Skip to content

Skip to table of contents

ਕੀ ਜ਼ਿੰਦਗੀ ਵਿਚ ਸੰਤੁਸ਼ਟ ਰਹਿਣਾ ਮੁਮਕਿਨ ਹੈ?

ਕੀ ਜ਼ਿੰਦਗੀ ਵਿਚ ਸੰਤੁਸ਼ਟ ਰਹਿਣਾ ਮੁਮਕਿਨ ਹੈ?

ਕੀ ਜ਼ਿੰਦਗੀ ਵਿਚ ਸੰਤੁਸ਼ਟ ਰਹਿਣਾ ਮੁਮਕਿਨ ਹੈ?

“ਸੰਤੁਸ਼ਟੀ ਗ਼ਰੀਬਾਂ ਨੂੰ ਅਮੀਰ ਬਣਾ ਦਿੰਦੀ ਹੈ, ਪਰ ਅਸੰਤੁਸ਼ਟੀ ਅਮੀਰਾਂ ਨੂੰ ਗ਼ਰੀਬ ਬਣਾ ਦਿੰਦੀ ਹੈ।”—ਬੈਂਜਾਮਿਨ ਫ੍ਰੈਂਕਲਿਨ।

ਇਹ ਕਹਾਵਤ ਬਿਲਕੁਲ ਸਹੀ ਹੈ ਕਿਉਂਕਿ ਕਈ ਲੋਕਾਂ ਨੇ ਇਹ ਦੇਖਿਆ ਹੈ ਕਿ ਪੈਸੇ ਨਾਲ ਖ਼ੁਸ਼ੀ ਨਹੀਂ ਖ਼ਰੀਦੀ ਜਾ ਸਕਦੀ। ਅੱਜ ਦੀ ਦੁਨੀਆਂ ਵਿਚ ਲੋਕ ਚੀਜ਼ਾਂ ਇਕੱਠੀਆਂ ਕਰਨ, ਵੱਡਾ ਨਾਂ ਕਮਾਉਣ ਅਤੇ ਦੂਜਿਆਂ ਵਰਗੇ ਬਣਨ ਦੇ ਮਗਰ ਲੱਗੇ ਹੋਏ ਹਨ ਜਿਸ ਕਰਕੇ ਉਹ ਸੰਤੁਸ਼ਟ ਅਤੇ ਖ਼ੁਸ਼ ਨਹੀਂ ਹਨ। ਕੀ ਤੁਹਾਡੇ ਉੱਤੇ ਕਦੇ ਇਨ੍ਹਾਂ ਗੱਲਾਂ ਦਾ ਅਸਰ ਪਿਆ ਹੈ?

• ਕਈ ਮਸ਼ਹੂਰੀਆਂ ਇਹ ਦੱਸਦੀਆਂ ਹਨ ਕਿ ਚੀਜ਼ਾਂ ਨੂੰ ਖ਼ਰੀਦ ਕੇ ਹੀ ਤੁਹਾਨੂੰ ਖ਼ੁਸ਼ੀ ਮਿਲੇਗੀ।

• ਨੌਕਰੀ ਦੀ ਥਾਂ ਜਾਂ ਸਕੂਲੇ ਤੁਸੀਂ ਆਪਣੀ ਤੁਲਨਾ ਦੂਜਿਆਂ ਨਾਲ ਕਰਦੇ ਹੋ ਤੇ ਫਿਰ ਉਨ੍ਹਾਂ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੋ।

• ਲੋਕ ਉਨ੍ਹਾਂ ਕੰਮਾਂ ਦੀ ਕਦਰ ਨਹੀਂ ਕਰਦੇ ਜੋ ਤੁਸੀਂ ਉਨ੍ਹਾਂ ਲਈ ਕਰਦੇ ਹੋ।

• ਤੁਹਾਡੇ ਦੋਸਤ ਆਪਣੀਆਂ ਚੀਜ਼ਾਂ ਦਿਖਾ ਕੇ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।

• ਤੁਹਾਨੂੰ ਆਪਣੀ ਜ਼ਿੰਦਗੀ ਦੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ।

ਕੀ ਅਜਿਹੇ ਹਾਲਾਤਾਂ ਵਿਚ ਖ਼ੁਸ਼ ਰਹਿਣਾ ਮੁਮਕਿਨ ਹੈ? ਪੌਲੁਸ ਰਸੂਲ ਨੇ ਇਸ ਦਾ ਇਕ ਰਾਜ਼ ਦੱਸਿਆ। ਕਦੀ-ਕਦੀ ਉਸ ਕੋਲ ਬਹੁਤ ਸੀ ਅਤੇ ਕਦੀ-ਕਦੀ ਕੁਝ ਵੀ ਨਹੀਂ। ਉਸ ਦੇ ਦੋਸਤ ਉਸ ਨੂੰ ਪਿਆਰ ਕਰਦੇ ਸਨ, ਪਰ ਦੂਸਰੇ ਉਸ ਦਾ ਮਜ਼ਾਕ ਉਡਾਉਂਦੇ ਸਨ। ਫਿਰ ਵੀ ਉਸ ਨੇ ਕਿਹਾ: “ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ।”—ਫ਼ਿਲਿੱਪੀਆਂ 4:11, 12.

ਇਹ ਉਨ੍ਹਾਂ ਲੋਕਾਂ ਲਈ ਇਕ ਰਾਜ਼ ਦੀ ਗੱਲ ਹੈ ਜੋ ਕਦੇ ਸੰਤੁਸ਼ਟ ਹੀ ਨਹੀਂ ਹੁੰਦੇ, ਪਰ ਪੌਲੁਸ ਨੇ ਕਿਹਾ ਕਿ ਸੰਤੁਸ਼ਟ ਰਹਿਣਾ ਸਿੱਖਿਆ ਜਾ ਸਕਦਾ ਹੈ। ਅਸੀਂ ਹੁਣ ਤੁਹਾਨੂੰ ਬਾਈਬਲ ਵਿੱਚੋਂ ਖ਼ੁਸ਼ੀ ਅਤੇ ਸੰਤੁਸ਼ਟੀ ਪਾਉਣ ਦੇ ਪੰਜ ਰਾਜ਼ ਜਾਣਨ ਦਾ ਸੱਦਾ ਦਿੰਦੇ ਹਾਂ। (w10-E 11/01)