Skip to content

Skip to table of contents

ਰੱਬ ਕਿੱਥੇ ਹੈ?

ਰੱਬ ਕਿੱਥੇ ਹੈ?

ਰੱਬ ਕਿੱਥੇ ਹੈ?

11 ਸਤੰਬਰ 2001: ਸਵੇਰ ਦੇ 8:46 ਵਜੇ ਨਿਊਯਾਰਕ ਵਿਚ ਹਵਾਈ-ਜਹਾਜ਼ ਵਰਲਡ ਟ੍ਰੇਡ ਸੈਂਟਰ ਦੇ ਉੱਤਰੀ ਟਾਵਰ ਨਾਲ ਜਾ ਵੱਜਾ। ਇਹ ਉਸ ਦਿਨ ਅੱਤਵਾਦੀ ਹਮਲਿਆਂ ਦੀ ਸ਼ੁਰੂਆਤ ਸੀ ਅਤੇ ਅਗਲੇ 102 ਮਿੰਟਾਂ ਵਿਚ ਤਕਰੀਬਨ 3,000 ਲੋਕਾਂ ਦੀਆਂ ਜਾਨਾਂ ਮਿਟ ਗਈਆਂ।

26 ਦਸੰਬਰ 2004

ਹਿੰਦ ਮਹਾਂਸਾਗਰ ਵਿਚ ਰਿਕਟਰ ਸਕੇਲ ’ਤੇ 9.0 ਰਫ਼ਤਾਰ ਦਾ ਵੱਡਾ ਭੁਚਾਲ ਆਇਆ। ਭੁਚਾਲ ਕਾਰਨ ਉੱਠੀਆਂ ਜ਼ੋਰਦਾਰ ਲਹਿਰਾਂ 11 ਦੇਸ਼ਾਂ ਵਿਚ ਵੱਜੀਆਂ ਜਿਨ੍ਹਾਂ ਵਿਚ 5,000 ਕਿਲੋਮੀਟਰ ਦੂਰ ਅਫ਼ਰੀਕਾ ਵੀ ਸ਼ਾਮਲ ਸੀ। ਇੱਕੋ ਦਿਨ ਵਿਚ 1,50,000 ਲੋਕ ਜਾਂ ਤਾਂ ਮੌਤ ਦੇ ਮੂੰਹ ਵਿਚ ਧੱਕੇ ਗਏ ਜਾਂ ਲਾਪਤਾ ਹੋਏ। ਦਸ ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ।

1 ਅਗਸਤ 2009: ਇਕ 42 ਸਾਲਾਂ ਦਾ ਪਿਤਾ ਆਪਣੇ 5 ਸਾਲਾਂ ਦੇ ਮੁੰਡੇ ਨਾਲ ਜੈੱਟ-ਸਕੀਇੰਗ ਕਰਦਾ ਸੀ ਜਦ ਉਹ ਦੋਵੇਂ ਬੰਦਰਗਾਹ ਨਾਲ ਟਕਰਾਏ। ਪਿਤਾ ਉਸੇ ਵਕਤ ਦਮ ਤੋੜ ਗਿਆ। ਪਰ ਉਸ ਦਾ ਪੁੱਤਰ ਅਗਲੇ ਦਿਨ ਪੂਰਾ ਹੋ ਗਿਆ। ਇਕ ਦੁਖੀ ਰਿਸ਼ਤੇਦਾਰ ਨੇ ਕਿਹਾ: “ਅਸੀਂ ਆਸ ਲਾ ਕੇ ਬੈਠੇ ਸੀ ਕਿ ਕਿਸੇ-ਨਾ-ਕਿਸੇ ਤਰ੍ਹਾਂ ਮੁੰਡਾ ਬਚ ਜਾਵੇਗਾ।”

ਜਦ ਤੁਸੀਂ ਅੱਤਵਾਦੀ ਹਮਲਿਆਂ ਜਾਂ ਕੁਦਰਤੀ ਆਫ਼ਤਾਂ ਬਾਰੇ ਪੜ੍ਹਦੇ ਹੋ ਜਾਂ ਤੁਹਾਡੇ ਉੱਤੇ ਖ਼ੁਦ ਕੋਈ ਬਿਪਤਾ ਆਉਂਦੀ ਹੈ, ਤਾਂ ਕੀ ਤੁਸੀਂ ਕਦੇ ਸੋਚਦੇ ਹੋ: ‘ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ? ਉਹ ਸਾਨੂੰ ਛੱਡ ਤਾਂ ਨਹੀਂ ਗਿਆ?’ ਅਸੀਂ ਦੇਖਾਂਗੇ ਕਿ ਬਾਈਬਲ ਤੋਂ ਦਿਲਾਸਾ ਭਰਿਆ ਜਵਾਬ ਮਿਲਦਾ ਹੈ। (w10-E 05/01)

[ਸਫ਼ਾ 3 ਉੱਤੇ ਤਸਵੀਰਾਂ ਦੀਆਂ ਕ੍ਰੈਡਿਟ ਲਾਈਨਾਂ]

© Dieter Telemans/Panos Pictures

PRAKASH SINGH/AFP/Getty Images

© Dieter Telemans/Panos Pictures