Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

• ਪਰਮੇਸ਼ੁਰ ਨੇ ਹਾਰੂਨ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਿਸ ਨੇ ਸੋਨੇ ਦਾ ਵੱਛਾ ਬਣਾਇਆ ਸੀ?

ਹਾਰੂਨ ਨੇ ਮੂਰਤੀ-ਪੂਜਾ ਬਾਰੇ ਯਹੋਵਾਹ ਦਾ ਨਿਯਮ ਤੋੜਿਆ ਸੀ। (ਕੂਚ 20:3-5) ਫਿਰ ਵੀ ਮੂਸਾ ਨੇ ਹਾਰੂਨ ਲਈ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਉਸ ਦੀ ਬੇਨਤੀ ਦਾ ਵਾਕਈ “ਬਹੁਤ ਅਸਰ” ਹੋਇਆ। (ਯਾਕੂ. 5:16) ਹਾਰੂਨ ਬਹੁਤ ਸਾਲਾਂ ਤੋਂ ਵਫ਼ਾਦਾਰ ਰਿਹਾ ਸੀ। ਭਾਵੇਂ ਲੋਕਾਂ ਨੇ ਹਾਰੂਨ ਨੂੰ ਵੱਛਾ ਬਣਾਉਣ ਲਈ ਮਨਾ ਲਿਆ ਸੀ, ਪਰ ਬਾਅਦ ਵਿਚ ਉਸ ਨੇ ਦਿਖਾਇਆ ਕਿ ਉਸ ਨੇ ਦਿਲੋਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਸੀ ਕਿਉਂਕਿ ਉਸ ਨੇ ਲੇਵੀ ਦੇ ਪੁੱਤਰਾਂ ਨਾਲ ਮਿਲ ਕੇ ਯਹੋਵਾਹ ਦਾ ਪੱਖ ਲਿਆ ਸੀ। (ਕੂਚ 32:25-29)—5/15, ਸਫ਼ਾ 21.

• ਜੇ ਵਿਆਹੁਤਾ-ਸਾਥੀ ਨੇ ਵਿਭਚਾਰ ਕੀਤਾ ਹੈ, ਤਾਂ ਕਿਹੜੀ ਗੱਲ ਸਹਿਣ ਵਿਚ ਇਕ ਮਸੀਹੀ ਦੀ ਮਦਦ ਕਰ ਸਕਦੀ ਹੈ?

ਜੇ ਬੇਕਸੂਰ ਸਾਥੀ ਬਾਈਬਲ ਦੇ ਅਸੂਲਾਂ ਅਨੁਸਾਰ ਜੀਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਸ ਨੂੰ ਆਪਣੇ ਆਪ ਨੂੰ ਕਸੂਰਵਾਰ ਸਮਝਣ ਦੀ ਲੋੜ ਨਹੀਂ ਹੈ ਕਿ ਉਸ ਦੇ ਕਾਰਨ ਹੀ ਉਸ ਦੇ ਦਗ਼ਾਬਾਜ਼ ਜੀਵਨ-ਸਾਥੀ ਨੇ ਜ਼ਨਾਹ ਕੀਤਾ ਹੈ। ਪਰਮੇਸ਼ੁਰ ਜਾਣਦਾ ਹੈ ਕਿ ਤੁਹਾਨੂੰ ਦਿਲਾਸੇ ਅਤੇ ਹੌਸਲੇ ਦੀ ਲੋੜ ਹੈ। ਇਹ ਦਿਲਾਸਾ ਸ਼ਾਇਦ ਉਹ ਭੈਣਾਂ-ਭਰਾਵਾਂ ਦੇ ਜ਼ਰੀਏ ਦੇਵੇ।—6/15, ਸਫ਼ੇ 30-31.

• ਤੁਸੀਂ ਆਪਣੇ ਬੱਚਿਆਂ ਵਿਚ ਪੜ੍ਹਨ ਦਾ ਸ਼ੌਕ ਕਿਵੇਂ ਪੈਦਾ ਕਰ ਸਕਦੇ ਹੋ?

ਪਿਆਰ ਭਰਿਆ ਮਾਹੌਲ ਅਤੇ ਮਾਪਿਆਂ ਦੀ ਮਿਸਾਲ ਸਦਕਾ ਬੱਚਿਆਂ ਵਿਚ ਪੜ੍ਹਨ ਦਾ ਸ਼ੌਕ ਪੈਦਾ ਹੋ ਸਕਦਾ ਹੈ। ਉਨ੍ਹਾਂ ਨੂੰ ਕਿਤਾਬਾਂ ਵੀ ਦਿਓ। ਉੱਚੀ ਆਵਾਜ਼ ਵਿਚ ਪੜ੍ਹੋ। ਹਿੱਸਾ ਲੈਣ ਦਾ ਉਤਸ਼ਾਹ ਦਿਓ ਅਤੇ ਪੜ੍ਹੀਆਂ ਗੱਲਾਂ ਉੱਤੇ ਚਰਚਾ ਕਰੋ। ਬੱਚਿਆਂ ਨੂੰ ਪੜ੍ਹ ਕੇ ਸੁਣਾਉਣ ਅਤੇ ਸਵਾਲ ਪੁੱਛਣ ਲਈ ਕਹੋ।—7/15, ਸਫ਼ਾ 26.