Skip to content

Skip to table of contents

ਇਕ ਮੁੰਡੇ ਦੀ ਬਹਾਦਰੀ

ਇਕ ਮੁੰਡੇ ਦੀ ਬਹਾਦਰੀ

ਨੌਜਵਾਨਾਂ ਲਈ

ਇਕ ਮੁੰਡੇ ਦੀ ਬਹਾਦਰੀ

ਹਿਦਾਇਤਾਂ: ਕਿਸੇ ਸ਼ਾਂਤ ਜਗ੍ਹਾ ਬੈਠ ਕੇ ਇਹ ਪ੍ਰਾਜੈਕਟ ਕਰੋ। ਹਵਾਲੇ ਪੜ੍ਹਦੇ ਵੇਲੇ ਕਲਪਨਾ ਕਰੋ ਕਿ ਤੁਸੀਂ ਵੀ ਉੱਥੇ ਹੋ। ਮਨ ਦੀਆਂ ਅੱਖਾਂ ਨਾਲ ਦੇਖੋ ਕਿ ਕੀ ਹੋ ਰਿਹਾ ਹੈ। ਆਵਾਜ਼ਾਂ ਸੁਣੋ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।

ਇਨ੍ਹਾਂ ਹਵਾਲਿਆਂ ਬਾਰੇ ਸੋਚੋ।—1 ਸਮੂਏਲ 17:1-11, 26, 32-51 ਪੜ੍ਹੋ।

ਤੁਹਾਡੇ ਖ਼ਿਆਲ ਵਿਚ ਗੋਲਿਅਥ ਦਾ ਰੰਗ-ਰੂਪ ਅਤੇ ਉਸ ਦਾ ਬੋਲਣ ਦਾ ਢੰਗ ਕਿਹੋ ਜਿਹਾ ਸੀ?

․․․․․

ਭਾਵੇਂ ਦਾਊਦ ਇਸਰਾਏਲੀ ਫ਼ੌਜ ਵਿਚ ਭਰਤੀ ਨਹੀਂ ਸੀ, ਪਰ ਉਹ ਗੋਲਿਅਥ ਨਾਲ ਲੜਨ ਲਈ ਤਿਆਰ ਕਿਉਂ ਹੋਇਆ ਸੀ? (ਆਇਤ 26 ਦੇਖੋ।)

․․․․․

ਦਾਊਦ ਕਿਉਂ ਮੰਨਦਾ ਸੀ ਕਿ ਯਹੋਵਾਹ ਉਸ ਦੀ ਮਦਦ ਜ਼ਰੂਰ ਕਰੇਗਾ? (ਆਇਤਾਂ 34-37 ਦੁਬਾਰਾ ਪੜ੍ਹੋ।)

․․․․․

ਹੋਰ ਰਿਸਰਚ ਕਰੋ।

ਬਾਈਬਲ ਦੇ ਹੋਰ ਪ੍ਰਕਾਸ਼ਨ ਵਰਤ ਕੇ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ

(1) ਗੋਲਿਅਥ ਦਾ ਕੱਦ ਕਿੰਨਾ ਸੀ। * (1 ਸਮੂਏਲ 17:4)

ਛੇ ਹੱਥ ਅਤੇ ਇਕ ਗਿੱਠ = ․․․․․

(2) ਗੋਲਿਅਥ ਦੇ ਸੰਜੋ ਦਾ ਕਿੰਨਾ ਭਾਰ ਸੀ। (1 ਸਮੂਏਲ 17:5)

ਡੂਢ ਮਣ ਪਿੱਤਲ = ․․․․․

(3) ਗੋਲਿਅਥ ਦੇ ਬਰਛੇ ਦੇ ਫਲ ਦਾ ਭਾਰ ਕਿੰਨਾ ਸੀ। (1 ਸਮੂਏਲ 17:7)

ਸਾਢੇ ਸੱਤ ਸੇਰ ਲੋਹਾ = ․․․․․

ਸਿੱਖੀਆਂ ਗੱਲਾਂ ਉੱਤੇ ਅਮਲ ਕਰੋ। ਲਿਖੋ ਕਿ ਤੁਸੀਂ ਹੇਠਾਂ ਦੱਸੀਆਂ ਗੱਲਾਂ ਬਾਰੇ ਕੀ ਸਿੱਖਿਆ:

ਬਹਾਦਰੀ।

․․․․․

ਆਪਣੀ ਤਾਕਤ ਉੱਤੇ ਇਤਬਾਰ ਕਰਨ ਦੀ ਬਜਾਇ ਯਹੋਵਾਹ ਉੱਤੇ ਭਰੋਸਾ ਰੱਖਣਾ।

․․․․․

ਅਮਲ ਕਰਨ ਲਈ।

ਤੁਹਾਨੂੰ ਕਿਹੋ ਜਿਹੀਆਂ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

․․․․․

ਤੁਹਾਡੇ ਆਪਣੇ ਤਜਰਬੇ ਤੋਂ ਜਾਂ ਦੂਸਰਿਆਂ ਦੇ ਤਜਰਬੇ ਤੋਂ ਤੁਸੀਂ ਵਿਸ਼ਵਾਸ ਨਾਲ ਕਿਉਂ ਕਹਿ ਸਕਦੇ ਹੋ ਕਿ ਯਹੋਵਾਹ ਤੁਹਾਡਾ ਸਾਥ ਕਦੇ ਨਹੀਂ ਛੱਡੇਗਾ?

․․․․․

ਬਾਈਬਲ ਦੇ ਇਨ੍ਹਾਂ ਬਿਰਤਾਂਤਾਂ ਵਿਚ ਤੁਹਾਨੂੰ ਕਿਹੜੀਆਂ ਗੱਲਾਂ ਪਸੰਦ ਆਈਆਂ ਅਤੇ ਕਿਉਂ?

․․․․․

[ਫੁਟਨੋਟ]