Skip to content

Skip to table of contents

1. ਭੁਚਾਲ਼

1. ਭੁਚਾਲ਼

1. ਭੁਚਾਲ਼

“ਵੱਡੇ-ਵੱਡੇ ਭੁਚਾਲ਼ ਆਉਣਗੇ।”​—ਲੂਕਾ 21:11.

● ਵਿਨੀ ਜਦ ਸਿਰਫ਼ ਡੇਢ ਸਾਲਾਂ ਦੀ ਸੀ, ਤਾਂ ਹੈਤੀ ਵਿਚ ਇਕ ਬਹੁਤ ਵੱਡਾ ਭੁਚਾਲ਼ ਆਇਆ। ਦੇਖਦਿਆਂ ਹੀ ਦੇਖਦਿਆਂ ਸਾਰੀਆਂ ਇਮਾਰਤਾਂ ਢਹਿ ਗਈਆਂ ਅਤੇ ਇਹ ਮਾਸੂਮ ਜਿਹੀ ਬੱਚੀ ਮਲਬੇ ਥੱਲੇ ਫਸ ਗਈ। ਉਸ ਵੇਲੇ ਕੁਝ ਟੀ.ਵੀ. ਰਿਪੋਰਟਰ ਉਸ ਜਗ੍ਹਾ ਤੋਂ ਲੰਘ ਰਹੇ ਸਨ ਅਤੇ ਉਨ੍ਹਾਂ ਨੇ ਉਸ ਦੇ ਰੋਣ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਵਿਨੀ ਨੂੰ ਮਲਬੇ ਵਿੱਚੋਂ ਕੱਢ ਲਿਆ ਅਤੇ ਉਸ ਦੀ ਜਾਨ ਬਚਾ ਲਈ। ਪਰ ਦੁੱਖ ਦੀ ਗੱਲ ਹੈ ਕਿ ਇਸ ਹਾਦਸੇ ਵਿਚ ਉਸ ਦੇ ਮਾਪਿਆਂ ਦੀ ਮੌਤ ਹੋ ਗਈ।

ਅੰਕੜੇ ਕੀ ਦੱਸਦੇ ਹਨ? ਜਨਵਰੀ 2010 ਵਿਚ ਹੈਤੀ ਵਿਚ 7.0 ਦੀ ਤੀਬਰਤਾ ਦਾ ਇਕ ਭੁਚਾਲ਼ ਆਇਆ। ਇਸ ਵਿਚ ਤਕਰੀਬਨ 3 ਲੱਖ ਲੋਕਾਂ ਦੀ ਜਾਨ ਚਲੀ ਗਈ ਅਤੇ ਪਲਾਂ ਵਿਚ ਹੀ ਲਗਭਗ 13 ਲੱਖ ਲੋਕ ਬੇਘਰ ਹੋ ਗਏ। ਹਾਲ ਹੀ ਦੇ ਸਮੇਂ ਵਿਚ ਸਿਰਫ਼ ਇਹੀ ਵੱਡਾ ਭੁਚਾਲ਼ ਨਹੀਂ ਆਇਆ, ਸਗੋਂ ਅਪ੍ਰੈਲ 2009 ਤੋਂ ਅਪ੍ਰੈਲ 2010 ਦੌਰਾਨ ਦੁਨੀਆਂ ਭਰ ਵਿਚ ਲਗਭਗ 18 ਵੱਡੇ-ਵੱਡੇ ਭੁਚਾਲ਼ ਆਏ ਹਨ।

ਲੋਕ ਕੀ ਕਹਿੰਦੇ ਹਨ? ‘ਭੁਚਾਲ਼ ਤਾਂ ਪਹਿਲਾਂ ਵੀ ਬਥੇਰੇ ਆਉਂਦੇ ਸੀ। ਬਸ ਅੱਜ-ਕੱਲ੍ਹ ਤਕਨਾਲੋਜੀ ਕਰਕੇ ਸਾਨੂੰ ਇਨ੍ਹਾਂ ਦੀ ਖ਼ਬਰ ਮਿਲ ਜਾਂਦੀ ਹੈ।’

ਕੀ ਇਹ ਗੱਲ ਸੱਚ ਹੈ? ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਆਖ਼ਰੀ ਦਿਨਾਂ ਵਿਚ ਕਿੰਨੇ ਭੁਚਾਲ਼ ਆਉਣਗੇ, ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ “ਥਾਂ-ਥਾਂ” “ਵੱਡੇ-ਵੱਡੇ ਭੁਚਾਲ਼ ਆਉਣਗੇ।” ਇਸ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ।​—ਮਰਕੁਸ 13:8; ਲੂਕਾ 21:11.

ਤੁਹਾਨੂੰ ਕੀ ਲੱਗਦਾ ਹੈ? ਜਿਵੇਂ ਬਾਈਬਲ ਵਿਚ ਦੱਸਿਆ ਗਿਆ ਸੀ, ਕੀ ਅੱਜ ਵੱਡੇ-ਵੱਡੇ ਭੁਚਾਲ਼ ਆ ਰਹੇ ਹਨ?

ਸਿਰਫ਼ ਭੁਚਾਲ਼ ਹੀ ਇਸ ਗੱਲ ਦੀ ਨਿਸ਼ਾਨੀ ਨਹੀਂ ਹਨ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ, ਸਗੋਂ ਇਸ ਦੀਆਂ ਹੋਰ ਵੀ ਕਈ ਨਿਸ਼ਾਨੀਆਂ ਹਨ। ਆਓ ਆਪਾਂ ਦੂਸਰੀ ਭਵਿੱਖਬਾਣੀ ’ਤੇ ਗੌਰ ਕਰੀਏ।

[ਤਸਵੀਰ]

“ਭੁਚਾਲ਼ਾਂ ਕਰਕੇ ਤਬਾਹੀ ਮਚੀ ਹੋਈ ਹੈ।”​—ਕੈੱਨ ਹੱਡਨਟ, U.S. GEOLOGICAL SURVEY

[ਤਸਵੀਰ ਦੀ ਕ੍ਰੈਡਿਟ]

© William Daniels/Panos Pictures