ਮਿਹਨਤ ਦੀ ਕਮਾਈ ਦੀ ਕਦਰ ਕਰਦੇ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਆਪਣੀਆਂ ਲੋੜਾਂ ਪੂਰੀਆਂ ਕਰਨਾ ਉਨ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੈ। (ਅਫ਼ਸੀਆਂ 4:28) ਪਰ ਨਾਲ ਹੀ ਉਹ ਯਿਸੂ ਦੀ ਇਹ ਚੇਤਾਵਨੀ ਵੀ ਧਿਆਨ ਵਿਚ ਰੱਖਦੇ ਹਨ: “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।”—ਮੱਤੀ 6:24.

ਇਸ ਲਈ ਆਪਣੀ ਨੌਕਰੀ ਜਾਂ ਧਨ-ਦੌਲਤ ਨੂੰ ਹੀ ਸਭ ਤੋਂ ਜ਼ਰੂਰੀ ਚੀਜ਼ ਸਮਝਣ ਦੀ ਬਜਾਇ, ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕ ਜ਼ਿੰਦਗੀ ਵਿਚ ਉਸ ਦੀ ਇੱਛਾ ਨੂੰ ਪਹਿਲ ਦਿੰਦੇ ਹਨ। ਉਹ ਜਾਣਦੇ ਹਨ ਕਿ ਜੇ ਉਹ ਪਰਮੇਸ਼ੁਰ ਦੀ ਇੱਛਾ ਨੂੰ ਮੁਹਰੇ ਰੱਖਣਗੇ, ਤਾਂ ਯਹੋਵਾਹ ਪਰਮੇਸ਼ੁਰ ਉਨ੍ਹਾਂ ਦੀ ਹਰ ਲੋੜ ਪੂਰੀ ਕਰੇਗਾ। ਵਾਕਈ ਯਹੋਵਾਹ ਆਪਣੇ ਭਗਤਾਂ ਦੀ ਦੇਖ-ਭਾਲ ਕਰਨੀ ਆਪਣਾ ਫ਼ਰਜ਼ ਸਮਝਦਾ ਹੈ।​—ਮੱਤੀ 6:25-33.

ਦੂਸਰਿਆਂ ਨਾਲ ਮਿਲਦਿਆਂ-ਵਰਤਦਿਆਂ, ਜ਼ਿਆਦਾਤਰ ਲੋਕ ਸਿਰਫ਼ ਆਪਣੇ ਹੀ ਫ਼ਾਇਦੇ ਦਾ ਸੋਚਦੇ ਹਨ। ਬਾਈਬਲ ਅਨੁਸਾਰ ਅੱਜ ਦੁਨੀਆਂ ਵਿਚ ਸ਼ਾਂਤੀ ਨਾ ਹੋਣ ਦਾ ਇਕ ਵੱਡਾ ਕਾਰਨ ਇਹ ਹੈ ਕਿ ‘ਮਨੁੱਖ ਆਪ ਸੁਆਰਥੀ ਤੇ ਨਿਰਮੋਹ ਬਣ ਗਏ ਹਨ।’ (2 ਤਿਮੋਥਿਉਸ 3:2, 3) ਜਦੋਂ ਕੋਈ ਉਨ੍ਹਾਂ ਨੂੰ ਨਿਰਾਸ਼ ਕਰਦਾ ਜਾਂ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦਾ ਹੈ, ਤਾਂ ਉਹ ਆਪਣੇ ‘ਕ੍ਰੋਧ, ਕੋਪ, ਰੌਲੇ ਤੇ ਦੁਰਬਚਨਾਂ’ ਨਾਲ ਦੂਸਰਿਆਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹਨ। (ਅਫ਼ਸੀਆਂ 4:31) ਮਨ ਦੀ ਸ਼ਾਂਤੀ ਦੇਣ ਦੀ ਥਾਂ ਅਜਿਹਾ ਅਸੰਜਮੀ ਸੁਭਾਅ ਸਿਰਫ਼ ‘ਕ੍ਰੋਧ ਹੀ ਛੇੜਦਾ ਹੈ।’​—ਕਹਾਉਤਾਂ 15:⁠18.

ਇਸ ਦੇ ਉਲਟ, ਉਹ ਜੋ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕਰਦਿਆਂ ਆਪਣੇ ਗੁਆਂਢੀਆਂ ਨਾਲ ਆਪਣੇ ਜਿਹਾ ਪ੍ਰੇਮ ਕਰਦੇ ਹਨ, ਉਹ ‘ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੁੰਦੇ ਹਨ ਅਤੇ ਇੱਕ ਦੂਏ ਨੂੰ ਮਾਫ਼ ਕਰਦੇ ਹਨ।’ (ਅਫ਼ਸੀਆਂ 4:32; ਕੁਲੁੱਸੀਆਂ 3:13) ਜਦੋਂ ਦੂਸਰੇ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਹਨ, ਤਾਂ ਵੀ ਉਹ ਯਿਸੂ ਦੀ ਰੀਸ ਕਰਦੇ ਹਨ ਜੋ “ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ।” (1 ਪਤਰਸ 2:23) ਯਿਸੂ ਦੀ ਤਰ੍ਹਾਂ ਉਹ ਜਾਣਦੇ ਹਨ ਕਿ ਦੂਜਿਆਂ ਦੀ ਸੇਵਾ ਕਰ ਕੇ ਹੀ ਸੱਚੀ ਖ਼ੁਸ਼ੀ ਮਿਲਦੀ ਹੈ, ਭਾਵੇਂ ਦੂਸਰੇ ਲੋਕ ਉਨ੍ਹਾਂ ਦੇ ਚੰਗੇ ਕੰਮਾਂ ਦੀ ਕਦਰ ਕਰਨ ਜਾਂ ਨਾ। (ਮੱਤੀ 20:25-28; ਯੂਹੰਨਾ 13:14, 15; ਰਸੂਲਾਂ ਦੇ ਕਰਤੱਬ 20:35) ਯਹੋਵਾਹ ਪਰਮੇਸ਼ੁਰ ਯਿਸੂ ਦੀ ਰੀਸ ਕਰਨ ਵਾਲਿਆਂ ਨੂੰ ਮਨ ਦੀ ਸ਼ਾਂਤੀ ਦਿੰਦਾ ਹੈ।​—ਗਲਾਤੀਆਂ 5:⁠22.

ਪਰ ਭਵਿੱਖ ਬਾਰੇ ਤੁਹਾਡਾ ਨਜ਼ਰੀਆ ਤੁਹਾਡੀ ਮਨ ਦੀ ਸ਼ਾਂਤੀ ਉੱਤੇ ਕਿਵੇਂ ਪ੍ਰਭਾਵ ਪਾ ਸਕਦਾ ਹੈ? (w08 2/1)

[ਸਫ਼ਾ 6 ਉੱਤੇ ਸੁਰਖੀ]

ਇਨਸਾਨ ਜ਼ਿੰਦਗੀ ਦਾ ਮਕਸਦ ਜਾਣਨ ਲਈ ਤਰਸਦਾ ਹੈ

[ਸਫ਼ਾ 7 ਉੱਤੇ ਤਸਵੀਰ]

ਯਿਸੂ ਨੇ ਸਾਨੂੰ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦਾ ਤਰੀਕਾ ਦੱਸਿਆ ਹੈ