Skip to content

Skip to table of contents

ਕੀ ਤੁਸੀਂ ਸਾਲ ਦੇ ਸਭ ਤੋਂ ਅਹਿਮ ਦਿਨ ਲਈ ਤਿਆਰ ਹੋ?

ਕੀ ਤੁਸੀਂ ਸਾਲ ਦੇ ਸਭ ਤੋਂ ਅਹਿਮ ਦਿਨ ਲਈ ਤਿਆਰ ਹੋ?

ਕੀ ਤੁਸੀਂ ਸਾਲ ਦੇ ਸਭ ਤੋਂ ਅਹਿਮ ਦਿਨ ਲਈ ਤਿਆਰ ਹੋ?

ਯਿਸੂ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਆਪਣੀ ਮੌਤ ਦੀ ਯਾਦਗਾਰ ਮਨਾਉਣ ਦੀ ਰੀਤ ਸ਼ੁਰੂ ਕੀਤੀ। ਇਸ ਰੀਤ ਨੂੰ ‘ਪ੍ਰਭੂ ਦੇ ਭੋਜਨ’ ਵਜੋਂ ਜਾਣਿਆ ਜਾਂਦਾ ਹੈ। (1 ਕੁਰਿੰਥੀਆਂ 11:20) ਇਸ ਮੌਕੇ ਦੀ ਮਹੱਤਤਾ ਦਿਖਾਉਂਦੇ ਹੋਏ ਯਿਸੂ ਨੇ ਹੁਕਮ ਦਿੱਤਾ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।” (ਲੂਕਾ 22:19) ਕੀ ਤੁਸੀਂ ਯਿਸੂ ਦੇ ਦਿੱਤੇ ਹੁਕਮ ਦੀ ਪਾਲਣਾ ਕਰਨੀ ਚਾਹੁੰਦੇ ਹੋ? ਜੇ ਚਾਹੁੰਦੇ ਹੋ, ਤਾਂ ਤੁਸੀਂ ਯਿਸੂ ਦੀ ਮੌਤ ਦੀ ਵਰ੍ਹੇਗੰਢ ਨੂੰ ਸਾਲ ਦਾ ਸਭ ਤੋਂ ਅਹਿਮ ਦਿਨ ਸਮਝੋਗੇ।

ਪਰ ਇਹ ਦਿਨ ਕਦੋਂ ਮਨਾਇਆ ਜਾਣਾ ਚਾਹੀਦਾ ਹੈ? ਅਤੇ ਇਸ ਅਹਿਮ ਦਿਨ ਦਾ ਮਤਲਬ ਸਮਝਣ ਲਈ ਤੁਸੀਂ ਕਿਵੇਂ ਪੂਰੀ ਤਰ੍ਹਾਂ ਤਿਆਰ ਹੋ ਸਕਦੇ ਹੋ? ਹਰ ਮਸੀਹੀ ਨੂੰ ਇਨ੍ਹਾਂ ਸਵਾਲਾਂ ’ਤੇ ਧਿਆਨ ਨਾਲ ਗੌਰ ਕਰਨਾ ਚਾਹੀਦਾ ਹੈ।

ਕਿੰਨੀ ਵਾਰ ਮਨਾਇਆ ਜਾਣਾ ਚਾਹੀਦਾ ਹੈ?

ਆਮ ਤੌਰ ਤੇ ਅਸੀਂ ਖ਼ਾਸ ਦਿਨ ਸਾਲ ਵਿਚ ਇਕ ਵਾਰ ਮਨਾਉਂਦੇ ਹਾਂ। ਮਿਸਾਲ ਲਈ, ਭਾਵੇਂ 11 ਸਤੰਬਰ 2001 ਦੀਆਂ ਖ਼ੌਫ਼ਨਾਕ ਘਟਨਾਵਾਂ ਨਿਊਯਾਰਕ ਸ਼ਹਿਰ ਵਿਚ ਰਹਿਣ ਵਾਲੇ ਉਨ੍ਹਾਂ ਲੋਕਾਂ ਦੇ ਮਨਾਂ ਵਿਚ ਹਮੇਸ਼ਾ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਅਜ਼ੀਜ਼ ਵਰਲਡ ਟ੍ਰੇਡ ਸੈਂਟਰ ਦੇ ਹਮਲੇ ਵਿਚ ਮਾਰੇ ਗਏ ਸਨ, ਪਰ ਫਿਰ ਵੀ ਜਿਸ ਦਿਨ ਇਹ ਤਾਰੀਖ਼ ਆਉਂਦੀ ਹੈ, ਉਹ ਦਿਨ ਉਨ੍ਹਾਂ ਲਈ ਬਹੁਤ ਅਹਿਮ ਹੁੰਦਾ ਹੈ।

ਇਸੇ ਤਰ੍ਹਾਂ, ਬਾਈਬਲ ਦੇ ਸਮਿਆਂ ਵਿਚ ਖ਼ਾਸ ਦਿਨ ਸਾਲ ਵਿਚ ਇਕ ਵਾਰ ਮਨਾਏ ਜਾਂਦੇ ਸਨ। (ਅਸਤਰ 9:21, 27) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਮਿਸਰ ਤੋਂ ਚਮਤਕਾਰੀ ਢੰਗ ਨਾਲ ਮਿਲੀ ਆਜ਼ਾਦੀ ਦੇ ਮੌਕੇ ਨੂੰ ਹਰ ਸਾਲ ਮਨਾਉਣ। ਬਾਈਬਲ ਵਿਚ ਇਸ ਮੌਕੇ ਨੂੰ ਪਸਾਹ ਦਾ ਤਿਉਹਾਰ ਕਿਹਾ ਜਾਂਦਾ ਹੈ, ਅਤੇ ਇਜ਼ਰਾਈਲੀ ਇਸ ਖ਼ਾਸ ਦਿਨ ਨੂੰ ਹਰ ਸਾਲ ਉਸੇ ਤਾਰੀਖ਼ ’ਤੇ ਮਨਾਉਂਦੇ ਸਨ ਜਦੋਂ ਉਨ੍ਹਾਂ ਨੂੰ ਆਜ਼ਾਦ ਕੀਤਾ ਗਿਆ ਸੀ।—ਕੂਚ 12:24-27; 13:10.

ਯਿਸੂ ਆਪਣੇ ਰਸੂਲਾਂ ਨਾਲ ਪਸਾਹ ਦਾ ਤਿਉਹਾਰ ਮਨਾ ਕੇ ਹਟਿਆ ਹੀ ਸੀ ਜਦੋਂ ਉਸ ਨੇ ਆਪਣੀ ਮੌਤ ਦੀ ਯਾਦਗਾਰ ਮਨਾਉਣ ਦੀ ਰੀਤ ਸ਼ੁਰੂ ਕੀਤੀ। ਇਸ ਰੀਤ ਅਨੁਸਾਰ ਉਸ ਦੀ ਮੌਤ ਦੀ ਯਾਦਗਾਰ ਮਨਾਈ ਜਾਣੀ ਸੀ। (ਲੂਕਾ 22:7-20) ਪਸਾਹ ਦਾ ਤਿਉਹਾਰ ਸਾਲ ਵਿਚ ਇਕ ਵਾਰ ਮਨਾਇਆ ਜਾਂਦਾ ਸੀ। ਇਸ ਲਈ, ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਪਸਾਹ ਦੀ ਜਗ੍ਹਾ ਇਸ ਨਵੇਂ ਤਿਉਹਾਰ ਨੂੰ ਵੀ ਸਾਲ ਵਿਚ ਇਕ ਵਾਰ ਮਨਾਇਆ ਜਾਣਾ ਚਾਹੀਦਾ ਹੈ। ਪਰ ਕਿਹੜੀ ਤਾਰੀਖ਼ ਨੂੰ ਮਨਾਇਆ ਜਾਣਾ ਚਾਹੀਦਾ ਹੈ?

ਕਦੋਂ ਮਨਾਇਆ ਜਾਣਾ ਚਾਹੀਦਾ ਹੈ?

ਇਸ ਸਵਾਲ ਦਾ ਜਵਾਬ ਦੇਣ ਲਈ ਸਾਨੂੰ ਦੋ ਗੱਲਾਂ ਸਮਝਣ ਦੀ ਲੋੜ ਹੈ। ਪਹਿਲੀ, ਬਾਈਬਲ ਲਿਖੀ ਜਾਣ ਦੇ ਸਮੇਂ ਨਵਾਂ ਦਿਨ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਸ਼ੁਰੂ ਹੁੰਦਾ ਸੀ ਅਤੇ ਅਗਲੇ ਦਿਨ ਸੂਰਜ ਡੁੱਬਣ ਤੇ ਖ਼ਤਮ ਹੁੰਦਾ ਸੀ। ਤਾਂ ਫਿਰ, ਦਿਨ ਸ਼ਾਮ ਤੋਂ ਲੈ ਕੇ ਸ਼ਾਮ ਤਕ ਹੁੰਦਾ ਸੀ।—ਲੇਵੀਆਂ 23:32.

ਦੂਜੀ, ਬਾਈਬਲ ਵਿਚ ਉਹ ਕਲੰਡਰ ਨਹੀਂ ਵਰਤਿਆ ਗਿਆ ਜੋ ਅਸੀਂ ਅੱਜ ਵਰਤਦੇ ਹਾਂ। ਬਾਈਬਲ ਵਿਚ ਮਾਰਚ ਅਤੇ ਅਪ੍ਰੈਲ ਵਰਗੇ ਨਾਵਾਂ ਦੀ ਬਜਾਇ ਅਦਾਰ ਅਤੇ ਨੀਸਾਨ ਨਾਂ ਦੇ ਮਹੀਨੇ ਵਰਤੇ ਗਏ ਹਨ। (ਅਸਤਰ 3:7) ਯਹੂਦੀ ਮੱਸਿਆ ਤੋਂ ਮੱਸਿਆ ਯਾਨੀ ਨਵੇਂ ਚੰਦ ਤੋਂ ਨਵੇਂ ਚੰਦ ਤਕ ਮਹੀਨੇ ਗਿਣਦੇ ਸਨ। ਉਹ ਪਸਾਹ ਦਾ ਤਿਉਹਾਰ ਆਪਣੇ ਕਲੰਡਰ ਦੇ ਪਹਿਲੇ ਮਹੀਨੇ ਨੀਸਾਨ ਦੀ 14 ਤਾਰੀਖ਼ ਨੂੰ ਮਨਾਉਂਦੇ ਸਨ। (ਲੇਵੀਆਂ 23:5; ਗਿਣਤੀ 28:16) 14 ਨੀਸਾਨ ਉਹੀ ਦਿਨ ਸੀ ਜਦੋਂ ਰੋਮੀਆਂ ਨੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਸੂਲ਼ੀ ’ਤੇ ਟੰਗਿਆ ਸੀ। ਪਸਾਹ ਦਾ ਪਹਿਲਾ ਤਿਉਹਾਰ ਮਨਾਏ ਜਾਣ ਤੋਂ 1,545 ਸਾਲਾਂ ਬਾਅਦ ਉਸ ਦੀ ਮੌਤ ਹੋਈ ਸੀ। ਵਾਕਈ, 14 ਨੀਸਾਨ ਬਹੁਤ ਅਹਿਮ ਦਿਨ ਹੈ!

ਪਰ 14 ਨੀਸਾਨ ਨਾਲ ਸਾਡੇ ਕਲੰਡਰ ’ਤੇ ਕਿਹੜੀ ਤਾਰੀਖ਼ ਮੇਲ ਖਾਂਦੀ ਹੈ? ਇਸ ਤਾਰੀਖ਼ ਦਾ ਹਿਸਾਬ ਯਰੂਸ਼ਲਮ ਵਿਚ ਉਸ ਮੱਸਿਆ ਜਾਂ ਨਵੇਂ ਚੰਦ ਦੇ ਦਿਸਣ ਤੋਂ ਲਾਇਆ ਜਾਂਦਾ ਹੈ ਜਿਹੜਾ ਬਸੰਤ ਦੀ ਰੁੱਤ ਦੇ ਨੇੜੇ-ਤੇੜੇ ਨਿਕਲਦਾ ਹੈ। ਇਸ ਸਮੇਂ ਦਿਨ ਤੇ ਰਾਤ 12-12 ਘੰਟਿਆਂ ਦੇ ਹੁੰਦੇ ਹਨ। ਜੇ ਅਸੀਂ ਨਵੇਂ ਚੰਦ ਤੋਂ 14 ਦਿਨ ਗਿਣੀਏ, ਤਾਂ ਅਸੀਂ 14 ਨੀਸਾਨ ਦੀ ਤਾਰੀਖ਼ ਤੇ ਪਹੁੰਚਾਂਗੇ। ਇਸ ਦਿਨ ਆਮ ਤੌਰ ਤੇ ਪੂਰਾ ਚੰਦ ਦਿਖਾਈ ਦਿੰਦਾ ਹੈ। ਇਸ ਹਿਸਾਬ ਨਾਲ ਇਸ ਸਾਲ 14 ਨੀਸਾਨ ਦਾ ਦਿਨ ਵੀਰਵਾਰ, 5 ਅਪ੍ਰੈਲ 2012 ਨੂੰ ਸੂਰਜ ਡੁੱਬਣ ਤੋਂ ਬਾਅਦ ਸ਼ੁਰੂ ਹੁੰਦਾ ਹੈ। *

ਇਸ ਸਾਲ ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਨਾਲ ਮਿਲ ਕੇ ਯਿਸੂ ਦੀ ਮੌਤ ਦੀ ਯਾਦਗਾਰ ਨੂੰ ਮਨਾਉਣ ਦੀ ਤਿਆਰੀ ਕਰ ਰਹੇ ਹਨ ਜੋ ਇਸ ਮੌਕੇ ਤੇ ਹਾਜ਼ਰ ਹੋਣਾ ਚਾਹੁੰਦੇ ਹਨ। ਉਹ ਤੁਹਾਨੂੰ ਵੀ ਦਿਲੋਂ ਸੱਦਾ ਦਿੰਦੇ ਹਨ। ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਤੋਂ ਪੁੱਛੋ ਕਿ ਇਹ ਯਾਦਗਾਰ ਕਿਸ ਸਮੇਂ ਅਤੇ ਕਿਹੜੀ ਥਾਂ ਤੇ ਮਨਾਈ ਜਾਵੇਗੀ। ਉਹ ਇਸ ਯਾਦਗਾਰ ਨੂੰ ਨਾ ਤਾਂ ਸਵੇਰੇ ਅਤੇ ਨਾ ਹੀ ਦੁਪਹਿਰੇ, ਸਗੋਂ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਉਣਗੇ। ਕਿਉਂ? ਕਿਉਂਕਿ ਬਾਈਬਲ ਦੇ ਮੁਤਾਬਕ ਪ੍ਰਭੂ ਦਾ ਭੋਜਨ “ਰਾਤ” ਵੇਲੇ ਖਾਧਾ ਗਿਆ ਸੀ। (1 ਕੁਰਿੰਥੀਆਂ 11:23) ਵੀਰਵਾਰ, 5 ਅਪ੍ਰੈਲ 2012 ਨੂੰ ਉਸ ਰਾਤ ਦੀ ਵਰ੍ਹੇਗੰਢ ਹੈ ਜਿਸ ਰੀਤ ਨੂੰ ਯਿਸੂ ਨੇ 1,979 ਸਾਲ ਪਹਿਲਾਂ ਮਨਾਉਣਾ ਸ਼ੁਰੂ ਕੀਤਾ ਸੀ। ਇਹ 14 ਨੀਸਾਨ ਦੇ ਦਿਨ ਦੀ ਵੀ ਸ਼ੁਰੂਆਤ ਹੈ ਜਦੋਂ ਯਿਸੂ ਦੀ ਮੌਤ ਹੋਈ ਸੀ। ਉਸ ਦੀ ਮੌਤ ਦੀ ਯਾਦਗਾਰ ਮਨਾਉਣ ਦਾ ਇਸ ਤੋਂ ਵਧੀਆ ਦਿਨ ਹੋਰ ਕਿਹੜਾ ਹੋ ਸਕਦਾ ਹੈ?

ਕਿਵੇਂ ਤਿਆਰੀ ਕਰੀਏ

ਸਾਲ ਵਿਚ ਇਕ ਵਾਰ ਆਉਂਦੇ ਇਸ ਮੌਕੇ ਵਾਸਤੇ ਤਿਆਰ ਹੋਣ ਲਈ ਤੁਸੀਂ ਕੀ ਕਰ ਸਕਦੇ ਹੋ? ਇਕ ਤਰੀਕਾ: ਯਿਸੂ ਨੇ ਸਾਡੇ ਲਈ ਜੋ ਕੀਤਾ, ਉਸ ’ਤੇ ਤੁਸੀਂ ਮਨਨ ਕਰ ਸਕਦੇ ਹੋ। ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? * ਨਾਂ ਦੀ ਕਿਤਾਬ ਨੇ ਲੱਖਾਂ ਹੀ ਲੋਕਾਂ ਦੀ ਇਹ ਸਮਝਣ ਵਿਚ ਮਦਦ ਕੀਤੀ ਹੈ ਕਿ ਯਿਸੂ ਸਾਡੇ ਲਈ ਕਿਉਂ ਮਰਿਆ ਅਤੇ ਇਸ ਕਾਰਨ ਉਸ ਦੀ ਕੁਰਬਾਨੀ ਲਈ ਉਨ੍ਹਾਂ ਦੀ ਕਦਰ ਵਧੀ ਹੈ।—ਮੱਤੀ 20:28.

ਦੂਜਾ ਤਰੀਕਾ: ਤੁਸੀਂ ਧਰਤੀ ’ਤੇ ਯਿਸੂ ਦੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਬਾਰੇ ਪੜ੍ਹ ਕੇ ਇਸ ਅਹਿਮ ਮੌਕੇ ਲਈ ਆਪਣੇ ਦਿਲਾਂ ਨੂੰ ਤਿਆਰ ਕਰ ਸਕਦੇ ਹੋ। ਅੱਗੇ ਦਿੱਤੇ ਗਏ ਸਫ਼ਿਆਂ ’ਤੇ ਤੁਸੀਂ ਇਕ ਚਾਰਟ ਦੇਖੋਗੇ। ਇਸ ਚਾਰਟ ਦੇ ਸੱਜੇ ਪਾਸੇ ਦੇ ਕਾਲਮ ਵਿਚ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਦੀਆਂ ਕਿਤਾਬਾਂ ਵਿੱਚੋਂ ਆਇਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਯਿਸੂ ਦੀ ਮੌਤ ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਜ਼ਿਕਰ ਹੈ। ਇਸ ਲਿਸਟ ਵਿਚ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ * ਨਾਂ ਦੀ ਕਿਤਾਬ ਵਿੱਚੋਂ ਉਹ ਅਧਿਆਇ ਦਿੱਤੇ ਗਏ ਹਨ ਜਿਨ੍ਹਾਂ ਵਿਚ ਇਹ ਘਟਨਾਵਾਂ ਪਾਈਆਂ ਜਾਂਦੀਆਂ ਹਨ।

ਖੱਬੇ ਪਾਸੇ ਦੇ ਕਾਲਮ ਵਿਚ ਉਨ੍ਹਾਂ ਘਟਨਾਵਾਂ ਦੀਆਂ ਤਾਰੀਖ਼ਾਂ ਦਿੱਤੀਆਂ ਗਈਆਂ ਹਨ ਜੋ ਇਸ ਸਾਲ ਦੀਆਂ ਤਾਰੀਖ਼ਾਂ ਨਾਲ ਮਿਲਦੀਆਂ ਹਨ। ਕਿਉਂ ਨਾ ਸਮਾਂ ਕੱਢ ਕੇ ਬਾਈਬਲ ਵਿੱਚੋਂ ਉਨ੍ਹਾਂ ਹਵਾਲਿਆਂ ਨੂੰ ਪੜ੍ਹ ਕੇ ਦੇਖੋ ਕਿ ਪ੍ਰਭੂ ਦੇ ਭੋਜਨ ਵਾਲੇ ਦਿਨ ਤੋਂ ਕੁਝ ਦਿਨ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰੀਆਂ ਸਨ। ਇਸ ਤਰ੍ਹਾਂ ਕਰਨ ਨਾਲ ਸਾਲ ਦੇ ਸਭ ਤੋਂ ਅਹਿਮ ਦਿਨ ਲਈ ਤਿਆਰੀ ਕਰਨ ਵਿਚ ਤੁਹਾਡੀ ਮਦਦ ਹੋਵੇਗੀ। (w11-E 02/01)

[ਫੁਟਨੋਟ]

^ ਪੈਰਾ 11 ਹੋ ਸਕਦਾ ਹੈ ਕਿ ਇਹ ਤਾਰੀਖ਼ ਅੱਜ ਦੇ ਯਹੂਦੀਆਂ ਦੇ ਪਸਾਹ ਦੀ ਤਾਰੀਖ਼ ਨਾਲ ਮੇਲ ਨਾ ਖਾਵੇ। ਕਿਉਂ ਨਹੀਂ? ਜ਼ਿਆਦਾਤਰ ਯਹੂਦੀ ਪਸਾਹ ਦਾ ਤਿਉਹਾਰ 15 ਨੀਸਾਨ ਨੂੰ ਮਨਾਉਂਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਹ ਤਾਰੀਖ਼ ਕੂਚ 12:6 ਵਿਚ ਦਿੱਤੇ ਹੁਕਮ ਮੁਤਾਬਕ ਸਹੀ ਹੈ। ਪਰ ਯਿਸੂ ਨੇ ਮੂਸਾ ਦੇ ਕਾਨੂੰਨ ਅਨੁਸਾਰ ਪਸਾਹ ਦਾ ਤਿਉਹਾਰ 14 ਨੀਸਾਨ ਨੂੰ ਮਨਾਇਆ ਸੀ। ਇਸ ਤਾਰੀਖ਼ ਦਾ ਪਤਾ ਲਾਉਣ ਬਾਰੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਸਫ਼ਾ 207, ਪੈਰਾ 2 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 14 ਸਫ਼ੇ 47-56, 206-208 ਦੇਖੋ। ਤੁਸੀਂ ਇਸ ਕਿਤਾਬ ਨੂੰ www.watchtower.org ’ਤੇ ਦੇਖ ਸਕਦੇ ਹੋ।

^ ਪੈਰਾ 15 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 16 ਉੱਤੇ ਸੁਰਖੀ]

ਵੀਰਵਾਰ, 5 ਅਪ੍ਰੈਲ 2012 ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਓ

[ਸਫ਼ਾ 17, 18 ਉੱਤੇ ਚਾਰਟ⁄ਤਸਵੀਰਾਂ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਮੌਤ ਤੋਂ ਇਕ ਹਫ਼ਤਾ ਪਹਿਲਾਂ

2012 ਸ਼ਨੀ. 31 ਮਾਰਚ

ਸਬਤ

ਯੂਹੰਨਾ 11:55–12:1

gt 101, ਪੈਰੇ 2-4 *

9 ਨੀਸਾਨ (ਸੂਰਜ ਡੁੱਬਣ ਤੇ ਸ਼ੁਰੂ ਹੁੰਦਾ)

ਬਾਈਬਲ ਦੇ ਸਮਿਆਂ ਵਿਚ ਨਵਾਂ ਦਿਨ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਸ਼ੁਰੂ ਹੁੰਦਾ ਸੀ ਅਤੇ ਅਗਲੇ ਦਿਨ ਸੂਰਜ ਡੁੱਬਣ ਤੇ ਖ਼ਤਮ ਹੁੰਦਾ ਸੀ

ਸ਼ਮਊਨ ਕੋੜ੍ਹੀ ਦੇ ਘਰ ਖਾਣਾ ਖਾਧਾ

ਮਰੀਅਮ ਨੇ ਯਿਸੂ ਦੇ ਸਿਰ ’ਤੇ ਅਤਰ ਪਾਇਆ

ਯਹੂਦੀ ਯਿਸੂ ਅਤੇ ਲਾਜ਼ਰ ਨੂੰ ਦੇਖਣ ਆਏ

ਮੱਤੀ 26:6-13

ਮਰਕੁਸ 14:​3-9

ਯੂਹੰਨਾ 12:​2-11

gt 101, ਪੈਰੇ 5-9

2012 ਐਤ. 1 ਅਪ੍ਰੈਲ

▪ ਰਾਜੇ ਦੇ ਤੌਰ ਤੇ ਯਰੂਸ਼ਲਮ ਵਿਚ ਆਇਆ

ਮੰਦਰ ਵਿਚ ਸਿੱਖਿਆ ਦਿੰਦਾ

ਮੱਤੀ 21:​1-11, 14-17

ਮਰਕੁਸ 11:​1-11

ਲੂਕਾ 19:​29-44

ਯੂਹੰਨਾ 12:​12-19

gt 102

10 ਨੀਸਾਨ (ਸੂਰਜ ਡੁੱਬਣ ਤੇ ਸ਼ੁਰੂ ਹੁੰਦਾ)

ਬੈਥਨੀਆ ਵਿਚ ਰਾਤ ਬਿਤਾਉਂਦਾ ਹੈ

2012 ਸੋਮ. 2 ਅਪ੍ਰੈਲ

▪ ਤੜਕੇ ਯਰੂਸ਼ਲਮ ਜਾਂਦਾ

▪ ਮੰਦਰ ਨੂੰ ਸਾਫ਼ ਕਰਦਾ

▪ ਯਹੋਵਾਹ ਸਵਰਗੋਂ ਗੱਲ ਕਰਦਾ

ਮੱਤੀ 21:​12, 13, 18, 19

ਮਰਕੁਸ 11:​12-19

ਲੂਕਾ 19:​45-48

ਯੂਹੰਨਾ 12:​20-50

gt 103, 104

11 ਨੀਸਾਨ (ਸੂਰਜ ਡੁੱਬਣ ਤੇ ਸ਼ੁਰੂ ਹੁੰਦਾ)

2012 ਮੰਗ. 3 ਅਪ੍ਰੈਲ

▪ ਮਿਸਾਲਾਂ ਦੇ ਕੇ ਮੰਦਰ ਵਿਚ ਸਿਖਾਉਂਦਾ

▪ ਫ਼ਰੀਸੀਆਂ ਦੀ ਨਿੰਦਾ ਕਰਦਾ

▪ ਗ਼ਰੀਬ ਵਿਧਵਾ ਨੂੰ ਦਾਨ ਦਿੰਦੇ ਦੇਖਦਾ

▪ ਯਰੂਸ਼ਲਮ ਦੇ ਵਿਨਾਸ਼ ਦੀ ਭਵਿੱਖਬਾਣੀ ਕਰਦਾ

▪ ਆਪਣੀ ਮੌਜੂਦਗੀ ਦੀ ਨਿਸ਼ਾਨੀ ਦੱਸਦਾ ਹੈ

ਮੱਤੀ 21:19–25:46

ਮਰਕੁਸ 11:20–13:37

ਲੂਕਾ 20:​1–21:38

gt 105 ਤੋਂ 112, ਪੈਰਾ 1

12 ਨੀਸਾਨ (ਸੂਰਜ ਡੁੱਬਣ ਤੇ ਸ਼ੁਰੂ ਹੁੰਦਾ)

2012 ਬੁੱਧ. 4 ਅਪ੍ਰੈਲ

▪ ਬੈਥਨੀਆ ਵਿਚ ਚੇਲਿਆਂ ਨਾਲ ਦਿਨ ਬਿਤਾਉਂਦਾ

▪ ਯਹੂਦਾ ਧੋਖੇ ਨਾਲ ਫੜਵਾਉਣ ਦਾ ਇੰਤਜ਼ਾਮ ਕਰਦਾ

ਮੱਤੀ 26:​1-5, 14-16

ਮਰਕੁਸ 14:​1, 2, 10, 11

ਲੂਕਾ 22:​1-6

gt 112, ਪੈਰੇ 2-4

13 ਨੀਸਾਨ (ਸੂਰਜ ਡੁੱਬਣ ਤੇ ਸ਼ੁਰੂ ਹੁੰਦਾ)

2012 ਵੀਰ. 5 ਅਪ੍ਰੈਲ

▪ ਪਤਰਸ ਤੇ ਯੂਹੰਨਾ ਪਸਾਹ ਦੀ ਤਿਆਰੀ ਕਰਦੇ

▪ ਯਿਸੂ ਤੇ ਬਾਕੀ 10 ਰਸੂਲ ਦੁਪਹਿਰੋਂ ਬਾਅਦ ਉਨ੍ਹਾਂ ਨੂੰ ਮਿਲਦੇ

ਮੱਤੀ 26:​17-19

ਮਰਕੁਸ 14:​12-16

ਲੂਕਾ 22:​7-13

gt 112, ਪੈਰਾ 5 ਤੋਂ 113, ਪੈਰਾ 1

14 ਨੀਸਾਨ (ਸੂਰਜ ਡੁੱਬਣ ਤੇ ਸ਼ੁਰੂ ਹੁੰਦਾ)

▪ ਪਸਾਹ ਦਾ ਤਿਉਹਾਰ ਮਨਾਉਂਦਾ

▪ ਰਸੂਲਾਂ ਦੇ ਪੈਰ ਧੋਂਦਾ

▪ ਯਹੂਦਾ ਨੂੰ ਜਾਣ ਲਈ ਕਹਿੰਦਾ

▪ ਆਪਣੀ ਮੌਤ ਨੂੰ ਯਾਦ ਕਰਨ ਦਾ ਹੁਕਮ ਦਿੰਦਾ

ਮੱਤੀ 26:​20-35

ਮਰਕੁਸ 14:​17-31

ਲੂਕਾ 22:​14-38

ਯੂਹੰਨਾ 13:1–17:26

gt 113, ਪੈਰਾ 2 ਤੋਂ 116 ਦੇ ਅਖ਼ੀਰ ਤਕ

ਅੱਧੀ ਰਾਤ

2012 ਸ਼ੁੱਕ. 6 ਅਪ੍ਰੈਲ

▪ ਗਥਸਮਨੀ ਦੇ ਬਾਗ਼ ਵਿਚ ਧੋਖੇ ਨਾਲ ਫੜਵਾਇਆ ਗਿਆ

▪ ਰਸੂਲ ਭੱਜ ਜਾਂਦੇ ਹਨ

▪ ਮਹਾਸਭਾ ਸਾਮ੍ਹਣੇ ਮੁਕੱਦਮਾ

▪ ਪਤਰਸ ਯਿਸੂ ਨੂੰ ਜਾਣਨ ਤੋਂ ਇਨਕਾਰ ਕਰਦਾ

ਮੱਤੀ 26:​36-75

ਮਰਕੁਸ 14:​32-72

ਲੂਕਾ 22:​39-62

ਯੂਹੰਨਾ 18:​1-27

gt 117 ਤੋਂ 120 ਦੇ ਅਖ਼ੀਰ ਤਕ

▪ ਮਹਾਸਭਾ ਸਾਮ੍ਹਣੇ ਦੁਬਾਰਾ ਪੇਸ਼ ਹੁੰਦਾ

▪ ਪਿਲਾਤੁਸ ਸਾਮ੍ਹਣੇ, ਫਿਰ ਹੇਰੋਦੇਸ ਸਾਮ੍ਹਣੇ, ਫਿਰ ਦੁਬਾਰਾ ਪਿਲਾਤੁਸ ਸਾਮ੍ਹਣੇ

▪ ਮੌਤ ਦੀ ਸਜ਼ਾ ਅਤੇ ਸੂਲ਼ੀ ’ਤੇ ਟੰਗਿਆ ਗਿਆ

▪ ਲਗਭਗ ਦੁਪਹਿਰੇ ਤਿੰਨ ਵਜੇ ਮਰ ਜਾਂਦਾ ਹੈ

▪ ਉਸ ਦੀ ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਕਬਰ ਵਿਚ ਰੱਖਿਆ ਗਿਆ

ਮੱਤੀ 27:​1-61

ਮਰਕੁਸ 15:​1-47

ਲੂਕਾ 22:63–23:56

ਯੂਹੰਨਾ 18:​28-40

gt 121 ਤੋਂ 127, ਪੈਰਾ 7

15 ਨੀਸਾਨ (ਸੂਰਜ ਡੁੱਬਣ ਤੇ ਸ਼ੁਰੂ ਹੁੰਦਾ)

▪ ਸਬਤ

2012 ਸ਼ਨੀ. 7 ਅਪ੍ਰੈਲ

▪ ਪਿਲਾਤੁਸ ਯਿਸੂ ਦੀ ਕਬਰ ’ਤੇ ਪਹਿਰੇਦਾਰ ਖੜ੍ਹੇ ਕਰਨ ਦੀ ਇਜਾਜ਼ਤ ਦਿੰਦਾ ਹੈ

ਮੱਤੀ 27:​62-66

gt 127, ਪੈਰੇ 8-9

16 ਨੀਸਾਨ (ਸੂਰਜ ਡੁੱਬਣ ਤੇ ਸ਼ੁਰੂ ਹੁੰਦਾ)

ਮਰਕੁਸ 16:​1

2012 ਐਤ. 8 ਅਪ੍ਰੈਲ

▪ ਦੁਬਾਰਾ ਜੀਉਂਦਾ ਕੀਤਾ ਗਿਆ

▪ ਚੇਲਿਆਂ ਨੂੰ ਦਰਸ਼ਣ ਦਿੱਤੇ

ਮੱਤੀ 28:​1-15

ਮਰਕੁਸ 16:​2-8

ਲੂਕਾ 24:​1-49

ਯੂਹੰਨਾ 20:​1-25

gt 127, ਪੈਰਾ 10 ਤੋਂ 129, ਪੈਰਾ 10

[ਫੁਟਨੋਟ]

^ ਪੈਰਾ 29 ਇੱਥੇ ਦਿੱਤੇ ਗਏ ਨੰਬਰ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ (gt) ਦੀ ਕਿਤਾਬ ਦੇ ਅਧਿਆਵਾਂ ਨੂੰ ਸੰਕੇਤ ਕਰਦੇ ਹਨ। ਯਿਸੂ ਦੀ ਆਖ਼ਰੀ ਸੇਵਾ ਸੰਬੰਧੀ ਚਾਰਟ ਵਿਚ ਦਿੱਤੇ ਹਵਾਲਿਆਂ ਬਾਰੇ ਹੋਰ ਜਾਣਕਾਰੀ ਲਈ ਪੰਜਾਬੀ ਦੀ ਨਵੀਂ ਦੁਨੀਆਂ ਅਨੁਵਾਦ ਵਿਚ ਅਪੈਂਡਿਕਸ 11, ਸਫ਼ੇ 675-677 ਦੇਖੋ।