Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਜੇ ਬੱਚਾ ਮਾਂ ਦੀ ਕੁੱਖ ਵਿਚ ਹੀ ਮਰ ਜਾਵੇ, ਤਾਂ ਕੀ ਪਰਮੇਸ਼ੁਰ ਉਸ ਨੂੰ ਦੁਬਾਰਾ ਜ਼ਿੰਦਾ ਕਰੇਗਾ?

ਇਨਸਾਨ ਦੀ ਜ਼ਿੰਦਗੀ ਗਰਭ ਠਹਿਰਨ ਤੇ ਸ਼ੁਰੂ ਹੁੰਦੀ ਹੈ। ਯਹੋਵਾਹ ਕਿਸੇ ਵੀ ਉਮਰ ਦੇ ਇਨਸਾਨ ਨੂੰ ਜੀਉਂਦਾ ਕਰ ਸਕਦਾ ਹੈ ਕਿਉਂਕਿ “ਪਰਮੇਸ਼ੁਰ ਕੋਲੋਂ ਸਭ ਕੁਝ ਹੋ ਸੱਕਦਾ ਹੈ।” (ਮਰ. 10:27) ਬਾਈਬਲ ਸਿੱਧਾ ਜਵਾਬ ਨਹੀਂ ਦਿੰਦੀ ਕਿ ਕੁੱਖ ਵਿਚ ਮਰੇ ਬੱਚੇ ਦੁਬਾਰਾ ਜੀਉਂਦੇ ਕੀਤੇ ਜਾਣਗੇ ਜਾਂ ਨਹੀਂ।—4/15, ਸਫ਼ੇ 12, 13.

ਕੀੜੀਆਂ, ਪਹਾੜੀ ਸੈਹਿਆਂ, ਟਿੱਡੀਆਂ ਅਤੇ ਗੈੱਕੋ ਕਿਰਲੀਆਂ ਨੂੰ ਦੇਖ ਕੇ ਅਸੀਂ ਕੀ ਸਿੱਖ ਸਕਦੇ ਹਾਂ?

ਇਹ ਚਾਰੇ ਜੀਵ ਕੁਦਰਤੀ ਬੁੱਧ ਦੀਆਂ ਮਿਸਾਲਾਂ ਹਨ। ਇਹ ਪਰਮੇਸ਼ੁਰ ਦੀ ਬੁੱਧ ਦਾ ਬੇਮਿਸਾਲ ਸਬੂਤ ਹਨ। (ਕਹਾ. 30:24-28)—4/15, ਸਫ਼ੇ 16-19.

ਬਾਈਬਲ ਚੁੱਪ ਰਹਿਣ ਦੀ ਹਿਮਾਇਤ ਕਿਉਂ ਕਰਦੀ ਹੈ?

ਚੁੱਪ ਰਹਿਣ ਨਾਲ ਅਸੀਂ ਦੂਜਿਆਂ ਦਾ ਆਦਰ ਕਰਦੇ ਹਾਂ, ਸਾਨੂੰ ਸੋਚ-ਵਿਚਾਰ ਕਰਨ ਵਿਚ ਮਦਦ ਮਿਲਦੀ ਹੈ ਅਤੇ ਸਾਡੀ ਸਿਆਣਪ ਤੇ ਸੂਝ-ਬੂਝ ਦਾ ਸਬੂਤ ਮਿਲਦਾ ਹੈ। (ਜ਼ਬੂ. 37:7; 63:6; ਕਹਾ. 11:12)—5/15, ਸਫ਼ੇ 3-5.

ਯਹੂਦਾਹ ਦੇ ਕਿੰਨੇ ਰਾਜਿਆਂ ਨੇ ਪਰਮੇਸ਼ੁਰ ਦੇ ਘਰ ਲਈ ਮਾਅਰਕੇ ਦਾ ਜੋਸ਼ ਦਿਖਾਇਆ?

ਦੱਖਣੀ ਯਹੂਦਾਹ ਉੱਤੇ 19 ਰਾਜਿਆਂ ਨੇ ਰਾਜ ਕੀਤਾ ਜਿਨ੍ਹਾਂ ਵਿੱਚੋਂ ਚਾਰ ਰਾਜਿਆਂ ਨੇ ਸੱਚੀ ਭਗਤੀ ਲਈ ਮਾਅਰਕੇ ਦਾ ਜੋਸ਼ ਦਿਖਾਇਆ। ਉਹ ਰਾਜੇ ਸਨ ਆਸਾ, ਯਹੋਸ਼ਾਫ਼ਾਟ, ਹਿਜ਼ਕੀਯਾਹ ਅਤੇ ਯੋਸੀਯਾਹ।—6/15, ਸਫ਼ੇ 7-11.

ਕੀ ਧਰਤੀ ਉੱਤੇ ਰਹਿੰਦੇ ਸਾਰੇ ਮਸਹ ਕੀਤੇ ਹੋਏ ਮਸੀਹੀ ਰਸਤ ਦਿੰਦੇ ਹਨ?

ਨਹੀਂ। ਪਰਮੇਸ਼ੁਰ ਦੀ ਸ਼ਕਤੀ ਨਾਲ ਮਸਹ ਕੀਤੇ ਹੋਏ ਸਾਰੇ ਮਸੀਹੀ ਮਾਤਬਰ ਤੇ ਬੁੱਧਵਾਨ ਨੌਕਰ ਦਾ ਹਿੱਸਾ ਹਨ। ਪਰ ਜਿਹੜੇ ਭਰਾ ਪ੍ਰਬੰਧਕ ਸਭਾ ਵਜੋਂ ਸੇਵਾ ਕਰਦੇ ਹਨ, ਉਹੀ ਰਸਤ ਦੇਣ ਦੇ ਕੰਮ ਦੀ ਨਿਗਰਾਨੀ ਕਰਦੇ ਹਨ।—6/15, ਸਫ਼ੇ 22-24.

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਲੋਕਾਂ ਨਾਲ ਪਿਆਰ ਕਰਨ ਕਰਕੇ ਧਾਰਮਿਕ ਆਗੂਆਂ ਤੋਂ ਵੱਖਰਾ ਸੀ?

ਆਮ ਲੋਕਾਂ ਨੂੰ ਪਿਆਰ ਕਰਨ ਦੀ ਬਜਾਇ ਧਾਰਮਿਕ ਆਗੂ ਉਨ੍ਹਾਂ ਨੂੰ ਨੀਵਾਂ ਸਮਝਦੇ ਸਨ। ਇਸ ਤੋਂ ਇਲਾਵਾ, ਉਹ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦੇ ਸਨ। ਪਰ ਯਿਸੂ ਪਰਮੇਸ਼ੁਰ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਲੋਕਾਂ ਉੱਤੇ ਤਰਸ ਆਉਂਦਾ ਸੀ। (ਮੱਤੀ 9:36) ਉਹ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਸੀ ਤੇ ਹਮਦਰਦੀ ਦਿਖਾਉਂਦਾ ਸੀ।—7/15, ਸਫ਼ਾ 15.

ਕੀ ਬਾਈਬਲ ਵਿਚ ਦੱਸੀ ਕੋੜ੍ਹ ਦੀ ਬੀਮਾਰੀ ਅੱਜ ਵੀ ਕੋੜ੍ਹ ਦੇ ਨਾਂ ਤੋਂ ਜਾਣੀ ਜਾਂਦੀ ਹੈ?

ਬਾਈਬਲ ਦੇ ਜ਼ਮਾਨੇ ਵਿਚ ਵੀ ਕੋੜ੍ਹ ਬੈਕਟੀਰੀਆ ਤੋਂ ਫੈਲਣ ਵਾਲੀ ਛੂਤ ਦੀ ਬੀਮਾਰੀ ਸੀ। (ਲੇਵੀ. 13:4, 5) ਬਾਈਬਲ ਉਸ ਕੋੜ੍ਹ ਦੀ ਵੀ ਗੱਲ ਕਰਦੀ ਹੈ ਜੋ ਕੱਪੜਿਆਂ ਅਤੇ ਘਰਾਂ ਤੇ ਨਜ਼ਰ ਆਉਂਦਾ ਸੀ। ਇਹ “ਕੋੜ੍ਹ” ਸ਼ਾਇਦ ਉੱਲੀ ਸੀ। (ਲੇਵੀ. 13:47-52)—7/1, ਸਫ਼ਾ 31.

ਖ਼ੁਸ਼ ਰਹਿਣ ਲਈ ਸਾਨੂੰ ਜ਼ਬੂਰਾਂ ਦੀ ਪੋਥੀ 1:1 ਅਨੁਸਾਰ ਕਿਹੜੀਆਂ ਤਿੰਨ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ?

ਇਸ ਆਇਤ ਵਿਚ “ਦੁਸ਼ਟਾਂ ਦੀ ਮੱਤ,” “ਪਾਪੀਆਂ ਦੇ ਰਾਹ” ਅਤੇ “ਮਖ਼ੋਲੀਆਂ ਦੀ ਜੁੰਡੀ” ਦਾ ਜ਼ਿਕਰ ਹੈ। ਖ਼ੁਸ਼ ਹੋਣ ਲਈ ਸਾਨੂੰ ਉਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਹੁਕਮਾਂ ਨੂੰ ਨਹੀਂ ਮੰਨਦੇ ਜਾਂ ਉਨ੍ਹਾਂ ਦਾ ਮਖੌਲ ਉਡਾਉਂਦੇ ਹਨ। ਇਸ ਦੀ ਬਜਾਇ, ਸਾਨੂੰ ਯਹੋਵਾਹ ਦੀ ਬਿਵਸਥਾ ਵਿਚ ਮਗਨ ਰਹਿਣਾ ਚਾਹੀਦਾ ਹੈ।—7/1, ਸਫ਼ੇ 16-17.